ਸੱਚੇ ਸਤਿਗੁਰੂ ਜੀ ਨੇ ਮੌਤ ਜਿਹਾ ਭਿਆਨਕ ਕਰਮ ਕੰਕਰ ਵਿੱਚ ਬਦਲਿਆ
ਭੈਣ ਨੀਲਮ ਇੰਸਾਂ ਪਤਨੀ ਰਾਮਫਲ ਇੰਸਾਂ ਪਿੰਡ ਹਜਵਾਨਾ ਬਲਾਕ ਪੂੰਡਰੀ ਜਿਲ੍ਹਾ ਕੈਥਲ (ਹਰਿਆਣਾ) ਅਤੇ ਮੌਜੂਦਾ ਪਤਾ ਹੈ ਸੁਖਚੈਨ ਕਾਲੋਨੀ, ਸਰਸਾ ਭੈਣ ਨੀਲਮ ਇੰਸਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ਉੱਪਰ ਹੋਈ ਅਪਾਰ ਰਹਿਮਤ ਦਾ ਲਿਖਤ ’ਚ ਵਰਣਨ ਇਸ ਤਰ੍ਹਾਂ ਕਰਦੇ ਹਨ:-
ਭੈਣ ਨੀਮਲ ਇੰਸਾਂ ਦੱਸਦੇ ਹਨ ਕਿ ਜਦੋਂ ਅਸੀਂ ਆਪਣੇ ਪਿਛਲੇ ਪਿੰਡ ਹਜਵਾਨਾ (ਕੈਥਲ) ’ਚ ਰਹਿੰਦੇ ਸੀ, ਨਾਮ ਸ਼ਬਦ ਤਾਂ ਮੈਂ ਪੂਜਨੀਕ ਹਜ਼ੂਰ ਪਿਤਾ ਜੀ ਤੋਂ ਉਸ ਸਮੇਂ ਹੀ ਲੈ ਲਿਆ ਸੀ, ਪਰ ਸਤਿਸੰਗ ਜਾਂ ਸੇਵਾ ’ਤੇ ਕਦੇ-ਕਦਾਈਂ ਹੀ ਆਉਂਦੀ ਸੀ ਸੰਨ 2004 ’ਚ ਪਤਾ ਨਹੀਂ ਕਿਵੇਂ ਹੋਇਆ ਕਿ ਡਾਕਟਰਾਂ ਨੇ ਆਪਣੇ ਟੈਸਟਾਂ ਅਤੇ ਅਨੁਭਵਾਂ ਦੇ ਅਧਾਰ ’ਤੇ ਮੇਰੇ ਸਿਰ ਅੰਦਰ ਕੈਂਸਰ ਦੀ ਗੰਢ ਦੱਸ ਦਿੱਤੀ ਕੈਂਥਲ, ਜੀਂਦ, ਪੀਜੀਆਈ ਰੋਹਤਕ ਆਦਿ ਸਭ ਥਾਈਂ ਟੈਸਟਾਂ ’ਚ ਇੱਕ ਇਹੀ ਸਾਂਝੀ ਗੱਲ ਦੱਸੀ ਜਾ ਰਹੀ ਸੀ ਜਿਵੇਂ ਹੀ ਮੇਰੀ ਇਸ ਬਿਮਾਰੀ ਦਾ ਪਤਾ ਮੇਰੀ ਨਣਾਨ ਚਾਂਦ ਕੌਰ ਨੂੰ ਲੱਗਾ ਤਾਂ ਉਹ ਆਪਣੇ ਪਿੰਡ ਰਾਮਪੁਰਾ ਜਿਲ੍ਹਾ ਕੁਰੂਕੁਸ਼ੇਤਰ ਤੋਂ ਮੇਰਾ ਹਾਲ-ਚਾਲ ਪੁੱਛਣ ਲਈ ਸਾਡੇ ਕੋਲ ਆਈ।
ਉਸ ਨੇ ਵੀ ਡੇਰਾ ਸੱਚਾ ਸੌਦਾ ਤੋਂ ਨਾਮ ਸ਼ਬਦ ਲਿਆ ਹੋਇਆ ਹੈ ਉਸ ਨੇ ਮੈਨੂੰ ਡੇਰਾ ਸੱਚਾ ਸੌਦਾ ’ਚ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਰਸ਼ਨਾਂ ਲਈ ਚੱਲਣ ਨੂੰ ਕਿਹਾ ਪਰ ਮੇਰੇ ਸਹੁਰੇ ਪਰਿਵਾਰ ਵਾਲੇ (ਭਾਵ ਉਨ੍ਹਾਂ ਦੇ ਮਾਤਾ-ਪਿਤਾ ਆਦਿ) ਸਭ ਨੇ ਇਸ ਗੱਲ ਦਾ ਜ਼ਬਰਦਸਤ ਵਿਰੋਧ ਕੀਤਾ ਕਿ ਜਦੋਂ ਪੀਜੀਆਈ ਵਾਲੇ ਇੰਨੇ ਵੱਡੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਤਾਂ ਸਰਸੇ ਵਾਲੇ ਬਾਬਾ (ਪੂਜਨੀਕ ਗੁਰੂ ਜੀ) ਕੀ ਭਗਵਾਨ ਹਨ, ਜੋ ਇਸ ਦੀ ਬਿਮਾਰੀ ਕੈਂਸਰ ਨੂੰ ਠੀਕ ਕਰ ਦੇਣਗੇ? ਮੇਰੀ ਨਣਾਨ ਨੂੰ ਪੂਜਨੀਕ ਗੁਰੂ ਜੀ ’ਤੇ ਦਿੜ੍ਹ ਵਿਸ਼ਵਾਸ ਸੀ, ਉਸ ਨੇ ਉਨ੍ਹਾਂ ਲੋਕਾਂ (ਆਪਣੇ ਸਬੰਧੀਆਂ) ਦੀਆਂ ਇਨ੍ਹਾਂ ਗੱਲਾਂ ’ਤੇ ਬਿਲਕੁਲ ਧਿਆਨ ਨਹੀਂ ਦਿੱਤਾ। ਉਹ ਮੈਨੂੰ ਲੈ ਕੇ ਸਰਸਾ ਦਰਬਾਰ ਪਹੁੰਚ ਗਈ।
ਸ਼ਾਮ ਦੀ ਰੂਹਾਨੀ ਮਜਲਿਸ ’ਚ ਅਸੀਂ ਪੂਜਨੀਕ ਗੁਰੂ ਜੀ ਦੇ ਦਰਸ਼ਨ ਕੀਤੇ। ਮਜਲਿਸ ਦੀ ਸਮਾਪਤੀ ਤੋਂ ਬਾਅਦ ਪੂਜਨੀਕ ਸ਼ਹਿਨਸ਼ਾਹ ਜੀ ਨੇ ਬਿਮਾਰਾਂ ਲਈ ਪ੍ਰਸ਼ਾਦ ’ਤੇ ਆਪਣੀ ਪਵਿੱਤਰ ਦ੍ਰਿਸ਼ਟੀ ਅਤੇ ਆਪਣੇ ਪਵਿੱਤਰ ਕਰ-ਕਮਲਾਂ ਦਾ ਪਵਿੱਤਰ ਸਪੱਰਸ਼ ਪ੍ਰਦਾਨ ਕਰਕੇ ਬਿਮਾਰਾਂ ਨੂੰ ਦੇਣ ਦਾ ਬਚਨ ਫ਼ਰਮਾਇਆ। ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਮੈਂ ਵੀ ਉਹ ਪਵਿੱਤਰ ਪ੍ਰਸ਼ਾਦ ਪੂਰੀ ਸ਼ਰਧਾ ਅਤੇ ਸੱਚੀ ਭਾਵਨਾ ਰੱਖਦੇ ਹੋਏ ਲੈ ਕੇ ਖਾ ਲਿਆ। ਅਗਲੇ ਦਿਨ ਐਤਵਾਰ ਨੂੰ ਰੂਹਾਨੀ ਸਤਿਸੰਗ ਸੀ ਅਸੀਂ ਪੂਰੀ ਇਕਾਗਰਤਾ ਨਾਲ ਰੂਹਾਨੀ ਸਤਿਸੰਗ ਸੁਣਿਆ।
ਪੂਜਨੀਕ ਪਿਤਾ ਜੀ ਨੇ ਸਤਿਸੰਗ ਦੌਰਾਨ ਆਪਣੇ ਬਚਨਾਂ ਵਿਚ ਇਹ ਫਰਮਾਇਆ, ‘‘ਬੇਟਾ! ਦਿਨ-ਰਾਤ ਲਗਾਤਾਰ ਨਾਮ ਦਾ ਸਿਮਰਨ ਕਰੋ, ਕੈਂਸਰ ਵਰਗੇ ਭਿਆਨਕ ਰੋਗ ਮਾਲਕ ਸੇਵਾ ਅਤੇ ਸਿਮਰਨ ਦੇ ਬਹਾਨੇ ਪਲ ਭਰ ’ਚ ਹੀ ਕੱਟ ਦਿੰਦਾ ਹੈ’’ ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਨੇ ਉਸ ਦੌਰਾਨ ਇਹ ਵੀ ਬਚਨ ਫਰਮਾਏ ਕਿ, ‘‘ਜੇਕਰ ਕੋਈ ਜੀਵ ਮਾਲਕ ’ਤੇ ਦ੍ਰਿੜ ਵਿਸ਼ਵਾਸ ਕਰੇ ਅਤੇ ਚਿੰਤਾ (ਟੈਨਸ਼ਨ) ਨਾ ਕਰੇ ਤਾਂ ਕੈਂਸਰ ਦਾ ਕੋਈ ਵੀ ਮਰੀਜ਼ 15-20 ਸਾਲ ਤੱਕ ਜਿਉਦਾ ਰਹਿ ਸਕਦਾ ਹੈ’’ ਮੈਂ ਆਪਣੇ ਸਤਿਗੁਰੂ ਮੁਰਸ਼ਿਦ ਕਾਮਿਲ ਦੇ ਬਚਨਾਂ ’ਤੇ ਦ੍ਰਿੜ ਵਿਸ਼ਵਾਸ ਰੱਖਦੇ ਹੋਏ ਸਤਿ ਬਚਨ ਕਹਿ ਕੇ ਸੇਵਾ ਸਿਮਰਨ ਕਰਨ ਦੇ ਉਦੇਸ਼ ਨਾਲ ਦਰਬਾਰ ਦੀ ਇੱਕ ਪੱਕੀ ਸੰਮਤੀ ’ਚ ਆਪਣਾ ਨਾਂਅ ਲਿਖਵਾ ਦਿੱਤਾ ਕਿ ਚਾਹੇ ਕੁਝ ਵੀ ਹੋ ਜਾਵੇ, ਆਪਣੀ ਸ਼ਿਫਟ ਅਨੁਸਾਰ ਸੇਵਾ ’ਤੇ ਜ਼ਰੂਰ ਪਹੁੰਚਾਂਗੀ।
ਬਿਮਾਰੀ ਵਾਲਾ ਪ੍ਰਸ਼ਾਦ ਤਾਂ ਮੈਨੂੰ ਮਿਲਿਆ, ਨਾਲ ਹੀ ਪੂਜਨੀਕ ਹਜ਼ੂਰ ਪਿਤਾ ਜੀ ਨੇ ਮੈਨੂੰ ਅੰਦਰੋਂ ਵੀ ਸ਼ਕਤੀ, ਆਤਮ-ਵਿਸ਼ਵਾਸ ਪ੍ਰਦਾਨ ਕੀਤਾ, ਜਿਸ ਨਾਲ ਮੇਰੇ ਅੰਦਰ ਜਿਉਣ ਦੀ ਇੱਛਾ ਬਣ ਗਈ, ਜਦਕਿ ਉਸ ਤੋਂ ਪਹਿਲਾਂ ਮਨ ਹਰ ਸਮੇਂ ਉਦਾਸ ਰਹਿੰਦਾ ਸੀ ਕਿ ਹੁਣ ਬਚਣਾ ਤਾਂ ਹੈ ਨਹੀਂ, ਜਿਵੇਂ ਕਿ ਡਾਕਟਰਾਂ ਨੇ ਆਪਣੀਆਂ ਰਿਪੋਰਟਾਂ ’ਚ ਕਿਹਾ ਸੀ, ਉਸ ’ਚ ਲਿਖ ਦਿੱਤਾ ਸੀ।
ਇੱਕ ਦਿਨ ਮੇਰੇ ਸਿਰ ’ਚ ਬਹੁਤ ਤੇਜ ਦਰਦ ਹੋਣ ਲੱਗਾ ਦਰਦ ਇੰਨਾ ਭਿਆਨਕ ਸੀ ਕਿ ਬਰਦਾਸ਼ਤ ਸ਼ਕਤੀ ਤੋਂ ਜ਼ਿਆਦਾ ਬਹੁਤ ਹੀ ਅਸਹਿ ਦਰਦ ਸੀ ਮੈਂ ਲੇਟੇ-ਲੇਟੇ ਹੀ ਸਿਮਰਨ, ਗੁਰਮੰਤਰ ਦਾ ਜਾਪ ਕਰਨ ਲੱਗੀ ਇਸੇ ਦੌਰਾਨ ਮੇਰੀ ਅੱਖ ਲੱਗ ਗਈ ਮੈਨੂੰ ਪੂਰਾ ਖਿਆਲ ਹੈ ਕਿ ਮੈਂ ਉਸ ਸਮੇਂ ਗਹਿਰੀ ਨੀਂਦ ’ਚ ਨਹੀਂ ਸੀ, ਭਾਵ ਮੈਂ ਅੱਧੀ ਜਾਗਦੀ ਹਾਲਤ ਵਿਚ ਸੀ। ਅਚਾਨਕ ਮੈਨੂੰ ਪੂਜਨੀਕ ਹਜ਼ੂਰ ਪਿਤਾ ਜੀ ਦੇ ਪ੍ਰਤੱਖ ਨੂਰੀ ਸਵਰੂਪ ਦੇ ਦਰਸ਼ਨ ਹੋਏ। ਪੂਜਨੀਕ ਸਤਿਗੁਰੂ ਦਿਆਲੂ ਪਿਤਾ ਜੀ ਨੇ ਆਪਣੇ ਪਵਿੱਤਰ ਕਰ-ਕਮਲ ਮੇਰੇ ਸਿਰ ’ਤੇ ਰੱਖ ਕੇ ਮੈਨੂੰ ਅਸ਼ੀਰਵਾਦ ਦਿੱਤਾ ਤੇ ਆਪਣੇ ਵੱਲੋਂ ਦਵਾਈ ਆਦਿ ਦੇ ਕੇ ਬਚਨ ਫਰਮਾਇਆ, ‘‘ਬੇਟਾ! ਇਹ ਦਵਾਈ ਲੈ ਲਵੋ। ਇਸ ਨਾਲ ਤੁਹਾਡਾ ਸਿਰ ਦਰਦ ਠੀਕ ਹੋ ਜਾਵੇਗਾ ਚਿੰਤਾ ਨਾ ਕਰੋ ਫਿਰ ਕਦੇ ਆ ਕੇ ਇਨ੍ਹਾਂ ਗੰਢਾਂ (ਕੈਂਸਰ ਦੀਆਂ ) ਨੂੰ ਵੀ ਠੀਕ ਕਰ ਦੇਵਾਂਗੇ’’ ਅਤੇ ਇਹ ਬਚਨ ਫਰਮਾਕੇ ਪੂਜਨੀਕ ਪਿਤਾ ਜੀ ਅਚਾਨਕ ਉੱਥੋਂ ਅਲੋਪ ਹੋ ਗਏ।
ਇਸ ਦੇ ਨਾਲ ਹੀ ਮੇਰੀ ਅੱਖ ਖੁੱਲ੍ਹ ਗਈ ਮੈਂ ਦੇਖਿਆ ਚਾਰੇ ਪਾਸੇ ਨਜ਼ਰ ਘੁਮਾਈ, ਉੱਥੇ ਕਮਰੇ ਵਿਚ ਕੋਈ ਨਹੀਂ ਸੀ, ਮੇਰੇ ਸਿਰ ਦਾ ਦਰਦ ਵੀ ਬਿਲਕੁਲ ਗਾਇਬ ਹੋ ਗਿਆ ਸੀ ਅਤੇ ਮੈਂ ਆਪਣੇ-ਆਪ ਨੂੰ ਬਿਲਕੁਲ ਤੰਦਰੁਸਤ ਮਹਿਸੂਸ ਕੀਤਾ ਪਿਆਰੇ ਸਤਿਗੁਰੂ ਜੀ ਦਾ ਇਹ ਬਿਲਕੁਲ ਸਪੱਸ਼ਟ ਚਮਤਕਾਰ ਦੇਖ ਕੇ ਮੇਰੇ ਸਹੁਰੇ ਪਰਿਵਾਰ ਵਾਲੇ ਸਾਰੇ ਮੈਂਬਰ ਬਿਨਾ ਮੇਰੇ ਕਹੇ ਖੁਦ-ਬ-ਖੁਦ ਹੀ ਡੇਰਾ ਸੱਚਾ ਸੌਦਾ ਸਤਿਸੰਗ ’ਚ ਜਾ ਕੇ ਸਤਿਸੰਗ ਸੁਣਿਆ ਤੇ ਆਪਣੇ-ਆਪ ਹੀ ਪੂਜਨੀਕ ਪਿਤਾ ਜੀ ਤੋਂ ਨਾਮ ਸ਼ਬਦ ਲੈ ਲਿਆ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ ਨਾਲ ਮੇਰਾ ਕੈਂਸਰ ਕੈੈਂਸਲ ਹੋ ਗਿਆ ਮਾਲਕ ਦੀ ਕਿਰਪਾ ਨਾਲ ਹੁਣ ਮੈਂ ਬਿਲਕੁਲ ਤਦਰੁਸਤ ਹਾਂ ਬਿਮਾਰੀ ਦਾ ਨਾਮੋ-ਨਿਸ਼ਾਨ ਵੀ ਨਹੀਂ ਰਿਹਾ ਆਪਣੇ ਪਿਆਰੇ ਦਾਤਾ ਮੁਰਸ਼ਿਦ ਜੀ ਦਾ ਅਸੀਂ ਸਾਰਾ ਪਰਿਵਾਰ ਕੋਟਿ-ਕੋਟਿ ਧੰਨਵਾਦ ਕਰਦੇ ਹਾਂ ਅਤੇ ਇਹੀ ਇੱਛਾ ਹੈ ਅਤੇ ਆਖਰ ਤੱਕ ਇਹੀ ਕਾਮਨਾ ਹੈ ਕਿ ਹੇ ਮਾਲਕ, ਹਮੇਸ਼ਾ ਆਪਣੇ ਪਵਿੱਤਰ ਚਰਨਾਂ-ਕਮਲਾਂ ’ਚ ਲਾਈ ਰੱਖਣਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ