ਰਾਮ-ਨਾਮ ਹੀ ਬਣਾਉਂਦਾ ਹੈ ਇਨਸਾਨ ਨੂੰ ਬੇ-ਗ਼ਮ | Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਤੋਂ ਬਿਨਾ, ਅੱਲ੍ਹਾ, ਵਾਹਿਗੁਰੂ, ਰਾਮ (Ram) ਦੀ ਯਾਦ ਤੋਂ ਬਿਨਾ ਹੋਰ ਕੋਈ ਤਰੀਕਾ ਨਹੀਂ ਹੈ ਜੋ ਇਨਸਾਨ ਨੂੰ ਬੇ-ਗ਼ਮ ਬਣਾ ਸਕੇ ਇਨਸਾਨ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕੇ ਤੇ ਆਉਣ ਵਾਲੇ ਪਹਾੜ ਵਰਗੇ ਕਰਮ ਨੂੰ ਕੱਟ ਸਕੇ। ਇਹ ਸਭ ਅੱਲ੍ਹਾ, ਵਾਹਿਗੁਰੂ, ਰਾਮ ਦੀ ਭਗਤੀ, ਸੇਵਾ ਨਾਲ ਹੀ ਸੰਭਵ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਹੰਕਾਰ ਬੁਰੀ ਬਲਾ ਹੈ ਗੈਰਤ-ਅਣਖ਼ ਇੱਕ ਵੱਖ ਚੀਜ਼ ਹੈ। ਸੱਚ, ਨੇਕੀ ਦੇ ਰਾਹ ‘ਤੇ ਚਲਦੇ ਹੋਏ ਆਪਣਾ ਦ੍ਰਿੜ੍ਹ ਵਿਸ਼ਵਾਸ ਬਣਾ ਕੇ ਰੱਖਣਾ। (Saint Dr MSG)
ਇਹ ਵੀ ਪੜ੍ਹੋ : World Environment Day ’ਤੇ ਵਿਸ਼ੇਸ਼ : ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਲਿਆਈ ਹਰਿਆਲੀ
ਉਸ ਨੂੰ ਅਣਖ਼-ਗੈਰਤ ਕਿਹਾ ਜਾਂਦਾ ਹੈ ਘਮੰਡ, ਹੰਕਾਰ ਆ ਜਾਣਾ ਸਹੀ ਨਹੀਂ ਹੈ ਇੱਕ ਸੇਵਾਦਾਰ, ਮਾਲਕ ਨਾਲ ਪਿਆਰ ਕਰਨ ਵਾਲੇ ਨੂੰ ਜਿੰਨਾ ਹੋ ਸਕੇ ਦੀਨਤਾ-ਨਿਰਮਤਾ ਧਾਰਨ ਕਰਨੀ ਚਾਹੀਦੀ ਹੈ ਸਭ ਨਾਲ ਮਿੱਠਾ ਬੋਲੋ ਤੇ ਕਿਸੇ ਨੂੰ ਵੀ ਕੌੜਾ ਨਾ ਬੋਲੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਨੂੰ ਸਲਾਮ ਹੈ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ ਦੇ ਨਾਮ ਦਾ ਪੱਟਾ ਜਦੋਂ ਗਲ਼ ‘ਚ ਪੈ ਜਾਂਦਾ ਹੈ ਤਾਂ ਜੀਵ ਉਸ ਪੱਟੇ ਨੂੰ ਸਲਾਮ ਕਰਦੇ ਹਨ, ਨਾ ਕਿ ਆਦਮੀ ਦੀਆਂ ਕਰਤੂਤਾਂ ਨੂੰ ਇਸ ਲਈ ਆਪਣੇ ਅੰਦਰ ਦੇ ਬੁਰੇ ਕਰਮਾਂ ਨੂੰ ਬਦਲ ਦਿਓ ਤੁਹਾਡੇ ਅੰਦਰ ਜੋ ਗ਼ਲਤ ਗੱਲਾਂ ਹਨ, ਉਨ੍ਹਾਂ ਨੂੰ ਆਪਣੇ ਅੰਦਰ ਆਉਣ ਨਾ ਦਿਓ ਸਿਮਰਨ, ਸੇਵਾ ਕਰੋ ਤੇ ਸਭ ਦਾ ਭਲਾ ਮੰਗੋ, ਫਿਰ ਮਾਲਕ ਤੁਹਾਡਾ ਭਲਾ ਜ਼ਰੂਰ ਕਰੇਗਾ। (Saint Dr MSG)
ਕਿਸੇ ਨੂੰ ਦੁਖੀ ਕਰਨਾ ਇਨਸਾਨੀਅਤ ਨਹੀਂ ਸਗੋਂ ਹੈਵਾਨੀਅਤ ਹੈ | Saint Dr MSG
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਕਿਸੇ ਨੂੰ ਤੜਫ਼ਦਾ ਹੋਇਆ ਦੇਖ ਕੇ ਤੁਹਾਡੇ ਅੰਦਰ ਤੜਫ਼ ਪੈਦਾ ਨਹੀਂ ਹੁੰਦੀ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਅੰਦਰ ਇਨਸਾਨੀਅਤ ਨਹੀਂ ਹੈ ਇਨਸਾਨੀਅਤ ਦਾ ਮਤਲਬ ਹੀ ਇਹੀ ਹੈ ਕਿ ਕਿਸੇ ਨੂੰ ਦੁਖੀ ਦੇਖ ਕੇ ਆਦਮੀ ਉਸ ਦੇ ਦੁੱਖ ‘ਚ ਸ਼ਰੀਕ ਹੋ ਜਾਵੇ ਤੇ ਉਸ ਦੇ ਦੁੱਖ-ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ ਕਿਸੇ ਦੁਖੀ ਨੂੰ ਹੋਰ ਜ਼ਿਆਦਾ ਦੁਖੀ, ਪਰੇਸ਼ਾਨ ਕਰਨਾ ਇਨਸਾਨੀਅਤ ਨਹੀਂ ਸਗੋਂ ਹੈਵਾਨੀਅਤ, ਸ਼ੈਤਾਨੀਅਤ ਹੈ ਇਸ ਲਈ ਭਾਈ, ਤੁਸੀਂ ਬਚਨਾਂ ‘ਤੇ ਅਮਲ ਕਰਿਆ ਕਰੋ ਤੇ ਦੀਨਤਾ-ਨਿਮਰਤਾ ਧਾਰਨ ਕਰੋ। (Saint Dr MSG)