ਕੋਰੋਨਾ ਯੋਧਿਆਂ ਨੂੰ ਮਾਨਵਤਾ ਭਲਾਈ ਦੇ ਯੋਧਿਆਂ ਵੱਲੋਂ ਧੰਨਵਾਦੀ ਸਲਿਊਟ

  • ਏਮਜ ਬਠਿੰਡਾ ’ਚ ਕਰੋਨਾ ਯੋਧਿਆਂ ਨੂੰ ਵੰਡੀਆਂ ਫਲਾਂ ਦੀਆਂ 400 ਟੋਕਰੀਆਂ

  • ਬਲਾਕ ਬਠਿੰਡਾ, ਰਾਮਾਂ-ਨਸੀਬਪੁਰਾ, ਬਾਂਡੀ, ਮੌੜ ਮੰਡੀ ਦੇ ਸੇਵਾਦਾਰਾਂ ਨੇ ਵੰਡੀਆਂ ਟੋਕਰੀਆਂ

ਸੁਖਜੀਤ ਮਾਨ/ਸੁਖਨਾਮ, ਬਠਿੰਡਾ| ਕੋਰੋਨਾ ਕਾਲ ਦੇ ਇਸ ਕਹਿਰ ’ਚ ਜਦੋਂ ਹਰ ਕੋਈ ਕੋਰੋਨਾ ਤੋਂ ਬਚਣ ਲਈ ਆਪਣੇ ਘਰਾਂ ’ਚ ਕੈਦ ਹੈ ਤਾਂ ਠੀਕ ਉਸ ਵੇਲੇ ਲੋਕਾਂ ਦੀ ਜਾਨ ਦੀ ਰਾਖੀ ਲਈ ਸਖਤ ਡਿਊਟੀ ਨਿਭਾ ਰਹੇ ਡਾਕਟਰਾਂ, ਹਸਪਤਾਲਾਂ ਦਾ ਬਾਕੀ ਸਟਾਫ, ਐਂਬੂਲੈਂਸ ਦੇ ਡਰਾਈਵਰਾਂ ਤੇ ਪੁਲਿਸ ਮੁਲਾਜ਼ਮਾਂ ਦੀ ਹੌਂਸਲਾ ਅਫਜ਼ਾਈ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਉਨਾਂ ਨੂੰ ਧੰਨਵਾਦੀ ਸਲਿਊਟ ਕਰਨ ਦੇ ਨਾਲ-ਨਾਲ ਫਲਾਂ ਦੀਆਂ ਟੋਕਰੀਆਂ ਭੇਂਟ ਕਰ ਰਹੇ ਹਨ

ਕੋਰੋਨਾ ਯੋਧਿਆਂ ਨੂੰ ਇਹ ਸਨਮਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ਾਹੀ ਚਿੱਠੀ ਰਾਹੀਂ ਭੇਜੇ ਗਏ ਅਨਮੋਲ ਬਚਨਾਂ ਤਹਿਤ ਦਿੱਤਾ ਜਾ ਰਿਹਾ ਹੈ ਬਠਿੰਡਾ-ਡੱਬਵਾਲੀ ਰੋਡ ’ਤੇ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ (ਏਮਜ਼) ’ਚ ਸਾਰੇ ਸਟਾਫ ਨੂੰ ਸਲਿਊਟ ਕਰਕੇ 400 ਫਲਾਂ ਦੀਆਂ ਟੋਕਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ

ਵੇਰਵਿਆਂ ਮੁਤਾਬਿਕ ਅੱਜ ਜ਼ਿਲਾ ਬਠਿੰਡਾ ਦੇ ਬਲਾਕ ਬਠਿੰਡਾ, ਰਾਮਾਂ-ਨਸੀਬਪੁਰਾ, ਬਾਂਡੀ ਅਤੇ ਮੌੜ ਮੰਡੀ ਦੀ ਸਾਧ ਸੰਗਤ ਵੱਲੋਂ ਬਠਿੰਡਾ ਡੱਬਵਾਲੀ ਰੋਡ ਤੇ ਬਣੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ’ਚ ਕਰੋਨਾ ਯੋਧਿਆਂ ਨੂੰ ਫ਼ਲਾਂ ਦੀਆਂ ਟੋਕਰੀਆਂ ਭੇਂਟ ਕਰਨ ਤੋਂ ਪਹਿਲਾਂ ਉਨਾਂ ਨੂੰ ਸਲਿਊਟ ਕਰਕੇ ਉਨਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਏਮਜ ਦੇ ਡਾਇਰੈਕਟਰ ਡਾ. ਡੀ ਕੇ ਸਿੰਘ ਨੇ ਸਾਧ ਸੰਗਤ ਵੱਲੋਂ ਕੀਤੇ ਗਏ ਸਟਾਫ ਦੇ ਸਨਮਾਨ ਦੀ ਤਾਰੀਫ ਕੀਤੀ ਇਸ ਮੌਕੇ 45 ਮੈਂਬਰ ਪੰਜਾਬ ਗੁਰਮੇਲ ਸਿੰਘ ਇੰਸਾਂ ਅਤੇ ਰਣਜੀਤ ਸਿੰਘ ਇੰਸਾਂ ਨੇ ਕਿਹਾ ਕਿ ਅੱਜ ਇੱਥੇ ਉਕਤ ਬਲਾਕਾਂ ਦੀ ਸਾਧ ਸੰਗਤ ਵੱਲੋਂ 400 ਦੇ ਕਰੀਬ ਕਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ

ਪੂਜਨੀਕ ਗੁਰੂ ਜੀ ਦੇ ਬਚਨਾਂ ਤੇ ਫੁੱਲ ਚੜਾਉਂਦਿਆਂ ਇਨਾਂ ਸੇਵਾਦਾਰਾਂ ਵੱਲੋਂ ਡਾਕਟਰਾਂ ਅਤੇ ਉਨਾਂ ਦੀ ਟੀਮ ਨੂੰ ਫ਼ਲਾਂ ਦੀ ਕਿੱਟ (ਮੌਸੰਮੀ, ਨਿੰਬੂ, ਅਨਾਰ, ਅੰਬ) ਅਤੇ ਈਮੂਬੂਸਟ (ਐਮਐਸਜੀ ਕਾੜਾ) ਦੇ ਕੇ ਅਤੇ ਉਨਾਂ ਨੂੰ ਸਲਿਊਟ ਕਰਕੇ ਸਨਮਾਨਿਤ ਕੀਤਾ ਗਿਆ ਇਨਾਂ ਸੇਵਾਦਾਰਾਂ ਨੇ ਸਰਕਾਰ ਵਲੋਂ ਜਾਰੀ ਕੋਵਿਡ ਗਾਈਡਲਾਈਨਜ ਦੀ ਪਾਲਣਾ ਕਰਦਿਆਂ ਅੱਜ ਆਪਣੀਆਂ ਸੇਵਾਵਾਂ ਨਿਭਾਈਆਂ ਹਨ ਉਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਣਾ ਤਹਿਤ ਹਮੇਸ਼ਾਂ ਹੀ ਕੁਦਰਤੀ ਆਫਤਾਂ ਤੋਂ ਪੀੜਿਤਾਂ ਦੀ ਬਾਂਹ ਫੜੀ ਹੈ ਹੁਣ ਵੀ ਜਦੋਂ ਕਰੋਨਾ ਮਹਾਂਮਾਰੀ ਦੀ ਇਹ ਜੋ ਜੰਗ ਪੂਰਾ ਵਿਸ਼ਵ ਲੜ ਰਿਹਾ ਹੈ

ਇਸ ਨੂੰ ਜਿੱਤਣ ਲਈ ਡੇਰਾ ਸੱਚਾ ਸੌਦਾ ਕਰੋਨਾ ਯੋਧਿਆਂ ਦਾ ਮਨੋਬਲ ਵਧਾਉਣ ਲਈ ਅੱਗੇ ਆਇਆ ਹੈ ਕਰੋਨਾ ਯੋਧੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦਿਨ ਰਾਤ ਕਰੋਨਾਂ ਪੀੜਿਤਾਂ ਨੂੰ ਬਚਾਉਣ ’ਚ ਲੱਗੇ ਹੋਏ ਹਨ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਆਪਣੇ-ਆਪਣੇ ਬਲਾਕਾਂ ’ਚ ਇਨਾਂ ਦਾ ਸਨਮਾਨ ਕਰ ਰਹੀ ਹੈ ਅੱਜ ਸਾਡੇ ਵੱਲੋਂ ਵੀ ਸਾਧ ਸੰਗਤ ਦੇ ਸਹਿਯੋਗ ਨਾਲ ਇੱਥੇ ਆ ਕੇ ਇਨਾਂ ਨੂੰ ਸਨਮਾਨ ਦਿੱਤਾ ਗਿਆ ਹੈ

ਇਸ ਮੌਕੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਅਤੇ ਬਲਜਿੰਦਰ ਸਿੰਘ ਬਾਂਡੀ ਇੰਸਾਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦਿਨ-ਬ-ਦਿਨ ਭਿਆਨਕ ਰੂਪ ਧਾਰ ਰਹੀ ਹੈ ਸਰਕਾਰ ਰੋਜ਼ਾਨਾ ਸਾਡੀ ਸਿਹਤ ਦੀ ਪ੍ਰਵਾਹ ਕਰਦਿਆਂ ਗਾਈਡਲਾਈਨਜ਼ ਜਾਰੀ ਕਰ ਰਹੀ ਹੈ ਕਰੋਨਾ ਯੋਧੇ ਆਪਣਾ ਫਰਜ਼ ਨਿਭਾ ਰਹੇ ਹਨ ਤੇ ਸਾਡਾ ਸਭਦਾ ਵੀ ਫ਼ਰਜ ਬਣਦਾ ਹੈ ਕਿ ਅਸੀਂ ਵੀ ਇਨਾਂ ਅਤੇ ਸਰਕਾਰ ਦਾ ਸਾਥ ਦੇਈਏ ਤਾਂ ਕਿ ਇਸ ਮਹਾਂਮਾਰੀ ਤੋਂ ਆਪਣੇ ਆਪ ਅਤੇ ਸਮਾਜ ਨੂੰ ਸੁਰੱਖਿਅਤ ਰੱਖ ਸਕੀਏ ਇਸ ਮੌਕੇ ਸਾਧ ਸੰਗਤ ਰਾਜਨੀਤਕ ਵਿੰਗ ਦੇ ਮੈਂਬਰ ਸ਼ਿੰਦਰਪਾਲ ਇੰਸਾਂ ਨੇ ਉਕਤ ਬਲਾਕਾਂ ਦੀ ਸਾਧ ਸੰਗਤ ਵੱਲੋਂ ਅੱਜ ਦੇ ਇਸ ਪ੍ਰੋਗਰਾਮ ’ਚ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਧੰਨਵਾਦ ਕੀਤਾ

ਇਸ ਮੌਕੇ 15 ਮੈਂਬਰ ਮਨੋਜ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਸੁਰਜੀਤ ਇੰਸਾਂ, ਬਜੁਰਗ ਸੰਮਤੀ ਜਿੰਮੇਵਾਰ ਦਰਸ਼ਨ ਮੁਖੀ ਇੰਸਾਂ, ਨੌਜਵਾਨ ਸੰਮਤੀ ਜਿੰਮੇਵਾਰ ਰਾਜ ਕੁਮਾਰ ਇੰਸਾਂ ਬਲਾਕ ਬਠਿੰਡਾ, 15 ਮੈਂਬਰ ਰਣਵੀਰ ਇੰਸਾਂ ਬਲਾਕ ਬਾਂਡੀ, 15 ਮੈਂਬਰ ਕੁਲਵੰਤ ਇੰਸਾਂ ਬਲਾਕ ਮੌੜ ਮੰਡੀ, ਬਲਾਕ ਭੰਗੀਦਾਸ ਰਾਜ ਕੁਮਾਰ ਇੰਸਾਂ, 15 ਮੈਂਬਰ ਹਰਬੰਸ ਇੰਸਾਂ ਬਲਾਕ ਰਾਮਾਂ ਨਸੀਬਪੁਰਾ ਹਾਜਰ ਸਨ

ਸਿਮਰਨ ਕਰਦਿਆਂ ਤਿਆਰ ਕੀਤੀਆਂ ਫ਼ਲਾਂ ਦੀਆਂ ਟੋਕਰੀਆਂ

ਬਠਿੰਡਾ ਦੇ ਬਲਾਕ ਭੰਗੀਦਾਸ ਸੁਨੀਲ ਇੰਸਾਂ, 15 ਮੈਂਬਰ ਸੱਤ ਨਰੈਣ ਇੰਸਾਂ ਨੇ ਦੱਸਿਆ ਕਿ ਅੱਜ ਸਵੇਰ ਵੇਲੇ ਪੂਜਨੀਕ ਗੁਰੂ ਜੀ ਵੱਲੋਂ ਕਰੋਨਾ ਦੇ ਖਾਤਮੇ ਲਈ ਭੇਜੀ ਗਈ ਅਰਦਾਸ ਮਾਲਕ ਦੇ ਚਰਨਾਂ ’ਚ ਬੋਲ ਕੇ ਅਤੇ ਸਿਮਰਨ ਕਰਕੇ ਇਹ ਫ਼ਲਾਂ ਦੀਆਂ ਕਿੱਟਾਂ ਤਿਆਰ ਕੀਤੀਆਂ ਗਈਆਂ ਸਨ ਉਨਾਂ ਕਿਹਾ ਕਿ ਉਮੀਦ ਕਰਦੇ ਹਾਂ ਕਿ ਇਸ ਮਹਾਂਮਾਰੀ ਦਾ ਅੰਤ ਜਲਦ ਹੋਵੇਗਾ ਅਤੇ ਹਰ ਕੋਈ ਖੁਸ਼ਹਾਲੀ ਭਰੀ ਜਿੰਦਗੀ ਜੀਵੇਗਾ

ਸੇਵਾਦਾਰਾਂ ਦਾ ਸ਼ਲਾਘਾਯੋਗ ਕਾਰਜ਼ : ਡੀਨ ਏਮਜ਼

ਏਮਜ ਦੇ ਡੀਨ ਡਾ. (ਕਰਨਲ) ਸਤੀਸ਼ ਕੁਮਾਰ ਗੁਪਤਾ ਨੇ ਕਿਹਾ ਕਿ ਅੱਜ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਏਮਜ ’ਚ ਪਹੁੰਚ ਕੇ ਹਸਪਤਾਲ ਦੇ 400 ਦੇ ਕਰੀਬ ਸਟਾਫ ਨੂੰ ਫ਼ਲਾਂ ਦੀਆਂ ਟੋਕਰੀਆਂ ਦੇ ਕੇ ਤੇ ਸਲਿਊਟ ਕਰਕੇ ਸਨਮਾਨਿਤ ਕਰਨਾ ਸ਼ਲਾਘਾਯੋਗ ਹੈ ਉਨਾਂ ਕਿਹਾ ਕਿ ਸੇਵਾਦਾਰਾਂ ਦੇ ਇਸ ਸਨਮਾਨ ਨਾਲ ਫਰੰਟਲਾਈਨ ਵਰਕਰਾਂ ਦਾ ਹੌਂਸਲਾ ਵਧੇਗਾ ਅਤੇ ਉਹ ਆਪਣੀਆਂ ਸੇਵਾਵਾਂ ਹੋਰ ਤਨਦੇਹੀ ਨਾਲ ਨਿਭਾਉਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।