
Crime News: ਵਾਰਦਾਤ ਸੀਸੀਟੀਵੀ ’ਚ ਕੈਦ
Crime News: (ਮੇਵਾ ਸਿੰਘ) ਅਬੋਹਰ। ਅਬੋਹਰ ਦੇ ਪਿੰਡ ਚੰਨਣਖੇੜਾ ’ਚ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਪੰਪ ਮੁਲਾਜ਼ਮਾਂ ’ਤੇ ਹਮਲਾ ਕਰਕੇ ਹਜ਼ਾਰਾਂ ਰੁਪਏ ਦੀ ਨਗਦੀ ਲੁੱਟ ਲਈ। ਲੁੱਟ ਦੀ ਇਹ ਘਟਨਾ ਪੰਪ ’ਤੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਵੀ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ ਐਵਰਗਰੀਨ ਪੈਟਰੋਲ ਪੰਪ ਦੇ ਮਾਲਕ ਅਤੇ ਮਾਡਲ ਟਾਊਨ ਅਬੋਹਰ ਦੇ ਵਸਨੀਕ ਸ਼ੰਕਰ ਪੁੱਤਰ ਟੇਕਚੰਦ ਨੇ ਦੱਸਿਆ ਕਿ ਉਨਾਂ ਦੇ ਪੰਪ ਦਾ ਸੇਲਜ਼ ਮੈਨੇਜਰ ਕਮਰੇ ’ਚ ਬੈਠ ਕੇ ਹਿਸਾਬ ਕਰ ਰਿਹਾ ਸੀ ਇਸ ਦੌਰਾਨ 2 ਨਕਾਬਪੋਸ਼ ਲੜਕੇ ਆਏ, ਜਿੰਨਾ ’ਚੋਂ ਇਕ ਨੇ ਕਮਰੇ ਵਿਚ ਬੈਠੇ 2 ਪੰਪ ਮੁਲਾਜ਼ਮਾਂ ਨੂੰ ਬੰਨ ਲਿਆ, ਜਦੋਕਿ ਦੂਸਰੇ ਨਕਾਬਪੋਸ਼ ਨੇ ਸੇਲਜ ਮੈਨੇਜਰ ’ਤੇ ਕਾਪੇ ਨਾਲ ਹਮਲਾ ਕਰਕੇ ਜ਼ਖ਼ਮੀ ਕਰਨ ਤੋਂ ਬਾਅਦ ਉਸ ਕੋਲੋਂ ਕਰੀਬ 45 ਹਜ਼ਾਰ ਲੁੱਟ ਲਏ ਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ: Fire News: ਘਰ ਨੂੰ ਲੱਗੀ ਅਚਾਨਕ ਭਿਆਨਕ ਅੱਗ, ਮੌਕੇ ’ਤੇ ਪਹੁੰਚੀ ਫਾਇਰ ਬਿਗ੍ਰੇਡ
ਘਟਨਾ ਤੋਂ ਬਾਅਦ ਸੈੱਲ ਮੈਨੇਜਰ ਨੇ ਇਸ ਦੀ ਸੂਚਨਾ ਪੰਪ ਮਾਲਕ ਨੂੰ ਦਿੱਤੀ, ਜਿਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਲੁੱਟ ਦੀ ਇਹ ਘਟਨਾ ਉੱਥੇ ਲੱਗੇ ਕੈਮਰਿਆਂ ਵਿੱਚ ਵੀ ਕੈਦ ਹੋ ਗਈ। ਓਧਰ, ਸਦਰ ਪੁਲਿਸ ਦਾ ਕਹਿਣਾ ਹੈ ਕਿ ਇਸ ਲੁੱਟ-ਖੋਹ ਦੀ ਘਟਨਾ ਬਾਰੇ ਸ਼ਿਕਾਇਤ ਮਿਲੀ ਹੈ, ਜਿਸ ਦੀ ਜਲਦੀ ਹੀ ਜਾਂਚ ਕੀਤੀ ਜਾਵੇਗੀ। Crime News