Sirsa News: ਖੇਤੀ ਮੇਲੇ ’ਚ ਛਾਏ ਸਮਗ ਸੀਡਸ ਦੇ ਬੀਜ

Sirsa News
Sirsa News: ਖੇਤੀ ਮੇਲੇ ’ਚ ਛਾਏ ਸਮਗ ਸੀਡਸ ਦੇ ਬੀਜ

Sirsa News: ਸਮਗ ਸੀਡਸ ਨੇ ਕੀਤਾ ਦੂਜੇ ਸਥਾਨ ਪ੍ਰਾਪਤ, ਮਿਲਿਆ ਪ੍ਰਸੰਸਾ ਪੱਤਰ ਤੇ ਮੈਡਲ

Sirsa News: ਸਰਸਾ (ਸੱਚ ਕਹੂੰ ਨਿਊਜ਼)। ਚੌਧਰੀ ਚਰਨ ਸਿੰਘ ਯੂਨੀਵਰਸਿਟੀ ਹਿਸਾਰ ਵੱਲੋਂ ਕਰਵਾਇਆ ਖੇਤੀ ਮੇਲਾ 2025 ’ਚ ਸਰਸਾ ਦੀ ਸਮਗ ਸੀਡਸ ਪ੍ਰਾਈਵੇਟ ਲਿਮਟਿਡ ਨੂੰ ਗੁਣਵੱਤਾ ਪੂਰਨ ਬੀਜਾਂ ਲਈ ਦੂਜਾ ਸਥਾਨ ਪ੍ਰਪਾਤ ਹੋਇਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਲਾਲਾ ਲਾਜਪਤ ਰਾਏ ਪਸ਼ੂ ਹਸਪਤਾਲ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਚਾਂਸਲਰ ਪ੍ਰੋ. ਨਰੇਸ਼ ਜਿੰਦਲ, ਚੌਧਰੀ ਚਰਨ ਸਿੰਘ ਯੂਨੀਵਰਸਿਟੀ ਹਿਸਾਰ ਦੇ ਚਾਂਸਲਰ ਪ੍ਰੋ. ਬੀਆਰ ਕੰਬੋਜ, ਡਾ. ਬਲਵਾਨ ਸਿੰਘ ਮੰਡਲ, ਡਾ. ਕ੍ਰਿਸ਼ਨ ਯਾਦਵ ਅਤੇ ਹੋਰ ਨੇ ਸਮਗ ਸੀਡਸ ਪ੍ਰਾਈਵੇਟ ਲਿਮਟਿਡ ਕੰਪਨੀਆਂ ਦੇ ਨੁਮਾਇੰਦੇ ਅਤੇ ਖੇਤੀ ਪ੍ਰਬੰਧਕ ਆਸ਼ੀਸ਼ ਸੱਚਦੇਵਾ ਇੰਸਾਂ ਤੇ ਸੈੱਲ ਅਫਸਰ ਰਵਿੰਦਰ ਕੁਮਾਰ ਨੂੰ ਪ੍ਰਮਾਣ ਪੱਤਰ ਤੇ ਟ੍ਰਾਫ਼ੀ ਦੇ ਕੇ ਸਨਮਾਨਿਤ ਕੀਤਾ। 17 ਤੇ 18 ਮਾਰਚ ਨੂੰ ਕਰਵਾਏ ਇਸ ਖੇਤੀ ਮੇਲੇ ’ਚ ਸੂਬੇ ਭਰ ਤੋਂ ਕਰੀਬ 83 ਹਜ਼ਾਰ ਕਿਸਾਨਾਂ ਨੇ ਹਿੱਸਾ ਲਿਆ।

Read Also : Punjab Police clears Shambhu: ‘ਆਮ’ ਸਰਕਾਰ ਦਾ ਖਾਸ ਐਕਸ਼ਨ, ਇੱਕ ਘੰਟੇ ’ਚ ਖੋਲ੍ਹੇ ਰਾਹ

ਇਸ ਮੌਕੇ ਮੇਲੇ ’ਚ 292 ਸਟਾਲਾਂ ਲੱਗੀਆਂ ਸਨ, ਜਿਨ੍ਹਾਂ ’ਚ ਖੇਤੀ ਸਬੰਧੀ ਉਤਪਾਦ, ਉਪਕਰਨ, ਯੰਤਰ ਆਦਿ ਪੇਸ਼ ਕੀਤੇ ਗਏ ਸਨ। ਇਸ ਮੇਲੇ ਦੌਰਾਨ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਦੇ ਨੁਮਾਇੰਦਿਆਂ ਨੇ ਹਰੇਕ ਸਟਾਲ ਦਾ ਬਰੀਕੀ ਨਾਲ ਨਿਰੀਖਣ ਕੀਤਾ ਅਤੇ ਉਸ ਤੋਂ ਬਾਅਦ ਸਟਾਲ ’ਤੇ ਦਰਸਾਏ ਗਏ ਉਤਪਾਦ, ਉੱਥੇ ਮੌਜ਼ੂਦ ਕੰਪਨੀ ਨੁਮਾਇੰਦਿਆਂ ਦਾ ਕਿਸਾਨਾਂ ਨੂੰ ਸਮਝਾਉਣ ਦੇ ਤਰੀਕੇ ਅਤੇ ਸਜਾਵਟ ਦੇ ਅਧਾਰ ’ਤੇ ਕੈਟਾਗਿਰੀ ਵਾਈਜ ਸਨਮਾਨਿਤ ਕੀਤਾ। Sirsa News

ਕੰਪਨੀਆਂ ਦੇ ਜੋਨਲ ਮੈਨੇਜ਼ਰ ਆਸ਼ੀਸ਼ ਸੱਚਦੇਵਾ ਇੰਸਾਂ ਨੇ ਦੱਸਿਆ ਕਿ ਕਿਸਾਨਾਂ ਮੇਲੇ ’ਚ ਕਿਸਾਨਾਂ ਨੇ ਸਮਗ ਸੀਡਸ ਪ੍ਰਤੀ ਕਾਫ਼ੀ ਉਤਸ਼ਾਹ ਵਿਖਾਇਆ। ਉਨ੍ਹਾਂ ਦੱਸਿਆ ਕਿ ਕੰਪਨੀ ਨੇ ਇੱਥੇ ਸਬਜ਼ੀਆਂ, ਹਰੇ ਚਾਰੇ ਦੇ ਬੀਜ ਅਤੇ ਬਾਇਓ ਫਰਟੀਲਾਈਜ਼ਰ ਆਦਿ ਪੇਸ਼ ਕੀਤੀ, ਜਿਨ੍ਹਾਂ ’ਚ ਕਿਸਾਨਾਂ ਨੇ ਖੂਬ ਰੁਚੀ ਵਿਖਾਈ।

ਸੈਂਟ ਡਾ. ਐੱਮਐੱਸਜੀ ਦੀ ਦੱਸੀ ਤਕਨੀਕ ਅਨੁਸਾਰ ਤਿਆਰ ਕਰਦੇ ਹਾਂ ਬੀਜ | Sirsa News

ਸਮਗ ਸੀਡਸ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਡਾਇਰੈਕਟਰ ਸਾਹਿਲ ਤਨੇਜਾ, ਰਾਮਾਨੰਦ ਤਨੇਜਾ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗ ਦਰਸ਼ਨ ਤੇ ਉਨ੍ਹਾਂ ਵੱਲੋਂ ਦੱਸੀਆਂ ਤਕਨੀਕਾਂ ਦੇ ਅਧਾਰ ’ਤੇ ਕੰਪਨੀ ਚੰਗੀਆਂ ਕਿਸਮਾਂ ਦੇ ਬੀਜ ਤਿਆਰ ਕਰਦੀ ਹੈ। ਕੰਪਨੀ ਦੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਚੰਗੇ ਬੀਜ ਮਿਲਣ ਅਤੇ ਵਧੀਆ ਪੈਦਾਵਾਰ ਹੋਵੇ। ਉਨ੍ਹਾਂ ਖੇਤੀ ਮੇਲੇ ’ਚ ਸੀਡਸ ਸ਼੍ਰੇਣੀ ’ਚ ਦੂਜਾ ਸਥਾਨ ਹਾਸਲ ਹੋਣ ’ਤੇ ਕੰਪਨੀ ਨੁਮਾਇੰਦਿਆਂ ਨੂੰ ਵਧਾਈ ਦਿੱਤੀ ਅਤੇ ਇਸ ਦਾ ਸਿਹਰਾ ਪੂਜਨੀਕ ਗੁਰੂ ਜੀ ਨੂੰ ਦਿੱਤਾ।