sampat nehra ਕਤਲ ਦੀ ਕੋਸ਼ਿਸ਼ ਨਾਲ ਜੁੜੇ ਕੇਸ ‘ਚ ਬਰੀ

sampat nehra

2016 ਦੀ ਹੈ ਘਟਨਾ

ਮੋਹਾਲੀ। ਜ਼ਿਲਾ ਅਦਾਲਤ ਨੇ ਬਦਮਾਸ਼ ਸੰਪਤ ਨਹਿਰਾ ਨੂੰ ਕਤਲ ਦੀ ਕੋਸ਼ਿਸ਼ ਨਾਲ ਜੁੜੇ ਇਕ ਮਾਮਲੇ ‘ਚ ਬਰੀ ਕਰ ਦਿੱਤਾ ਹੈ। ਇਹ ਫੈਸਲਾ ਅਦਾਲਤ ਨੇ ਉਸ ਸਮੇਂ ਸੁਣਾਇਆ, ਜਦੋਂ ਕੇਸ ਨਾਲ ਸਬੰਧਤ 2 ਗਵਾਹ ਆਪਣੇ ਬਿਆਨਾਂ ਤੋਂ ਮੁੱਕਰ ਗਏ, ਜਿਸ ਤੋਂ ਬਾਅਦ ਅਦਾਲਤ ਨੇ ਉਸ ਦੇ ਪੱਖ ‘ਚ ਫੈਸਲਾ ਸੁਣਾ ਦਿੱਤਾ। ਜਾਣਕਾਰੀ ਅਨੁਸਾਰ ਨਹਿਰਾ ਨੂੰ 2016 ‘ਚ ਜ਼ੀਰਕਪੁਰ ਨਿਵਾਸੀ ਸਰਬਜੀਤ ਸਿੰਘ ਦੀ ਸ਼ਿਕਾਇਤ ‘ਤੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ।

ਇਲਜ਼ਾਮ ਸੀ ਕਿ ਸੰਪਤ ਨਹਿਰਾ ਨੇ ਉਨ੍ਹਾਂ ‘ਤੇ ਗੋਲੀ ਚਲਾਈ ਸੀ। ਬੁੱਧਵਾਰ ਨੂੰ ਸਰਬਜੀਤ ਸਿੰਘ ਅਤੇ ਇਕ ਹੋਰ ਗਵਾਹ ਕੁਲਵੰਤ ਸਿੰਘ ਅਦਾਲਤ ‘ਚ ਆਪਣੇ ਬਿਆਨ ਤੋਂ ਮੁੱਕਰ ਗਏ, ਹਾਲਾਂਕਿ ਉਸ ਸਮੇਂ ਸਰਬਜੀਤ ਨੇ ਪੁਲਿਸ ਨੂੰ ਦੱਸਿਆ ਸੀ ਕਿ 2016 ਵਿਚ ਜ਼ੀਰਕਪੁਰ ਬੱਸ ਸਟੈਂਡ ਉੱਤੇ ਨਹਿਰਾ ਅਤੇ ਉਸ ਦੇ ਲੋਕਾਂ ਨੇ ਉਨ੍ਹਾਂ ਉੱਤੇ ਹਮਲਾ ਕੀਤਾ ਸੀ ਅਤੇ ਨਹਿਰਾ ਨੇ ਉਨ੍ਹਾਂ ਉੱਤੇ ਬੰਦੂਕ ਨਾਲ ਗੋਲੀ ਚਲਾਈ ਸੀ।

ਜ਼ੀਰਕਪੁਰ ਪੁਲਸ ਨੇ ਨਹਿਰਾ ਅਤੇ ਉਨ੍ਹਾਂ ਦੇ ਕੁੱਝ ਸਾਥੀਆਂ ਉੱਤੇ ਮਾਮਲਾ ਦਰਜ ਕੀਤਾ ਸੀ। ਜ਼ਿਕਰਯੋਗ ਹੈ ਕਿ ਨਹਿਰਾ ‘ਤੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਚ ਹੱਤਿਆ ਨਾਲ ਜੁੜੇ 20 ਤੋਂ ਜ਼ਿਆਦਾ ਮਾਮਲੇ ਦਰਜ ਹਨ। ਹਰਿਆਣਾ ਪੁਲਿਸ ਵਲੋਂ ਜੂਨ 2018 ‘ਚ ਹੈਦਰਾਬਾਦ ਤੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਨਹਿਰਾ ਫਿਲਹਾਲ ਫਰੀਦਕੋਟ ਜੇਲ ‘ਚ ਬੰਦ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here