ਪਿਛਲੇ ਸੱਤ ਵੀਡੀਓਜ਼ ਨੂੰ 30 ਲੱਖ ਦੇ ਕਰੀਬ ਮਿਲੇ ਵਿਊਜ਼, ਲੱਖਾਂ ਵਾਰ ਡਾਊਨਲੋਡ ਹੋਏ ਯੂਟਿਊਬ ਤੋਂ ਵੀਡੀਓ
- 3 ਲੱਖ 17 ਹਜ਼ਾਰ ਲਾਈਕਸ, 1 ਲੱਖ 35 ਹਜ਼ਾਰ ਕਮੈਂਟਸ ਸਿਰਫ ਯੂਟਿਊਬ ’ਤੇ
- ਸੋਸ਼ਲ ਮੀਡੀਆ ’ਤੇ ਹਰ ਦੂਜੀ ਪੋਸਟ ’ਚ ਟੈਗ ਹੋਏ ਐਮਐਸਜੀ
- ਲਗਾਤਾਰ ਟ੍ਰੇਂਡਿੰਗ ’ਚ ਬਣੇ ਹੋਏ ਹਨ ਐਮਐਸਜੀ ਨਾਲ ਜੁੜੇ ਹੈਸ਼ਟੈਗਸ
(ਅਨਿਸ ਕੱਕੜ) ਚੰਡੀਗੜ੍ਹ। ਕਰੋੜਾਂ ਦਿਲਾਂ ’ਤੇ ਰਾਜ ਕਰਨ ਵਾਲੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸੋਸ਼ਲ ਮੀਡੀਆ ’ਤੇ ਵਾਪਸੀ ਨੇ ਧੂਮ ਮਚਾ ਦਿੱਤੀ ਹੈ। ਪੂਜਨੀਕ ਗੁਰੂ ਜੀ ਵੱਲੋਂ ਦਿਨ ’ਚ ਇੱਕ ਦੋ ਵਾਰ ਲਾਈਵ ਆ ਕੇ ਸਾਧ-ਸੰਗਤ ਨੂੰ ਦਿੱਤੇ ਜਾ ਰਹੇ ਬਚਨਾਂ ਦਾ ਜ਼ਬਰਦਸਤ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਪਿਛਲੇ ਇੱਕ ਹਫ਼ਤੇ ’ਚ ਯੂਟਿਊਬ ’ਤੇ ਪੂਜਨੀਕ ਗੁਰੂ ਜੀ ਵੱਲੋਂ ਲਾਈਵ ਆ ਕੇ ਕੀਤੇ ਗਏ ਬਚਨਾਂ ਨੂੰ 30 ਲੱਖ ਦੇ ਕਰੀਬ ਵਿਊਜ਼ ਮਿਲੇ ਉੱਥੇ ਪੂਜਨੀਕ ਗੁਰੂ ਜੀ ਦੇ ਸਬ੍ਰਸਕ੍ਰਾਈਬਰ ਵੀ ਬੁਲੇਟ ਟਰੇਨ ਦੀ ਸਪੀਡ ਵਾਂਗ ਵਧ ਰਹੇ ਹਨ।
ਇੱਥੇ ਕਲਿੱਕ ਕਰਕੇ ਪੂਜਨੀਕ ਗੁਰੂ ਜੀ ਦੇ ਆਫੀਸ਼ੀਅਲ ਯੂਟਿਊਬ ਅਕਾਊਂਟ ਨੂੰ ਇੱਥੇ ਕਲਿਕ ਕਰਕੇ ਸਬਸਕ੍ਰਾਈਬ ਕਰੋ ਅਤੇ ਪੂਜਨੀਕ ਗੁਰੂ ਜੀ ਦੀ ਹਰ ਵੀਡੀਓ ਦੇਖੋ
ਸੋਸ਼ਲ ਮੀਡੀਆ ਤੋਂ ਇਕੱਠੇ ਕੀਤੇ ਅੰਕੜਿਆਂ ਅਨੁਸਾਰ ਪੂਜਨੀਕ ਗੁਰੂ ਜੀ ਦੇ ਆਫੀਸ਼ੀਅਲ ਯੂਟਿਊਬ ਅਕਾਊਂਟ ਸੇਂਟ ਐਮਐਸਜੀ ’ਤੇ ਆਖਰੀ ਵੀਡੀਓ 15 ਅਗਸਤ 2017 ਨੂੰ ਪਾਈ ਗਈ ਸੀ ਜੀ ਕਿ ਐਮਐਸਜੀ ਆਨਲਾਈਨ ਗੁਰੂਕੁਲ ਫਿਲਮ ਦਾ ਮੋਸ਼ਨ ਪੋਸਟਰ ਸੀ, ਜਿਸ ਨੂੰ ਕੁਝ ਹੀ ਘੰਟਿਆਂ ’ਚ 12 ਲੱਖ ਤੋਂ ਵੱਧ ਵਾਰ ਵੇਖਿਆ ਗਿਆ। ਉਸ ਤੋਂ ਬਾਅਦ ਪੂਜਨੀਕ ਗੁਰੂ ਜੀ 16 ਜੂਨ 2022 ਨੂੰ ਫਿਰ ਇਸ ਚੈਨਲ ਤੋਂ ਲਾਈਵ ਆਏ ਤਾਂ ਸਾਧ-ਸੰਗਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਪੂਜਨੀਕ ਗੁਰੂ ਜੀ ਸਿਰਫ 1.44 ਦੇ ਵੀਡੀਓ ਕੁਝ ਹੀ ਘੰਟਿਆਂ ’ਚ 10 ਲੱਖ ਤੋਂ ਵੱਧ ਲੋਕ ਵੇਖ ਗੇ ਤੇ ਹੈਰਾਨੀ ਦੀ ਗੱਲ ਇਹ ਵੀ ਰਹੀ ਇਹ ਵੀਡੀਓ ਲੱਖਾਂ ਵਾਰ ਡਾਊਨਲੋਡ ਹੋੋਇਆ ਤੇ ਵਟਸਐਪ ’ਤੇ ਕਰੋੜਾਂ ਫੋਨਾਂ ’ਚ ਕੁਝ ਹੀ ਘੰਟਿਆਂ ’ਚ ਸ਼ੇਅਰ ਹੋ ਗਿਆ।
30 ਲੱਖ ਤੋਂ ਵੱਧ ਲੋਕਾਂ ਨੇ ਆਫੀਸ਼ੀਅਲ ਪੇਜ ’ਤੇ ਵੇਖੇ ਵੀਡੀਓ
ਪੂਜਨੀਕ ਗੁਰੂ ਜੀ ਦੇ ਪਿਛਲੇ ਸਾਲ ਵੀਡੀਓ ਜੋ ਕਿ ਕੁਝ ਕੁ ਮਿੰਟਾਂ ਦੇ ਹੀ ਹਨ, ਉਨ੍ਹਾਂ ਨੂੰ 30 ਲੱਖ ਦੇ ਕਰੀਬਨ ਲੋਕ ਵੇਖ ਚੁੱਕੇ ਹਨ ਜਦੋੋਂਕਿ ਹਰ ਵੀਡੀਓ ਨੂੰ ਲੱਖਾਂ ਲੋਕ ਡਾਊਨਲੋਡ ਕਰਕੇ ਆਪਣੇ ਫੋਨਾਂ ਵਿੱਚ ਸੇਵ ਕਰ ਚੁੱਕੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਮਾਹਿਰਾਂ ਨਾਲ ਜਦੋਂ ਸੱਚ ਕਹੂੰ ਨੇ ਗੱਲ ਕੀਤੀ ਤਾਂ ਦੱਸਿਆ ਗਿਆ ਕਿ ਪੂਜਨੀਕ ਗੁਰੂ ਜੀ ਦੀਆਂ ਵੀਡੀਓਜ਼ ਨਾ ਸਿਰਫ਼ ਯੂਟਿਊਬ ਤੋਂ ਡਾਊਨਲੋਡ ਕੀਤੀਆਂ ਜਾ ਰਹੀਆਂ ਹਨ ਸਗੋਂ ਸੋਸ਼ਲ ਮੀਡੀਆ ਸਾਈਟਾਂ ਫੇਸਬੁੱਕ, ਸਨੈਪਚੈਟ, ਇੰਸਟਾਗ੍ਰਾਮ ਆਦਿ ਦੇ ਵੱਖ-ਵੱਖ ਪੇਜਾਂ ‘ਤੇ ਵੀ ਅਪਲੋਡ ਹੋ ਕੇ ਧੂਮ ਮਚਾ ਰਹੇ ਹਨ। ਇਸ ਦੇ ਨਾਲ-ਨਾਲ ਸੋਸ਼ਲ ਮੀਡੀਆ ਮੈਸੇਂਜਰ ਐਪਸ ਜਿਵੇਂ ਵਟਸਐਪ, ਸਿਗਨਲ, ਟੈਲੀਗ੍ਰਾਮ ਆਦਿ ‘ਤੇ ਵੀ ਕਰੋੜਾਂ ਵਾਰ ਇਹ ਵੀਡੀਓ ਸ਼ੇਅਰ ਕੀਤੇ ਜਾ ਚੁੱਕੇ ਹਨ।
ਇੰਸਟਾਗ੍ਰਾਮ ‘ਤੇ ਵੀ ਪੂਜਨੀਕ ਗੁਰੂ ਜੀ ਦੀਆਂ ਵੀਡੀਓਜ਼ ਦਾ ਪੂਰਾ ਕ੍ਰੇਜ਼
https://www.instagram.com/saintdrmsginsan
ਪੂਜਨੀਕ ਗੁਰੂ ਜੀ ਦਾ ਕ੍ਰੇਜ਼ ਇਸ ਤਰ੍ਹਾਂ ਜਾਰੀ ਹੈ ਕਿ 17 ਅਗਸਤ 2017 ਨੂੰ ਫਿਲਮ ਆਨਲਾਈਨ ਗੁਰੂਕੁਲ ਦੇ ਮੋਸਲ ਪੋਸਟਰ ਦੀ ਆਖਰੀ ਪੋਸਟ, ਜਿਸ ਨੂੰ ਪੰਜ ਲੱਖ ਤੋਂ ਵੱਧ ਲੋਕਾਂ ਨੇ ਦੇਖਿਆ, ਲੱਖਾਂ ਲੋਕਾਂ ਨੇ ਸ਼ੇਅਰ ਕੀਤਾ, ਇਸ ਤੋਂ ਬਾਅਦ ਪੂਜਨੀਕ ਗੁਰੂ ਜੀ 21 ਜੂਨ 2022 ਨੂੰ ਫਿਰ ਇੰਸਟਾਗ੍ਰਾਮ ‘ਤੇ ਵਾਪਸ ਪਰਤੇ ਤੇ ਕੇਵਲ 48 ਸੈਕਿੰਡਾਂ ਦਾ ਇੱਕ ਵੀਡੀਓ ਸਾਂਝਾ ਕੀਤਾ, ਜਿਸ ਨੂੰ 4 ਲੱਖ ਤੋਂ ਵੱਧ ਲੋਕਾਂ ਵੱਲੋਂ ਦੇਖਿਆ ਜਾ ਚੁੱਕਿਆ ਹੈ ਅਤੇ 28 ਹਜ਼ਾਰ ਤੋਂ ਵੱਧ ਕੁਮੈਂਟਸ ਹਨ।
ਪਿਛਲੇ ਕੁੱਲ ਪੰਜ ਵੀਡੀਓਜ਼ ਨੂੰ ਇੰਸਟਾਗ੍ਰਾਮ ‘ਤੇ ਵੀ ਕਾਫੀ ਪਿਆਰ ਮਿਲ ਰਿਹਾ ਹੈ, ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਵੀਡੀਓਜ਼ ਨੂੰ 10 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਸਿਰਫ ਇੰਸਟਾਗ੍ਰਾਮ ‘ਤੇ ਅਪਲੋਡ ਕੀਤੇ ਗਏ ਵੀਡੀਓਜ਼ ਦੇ ਵਿਊਜ਼ ਹਨ, ਜਦੋਂਕਿ ਇੰਸਟਾਗ੍ਰਾਮ ਤੋਂ ਇਨ੍ਹਾਂ ਵੀਡੀਓਜ਼ ਸਾਈਜ਼ ’ਚ ਛੋਟੇ ਹੋਣ ਕਾਰਨ ਲੱਖਾਂ ਵਾਰ ਡਾਊਨਲੋਡ ਅਤੇ ਕਰੋੜਾਂ ਫੋਨਾਂ ‘ਚ ਸ਼ੇਅਰ ਕੀਤਾ ਜਾ ਚੁੱਕਿਆ ਹੈ।
ਪਿਛਲੇ ਇੱਕ ਹਫ਼ਤੇ ਤੋਂ ਗੂਗਲ ‘ਤੇ ਲਗਾਤਾਰ ਸਰਚ ਕੀਤਾ ਜਾ ਰਿਹਾ ਹੈ ਪੂਜਨੀਕ ਗੁਰੂ ਜੀ ਦਾ ਨਾਮ
ਪੂਜਨੀਕ ਗੁਰੂ ਜੀ ਦੇ ਕਰੇਜ਼ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਰਿਹਾ ਹੈ ਕਿ ਪੂਜਨੀਕ ਗੁਰੂ ਜੀ ਨਾਲ ਜੁੜੀ ਹਰ ਪਲ ਦੀ ਅਪਡੇਟ ਪ੍ਰਾਪਤ ਕਰਨ ਲਈ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਗੂਗਲ ‘ਤੇ ਪੂਜਨੀਕ ਗੁਰੂ ਜੀ ਦਾ ਨਾਮ ਸਰਚ ਕੀਤਾ ਜਾ ਰਿਹਾ ਹੈ। ਭਾਰਤ ਹੀ ਨਹੀਂ ਸਗੋਂ ਬਹਿਰੀਨ, ਮਾਰੀਸ਼ਸ, ਨੇਪਾਲ, ਕਤਰ, ਯੂ.ਏ.ਈ., ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਸਵਿਟਜ਼ਰਲੈਂਡ, ਇੰਗਲੈਂਡ, ਅਮਰੀਕਾ, ਸਾਊਦੀ ਅਰਬ, ਨੀਦਰਲੈਂਡ, ਜਰਮਨੀ ਅਤੇ ਫਰਾਂਸ ਆਦਿ ਦੇਸ਼ਾਂ ਵਿੱਚ ਵੀ ਪੂਜਨੀਕ ਗੁਰੂ ਜੀ ਨਾਲ ਸਬੰਧਿਤ ਹਰ ਅਪਡੇਟ ਨੂੰ ਸਰਚ ਕੀਤਾ ਗਿਆ ਹੈ।
ਕੁਮੈਂਟਾਂ ਦੀ ਲੱਗੀ ਝੜੀ
ਸਾਲਾਂ ਬਾਅਦ ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਕਰਕੇ ਸਾਧ-ਸੰਗਤ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਲੋਕ ਆਪਣੀ ਭਾਸ਼ਾ ਵਿੱਚ ਪੂਜਨੀਕ ਗੁਰੂ ਜੀ ਦਾ ਸ਼ੁਕਰਾਨਾ ਕਰ ਰਹੇ ਹਨ ਅਤੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਰਹੇ ਹਨ। ਪੂਜਨੀਕ ਗੁਰੂ ਜੀ ਦੇ ਯੂਟਿਊਬ ਤੇ ਇੰਸਟਾਗ੍ਰਾਮ ਸਮੇਤ ਵੀਡੀਓਜ਼ ‘ਤੇ ਲੱਖਾਂ ਲੋਕਾਂ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਨੇ ਆਪਣੀ ਇੱਕ ਵੀਡੀਓ ਵਿੱਚ ਇਹ ਵੀ ਦੱਸਿਆ ਹੈ ਕਿ ਉਹ ਕਮੈਂਟਸ ਨੂੰ ਪੜ੍ਹਦੇ ਹਨ ਤੇ ਸਭ ਦੀ ਹਾਜ਼ਰੀ ਲਾਉਂਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ