ਸਲਾਬਤਪੁਰਾ ਨੂੰ ਚੜ੍ਹਿਆ ਪੁਰਾਣੇ ਪੰਜਾਬ ਦਾ ਰੰਗ
(ਗੁਰਪ੍ਰੀਤ ਸਿੰਘ/ਸੁਖਨਾਮ ਰਤਨ/ਗੁਰਮੇਲ ਸਿੰਘ) ਸਲਾਬਤਪੁਰਾ। ਪੰਜਾਬ ਦੇ ਵੱਖ ਵੱਖ ਬਲਾਕਾਂ ਦੀ ਸਾਧ-ਸੰਗਤ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ (ਸਲਾਬਤਪੁਰਾ) ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨਾਂ ਦਾ ਲਾਹਾ ਖੱਟਿਆ। ਆਨਲਾਈਨ ਗੁਰੂਕੁਲ ਪ੍ਰੋਗਰਾਮ ਤਹਿਤ ਪੂਜਨੀਕ ਗੁੁਰੂ ਜੀ ਬਰਨਾਵਾ (ਉੱਤਰ ਪ੍ਰਦੇਸ਼) ਤੋਂ ਦੇਸ਼-ਵਿਦੇਸ਼ ਦੀ ਸਾਧ-ਸੰਗਤ ਨਾਲ ਰੂ-ਬ-ਰੂ ਹੋਏ ਤੇ ਵੱਡੀ ਗਿਣਤੀ ਵਿੱਚ ਪੁੱਜੀ ਸਾਧ ਸੰਗਤ ਨੂੰ ਨਾਮ ਦੀ ਅਨਮੋਲ ਦਾਤ ਵੀ ਬਖਸ਼ਿਸ਼ ਕੀਤੀ ਅੱਜ ਦੇ ਆਨ ਲਾਈਨ ਸਮਾਗਮ ਵਿੱਚ ਸਲਾਬਤਪੁਰਾ ਵਿਖੇ ਵੱਡੀ ਗਿਣਤੀ ਪੰਜਾਬ ਦੇ ਖ਼ਤਰਨਾਕ ਨਸ਼ੇ ਚਿੱਟੇ ਦਾ ਸੇਵਨ ਹੀ ਨਹੀਂ ਕਰਦੇ ਸਨ ਸਗੋਂ ਚਿੱਟੇ ਦਾ ਵਪਾਰ ਕਰਦੇ ਸਨ ਅਜਿਹੇ ਨਸ਼ੇੜੀਆਂ ਤੇ ਨਸ਼ੇ ਦੇ ਵਪਾਰੀਆਂ ਨੇ ਆਨ ਲਾਇਨ ਪ੍ਰੋਗਰਾਮ ਵਿੱਚ ਨਸ਼ਿਆਂ ਤੋਂ ਤੌਬਾ ਕਰਕੇ ਜ਼ਿੰਦਗੀ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਜਿਨ੍ਹਾਂ ਨੂੰ ਪੂਜਨੀਕ ਗੁਰੂ ਜੀ ਵੱਲੋਂ ਨਵੀਂ ਜ਼ਿੰਦਗੀ ਜਿਊੁਣ ਲਈ ਆਸ਼ੀਰਵਾਦ ਦਿੱਤਾ।
ਸਲਾਬਤਪੁਰਾ ਵਿਖੇ ਪੰਡਾਲ ਨੂੰ ਸੁਚੱਜੇ ਢੰਗ ਨਾਲ ਸਜਾਇਆ ਗਿਆ ਸੀ ਜਿਸ ਦੀਆਂ ਤਿਆਰੀਆਂ ਵਿਚ ਸੇਵਾਦਾਰ ਪਿਛਲੇ ਦੋ ਦਿਨਾਂ ਤੋਂ ਜੁਟੇ ਹੋਏ ਸਨ। ਇੲਸ ਦੌਰਾਨ ਪੂਜਨੀਕ ਗੁਰੂ ਜੀ ਨੇ ਸਲਾਬਤਪੁਰਾ ‘ਚ ਆਨਲਾਈਨ ਹਜ਼ਾਰਾਂ ਲੋਕਾਂ ਦਾ ਨਸ਼ਾ ਤੇ ਸਮਾਜਿਕ ਬੁਰਾਈਆਂ ਛੁਡਵਾ ਕੇ ਉਨ੍ਹਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ ਜਿਉ ਹੀ ਪੂਜਨੀਕ ਗੁਰੂ ਜੀ ਆਨਲਾਈਨ ਗੁਰੂਕੁਲ ਰਾਹੀਂ ਲਾਈਵ ਹੋਏ ਤਾਂ ਸਾਧ-ਸੰਗਤ ਵਿੱਚ ਇੱਕ ਵੱਖਰਾ ਉਤਸ਼ਾਹ ਦੇਖਣ ਨੂੰ ਮਿਲਿਆ।ਸਲਾਬਤਪੁਰਾ ਵਿਖੇ ਇਕ ਵੱਖਰਾ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਭੈਣਾਂ ਰਿਵਾਇਤੀ ਪਹਿਰਾਵੇ ਅਨੁਸਾਰ ਸੱਜ ਕੇ ਜਾਗੋ ਸਿਰਾਂ ’ਤੇ ਰੱਖ ਕੇ ਨੱਚ ਕੇ ਖੁਸ਼ੀ ਮਨਾ ਰਹੀਆਂ ਸਨ ਅਤੇ ਸਟੇਜ ’ਤੇ ਰੰਗੋਲੀ ਨਾਲ ਵੈਲਕਮ ਐਮਐਸਜੀ ਲਿਖਿਆ ਹਰ ਇੱਕ ਦਾ ਮਨ ਮੋਹ ਰਿਹਾ ਸੀ।
ਇਸ ਦੌਰਾਨ ਸਾਧ ਸੰਗਤ ਵਲੋਂ ਪੰਡਾਲ ਵਿਚ ਮਿੱਟੀ ਦੇ ਭਾਂਡੇ ਬਣਾਉਣ ਵਾਲਾ ਚੱਕ ਲਾਇਆ ਹੋਇਆ ਸੀ ਜਿਸ ਉਪਰ ਪ੍ਰੇਮੀਆਂ ਵਲੋਂ ਰਵਾਇਤੀ ਢੰਗ ਨਾਲ ਮਿੱਟੀ ਦੇ ਭਾਂਡੇ (ਝਾਵੇਂ, ਦੀਵੇ, ਕੁੱਜੇ) ਬਣਾਏ ਜਾ ਰਹੇ ਸੀ ਇਸ ਤੋਂ ਇਲਾਵਾ ਭੈਣਾਂ ਵੱਲੋਂ ਖੂਬਸੂਰਤ ਰੰਗੋਲੀ ਨਾਲ ਪਾਣੀ ਦੀ ਬੱਚਤ ਤੇ ਡਰੱਗ ਤੋਂ ਬਚਾਅ ਬਾਰੇ ਸਲੋਗਨ ਲਿਖੇ ਹੋਏ ਸਨ
ਪੰਜਾਬ ਦੇ ਸਭ ਤੋਂ ਮਾਰੂ ਨਸ਼ੇ ‘ਚਿੱਟੇ’ ਤੇ ਵੱਡਾ ਹੱਲਾ
ਅੱਜ ਸਲਾਬਤਪੁਰਾ ਵਿਖੇ ਆਨ ਲਾਈਨ ਗੁਰੂਕੁਲ ਸਮਾਗਮ ਦੌਰਾਨ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਚਲਾਈ ਨਸ਼ਾ ਮੁਕਤੀ ਲਹਿਰ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ ਜਦੋਂ ਵੱਡੀ ਗਿਣਤੀ ਨੌਜਵਾਨਾਂ ਨੇ ਪੰਜਾਬ ਦੇ ਸਭ ਤੋਂ ਖ਼ਤਰਨਾਕ ਮੰਨੇ ਜਾਂਦੇ ਨਸ਼ੇ ਚਿੱਟੇ ਤੋਂ ਤੌਬਾ ਕੀਤੀ ਅਤੇ ਵੱਡੀ ਗਿਣਤੀ ਚਿੱਟੇ ਦੇ ਵਪਾਰੀਆਂ ਨੇ ਚਿੱਟੇ ਦੇ ਇਸ ਧੰਦੇ ਤੋਂ ਤੌਬਾ ਕਰਕੇ ਆਪਣੇ ਆਪ ਨੂੰ ਮੁੱਖ ਧਾਰਾ ਵਿੱਚ ਪਰਤਣ ਦਾ ਅਹਿਦ ਲਿਆ ਆਨ ਲਾਇਨ ਸਮਾਗਮ ਦੌਰਾਨ ਪੂਜਨੀਕ ਹਜ਼ੂਰ ਪਿਤਾ ਜੀ ਨਾਲ ਗੱਲਬਾਤ ਕਰਦਿਆਂ ਡੇਰਾ ਪ੍ਰੇਮੀ ਪਰਮਜੀਤ ਸਿੰਘ ਨੰਗਲ ਨੇ ਦੱਸਿਆ ਕਿ ਅੱਜ ਦੇ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਨੌਜਵਾਨ ਆਏ ਹਨ ਜਿਹੜੇ ਚਿੱਟੇ ਦਾ ਸੇਵਨ ਕਰਦੇ ਸਨ ਅਤੇ ਟੀਕਿਆਂ ਦੇ ਰੂਪ ਵਿੱਚ ਨਸ਼ਾ ਕਰਦੇ ਸਨ ਉਨ੍ਹਾਂ ਦੱਸਿਆ ਕਿ ਕਈ ਨੌਜਵਾਨਾਂ ਦੀ ਹਾਲਤ ਏਨੀ ਮਾੜੀ ਸੀ ਕਿ ਟੀਕੇ ਲਾਉਣ ਕਾਰਨ ਉਨ੍ਹਾਂ ਦੀਆਂ ਨਾੜੀਆਂ ਬੰਦ ਹੋ ਗਈਆਂ ਸਨ ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਜਨੀਕ ਹਜੂਰ ਪਿਤਾ ਜੀ ਦੇ ਦਿਸ਼ਾ ਹੇਠ ਜਦੋਂ ਉਨ੍ਹਾਂ ਨੂੰ ਪ੍ਰਸ਼ਾਦ ਦਿੱਤਾ ਤਾਂ ਉਨ੍ਹਾਂ ਅੰਦਰੋਂ ਨਸ਼ੇ ਦੀ ਲਤ ਖਤਮ ਹੋਣੀ ਆਰੰਭ ਹੋ ਗਈ ਅਤੇ ਹੌਲੀ ਹੌਲੀ ਉਨ੍ਹਾਂ ਦੀਆਂ ਬੰਦ ਹੋਈਆਂ ਖੂਨ ਦੀਆਂ ਨਾੜਾ ਵਿੱਚ ਮੁੜ ਤੋਂ ਖੂਨ ਵਗਣਾ ਆਰੰਭ ਹੋਇਆ ਚਿੱਟੇ ਦਾ ਨਸ਼ਾ ਛੱਡਣ ਵਾਲੇ ਜ਼ਿਆਦਾਤਰ ਬਠਿੰਡਾ, ਫਿਰੋਜ਼ਪੁਰ, ਫਾਜ਼ਿਲਕਾ ਜ਼ਿਲ੍ਹਿਆਂ ਨਾਲ ਸਬੰਧਿਤ ਸਨ।
ਇਸ ਤੋਂ ਇਲਾਵਾ ਵਿਸ਼ਾਲ ਕੁਮਾਰ ਨਾਮਕ ਨੌਜਵਾਨ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਿਤ ਹੈ, ਨੇ ਦੱਸਿਆ ਕਿ ਉਹ ਚਿੱਟੇ ਦੀ ਨਸ਼ੇ ’ਚ ਜਕੜੇ ਨੌਜਵਾਨਾਂ ਨੂੰ ਚਿੱਟਾ ਵੇਚਦਾ ਸੀ ਅਤੇ ਖੁਦ ਵੀ ਚਿੱਟਾ ਲਾਉਂਦਾ ਸੀ ਪਰ ਅੱਜ ਤੋਂ ਉਸ ਨੇ ਅਜਿਹਾ ਕਰਨ ਤੋਂ ਤੌਬਾ ਕੀਤੀ ਹੈ ਉਸ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ ਜਿਸ ਕਾਰਨ ਉਸਦਾ ਮਨ ਇਸ ਪਾਸਿਓਂ ਤਬਦੀਲ ਹੋਇਆ ਹੈ।
ਇਸ ਤੇ ਪੂਜ਼ਨੀਕ ਹਜ਼ੂਰ ਪਿਤਾ ਜੀ ਵੱਲੋਂ ਚਿੱਟਾ ਦਾ ਨਸ਼ਾ ਤਿਆਗਣ ਵਾਲਿਆਂ ਦੀ ਭਰਪੂਰ ਹੌਸਲਾ ਅਫ਼ਜਾਈ ਕੀਤੀ ਅਤੇ ਨਵੀਂ ਜ਼ਿੰਦਗੀ ਲਈ ਮੁਬਾਰਕਬਾਦ ਦਿੱਤੀ ਪੂਜ਼ਨੀਕ ਹਜ਼ੂਰ ਪਿਤਾ ਜੀ ਵੱਲੋਂ ਵਚਨ ਫਰਮਾਏ ਗਏ ਕਿ ਜਿਹੜੇ ਪ੍ਰੇਮੀਆਂ ਜਾਂ ਲੋਕਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਚਿੱਟੇ ਰੂਪੀ ਜ਼ਹਿਰ ਤੋਂ ਨਿਜਾਤ ਦਿਵਾਈ ਹੈ, ਉਨ੍ਹਾਂ ਨੂੰ ਇਸ ਚੀਜ਼ ਦਾ ਵੱਡਾ ਪੁੰਨ ਮਿਲੇਗਾ।
ਸਮਾਗਮ ਦੌਰਾਨ ਆਰਮੀ, ਗ੍ਰਾਮ ਪੰਚਾਇਤਾਂ ਦੇ ਮੈਂਬਰਾਂ, ਨਗਰ ਕੌਂਸਲਰਾਂ, ਨੰਬਰਦਾਰਾਂ ਆਦਿ ਨੇ ਪੂਜ਼ਨੀਕ ਹਜ਼ੂਰ ਪਿਤਾ ਜੀ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਇਸ ਮੁਹਿੰਮ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਖੁਦ ਇਸ ਮੁਹਿੰਮ ਦਾ ਹਿੱਸਾ ਬਣਨ ਦਾ ਅਹਿਦ ਲਿਆ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਚਿੱਟੇ ਵਰਗੇ ਨਸ਼ਿਆਂ ਤੋਂ ਬਚਾਉਣ ਦੀ ਬੇਹੱਦ ਵੱਡੀ ਲੋੜ ਹੈ।
ਸਲਾਬਤਪੁਰਾ ਸਮਾਗਮ ’ਚ ਪੁਰਾਣੇ ਪੰਜਾਬ ਦੀ ਝਲਕ ਵੇਖਣ ਨੂੰ ਮਿਲੀ
ਅੱਜ ਦੇ ਸਲਾਬਤਪੁਰਾ ਸਮਾਗਮ ਵਿੱਚ ਸਭ ਤੋਂ ਅਹਿਮ ਗੱਲ ਇਹ ਵੀ ਉੱਭਰ ਕੇ ਸਾਹਮਣੇ ਆਈ ਕਿ ਵੱਡੀ ਗਿਣਤੀ ਡੇਰਾ ਪ੍ਰੇਮੀਆਂ ਵੱਲੋਂ ਪੁਰਾਣੇ ਪੰਜਾਬ ਨਾਲ ਸਬੰਧਿਤ ਚੀਜ਼ਾਂ ਦੀ ਹਜ਼ੂਰ ਪਿਤਾ ਜੀ ਸਾਹਵੇਂ ਪ੍ਰਦਰਸ਼ਿਤ ਕੀਤੀਆਂ ਸਮਾਗਮ ਦੌਰਾਨ ਘੁਮਿਆਰ ਪ੍ਰੇਮੀਆਂ ਵੱਲੋਂ ਇੱਕ ਚੱਕ ਲਾਇਆ ਗਿਆ ਸੀ ਜਿਸ ’ਤੇ ਮਿੱਟੀ ਦੇ ਭਾਂਡੇ ਬਣਾਏ ਜਾ ਰਹੇ ਸੀ ਉਨ੍ਹਾਂ ਦੱਸਿਆ ਕਿ ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਪੁਰਾਣੀਆਂ ਚੀਜ਼ਾਂ ਨੂੰ ਹੱਲਾਸ਼ੇਰੀ ਦੇਣ ਕਾਰਨ ਉਨ੍ਹਾਂ ਦਾ ਧੰਦਾ ਮੁੜ ਚੱਲਣ ਲੱਗਿਆ ਹੈ ਇਸ ਦੌਰਾਨ ਉਨ੍ਹਾਂ ਹਜ਼ੂਰ ਪਿਤਾ ਜੀ ਦੇ ਸਾਹਵੇਂ ਦੀਵੇ, ਕੁੱਜੇ, ਝਾਂਵੇਂ, ਤਪਲੇ ਤੇ ਮਿੱਟੀ ਦੇ ਹੋਰ ਸਮਾਨ ਨੂੰ ਤਿਆਰ ਕੀਤਾ ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਉਨ੍ਹਾਂ ਨੂੰ ਸਾਬਾਸ਼ੇ ਦਿੱਤੀ ਗਈ।
ਇਸ ਦੌਰਾਨ ਪੰਡਾਲ ਦੇ ਅੰਦਰ ਹੀ ਛੋਟੇ ਛੋਟੇ ਬੱਚਿਆਂ ਵੱਲੋਂ ਗੁੱਲੀ ਡੰਡਾ ਖੇਡਿਆ ਗਿਆ ਇੱਕ ਬੱਚੇ ਨਵਦੀਪ ਤੋਂ ਜਦੋਂ ਇਸ ਖੇਡ ਬਾਰੇ ਜਾਣਕਾਰੀ ਲਈ ਤਾਂ ਮਹਿਜ 9 ਸਾਲਾਂ ਇਸ ਬੱਚੇ ਨੇ ਇਸ ਖੇਡ ਬਾਰੇ ਸਹੀ ਜਾਣਕਾਰੀ ਦਿੱਤੀ ਉਸ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਹਰ ਰੋਜ਼ ਗੁੱਲੀ ਡੰਡਾ ਖੇਡਦੇ ਹਨ ਉਸ ਨੇ ਕਿਹਾ ਕਿ ਹਜ਼ੂਰ ਪਿਤਾ ਜੀ ਵੱਲੋਂ ਉਨ੍ਹਾਂ ਨੂੰ ਪੁਰਾਣੀਆਂ ਖੇਡਾਂ ਖੇਡਣ ਲਈ ਉਤਸ਼ਾਹਿਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸਮਾਗਮ ਵਿੱਚ ਬਾਬਿਆਂ, ਨੌਜਵਾਨਾਂ ਤੇ ਬੱਚਿਆਂ ਵੱਲੋਂ ਮਿਲ ਕੇ ਭੰਗੜਾ ਪਾਇਆ ਗਿਆ ਜਿਹੜਾ ਆਪਣੇ ਆਪ ਵਿੱਚ ਲਾ ਮਿਸਾਲ ਸੀ ਬਾਬਿਆਂ ਦੇ ਹੱਥਾਂ ਵਿੱਚ ਖੂੰਡੇ ਤੇ ਨੌਜਵਾਨਾਂ ਦੇ ਗਲਾਂ ਵਿੱਚ ਕੈਂਠੇ ਤੇ ਬੱਚਿਆਂ ਦੇ ਸਿਰਾਂ ਤੇ ਸ਼ਮਲੇ ਵਾਲੀਆਂ ਪੱਗਾਂ ਇੱਕ ਵੱਖਰਾ ਹੀ ਮਾਹੌਲ ਸਿਰਜ ਰਹੀਆਂ ਸਨ ਇਸ ਤੋਂ ਇਨਾਵਾ ਰੰਗ ਬਰੰਗੇ ਪੰਜਾਬੀ ਪਹਿਰਾਵਿਆਂ ਵਿੱਚ ਭੈਣਾਂ ਨੇ ਵੀ ਵੱਖਰਾ ਮਾਹੌਲ ਬਣਾਇਆ ਹੋਇਆ ਸੀ ਵੱਡੀ ਗਿਣਤੀ ਭੈਣਾਂ ਆਪਣੇ ਸਿਰਾਂ ’ਤੇ ਜਾਗੋ ਲੈ ਕੇ ਤੇ ਘੱਗਰੇ ਪਾ ਕੇ ਸਮਾਗਮ ਵਿੱਚ ਪੁੱਜੀਆਂ ਜਿਸ ਤੋਂ ਅਜਿਹਾ ਪ੍ਰਤੀਤ ਹੋ ਰਿਹਾ ਸੀ ਜਿਵੇਂ ਕਿਸੇ ਪੁਰਾਣੇ ਵਿਆਹ ਦਾ ਦਿ੍ਰਸ਼ ਹੋਵੇ। ਇਸ ਦੌਰਾਨ ਪੰਡਾਲ ਵਿੱਚ ਪਾਣੀ ਦੀ ਬੱਚਤ ਅਤੇ ਨਸ਼ਿਆਂ ਖਿਲਾਫ਼ ਸਲੋਗਨ ਵੀ ਲੋਕਾਂ ਨੂੰ ਸੇਧ ਦੇ ਰਹੇ ਸਨ ਇਸ ਦੇ ਨਾਲ ਹੀ ਯੋਗਾ ਨਾਲ ਸਬੰਧਿਤ ਕਿਰਿਆਵਾਂ ਬਾਰੇ ਭੈਣਾਂ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਸੀ ਜਿਨ੍ਹਾਂ ਬਾਰੇ ਉਹ ਪੋਸਟਰ ਲਿਖ ਕੇ ਲੈ ਕੇ ਆਈਆਂ ਸਨ।
ਸਲਾਬਤਪੁਰਾ ਵਿਖੇ ਇਲਾਕੇ ਦੀ ਸਭ ਤੋਂ ਵੱਡੀ ‘ਸੱਚ ਕੰਟੀਨ’ ਦਾ ਉਦਘਾਟਨ
ਪਛੜੇ ਇਲਾਕੇ ਦੇ ਲੋਕਾਂ ਨੂੰ ਮਿਲਣਗੀਆਂ ਅਤਿ ਆਧੁਨਿਕ ਖਾਣ ਪੀਣ ਦੀਆਂ ਚੀਜ਼ਾਂ
ਅੱਜ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਰਾਜਗੜ੍ਹ ਸਲਾਬਤਪੁਰਾ ਵਿਖੇ ਇਲਾਕੇ ਦੀ ਸਭ ਤੋਂ ਵੱਡੀ ਕੰਟੀਨ ‘ਸੱਚ ਕੰਟੀਨ’ ਦਾ ਉਦਘਾਟਨ ਕੀਤਾ ਇਹ ਕੰਟੀਨ ਅੱਜ ਤੋਂ ਲੋਕਾਂ ਲਈ ਚਾਲੂ ਕਰ ਦਿੱਤੀ ਗਈ ਹੈ। ਸੱਚ ਕੰਟੀਨ ਦੇ ਮੈਨੇਜਰ ਹਰਮਨਦੀਪ ਸਿੰਘ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੰਟੀਨ ਅੱਜ ਤੋਂ ਲੋਕਾਂ ਲਈ ਚਾਲੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਇਸ ਇਲਾਕੇ ਦੀ ਕਾਫ਼ੀ ਵੱਡੀ ਕੰਟੀਨ ਹੈ ਕਿਉਂਕਿ ਇਸ ਵਿੱਚ ਛੋਟੇ ਮੋਟੇ ਘਰੇਲੂ ਸਮਾਗਮਾਂ ਲਈ ਵੱਖਰਾ ਦਿਲਕਸ਼ ਹਾਲ ਤਿਆਰ ਕੀਤਾ ਗਿਆ ਹੈ, ਇਸ ਤੋਂ ਇਲਾਵਾ ਪਰਿਵਾਰਾਂ ਦੇ ਬੈਠ ਕੇ ਖਾਣ ਪੀਣ ਲਈ ਵੱਖਰਾ ਰੈਸਟੋਰੈਂਟ ਤਿਆਰ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਕੰਟੀਨ ਵਿੱਚ ਇੰਡੀਅਨ ਫੂਡ ਤੋਂ ਇਲਾਵਾ ਚਾਈਨੀਜ਼ ਫੂਡ ਵੀ ਬਣਾਏ ਜਾਣਗੇ ਉਨ੍ਹਾਂ ਦੱਸਿਆ ਕਿ ਅਸੀਂ ਕੁਆਲਿਟੀ ’ਤੇ ਵਿਸ਼ੇਸ਼ ਧਿਆਨ ਦਿੱਤਾ ਹੈ ਉਨ੍ਹਾਂ ਕਿਹਾ ਕਿ ਖਾਣ ਦੀਆਂ ਚੀਜ਼ਾਂ ਤਿਆਰ ਲਈ ਮਾਹਿਰ ਚੈਫ ਰੱਖੇ ਗਏ ਹਨ ਕੰਟੀਨ ਵਿੱਚ ਬ੍ਰੇਕ ਫਾਸਟ, ਲੰਚ ਡਿਨਰ ਤੋਂ ਇਲਾਵਾ ਖਾਣ ਪੀਣ ਦੀਆਂ ਹਰ ਚੀਜ਼ਾਂ, ਡੇਰਾ ਸੱਚਾ ਸੌਦਾ ਵੱਲੋਂ ਤਿਆਰ ਕੀਤੀ ਗਈ ਮਠਿਆਈ ਤੇ ਡੇਰੇ ਦੀਆਂ ਹੋਰ ਚੀਜ਼ਾਂ ਸ਼ਾਮਿਲ ਹੋਣਗੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ