ਲਾਸ਼ ਪਿੰਡ ਪਹੁੰਚਣ ਤੇ ਕੀਤਾ ਸਪੁਰਦੇ ਖਾਕ
ਨੋਜਵਾਨ ਨੂੰ ਦੁਬਈ ਭੇਜਣ ਵਾਲੇ ਟ੍ਰੇਵਲ ਏਜੰਟਾਂ ਖ਼ਿਲਾਫ਼ ਸਮਾਣਾ ਪੁਲਿਸ ਨੂੰ ਦਿੱਤੀ ਸ਼ਿਕਾਇਤ
ਸਮਾਣਾ,(ਸੁਨੀਲ ਚਾਵਲਾ) ਸਮਾਣਾ ਦੇ ਪਿੰਡ ਗਾਜੇਵਾਸ ਚਤੇਹਰਾ ਦੇ 23 ਸਾਲਾ ਨੌਜਵਾਨ ਦੀ ਦੁਬਈ ਵਿਚ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਜਿਸ ਦੀ ਲਾਸ਼ ਅੱਜ ਪਿੰਡ ਪਹੁੰਚਣ ਤੇ ਉਸਦੀ ਮ੍ਰਿਤਕ ਦੇਹ ਨੂੰ ਸਪੁਰਦੇ ਖਾਕ ਕਰ ਦਿੱਤਾ ਗਿਆ। ਮ੍ਰਿਤਕ ਨੋਜਵਾਨ ਦੀ ਮਾਂ ਨੇ ਇਸ ਪਿੱਛੇ 3 ਟ੍ਰੇਵਲ ਏਜੰਟਾਂ ਨੂੰ ਦੋਸ਼ੀ ਦਸਦਿਆਂ ਉਨਾਂ ਖਿਲਾਫ਼ ਸਮਾਣਾ ਪੁਲਿਸ ਕੋਲ ਸ਼ਿਕਾਇਤ ਦਿੱਤੀ ਹੈ।
ਮ੍ਰਿਤਕ ਕਰੀਬ 9 ਮਹੀਨੇ ਪਹਿਲਾ ਦੀ ਦੁਬਈ ਗਿਆ ਸੀ ਮ੍ਰਿਤਕ ਨੋਜਵਾਨ ਫਿਰੋਜ ਖਾਨ (23) ਪੁੱਤਰ ਸਵਰਗੀ ਸਾਧਾ ਖਾਨ ਵਾਸੀ ਪਿੰਡ ਗਾਜੇਵਾਸ ਚਤੇਹਰਾ ਦੀ ਮਾਂ ਰਾਣੀ ਕੌਰ ਨੇ ਦੱਸਿਆ ਕਿ ਉਸਦੇ ਲੜਕੇ ਨੂੰ ਦੁਬਈ ਧੋਖੇ ਨਾਲ ਫਸਾਉਣ ਵਾਲੇ ਤਿੰਨੇ ਏਜੰਟਾਂ ਨੇ ਹੀ ਉਸਨੂੰ ਮਰਵਾਇਆ ਹੈ।
ਉਸਨੇ ਦੱਸਿਆ ਕਿ ਪਿੰਡ ਦੇ ਹੀ ਟ੍ਰੇਵਲ ਏਜੰਟ ਸਿਮਰਨ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਉਨਾਂ ਦੇ ਲੜਕੇ ਨੂੰ ਦੁਬਈ 2 ਸਾਲ ਦੇ ਵਰਕ ਪਰਮਟ ਵੀਜੇ ਤੇ ਭੇਜਣ ਬਦਲੇ 1 ਲੱਖ 80 ਰੁਪਏ ਮੰਗੇ ਸਨ।
Youth Died | ਉਸਨੇ ਦੱਸਿਆ ਸਿਮਰਨ ਸਿੰਘ ਨੇ ਹੀ ਉਨਾਂ ਨੂੰ ਦੁਜੇ ਦੋਵੇਂ ਏਜੰਟਾਂ ਇੰਦਰਜੀਤ ਸਿੰਘ ਵਾਸੀ ਸਮਾਣਾ ਅਤੇ ਰੁਪਿੰਦਰ ਸਿੰਘ ਵਿਰਕ ਵਾਸੀ ਸੰਗਰੂਰ ਨਾਲ ਮਿਲਾਇਆ ਸੀ। ਉਸਨੇ ਦੱਸਿਆ ਕਿ ਉਨਾਂ ਫਿਰੋਜ ਖਾਨ ਨੂੰ ਵਰਕ ਪਰਮਿਟ ਦੀ ਥਾਂ ਟੁਰਿਸਟ ਵੀਜੇ ਤੇ ਧੋਖੇ ਨਾਲ ਦੁਬਈ ਭੇਜ ਦਿੱਤਾ ਜਿਸ ਦਾ ਪਤਾ ਉਨਾਂ ਨੂੰ ਉੱਥੇ ਜਾ ਕੇ ਲੱਗਾ।
ਉਸਨੇ ਦੱਸਿਆ ਕਿ ਫਿਰੋਜ ਖਾਨ ਉੱਥੇ ਬੁਰੀ ਤਰਾਂ ਫਸ ਗਿਆ ਤੇ ਕੰਮ ਨਾ ਮਿਲਣ ਕਾਰਨ ਉਹ ਉੱਥੇ ਖਰਚੇ ਤੋਂ ਵੀ ਤੰਗ ਹੋ ਗਿਆ। ਉਸਨੇ ਦੱਸਿਆ ਕਿ ਅਸੀਂ ਕਈ ਵਾਰ ਇਨਾਂ ਟ੍ਰੇਵਲ ਏਜੰਟਾਂ ਨਾਲ ਗੱਲ ਕੀਤੀ ਪ੍ਰੰਤੂ ਉਨਾਂ ਨੇ ਸਾਨੂੰ ਕੋਈ ਹੱਥ ਨਾ ਫੜਾਇਆ। ਰਾਣੀ ਕੌਰ ਨੇ ਦੱਸਿਆ ਕਿ ਬੀਤੇ ਕੁੱਝ ਦਿਨ ਪਹਿਲਾ ਫਿਰੋਜ ਖਾਨ ਦਾ ਫੋਨ ਆਇਆ ਸੀ ਕਿ ਉਹ 15 ਮਈ ਨੂੰ ਭਾਰਤ ਵਾਪਿਸ ਆ ਰਿਹਾ ਹੈ।
Youth Died | ਉਸਨੇ ਦੱਸਿਆ ਕਿ ਉਸ ਦਿਨ ਫਿਰੋਜ ਖਾਨ ਨੇ ਇਹ ਵੀ ਦੱਸਿਆ ਸੀ ਕਿ ਟ੍ਰੇਵਲ ਏਜੰਟ ਜਿਨਾਂ ਨਾਲ ਉਸਦੀ ਫੋਨ ਤੇ ਗੱਲ ਹੁੰਦੀ ਰਹਿੰਦੀ ਹੈ ਉਸਨੂੰ ਜਾਣੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਉਸਨੇ ਦÎਿਸਆ ਕਿ 9 ਮਈ ਨੂੰ ਹੀ ਉਸਦੀ ਮੌਤ ਦੀ ਖ਼ਬਰ ਆ ਗਈ ਉਸਨੇ ਸ਼ੱਕ ਜਾਹਰ ਕੀਤਾ ਹੈ ਕਿ ਉਸਦੇ ਲੜਕੇ ਦੀ ਹੱਤਿਆ ਪਿੱਛੇ ਤਿੰਨੇ ਟ੍ਰੇਵਲ ਏਂਜਟਾਂ ਦਾ ਹੱਥ ਹੈ। ਸਦਰ ਥਾਣਾ ਮੁਖੀ ਰਣਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ਆ ਚੁੱਕੀ ਹੈ ਜਿਸ ਤੇ ਜਾਂਚ ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।