ਦੂਸਰਿਆਂ ਦਾ ਭਲਾ ਕਰਨ ਲਈ ਆਉਂਦੇ ਨੇ ਸੰਤ: ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼, ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਇਸ ਸੰਸਾਰ ਵਿੱਚ ਹਰ ਕਿਸੇ ਦਾ ਭਲ਼ਾ ਕਰਨ ਲਈ ਆਉਂਦੇ ਹਨ ਦੁਨੀਆਂ ਵਿੱਚ ਜਿਆਦਾਤਰ ਲੋਕ ਆਪਣੇ ਲਈ, ਆਪਣੀ ਗਰਜ਼ ਲਈ ਸਮਾਂ ਗੁਜ਼ਾਰਦੇ ਹਨ, ਪਰ ਸੰਤ ਪਰਮਾਰਥ ਦੇ ਲਈ ਸਮਾਂ ਲਗਾਉਂਦੇ ਹਨ ਦੁੂਸਰਿਆਂ ਦਾ ਦੁੱਖ ਆਪਣਾ ਦੁੱਖ ਸਮਝਦੇ ਹਨ ਅਤੇ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਅੱਗੇ ਦੁਆ ਕਰਕੇ ਉਹਨਾਂ ਦੇ ਦੁੱਖ ਦੁੂਰ ਕਰਨ ਦੀ ਕੋਸ਼ਿਸ਼ ਕਰਦੇ ਹਨ ਜੇਕਰ ਜੀਵ ਸੰਤਾਂ ਦੇ ਬਚਨ ਮੰਨ ਲਵੇ ਤਾਂ ਉਸ ਦੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਬਚਨ ਨਾ ਮੰਨੇ ਤਾਂ ਉਸ ਨੂੰ ਆਪਣੇ ਕਰਮਾਂ ਦਾ ਫ਼ਲ ਭੋਗਣਾ ਪੈਂਦਾ ਹੈੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤਾਂ ਦਾ ਕੰਮ ਸਿੱਖਿਆ ਦੇਣਾ ਹੈੈ ਜਿਸ ਤਰ੍ਹਾਂ ਅਧਿਆਪਕ, ਲੈਕਚਰਾਰ ਸਿਖਾਉਣ ਦੇ ਲਈ ਪੈਸੇ ਲੈਂਦੇ ਹਨ ਤਾਂ ਕਲਾਸ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਲੈਕਚਰ ਦਿੰਦੇ ਹਨ, ਆਪਣੇ ਤਰੀਕੇ ਨਾਲ ਸਿਖਾਉਂਦੇ ਹਨ ਫਿਰ ਵਿਦਿਆਰਥੀਆਂ ’ਤੇ ਨਿਰਭਰ ਹੁੰਦਾ ਹੈ ਕਿ ਉਹ ਅਧਿਆਪਕ ਦੀਆਂ ਗੱਲਾਂ ਨੂੰ ਕਿੰਨਾ ਮੰਨਦੇ ਹਨ ਜੋ ਬੱਚੇ ਮੰਨਦੇ ਹਨ,ਸਿਖਾਏ ਗਏ ਦਾ ਪਾਲਣ ਕਰਦੇ ਹਨ, ਉਨ੍ਹਾਂ ਨੂੰ ਮੈਰਿਟ ਹਾਸਲ ਹੁੰਦੀ ਹੈੈ ਕੁਝ ਫ਼ਸਟ ਡਿਜੀਵਨ ਵਿੱਚ ਆਉਂਦੇ ਹਨ ਅਤੇ ਕਈ ਅੱਗੇ ਤਰੱਕੀ ਕਰਦੇ ਹਨ ਕੁਝ ਅਜਿਹੇ ਵਿਦਿਆਰਥੀ ਹੁੰਦੇ ਹਨ ਜੋ ਅਧਿਆਪਕ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਉਹ ਸਿਰਫ਼ ਟਾਈਮ ਪਾਸ ਕਰਨ ਲਈ ਸਕੂਲ, ਕਾਲਜ ਵਿੱਚ ਜਾਂਦੇ ਹਨ ਤਾਂ ਉਹ ਨੈਚਰੁਲੀ ਫੇਲ੍ਹ ਹੀ ਹੋਣਗੇ ਇਸੇ ਤਰ੍ਹਾਂ ਸੰਤ , ਪੀਰ-ਫਕੀਰ ਸਭ ਨੂੰ ਸਮਝਾਉਂਦੇ ਹਨ ਜੋ ਸੁਣਕੇ ਅਮਲ ਕਰ ਲੈਂਦੇ ਹਨ , ਉਹ ਦੋਨਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਕਾਬਲ ਬਣ ਜਾਂਦੇ ਹਨ ਜੇਕਰ ਪੂਰਾ ਅਮਲ ਕਰ ਲੈਂਦੇ ਹਨ ਤਾਂ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਵੀ ਕਰ ਲੈਂਦੇ ਹਨ ਜੋ ਥੋੜ੍ਹਾ ਅਮਲ ਕਰਦੇ ਹਨ, ਉਹਨਾਂ ਨੂੰ ਵੀ ਕਦੇ-ਕਦਾਈਂ ਦਰਸ਼-ਦੀਦਾਰ ਹੋ ਜਾਂਦੇ ਹਨ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤਾਂ ਦਾ ਕੰਮ ਪਰਮਾਰਥ, ਪਰਹਿੱਤ ਦੇ ਲਈ ਸਮਾਂ ਲਗਾਉਣਾ ਹੈ ਉਹ ਕਿਸੇ ਤੋਂ ਡਰਦੇ ਨਹੀਂ, ਕਿਸੇ ਨੂੰ ਡਰਾਉਂਦੇ ਨਹੀਂ ਉਹ ਕਿਸੇ ਤੋਂ ਡਰਦੇ ਇਸ ਲਈ ਨਹੀਂ ਕਿਉਂਕਿ ਉਹ ਉਸ ਨਿਰਭੈਅ ਅੱਲ੍ਹਾ, ਵਾਹਿਗੁਰੂ, ਰਾਮ ਨਾਲ ਪਿਆਰ ਕਰਦੇ ਹਨ ਜੋ ਈਸ਼ਵਰ ਨਿਰਭੈਅ, ਨਿਰਵੈਰ ਹੈ ਤਾਂ ਉਸਦਾ ਸੰਤ, ਜੋ ਉਸ ਨਾਲ ਪਿਆਰ -ਮੁਹੱਬਤ ਕਰਦਾ ਹੈ ਉਹ ਵੀ ਨਿਰਭੈਅ, ਨਿਰਵੈਰ ਹੁੰਦਾ ਹੇੈ ਉਹਨਾਂ ਦਾ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਹੁੰਦਾ ਸੰਤਾਂ ਦਾ ਕੰਮ ਸਾਰਿਆਂ ਨੂੰ ਸੱਚੀ ਸਿੱਖਿਆ ਦੇਣਾ ਹੈ, ਅੱਲ੍ਹਾ, ਵਾਹਿਗੁਰੂ, ਮਾਲਕ ਨਾਲ ਜੋੜਨਾ ਹੈ ਇਸ ਲਈ ਸੁਣਕੇ ਅਮਲ ਕਰੋ ਤਾਂ ਕਿ ਮਾਲਕ ਦੀ ਕ੍ਰਿਪਾ -ਦ੍ਰਿਸ਼ਟੀ ਦੇ ਕਾਬਲ ਬਣ ਸਕੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ