ਕੋਲੋਨ (ਜਰਮਨੀ) ਮੁੱਕੇਬਾਜ਼ੀ ਵਿਸ਼ਵ ਕੱਪ-2019
ਨਵੀਂ ਦਿੱਲੀ | ਮੌਜ਼ੂਦਾ ਵਿਸ਼ਵ ਨੌਜਵਾਨ ਚੈਂਪੀਅਨ ਸਾਕਸ਼ੀ (57 ਕਿਗ੍ਰਾ.) ਤੇ ਇੰਡੀਅਨ ਓਪਨ ਚੈਂਪੀਅਨ ਪਿਲਾਓ ਬਾਸੁਮਾਤਾਰੇ (64) ਨੇ ਸੋਨ ਤਮਗੇ ਦੀ ਖੋਜ ‘ਚ ਆਪਣਾ ਸਫਰ ਜਾਰੀ ਰੱਖਦਿਆਂ ਜਰਮਨੀ ਦੇ ਕੋਲੋਨ ‘ਚ ਜਾਰੀ ਕੋਲੋਨ ਮੁੱਕੇਬਾਜ਼ੀ ਵਿਸ਼ਵ ਕੱਪ-2019 ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਭਾਰਤ ਨੂੰ ਹਾਲਾਂਕਿ ਪਿੰਕੀ ਰਾਣੀ (51) ਤੇ ਪਰਵੀਨ (60) ਦੀ ਹਾਰ ਨਾਲ ਨਿਰਾਸ਼ਾ ਹੋਈ ਤੇ ਇਹ ਦੋਵੇਂ ਮੁੱਕੇਬਾਜ਼ ਕਾਂਸੀ ਲੈ ਕੇ ਦੇਸ਼ ਪਰਤਨਗੇ ਇਨ੍ਹਾਂ ਦੋਵਾਂ ਨੂੰ ਸੈਮੀਫਾਈਨਲ ‘ਚ ਹਾਰ ਮਿਲੀ ਹੁਨਰ ਦੀ ਖਾਨ ਮੰਨੀ ਜਾ ਰਹੀ 18 ਸਾਲਾ ਸਾਕਸ਼ੀ ਨੇ ਥਾਈਲੈਂਡ ਦੀ ਤਿਤਾਬਥਾਈ ਪ੍ਰਦੀਕਾਮੋਨ ਖਿਲਾਫ 5-0 ਦੀ ਜਿੱਤ ਨਾਲ ਆਪਣੇ ਹੁਨਰ ਦੀ ਝਲਕ ਦਿਖਾਈ ਸਾਬਕਾ ਜੂਨੀਅਰ ਵਰਲਡ ਚੈਂਪੀਅਨ ਦਾ ਫਾਈਨਲ ‘ਚ 2018 ਰਾਸ਼ਟਰ ਮੰਡਲ ਖੇਡ ਚਾਂਦੀ ਤਮਗਾ ਜੇਤੂ ਆਇਰਲੈਂਡ ਦੀ ਮਾਇਕੇਲਾ ਵਾਲਸ਼ ਨਾਲ ਸਾਹਮਣਾ ਹੋਵੇਗਾ
ਦੂਜੇ ਪਾਸੇ, ਸਟ੍ਰਾਂਜਾ ਮੁੱਕੇਬਾਜੀ ਚੈਂਪੀਅਨਸ਼ਿਪ ‘ਚ ਕਾਂਸੀ ਤਮਗਾ ਜਿੱਤਣ ਵਾਲੀ ਪਿਲਾਓ ਨੇ ਡੈਨਮਾਰਕ ਦੀ ਅਇਯਾਜਾ ਡਿਟੇ ਫ੍ਰਾਸਤੋਲਮ ਨੂੰ ਸਪਿਲ ਡਿਸੀਜਨ ਦੇ ਅਧਾਰ ‘ਤੇ ਹਰਾਇਆ ਫਾਈਨਲ ‘ਚ ਇਸ 26 ਸਾਲਾ ਖਿਡਾਰੀ ਦਾ ਸਾਹਮਣਾ ਚੀਨ ਤੀ ਚੇਨਗਯੂ ਯਾਂਗ ਨਾਲ ਹੋਵੇਗਾ
ਭਾਰਤ ਕੋਲ ਆਪਣੇ ਖਾਤੇ ‘ਚ ਕੁਝ ਹੋਰ ਸੌਲ ਤਮਗੇ ਜੋੜਨ ਦਾ ਮੌਕਾ ਹੈ ਕਿਉਂਕਿ ਸਟ੍ਰਾਂਜਾ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜੇਤੂ ਮੌਸਰਾਮ ਨੂੰ 54 ਕਿਗ੍ਰਾ. ਕੈਟਾਗਿਰੀ ‘ਚ ਸਿੱਧੇ ਫਾਈਨਲ ‘ਚ ਰੱਖਿਆ ਗਿਆ ਹੈ ਕਾਰਨ, ਇਸ ਕੈਟਾਗਿਰੀ ‘ਚ ਕਾਫੀ ਘੱਟ ਮੁੱਕੇਬਾਜ਼ ਸਨ ਮੌਸਰਾਮ ਫਾਈਨਲ ‘ਚ ਥਾਈਲੈਂਡ ਦੀ ਮਾਚਾਈ ਬੁਨਯਾਤੁਨ ਨਾਲ ਟਕਰਾਉਣਗੇ ਤੇ ਇਹ ਇਸ ਟੂਰਨਾਮੈਂਟ ‘ਚ ਉਨ੍ਹਾਂ ਦਾ ਪਹਿਲਾ ਮੁਕਾਬਲਾ ਹੋਵੇਗਾ 51 ਕਿਗ੍ਰਾ. ਵਰਗ ‘ਚ ਪਿੰਕੀ ਰਾਣੀ ਦਾ ਸ਼ਾਨਦਾਰ ਸਫਰ ਆਇਰਲੈਂਡ ਦੀ 2018 ਰਾਸ਼ਟਰ ਮੰਡਲ ਖੇਡ ਚਾਂਦੀ ਤਮਗਾ ਜੇਤੂ ਕਾਰਲੀ ਮੈਕਨਾਉਲ ਦੇ ਹੱਥੋਂ ਰੁਕ ਗਿਆ ਪਿੰਕੀ 5-0 ਨਾਲ ਹਾਰ ਗਈ ਇਸੇ ਤਰ੍ਹਾਂ ਪਰਵੀਨ ਨੂੰ ਇੰਗਲੈਂਡ ਦੀ ਮੈਗੀ ਮੁਰਨੇ ਨੇ ਹਰਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।