ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫੇਸਬੁੱਕ ’ਤੇ ਨਵੀਂ ਰੀਲ ਪਾਈ ਹੈ। ਰੀਲ ’ਚ ਪੂਜਨੀਕ ਗੁਰੂ ਜੀ ਨੇ ਭੂਚਾਲ ਪੀੜਤਾਂ ਲਈ ਦੁਆ ਕੀਤੀ ਹੈ।ਵੀਡੀਓ ਦੇਖਣ ਲਈ ਲਿੰਕ ’ਤੇ ਕਲਿੱਕ ਕਰੋ।
https://www.facebook.com/SaintDrRamRahimMSG?mibextid=ZbWKwL
ਪੂਜਨੀਕ ਗੁਰੂ ਜੀ ਨੇ ਭੂਚਾਲ ਪੀੜਤਾਂ ਲਈ ਕੀਤੀ ਦੁਆ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫੇਸਬੁੱਕ ਪੇਜ ’ਤੇ ਲਾਈਵ ਦੌਰਾਨ ਤੁਰਕੀ ਤੇ ਸਰੀਆ ’ਚ ਆਏ ਭੂਚਾਲ ’ਤੇ ਦੁੱਖ ਪ੍ਰਗਟ ਕੀਤਾ ਹੈ। ਆਪ ਜੀ ਨੇ ਭੂਚਾਲ ’ਚ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਤੇ ਜਖ਼ਮੀਆਂ ਦੇ ਜਲਦੀ ਠੀਕ ਹੋਣ ਲਈ ਅਰਦਾਸ ਕੀਤੀ।
ਆਪ ਜੀ ਨੇ ਫਰਮਾਇਆ ਕਿ ਤੁਰਕੀ ਅਤੇ ਸਰੀਆ ’ਚ ਭਿਆਨਕ ਭੂਚਾਲ ਆਇਆ ਹੈ ਅਤੇ ਕਈ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਜਖ਼ਮੀ ਹਨ। ਉਨ੍ਹਾਂ ਸਾਰਿਆਂ ਲਈ ਪਰਮ ਪਿਤਾ ਪਰਮਾਤਮਾ, ਓਮ, ਹਰਿ ਅੱਲ੍ਹਾ, ਵਾਹਿਗੁਰੂ, ਗੌਡ ਦੇ ਚਰਨਾਂ ’ਚ ਅਸੀ ਸਾਰਿਆਂ ਨੇ ਮਿਲ ਕੇ ਨਾਅਰਾ ਲਾ ਕੇ ਅਰਜ ਕਰਨੀ ਹੈ, ਹੇ ਮਾਲਕਾ! ਵਿੱਛੜੀਆਂ ਆਤਮਾਵਾਂ ਨੂੰ ਸ਼ਾਂਤੀ ਦਿਓ ਉਨ੍ਹਾਂ ਆਤਮਾਵਾਂ ਦੀ ਸੰਭਾਲ ਕਰੋ ਅਤੇ ਜੋ ਜਖ਼ਮੀ ਹਨ, ਤੜਫ਼ ਰਹੇ ਹਨ ਉਨ੍ਹਾਂ ਨੂੰ ਜਲਦੀ ਠੀਕ ਕਰੋ। ਸਾਰੀ ਸਾਧ-ਸੰਗਤ ਨੇ ਨਾਅਰਾ ਲਾਇਆ। ਉੱਥੇ ਹੀ ਤੁਰਕੀ ਅਤੇ ਗੁਆਂਢੀ ਦੇਸ਼ ਸੀਰੀਆ ’ਚ ਸਮਵਾਰ ਤੜਕੇ ਆਏ ਭੂਚਾਲ ਦੇ ਤੇਜ਼ ਝਟਕਿਆਂ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਚਾਰ ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ ਕਰੀਬ 20 ਹਜ਼ਾਰ ਲੋਕ ਜ਼ਖ਼ਮੀ ਹੋਏ ਹਨ।
1700 ਇਮਾਰਤਾਂ ਹੋਈਆਂ ਤਬਾਹ
ਤੁਰਕੀ ਅਤੇ ਸੀਰੀਆ ਦੋਹਾਂ ਦੇਸ਼ਾਂ ਵਿਚ ਕਾਫ਼ੀ ਤਬਾਹੀ ਹੋਈ ਹੈ। ਠੰਢ ਕਾਰਨ ਤਾਪਮਾਨ ਇੱਥੇ ਰਾਹਤ ਕਾਰਜਾਂ ਵਿੱਚ ਰੁਕਾਵਟ ਪਾ ਰਿਹਾ ਹੈ। ਰਾਹਤ ਅਤੇ ਬਚਾਅ ਕਰਮਚਾਰੀ ਮਲਬੇ ਵਿੱਚੋਂ ਲੋਕਾਂ ਨੂੰ ਕੱਢਣ ਲਈ ਅਣਥੱਕ ਮਿਹਨਤ ਕਰ ਰਹੇ ਹਨ।ਅਧਿਕਾਰੀਆਂ ਨੂੰ ਡਰ ਹੈ ਕਿ ਸੋਮਵਾਰ ਨੂੰ ਆਏ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਭੂਚਾਲ ਤੋਂ ਬਾਅਦ ਲਗਾਤਾਰ ਆ ਰਹੇ ਝਟਕਿਆਂ ਨੇ ਸਥਿਤੀ ਨੂੰ ਨਾਜੁਕ ਬਣਾ ਦਿੱਤਾ ਹੈ। ਤੁਰਕੀ ਅਤੇ ਸੀਰੀਆ ਦੋਹਾਂ ਦੇਸਾਂ ਵਿਚ ਬਰਫੀਲੀ ਤੂਫਾਨ ਹੈ। ਇਸ ਕਾਰਨ ਤਾਪਮਾਨ ਸਿਫਰ ਤੋਂ ਹੇਠਾਂ ਚਲਾ ਗਿਆ ਹੈ।
ਰਿਪੋਰਟਾਂ ਮੁਤਾਬਕ ਇਸ ਸਮੇਂ ਬਾਗੀਆਂ ਦੇ ਕਬਜੇ ਵਾਲੀ ਜਮੀਨ ‘ਤੇ ਸੈਂਕੜੇ ਪਰਿਵਾਰ ਮਲਬੇ ਹੇਠ ਦੱਬੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਤੁਰਕੀ ‘ਚ ਭੂਚਾਲ ਨਾਲ ਕਰੀਬ 1700 ਇਮਾਰਤਾਂ ਢਹਿ ਗਈਆਂ ਹਨ। ਤੁਰਕੀ ਦੇ ਦਿਯਾਰਬਾਕਿਰ ਤੋਂ ਇਲਾਵਾ ਸੀਰੀਆ ਦੇ ਅਲੇਪੋ ਅਤੇ ਹਾਮਾ ‘ਚ ਥਾਂ-ਥਾਂ ਇਮਾਰਤਾਂ ਦਾ ਮਲਬਾ ਪਿਆ ਹੈ। ਇਹ ਮਲਬਾ ਉੱਤਰ-ਪੂਰਬ ਦਿਸਾ ਵਿੱਚ 330 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ