ਜ਼ਹਿਰ ਮੁਕਤ ਆਰਗੈਨਿਕ ਖੇਤੀ ਨੂੰ ਉਤਸ਼ਾਹ ਦੇਣ ਲਈ ਵਧਾਇਆ ਇੱਕ ਹੋਰ ਕਦਮ
- ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਅਤੇ ਫਸਲਾਂ ਨੂੰ ਕੀਟਾਂ ਤੋਂ ਬਚਾਉਣ ’ਚ ਸਹਾਇਕ ਹੋਣਗੇ ਸਿੱਧ
ਸੁਨੀਲ ਵਰਮਾ/ਸੱਚ ਕਹੂੰ ਨਿਊਜ਼। ਜ਼ਹਿਰ ਮੁਕਤ ਆਰਗੈਨਿਕ ਖੇਤੀ ਨੂੰ ਉਤਸ਼ਾਹ ਦੇਣ ਅਤੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਸਮਗ ਸੀਡਸ ਨੇ ਇੱਕ ਹੋਰ ਪਹਿਲ ਕੀਤੀ ਹੈ ਅੱਜ ਫੂਡ ਪਾਰਟੀ ’ਚ ਸਮਗ ਸੀਡਸ ਪ੍ਰਾਈਵੇਟ ਲਿਮਟਿਡ (ਐਗਰੋਕੈਮੀਕਲਜ਼ ਡਿਵੀਜਨ) ਵੱਲੋਂ ਕਰਵਾਏ ਸਮਾਰੋਹ ਦੌਰਾਨ ਸੱਤ ਜੈਵਿਕ ਉਤਪਾਦਾਂ ਨੂੰ ਲਾਂਚ ਕੀਤਾ ਗਿਆ।
ਸਮਾਰੋਹ ’ਚ ਹਰਿਆਣਾ, ਪੰਜਾਬ, ਰਾਜਸਥਾਨ ਸਮੇਤ ਵੱਖ-ਵੱਖ ਸੂਬਿਆਂ ਤੋਂ ਕਿਸਾਨਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਡਾ. ਪੀ.ਆਰ. ਨੈਨ ਇੰਸਾਂ, ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਕਮੇਟੀ ਤੋਂ ਮੋਹਨ ਲਾਲ ਇੰਸਾਂ, ਦੀਵਾਨਾ ਇੰਸਾਂ, ਗੁਰਦਾਤ ਇੰਸਾਂ ਅਤੇ ਵੱਖ-ਵੱਖ ਸੂਬਿਆਂ ਦੇ 45 ਮੈਂਬਰ ਮੌਜ਼ੂਦ ਰਹੇ ਸਮਾਰੋਹ ਦੀ ਸ਼ੁਰੂਆਤ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਰਗੈਨਿ ਖੇਤੀ ਨੂੰ ਉਤਸ਼ਾਹ ਦੇਣ ਲਈ ਚੁੱਕੇ ਗਏ ਕਦਮਾਂ ਨਾਲ ਸਬੰਧਤ ਇੱਕ ਡਾਕਿਊਮੈਂਟਰੀ ਵਿਖਾਈ ਗਈ ਇਸ ਦੌਰਾਨ ਸਮੱਗ ਸੀਡਸ ਪ੍ਰਾਈਵੇਟ ਲਿਮਟਿਡ ਦੇ ਇੰਚਾਰਜ ਰਾਮਾਨੰਦ ਇੰਸਾਂ ਨੇ ਉਤਪਾਦਾਂ ਨੂੰ ਲਾਂਚ ਕਰਨ ਦੇ ਉਦੇਸ਼ ਸਾਰੇ ਵਿਸਥਾਰ ਨਾਲ ਦੱਸਿਆ।
ਇਸ ਤੋਂ ਬਾਅਦ ਆਰਗੈਨਿਕ ਫਸਲ ਉਤਪਾਦਨ ’ਚ ਸਹਾਇਕ ਜੈਵਿਕ ਉਤਪਾਦ ਸੰਜੀਵਨੀ ਸੁਪਰ, ਸੰਜੀਵਨੀ ਬੂਸਟ, ਰਹਿਮਤ, ਕਸ਼ਿਸ਼, ਰੂਝਾਨ, ਸੰਦੇਸ਼ ਅਤੇ ਮਹਾਸ਼ਕਤੀ ਉਤਪਾਦਾਂ ਦੀ ਲਾਂਚਿੰਗ ਹੋਈ ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਡਾ. ਪੀ.ਆਰ. ਨੈਨ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਿਸ਼ਾ-ਨਿਰਦੇਸ਼ ’ਚ ਡੇਰਾ ਸੱਚਾ ਸੌਦਾ ਆਰਗੈਨਿਕ ਖੇਤੀ ਨੂੰ ਪਿਛਲੇ ਕਈ ਸਾਲਾਂ ਤੋਂ ਉਤਸ਼ਾਹ ਦਿੰਦਾ ਆ ਰਿਹਾ ਹੈ ਕਿਉਂਕਿ ਫਸਲਾਂ ’ਚ ਵੱਡੀ ਮਾਤਰਾ ’ਚ ਪੇਸਟੀਸਾਈਡ ਦੀ ਵਰਤੋਂ ਕਾਰਨ ਕੈਂਸਰ ਜਿਹੇ ਜਾਨਲੇਵਾ ਰੋਗ ਵਧ ਰਹੇ ਹਨ ਇਸੇ ਦੇ ਮੱਦੇਨਜ਼ਰ ਕਿਸਾਨਾਂ ਦੀ ਵੱਡੀ ਮੰਗ ’ਤੇ ਸੀਡਸ ਦੇ ਬਾਅਦ ਇਹ ਉੱਚ ਕੁਆਲਿਟੀ ਦੇ ਜੈਵਿਕ ਉਤਪਾਦ ਲਾਂਚ ਕੀਤੇ ਗਏ ਹਨ ਉਨ੍ਹਾਂ ਨੇ ਦੱਸਿਆ ਕਿ ਇਹ ਉਤਪਾਦ ਪੂਰੀ ਤਰ੍ਹਾਂ ਯੂਨਿਕ ਹਨ ਅਤੇ ਇਸ ’ਤੇ ਮਾਹਿਰਾਂ ਵੱਲੋਂ ਪੂਰੀ ਰਿਸਰਚ ਕੀਤੀ ਗਈ ਹੈ।
ਸਮਗ ਸੀਡਸ ਪ੍ਰਾਈਵੇਟ ਲਿਮਟਿਡ ਦੇ ਇੰਚਾਰਜ ਰਾਮਾਨੰਦ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਕਿਸਾਨਾਂ ਲਈ ਜੋ ਵੀ ਉਤਪਾਦ ਕੰਪਨੀ ਵੱਲੋਂ ਮਾਰਕਿਟ ’ਚ ਉਤਾਰੇ ਜਾਣਗੇ ਉਨ੍ਹਾਂ ਦੀ ਪਹਿਲਾਂ ਲੈਬ ਅੰਦਰ ਡੂੰਘੀ ਜਾਂਚ ਹੋਵੇਗੀ, ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਸੰਭਾਵਨਾ ਨਾ ਰਹੇ ਉਨ੍ਹਾਂ ਨੇ ਅੱਗੇ ਕਿਹਾ ਕਿ ਕੰਪਨੀ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਪੂਰਨ ਸ਼ੁੱਧ ਅਤੇ ਉੱਚ ਕੁਆਲਿਟੀ ਉਤਪਾਦ ਮੁਹੱਈਆ ਕਰਵਾਉਣਾ ਹੈ ਉੱਥੇ ਕੰਪਨੀ ਦੇ ਟੈਕਨੀਕਲ ਮੈਂਬਰ ਰਾਜ ਕੁਮਾਰ ਇੰਸਾਂ ਨੇ ਹਾਜ਼ਰੀਨ ਕਿਸਾਨਾਂ ਨੂੰ ਸਬੰਧਤ ਲਾਂਚ ਕੀਤੇ ਗਏ ਉਤਪਾਦਾਂ ਦੀ ਮਾਤਰਾ, ਵਰਤੋਂ ਦਾ ਸਮਾਂ ਅਤੇ ਉਦੇਸ਼ ਬਾਰੇ ਜਾਣਕਾਰੀ ਦਿੱਤੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸਾਰੇ ਉਤਪਾਦ ਕੰਪਨੀ ਵੱਲੋਂ ਵਾਜਿਬ ਰੇਟਾਂ ’ਤੇ ਮੁਹੱਈਆ ਕਰਵਾਏ ਜਾਣਗੇ ਇਸ ਦੌਰਾਨ ਮੌਜ਼ੂਦ ਕਿਸਾਨਾਂ ਨੇ ਕਿਹਾ ਕਿ ਸਮਗ ਸੀਡਸ ਵੱਲੋਂ ਪਹਿਲਾਂ ਵੀ ਬਿਹਤਰ ਕੁਆਲਿਟੀ ਦੇ ਬੀਜ ਮੁਹੱਈਆ ਕਰਵਾਏ ਗਏ ਹਨ, ਜੋ ਕਿਸਾਨਾਂ ਦੀ ਆਮਦਨੀ ਵਧਾਉਣ ’ਚ ਸਹਾਇਕ ਸਿੱਧ ਹੋਏ ਹਨ ਇਸ ਮੌਕੇ ਇੱਕ ਲੱਕੀ ਡਰਾਅ ਵੀ ਕੱਢਿਆ ਗਿਆ, ਜਿਸ ’ਚ ਸੱਤ ਜੇਤੂ ਕਿਸਾਨਾਂ ਰਾਮਪੁਰ ਥੇੜੀ ਤੋਂ ਮਾਂਗੇਰਾਮ, ਅਮਰਜੀਤਪੁਰਾ ਤੋਂ ਰੇਸ਼ਮ, ਡੱਬਵਾਲੀ ਤੋਂ ਜਸਰਾਜ, ਦਾਰੇਵਾਲਾ ਤੋਂ ਅਨਿਲ, ਸ੍ਰੀ ਜਲਾਲਆਣਾ ਸਾਹਿਬ ਤੋਂ ਗੁਰਚੇਤ ਅਤੇ ਸਰਸਾ ਤੋਂ ਪ੍ਰੇਮ ਅਤੇ ਰਾਕੇਸ਼ ਨੂੰ ਹਰਿਆਣਾ 45 ਮੈਂਬਰ ਸੁਰੇਸ਼ ਇੰਸਾਂ, ਅਮਰਜੀਤ ਇੰਸਾਂ, ਸਤਪਾਲ ਇੰਸਾਂ, ਰਾਕੇਸ਼ ਇੰਸਾਂ, ਮਨੋਜ ਇੰਸਾਂ, ਸਹਿਦੇਵ ਇੰਸਾਂ ਅਤੇ ਪੰਜਾਬ ਦੇ 45 ਮੈਂਬਰ ਪਿਆਰੇ ਲਾਲ ਇੰਸਾਂ ਨੇ ਉਪਾਦਾਂ ਦੀ ਵਿਸ਼ੇਸ਼ ਕਿੱਟਾਂ ਭੇਂਟ ਕੀਤੀਆਂ ਗਈਆਂ ਇਸ ਮੌਕੇ ਸਮਗ ਸੀਡਸ ਪ੍ਰਾਈਵੇਟ ਲਿਮਟਿਡ ਤੋਂ ਰਵਿੰਦਰ ਕੁਮਾਰ, ਹਰਿੰਦਰ ਪਾਲ ਸਿੰਘ, ਰਾਮਫਲ ਇੰਸਾਂ, ਰਵਿੰਦਰ ਕੁਮਾਰ ਅਤੇ ਮਨੀਸ਼ ਦੁਬੇ ਆਦਿ ਹਾਜ਼ਰ ਸਨ।
ਇਹ ਹੈ ਉਤਪਾਦਾਂ ਦੀ ਖਾਸੀਅਤ:
ਸੰਜੀਵਨੀ ਸੁਪਰ: ਫਸਲ ਦੀਆਂ ਜੜ੍ਹਾਂ ’ਚ ਵਾਧਾ, ਤਣੇ ਦਾ ਵਿਕਾਸ ਜ਼ਿਆਦਾ ਫਲ-ਫੁੱਲ ਅਤੇ ਪੈਦਾਵਾਰ ਲਈ
ਸੰਜੀਵਨੀ ਬੂਸਟਰ: ਇਹ ਪੌਦੇ ਦਾ ਇੱਕ ਜਬਰਦਸਤ ਟਾਨਿਕ ਹੈ, ਜੋ ਕਈ ਤੱਤਾਂ ਦੇ ਮਿਸ਼ਰਣ ਨਾਲ ਬਣਿਆ ਹੈ ਇਹ ਜੜ੍ਹ, ਤਣੇ ਅਤੇ ਫਸਲ ਦਾ ਸੰਪੂਰਨ ਵਿਕਾਸ ਕਰਕੇ ਪੈਦਾਵਾਰ ਅਤੇ ਫਸਲ ਦੀ ਗੁਣਵੱਤਾ ਨੂੰ ਵਧਾਉਂਦਾ ਹੈ
ਰਹਿਮਤ: ਝੋਨੇ ’ਚ ਫੁਟਾਵ ਅਤੇ ਹਰੇ ਪਣ ਲਈ
ਸੰਦੇਸ਼: ਫਸਲ ’ਚ ਪੀਐਚ ਦੇ ਕੰਟਰੋਲ ਅਤੇ ਖਾਰੇ ਪਾਣੀ ਅਤੇ ਨਮਕ ਵਾਲੀ ਜ਼ਮੀਨ ’ਚ ਬਹੁਤ ਉਪਯੋਗੀ
ਰੂਝਾਨ: ਵਾਤਾਵਰਨ ਤੋਂ ਨਾਈਟ੍ਰੋਜਨ ਸੋਸ਼ਿਤ ਕਰਕੇ ਸਿੱਧੇ ਤੌਰ ’ਤੇ ਫਸਲ ਨੂੰ ਦਿੰਦਾ ਹੈ
ਕਸ਼ਿਸ਼: ਫਸਲ ’ਚ ਨਾਈਟ੍ਰੋਜਨ ਦੀ ਕਮੀ ਨੂੰ ਵਾਤਾਵਰਨ ਨਾਲ ਪੂਰਾ ਕਰਕੇ ਪੂਰਨ ਵਾਧੇ ਅਤੇ ਪੈਦਾਵਾਰ ਨੂੰ ਵਧਾਉਂਦਾ ਹੈ
ਮਹਾਸ਼ਕਤੀ: ਫਸਲ ਦੇ ਜੜ ਦੇ ਕੀਟਾਂ, ਤਣੇ, ਛੇਦਕ ਅਤੇ ਪਤਾ ਲਪੇਟ ਦੇ ਕੰਟਰੋਲ ਲਈ।
ਫੋਨ ਕਰਕੇ ਕਿਸਾਨ ਜ਼ਰੂਰੀ ਸਲਾਹ ਹਾਸਲ ਕਰ ਸਕਦੇ ਹਨ
ਕਿਸਾਨਾਂ ਨੂੰ ਫਸਲ ਬਿਜਾਈ, ਨਿਰਾਈ ਅਤੇ ਗੁਡਾਈ ਨਾਲ ਸਬੰਧਤ ਜੇਕਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਸ ਲਈ ਹੈਲਪਲਾਈਨ ਬਣਾਈ ਹੈ, ਜਿਸ ਦਾ ਨੰਬਰ 74948-63463 ਹੈ, ਇਸ ’ਤੇ ਫੋਨ ਕਰਕੇ ਕਿਸਾਨ ਜ਼ਰੂਰੀ ਸਲਾਹ ਹਾਸਲ ਕਰ ਸਕਦੇ ਹਨ ਇਸ ਲਈ ਇੱਕ ਮਾਹਿਰ ਦੀ ਡਿਊਟੀ ਲਾਈ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।