ਡੈੱਪਥ ਮੁਹਿੰਮ ਲਈ ਪੂਜਨੀਕ ਗੁਰੂ ਜੀ ਨੂੰ ਕੀਤਾ ਸਨਮਾਨਿਤ

Saint Dr. MSG

ਨਸ਼ਾ ਮੁਕਤੀ ਮੁਹਿੰਮ ਨੂੰ ਘਰ-ਘਰ ਪਹੁੰਚਾਵਾਂਗੇ : ਗੁਲਸ਼ਨ ਕਵਾਤਰਾ

ਬਰਨਾਵਾ  (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨਾਂ ਦਾ ਲਾਹਾ ਖੱਟਿਆ ਆਨਲਾਈਨ ਗੁਰੂਕੁਲ ਪ੍ਰੋਗਰਾਮ ਤਹਿਤ ਪੂਜਨੀਕ ਗੁੁਰੂ ਜੀ ਬਰਨਾਵਾ (ਉੱਤਰ ਪ੍ਰਦੇਸ਼) ਤੋਂ ਦੇਸ਼-ਵਿਦੇਸ਼ ਦੀ ਸਾਧ-ਸੰਗਤ ਨਾਲ ਰੂ-ਬ-ਰੂ ਹੋਏ
ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਚਲਾਈ ਨਸ਼ਾ ਮੁਕਤੀ ਲਹਿਰ ਦਾ ਵੱਡਾ ਅਸਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਵੱਡੀ ਗਿਣਤੀ ਨੌਜਵਾਨਾਂ ਨੇ ਪੰਜਾਬ ਦੇ ਸਭ ਤੋਂ ਖ਼ਤਰਨਾਕ ਮੰਨੇ ਜਾਂਦੇ ਨਸ਼ੇ ਚਿੱਟੇ ਤੋਂ ਤੌਬਾ ਕੀਤੀ ਅਤੇ ਵੱਡੀ ਗਿਣਤੀ ਚਿੱਟੇ ਦੇ ਵਪਾਰੀਆਂ ਨੇ ਚਿੱਟੇ ਦੇ ਇਸ ਧੰਦੇ ਤੋਂ ਤੌਬਾ ਕਰਕੇ ਆਪਣੇ ਆਪ ਨੂੰ ਮੁੱਖ ਧਾਰਾ ਵਿੱਚ ਪਰਤਣ ਦਾ ਅਹਿਦ ਲਿਆ।

ਇਸ ਦੌਰਾਨ ਸ਼ਾਹਬਾਦ ਮਾਰਕੰਡਾ ਨਗਰ ਕੌਂਸਲ ਸ਼ਾਹਬਾਦ ਮਾਰਕੰਡਾ ਦੇ ਚੇਅਰਮੈਨ ਗੁਲਸ਼ਨ ਕਵਾਤਰਾ ਨੇ ਪੂਜਨੀਕ ਗੁਰੂ ਜੀ ਵੱਲੋਂ ਚਲਾਈ ਗਈ ਧਿਆਨ, ਯੋਗਾ ਅਤੇ ਸਿਹਤ ਨਾਲ ਸਰਵ ਭਾਰਤੀ ਨਸ਼ਾ ਮੁਕਤੀ ਮੁਹਿੰਮ (ਡੈੱਪਥ) ਅਤੇ ‘ਹੋ ਪ੍ਰਿਥਵੀ ਸਾਫ, ਮਿਟੇ ਰੋਗ ਅਭਿਸ਼ਾਪ’ ਸਫਾਈ ਮਹਾਂਅਭਿਆਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇੰਨਾਂ ਮੁਹਿੰਮਾਂ ਦੀ ਅੱਜ ਸਮਾਜ ਨੂੰ ਬਹੁਤ ਜ਼ਰੂਰਤ ਹੈ।

ਉਨ੍ਹਾਂ ਨਾਲ ਹੀ ਵਾਅਦਾ ਕੀਤਾ ਕਿ ਉਹ ਸਾਧ-ਸੰਗਤ ਦੇ ਨਾਲ ਰਲ ਕੇ ਘਰ-ਘਰ ਤੱਕ ਨਸ਼ਾ ਮੁਕਤੀ ਮੁਹਿੰਮ ਨੂੰ ਪਹੁੰਚਾਉਣਗੇ ਉਹ ਆਨਲਾਈਨ ਗੁਰੂਕੁਲ ਦੌਰਾਨ ਬੋਲ ਰਹੇ ਸਨ ਇਸ ਮੌਕੇ ਉਨ੍ਹਾਂ ਬੇਮਿਸਾਲ ਮੁਹਿੰਮਾਂ ਲਈ ਪੂਜਨੀਕ ਗੁਰੂ ਜੀ ਨੂੰ ਪ੍ਰਸੰਸਾ ਪੱਤਰ ਭੇਂਟ ਕਰਕੇ ਸਨਮਾਨ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here