ਸਿੱਖ ਵਿਰੋਧੀ ਦੰਗਾ ਮਾਮਲੇ ‘ਚ ਅਦਾਲਤ ‘ਚ ਕਰੇਗਾ ਸਮਰਪਣ
ਨਵੀਂ ਦਿੱਲੀ, ਏਜੰਸੀ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭੜਕੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਪਾਉਣ ਵਾਲਾ ਸਾਬਕਾ ਸਾਂਸਦ ਸੱਜਣ ਕੁਮਾਰ ਸੋਮਵਾਰ ਨੂੰ ਕੜਕਡੂਮਾ ਅਦਾਲਤ ‘ਚ ਆਤਮਸਮਰਪਣ ਕਰੇਗਾ। ਦਿੱਲੀ ਹਾਈਕੋਰਟ ਨੇ 17 ਦਸੰਬਰ ਨੂੰ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਪੰਜ ਲੋਕਾਂ ਦੀ ਹੱਤਿਆ ਦੇ ਦੋਸ਼ ‘ਚ 73 ਸਾਲ ਦੇ ਸੱਜਣ ਕੁਮਾਰ ਸਮੇਤ ਹੋਰ ਲੋਕਾਂ ਨੂੰ ਸਜ਼ਾ ਸੁਣਾਈ ਸੀ। ਸੱਜਣ ਕੁਮਾਰ ਨੇ ਪਰਿਵਾਰਕ ਜਿੰਮੇਵਾਰੀ ਨੂੰ ਪੂਰਾ ਕਰਨ ਲਈ ਦਿੱਲੀ ਹਾਈਕੋਰਟ ਤੋਂ ਆਤਮਸਮਰਪਣ ਦੀ ਮਿਤੀ ਵਧਾਉਣ ਲਈ ਅਰਜੀ ਦਾਇਰ ਕੀਤੀ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ। ਸਜ਼ਾ ਖਿਲਾਫ ਸਾਬਕਾ ਸਾਂਸਦ ਨੇ ਸੁਪਰੀਮ ਕੋਰਟ ‘ਚ ਅਪੀਲ ਕੀਤੀ ਹੈ। ਅਦਾਲਤ ‘ਚ ਇੱਕ ਜਨਵਰੀ ਤੱਕ ਸਰਦੀ ਦੀਆਂ ਛੁੱਟੀਆਂ ਹਨ। ਇਸ ਲਈ ਉਸ ਦੀ ਅਰਜੀ ‘ਤੇ ਸੁਣਵਾਈ ਨਹੀਂ ਹੋ ਸਕੇਗੀ ਅਤੇ ਉਸ ਨੂੰ ਅਦਾਲਤ ‘ਚ ਆਤਮ ਸਮਰਪਣ ਕਰਨਾ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।