ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, January 23, 2026
More
    Home Breaking News Saint MSG: ਆਇ...

    Saint MSG: ਆਇਆ ਦਿਨ ਖੁਸ਼ੀਆਂ ਭਰਿਆ

    Ram Rahim

    ਸੱਚੇ ਸਤਿਗੁਰੂ ਦਾ ਅਵਤਾਰ ਮਹੀਨਾ ਸ਼ਰਧਾਲੂ ਜਿੱਥੇ ਖੁਸ਼ੀ ਮਨਾ ਰਹੇ ਹਨ ਉਥੇ ਸ਼ੁਕਰਾਨਾ ਵੀ ਕਰ ਰਹੇ ਹਨ। ਸਤਿਗੁਰੂ ਨੇ ਉਨ੍ਹਾਂ ਦੀ ਸੋਚ ਬਦਲ ਦਿੱਤੀ, ਜੀਵਨ ਜਿਉਣ ਦਾ ਢੰਗ ਬਦਲ ਦਿੱਤਾ ਅਤੇ ਜ਼ਿੰਦਗੀ ਜਿਉਣ ਦਾ ਅਸਲੀ ਢੰਗ ਦੱਸ ਦਿੱਤਾ। ਜ਼ਿੰਦਗੀ ਜਿਉਣ ਦਾ ਮਨੋਰਥ ਮਿਲ ਗਿਆ।

    ਪਾਪਾਂ ਤੇ ਅਗਿਆਨਤਾ ਦੇ ਹਨ੍ਹੇਰੇ ‘ਚੋਂ ਸਤਿਗੁਰੂ ਨੇ ਅਜਿਹਾ ਬਾਹਰ ਕੱਢਿਆ ਕਿ ਸ਼ਰਧਾਲੂ ਸਮਾਜ ਸੇਵਾ ਨੂੰ ਹੀ ਆਪਣੇ ਜ਼ਿੰਦਗੀ ਦਾ ਅਸਲ ਮਕਸਦ ਮੰਨਣ ਲੱਗ ਪਏ। ਸ਼ਰਧਾਲੂਆਂ ਦੀ ਇਹ ਸੋਚ ਬਣ ਗਈ ਕਿ ਕੋਈ ਵੀ ਮੌਕਾ ਭਲਾਈ ਬਿਨਾਂ ਜਾਣ ਨਾ ਦੇਈਏ। ਇਹ ਸਤਿਯੁੱਗ ਦੀ ਨਿਸ਼ਾਨੀ ਨਹੀਂ ਤਾਂ ਹੋਰ ਕੀ ਹੈ। Saint MSG

    Read Also : Dera Sacha Sauda: ਆਪ ਆਏ, ਬਹਾਰ ਆਈ…

    ਬੱਚੇ ਦੇ ਜਨਮ ਦਿਨ ਮੌਕੇ, ਵਿਆਹ ਮੌਕੇ, ਵਿਆਹ ਦੀ ਵਰ੍ਹੇਗੰਢ ਮੌਕੇ, ਨੌਕਰੀ ਮਿਲਣ ਮੌਕੇ, ਤਰੱਕੀ ਮੌਕੇ ਨੌਕਰੀ ਤੋਂ ਰਿਟਾਇਰਮੈਂਟ ਮੌਕੇ, ਹੋਰ ਤਾਂ ਹੋਰ ਕਿਸੇ ਦੁੱਖ ਮੌਕੇ, ਲੋੜਵੰਦਾਂ ਨੂੰ ਰਾਸ਼ਨ ਦੇਣਾ, ਬੂਟੇ ਲਾਉਣਾ ਤੇ ਰਾਤ ਨੂੰ ਢਾਈ ਵਜੇ ਵੀ ਕਿਸੇ ਮਰੀਜ਼ ਦੀ ਜਾਨ ਬਚਾਉਣ ਲਈ ਤੁਰ ਪੈਣਾ ਚਮਤਕਾਰ ਨਹੀਂ ਤਾਂ ਹੋਰ ਕੀ ਹੈ। ਅਜਿਹੇ ਚਮਤਕਾਰ ਲੱਖਾਂ ਕਰੋੜਾਂ ਵਾਰ ਸਾਹਮਣੇ ਸ਼ਾਖਸ਼ਾਤ ਵੇਖੇ ਜਾ ਰਹੇ ਹਨ। ਅਜਿਹੀ ਨੇਕ ਜੀਵਨ ਸ਼ੈਲੀ ਦੀ ਦਾਤ ਬਖ਼ਸ਼ਣ ਵਾਲੇ ਸਤਿਗੁਰੂ ਦਿਆਲੂ ਦਾਤਾਰ ਨੂੰ ਲੱਖ-ਲੱਖ ਸਿਜਦਾ ਤੇ ਉਹਨਾਂ ਦੇ ਪਵਿੱਤਰ ਅਵਤਾਰ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ।

    ਸੰਪਾਦਕ