ਪਿਛਲੇ ਸਾਲ ਅਪਰੈਲ ’ਚ ਲਾਰੈਂਸ ਗੈਂਗ ਨੇ ਕੀਤੀ ਸੀ ਗੋਲੀਬਾਰੀ
Salman Khan Security: ਮੁੰਬਈ (ਏਜੰਸੀ)। ਸਲਮਾਨ ਖਾਨ ਦੇ ਘਰ ’ਚ ਬੁਲੇਟ ਪਰੂਫ ਕੰਧ ਕੱਢੀ ਗਈ ਹੈ। ਪਿਛਲੇ ਸਾਲ ਅਪਰੈਲ ’ਚ, ਲਾਰੈਂਸ ਗੈਂਗ ਨਾਲ ਜੁੜੇ ਬਦਮਾਸ਼ਾਂ ਨੇ ਮੁੰਬਈ ’ਚ ਸਲਮਾਨ ਦੇ ਗਲੈਕਸੀ ਅਪਾਰਟਮੈਂਟ ’ਚ ਗੋਲੀਬਾਰੀ ਕੀਤੀ ਸੀ। ਉਦੋਂ ਸਲਮਾਨ ਦੇ ਘਰ ’ਤੇ ਸੁਰੱਖਿਆ ਵਧਾ ਦਿੱਤੀ ਗਈ ਸੀ। ਹੁਣ ਉਨ੍ਹਾਂ ਦੀ ਬਾਲਕੋਨੀ ਤੇ ਖਿੜਕੀਆਂ ਬੁਲੇਟ ਪਰੂਫ ਹੋ ਗਈਆਂ ਹਨ।
ਇਹ ਖਬਰ ਵੀ ਪੜ੍ਹੋ : Punjab Government Orders: ਨੌਕਰ ਰੱਖਣ ਜਾਂ ਕਿਰਾਏ ’ਤੇ ਕਮਰਾ ਦੇਣ ਤੋਂ ਪਹਿਲਾਂ ਪੜ੍ਹੋ ਇਹ ਹਦਾਇਤਾਂ
ਸਲਮਾਨ ਦੇ ਗਲੈਕਸੀ ਅਪਾਰਟਮੈਂਟ ’ਚ ਕੁਝ ਸਮੇਂ ਤੋਂ ਰਿਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ। ਹੁਣ ਅਪਾਰਟਮੈਂਟ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਉਨ੍ਹਾਂ ਦੀ ਬਾਲਕੋਨੀ ਤੇ ਖਿੜਕੀਆਂ ਬੁਲੇਟ ਪਰੂਫ ਸ਼ੀਸ਼ੇ ਨਾਲ ਦਿਖਾਈ ਦੇ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਸਲਮਾਨ ਦੀ ਸੁਰੱਖਿਆ ਪ੍ਰਣਾਲੀ ਨੂੰ ਹਾਈਟੈਕ ਬਣਾਇਆ ਗਿਆ ਹੈ। ਘਰ ਦੇ ਆਲੇ-ਦੁਆਲੇ ਹਾਈ ਰੈਜ਼ੋਲਿਊਸ਼ਨ ਵਾਲੇ ਸੀਸੀਟੀਵੀ ਕੈਮਰੇ ਵੀ ਲਾਏ ਗਏ ਹਨ।
14 ਅਪਰੈਲ ਨੂੰ ਬਾਲਕੋਨੀ ਨੇੜੇ ਕੰਧ ’ਤੇ ਹੋਈ ਸੀ ਗੋਲੀਬਾਰੀ | Salman Khan Security
8 ਮਹੀਨੇ ਪਹਿਲਾਂ 14 ਅਪਰੈਲ ਨੂੰ ਸਵੇਰੇ 5 ਵਜੇ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ’ਚ 7.6 ਬੋਰ ਦੀ ਬੰਦੂਕ ਤੋਂ 4 ਰਾਉਂਡ ਫਾਇਰ ਕੀਤੇ ਗਏ ਸਨ। ਫਾਇਰਿੰਗ ਕਰਨ ਵਾਲੇ ਵਿਅਕਤੀ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਏ। ਗੋਲੀਬਾਰੀ ਉਸੇ ਕੰਧ ’ਤੇ ਹੋਈ, ਜਿਸ ਤੋਂ ਥੋੜ੍ਹੀ ਦੂਰ ਸਲਮਾਨ ਦੀ ਬਾਲਕੋਨੀ ਹੈ, ਜਿੱਥੇ ਉਹ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਆਉਂਦੇ ਹਨ। ਫੋਰੈਂਸਿਕ ਮਾਹਿਰਾਂ ਨੂੰ ਮੌਕੇ ਤੋਂ ਜ਼ਿੰਦਾ ਗੋਲੀ ਮਿਲੀ ਸੀ। ਲਾਰੈਂਸ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।