3 ਕਰੋੜ ਦਾ ਸ਼ੋਅਰੂਮ ਖੁੱਲਵਾ ਕੇ ਨਹੀਂ ਭੇਜਿਆ ਜਾ ਰਿਹਾ ਸਮਾਨ, ਵਪਾਰੀ ਅਰੁੁਣ ਗੁਪਤਾ ਨੇ ਕਰਵਾਇਆ ਮਾਮਲਾ ਦਰਜ
ਸੱਚ ਕਹੂੰ ਨਿਊਜ਼ ਚੰਡੀਗੜ੍ਹ। ਬਾਲੀਵੁੱਡ ਅਦਾਕਾਰ ਸਲਮਾਨ ਖਾਨ, ਉਸ ਦੀ ਭੈਣ ਅਲਵੀਰਾ ਖਾਨ ਅਤੇ ਉਸ ਦੀ ਕੰਪਨੀ ‘ਬੀਂਗ ਹਿਊਮਨ’ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਚੰਡੀਗੜ੍ਹ ਦੇ ਇੱਕ ਵਪਾਰੀ ਨੇ ਇਨ੍ਹਾਂ ਖਿਲਾਫ ਧੋਖਾਧੜੀ ਦਾ ਦੋਸ਼ ਲਾਇਆ ਹੈ ਵਪਾਰੀ ਦਾ ਦੋਸ਼ ਹੈ ਕਿ ਸ਼ੋਅਰੂਮ ਖੋਲ੍ਹਣ ਤੋਂ ਬਾਅਦ ਕੰਪਨੀ ਦਿੱਲੀ ਤੋਂ ਸਮਾਨ ਨਹੀਂ ਭੇਜ ਰਹੀ ਹੈ ਅਤੇ ਕੰਪਨੀ ਦੀ ਵੈਬਸਾਈਟ ਵੀ ਬੰਦ ਹੈ ਹੁਣ ਪੁਲਿਸ ਅਫਸਰਾਂ ਨੇ ਸਲਮਾਨ, ਅਲਵੀਰਾ ਤੋਂ ਇਲਾਵ ਬੀਂਗ ਹਿਊਮਨ ਦੇ ਸੀਈਓ ਪ੍ਰਸਾਦ ਕਪਾਰੇ ਅਤੇ ਹੋਰਨਾਂ ਅਧਿਕਾਰੀਆਂ ਸੰਤੋਸ਼ ਸ੍ਰੀਵਾਸਤਵ, ਸੰਧਿਆ, ਅਨੂਪ, ਸੰਜੈ ਰੰਗਾ, ਮਾਨਵ, ਆਲੋਕ ਨੂੰ ਨੋਟਿਸ ਭੇਜੇ ਹਨ।
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਵਪਾਰੀ ਅਰੁਣ ਗੁਪਤਾ ਨੇ ਦੱਸਿਆ ਕਿ ਸਲਮਾਨ ਦੇ ਕਹਿਣ ’ਤੇ ਉਨ੍ਹਾਂ ਨੇ ਮਨੀਮਾਜਰਾ ਦੇ ਐਨਏਸੀ ਇਲਾਕੇ ’ਚ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਬੀਂਗ ਹਿਊਮਨ ਜੂਲਰੀ ਦਾ ਸ਼ੋਅਰੂਮ ਖੋਲ੍ਹਿਆ ਸੀ ਸ਼ੋਅਰੂਮ ਖੁੱਲਵਾਉਣ ਲਈ ਸਟਾਈਲ ਕਿਵੰਟੇਟ ਜੂਲਰੀ ਪ੍ਰਾਈਵੇਟ ਲਿਮਟਿਡ ਨਾਲ ਇੱਕ ਐਗਰੀਮੈਂਟ ਵੀ ਕੀਤਾ ਇਨ੍ਹਾਂ ਸਭ ਨੇ ਸ਼ੋਅਰੂਮ ਤਾਂ ਖੁੱਲ੍ਹਵਾ ਲਿਆ ਪਰ ਕਿਸੇ ਤਰ੍ਹਾਂ ਦੀ ਵੀ ਮੱਦਦ ਨਹੀਂ ਕੀਤੀ ਬੀਂਗ ਹਿਊਮਨ ਦੀ ਜੂਲਰੀ ਜਿਸ ਸਟੋਰ ਤੋਂ ਉਨ੍ਹਾਂ ਨੂੰ ਦੇਣ ਲਈ ਕਿਹਾ ਗਿਆ ਸੀ, ਉਹ ਬੰਦ ਪਿਆ ਹੈ ਇਸ ਕਾਰਨ ਉਨ੍ਹਾਂ ਨੂੰ ਸਮਾਨ ਵੀ ਨਹੀਂ ਮਿਲ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।