ਸਤਿਸੰਗ ’ਚ ਮਿਲਦਾ ਹੈ ਆਤਮਬਲ ਵਧਾਉਣ ਦਾ ਤਰੀਕਾ : ਪੂਜਨੀਕ ਗੁਰੂ ਜੀ
ਬਰਨਾਵਾ (ਸੱਚ ਕਹੂੰ ਨਿਊਜ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਆਨਲਾਈਨ ਗੁਰੁੂਕੁਲ ਜਰੀਏ ਅੱਗੇ ਫਰਮਾਇਆ ਕਿ ਜਦੋਂ?ਤੁਸੀਂ ਖਾਣਾ ਖਾਂਦੇ ਹੋ, ਪਹਿਲੀ ਬੁਰਕੀ ਮੂੰਹ ’ਚ ਚਬਾ-ਚਬਾ ਕੇ ਖਾਓ ਤੁਸੀਂ ਕਦੇ ਬਾਂਦਰ ਦੇਖਿਆ ਹੈ, ਨਹੀਂ ਦੇਖਿਆ ਹੈ ਤਾਂ ਦੇਖਣਾ ਉਹ ਖਾਣਾ ਖਾਵੇਗਾ ਤਾਂ ਪਹਿਲਾਂ ਆਪਣੇ ਗਲਾਫ ’ਚ ਲੈ ਜਾਂਦਾ ਹੈ, ਅੰਦਰ ਨਹੀਂ ਲੈ ਕੇ ਜਾਂਦਾ ਕਦੇ ਵੀ, ਉਹ ਚੈਕ ਕਰਦਾ ਹੈ ਕਿ ਮੈਂ ਕੋਈ ਜ਼ਹਿਰਲੀ ਚੀਜ ਤਾਂ ਨਹੀਂ ਖਾ ਲਈ ਕਿਉਂਕਿ ਜੀਭ ਦੇ ਸੰਪਰਕ ’ਚ ਆਉਣ ਨਾਲ ਪੂਰੀ ਬਾਡੀ ’ਤੇ ਆਸਰ ਜਲਦ ਹੁੰਦਾ ਹੈ
ਤਾਂ ਉਸ ਤਰ੍ਹਾਂ ਪਹਿਲੀ ਬੁਰਕੀ ਜੋ ਤੁਸੀਂ ਤੋੜ ਕੇ ਖਾਂਦੇ ਹੋ ਤਾਂ ਪੂਰਾ ਧਿਆਨ?ਕੇਂਦਰਿਤ ਰੱਖੋ ਸਾਡੇ ਗੁਰੁੂਕੁਲਾਂ? ਚ ਸਿਖਾਇਆ ਜਾਂਦਾ ਸੀ ਕਿ ਪਹਿਲੀ ਬੁਰਕੀ ਜੀਵ-ਜੰਤੂਆਂ ਲਈ ਰੱਖੋ ਅਤੇ ਫਿਰ ਅਰਦਾਸ ਕਰਕੇ ਖਾਓ, ਤਾਂ ਕਿ ਧਿਆਨ ਕੇਂਦਰਿਤ ਰਹੇ ਪਹਿਲੀ ਬੁਰਕੀ ਜਦੋਂ ਖਾ ਰਹੋ ਹੋ ਤਾਂ ਪਤਾ ਲੱਗ ਜਾਂਦਾ ਹੈ ਕਿ ਸਵਾਦ ਕਿਹੋ ਜਿਹਾ ਹੈ, ਕਿਤੇ ਜ਼ਹਿਰਲਾ ਤਾਂ ਨਹੀਂ, ਕਿਤੇ ਇਸ ’ਚ ਕੁਝ ਅਜਿਹੇ ਤੱਤ ਤਾਂ ਨਹੀਂ ਜੋ ਸਿਹਤ ਨੂੰ ਨੁਕਸਾਨ ਪਹੁੰਚਾ ਦੇਣਗੇ ਪਰ ਤੁਸੀਂ ਤਾਂ ਦੇਖਦੇ ਹੀ ਨਹੀਂ, ਚੁੱਕਿਆ ਅਤੇ ਅੱਧਾ ਚਬਾ ਕੇ, ਅੱਧਾ ਨਿਗਲ ਲਿਆ, ਉੱਠ ਦੀ ਤਰ੍ਹਾਂ ਬਾਅਦ ’ਚ ਕੁਝ ਵੀ ਹੁੰਦਾ ਰਹੇ ਧਿਆਨ ਤਾਂ ਦਿੰਦੇ ਨਹੀਂ ਜਦੋਂ ਕਿ ਚਬਾ ਚਬਾ ਕੇ ਖਾਣਾ ਜ਼ਰੂਰੀ ਹੁੰਦਾ ਹੈ ਤਾਂ ਸਾਡੇ ਕਹਿਣ ਦਾ ਮਤਲਬ ਖਾਣ ਪੀਣ ’ਚ ਜ਼ਹਿਰ ਹੋ ਗਿਆ
ਸਾਡੀ ਮਹਾਨ ਸੰਸਕ੍ਰਿਤੀ ਗਾਇਬ ਹੁੰਦੀ ਜਾ ਰਹੀ ਹੈ ਤਾਂ ਸਾਈਂ ਮਸਤਾਨਾ ਜੀ ਮਹਾਰਾਜ ਆਏ, ਬਿਲੋਚਿਸਤਾਨ ਤੋਂ ਚੱਲ ਆਏ, ਸਾਵਣ ਸ਼ਾਹ ਸਾਈਂ ਜੀ ਨੇ ਉਨ੍ਹਾਂ ਨੂੰ ਨਵਾਜਿਆ, ਦਾਤਾ ਰਹਿਬਰ ਸਾਈਂ ਜੀ ਨੇ ਅਤੇ ਫ਼ਿਰ ਸ਼ਾਹ ਮਸਤਾਨਾ ਜੀ ਦਾਤਾ ਜੀ ਸਾਈਂ ਕਹਾਏ ਉਨ੍ਹਾਂ ਨੇ ਸਿਖਾਇਆ ਕਿਵੇਂ ਅਸੀਂ ਅਜਿਹੇ ਵਾਤਾਵਰਨ ’ਚ ਸ਼ੁੱਧ ਰਹੀਏ ਖਾਣਾ-ਪੀਣਾ ਸ਼ੁੱਧ ਹੋਵੇ, ਬੋਲਣਾ ਸ਼ੁੱਧ ਹੋਵੇ, ਤਾਂ ਆ ਕੇ ਜੇਕਰ ਤੁਸੀਂ ਜੋ ਸਤਿਸੰਗ ’ਚ ਬੈਠਦੇ ਹੋ, ਇੱਥੋਂ ਤਾਂ ਤੁਸੀਂ ਸ਼ੁੱਧ ਹੀ ਸੁਣੋਗੇ ਇੱਥੋਂ ਬੁਰਾਈ ਤਾਂ ਤੁਸੀਂ ਲੈ?ਕੇ ਨਹੀਂ ਜਾਓਗੇ ਹਾਂ ਤੁਹਾਡੇ ਅੰਦਰ ਜੋ ਬੁਰਾਈਆਂ ਹਨ ਉਨ੍ਹਾਂ ਨੂੰ ਇੱਥੇ ਛੱਡ ਸਕਦੇ ਹੋ, ਉਨ੍ਹਾਂ?ਨੂੰ ਤਿਆਗ ਸਕਦੇ ਹੋ ਕਿਉਂਕਿ ਇੱਥੇ ਤਾਂ ਉਹ ਆਤਮਬਲ ਦਿੰਦੇ ਹਨ ਸ਼ਾਹ ਮਸਤਾਨਾ, ਸ਼ਾਹ ਸਤਿਨਾਮ ਦਾਤਾ, ਜਿਸ ਨਾਲ ਹਿੰਮਤ ਆਉਂਦੀ ਹੈ, ਤਾਂ ਕਿ ਤੁਸੀਂ ਆਪਣੀ ਆਦਤ ਬਦਲ ਸਕੋ
ਸੋਚ ਰੱਖੋ ਪਾਜ਼ਿਟਿਵ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਇਨਸਾਨ ਦੇ ਅੰਦਰ ਸੋਚ ਪਾਜ਼ਿਟਿਵ ਹੋਵੇਗੀ ਤਾਂ ਛੋਟੀਆਂ ਜਿਹੀ ਦਵਾਈ ਵੀ ਕੰਮ ਕਰੇਗੀ ਅਤੇ ਦਵਾਈ ਕਿੰਨੀ ਵੀ ਵੱਡੀ ਲੈ ਲਓ ਜੇਕਰ ਸੋਚ ਨੈਗਟਿਵ ਹੈ ਤਾਂ ਤੁਸੀਂ ਕਦੇ ਵੀ ਠੀਕ ਨਹੀਂ ਹੋ ਸਕੋਗੇ ਭਾਵ ਦਵਾਈ ਅਸਰ ਨਹੀਂ ਕਰੇਗੀ ਤਾਂ ਵਿੱਲ ਪਾਵਰ ਕਿਵੇਂ ਪ੍ਰਾਪਤ ਕਰਨੀ ਹੈ, ਇਹ ਸਾਈਂ ਮਸਤਾਨਾਂ ਜੀ, ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਨੇ ਦੱਸਿਆ ਕਿ, ਗੁਰਮੰਤਰ, ਨਾਮ, ਮੈਥਡ ਆਫ ਮੈਡੀਟੇਸ਼ਨ, ਕਲਮਾ ਜਿਸਦਾ ਅਭਿਆਸ ਕਰੋ, ਇਸ ਦਾ ਜਾਪ ਕਰੋ ਜਿਵੇਂ ਜਿਵੇਂ ਤੁਸੀਂ ਅਭਿਆਸ ਕਰੋਗੇ, ਤੁਹਾਡੇ ਵਿਕਾਰ ਤੁਹਾਥੋਂ ਦੂਰ ਹੋਣਗੇ
ਸਾਈਂ ਜੀ ਨੇ ਟੈਨਸ਼ਨ ਫ੍ਰੀ ਰਹਿਣ ਦਾ ਸਿਖਾਇਆ ਤਰੀਕਾ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸ਼ਾਹ ਮਸਤਾਨਾ ਜੀ ਅਤੇ ਸ਼ਾਹ ਸਤਿਨਾਮ ਜੀ ਦਾਤਾ ਨੇ ਸਾਨੂੰ ਸਿਖਾਇਆ ਕਿ ਟੈਨਸ਼ਨ ਨੂੰ ਰੋਕਣਾ ਕਿਵੇਂ ਹੈ ਕਿਉਂਕਿ ਸਾਡੇ ਸੱਭਿਅਚਾਰ ’ਚ ਰਿਸ਼ਤਿਆਂ ਪ੍ਰਤੀ ਬੜਾ ਪਿਆਰ ਹੈ ਪੁਰਾਣੇ ਸਮੇਂ ’ਚ ਅਸੀਂ ਇੱਕ-ਦੂਜੇ ਤੋਂ ਦੂਰ ਨਹੀਂ ਹੁੰਦੇ ਸੀ ਪਰ ਅੱਜ ਕੱਲ੍ਹ ਇਹ ਪਿਆਰ ਘੱਟ ਹੋਣ ਲੱਗਿਆ ਹੈ ਅੱਜ ਦੇ ਸਮੇਂ ’ਚ ਪਰਿਵਾਰ ਇੱਕ ਦੂਜੇ ਨਾਲ ਜੁੜੇ ਘੱਟ ਹਨ, ਟੁੱਟੇ ਜਿਆਦਾ ਹਨ ਅੱਜ ਸਮਾਜ ਐਨਾ ਬਦਲ ਗਿਆ ਹੈ ਕਿ ਮਾਂ-ਬਾਪ ਵੀ ਆਪਣੇ ਬੱਚਿਆਂ ਨੂੰ ਕੁਝ ਨਹੀਂ ਬੋਲ ਸਕਦੇ ਪਰ ਬੱਚਿਆਂ ਨੂੰ ਸਹੀ ਰਸਤੇ ’ਤੇ ਚਲਾਉਣਾ ਜ਼ਰੂਰੀ ਹੈ, ਸਹੀ ਰਸਤੇ ’ਤੇ ਚਲਾਉਣਾ ਜ਼ਰੂਰੀ ਹੈ, ਸਹੀ ਰਸਤਾ ਦਿਖਾਉਣਾ ਜ਼ਰੂਰੀ ਹੈ ਇਸ ਲਈ ਬੱਚਿਆਂ ਨੂੰ ਚੰਗੀ ਸਿੱਖਿਆ ਦਿੰਦੇ ਰਹੋ ਸਹੀ ਰਸਤੇ ਦੀ ਗੱਲ ਦੱਸਦੇ ਰਹੋ ਤਾਂ ਹੀ ਤੁਸੀਂ ਇਸ ਕਲਿਯੁੱਗ ’ਚ ਪਰਮਾਨੰਦ ਪ੍ਰਾਪਤ ਕਰ ਸਕੋਗੇ ਅਤੇ ਚੰਗੀਆਂ ਖੁਸ਼ੀਆਂ ਲੈ ਸਕੋਗੇ
ਅੱਜ ਦੇ ਦੌਰ ’ਚ ਚੱਲ ਰਹੀ ਖੁਦਗਰਜ਼ੀ ਦੀ ਹਵਾ
ਪੂਜਨੀਕ ਗੁਰੂੁ ਜੀ ਨੇ ਕਿਹਾ ਕਿ ਸਮਾਜ ’ਚ ਹਵਾ ਕਿਵੇਂ ਵੀ ਚੱਲੇ, ਉਸ ਦੇ ਅਨੁਸਾਰ ਆਪਣੀ ਓਟ ਕਰ ਲਓ ਅੱਜ ਦੇ ਦੌਰ ’ਚ ਖੁਦਗਰਜ਼ੀ ਦੀ ਹਵਾ ਚੱਲ ਰਹੀ ਹੈ ਅੱਜ ਦੇ ਦੌਰ ਸਵਾਰਥੀਪਣ ਬੇਹੱਦ ਛਾ ਗਿਆ ਹੈ ਸਵਾਰਥ ਦੇ ਬਿਨਾਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜਦੋਂ ਇਨਸਾਨ ਨੂੰ ਆਪਣੇ ਸਵਾਰਥ ਦੀ ਪੂਰਤੀ ਨਹੀਂ ਹੁੰਦੀ ਤਾਂ ਉਹ ਉਸ ਨੂੰ ਪਿਆਰ ਹੀ ਨਹੀਂ ਮੰਨਦਾ ਇਨਸਾਨ ਕਹਿੰਦਾ ਹੈ ਕਿ ਮੇਰੇ ਸਵਾਰਥ ਦੀ ਪੂਰਤੀ ਨਹੀਂ ਹੋਣੀ ਚਾਹੀਦੀ, ਫ਼ਿਰ ਹੀ ਪਿਆਰ ਹੈ ਨਹੀਂ ਕੋਈ ਪਿਆਰ ਨਹੀਂ ਹੈ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਸੱਚਾ ਪਿਆਰ ਆਤਮਿਕ ਪਿਆਰ ਦਿੰਦਾ ਹੈ ਜੇਕਰ ਇਨਸਾਨ ਦੀ ਭਾਵਨਾ ਸ਼ੁੱਧ ਹੈ ਅਤੇ ਰਾਮ-ਅੱਲ੍ਹਾ, ਸਤਿਗੁਰੂ, ਮੌਲਾ ਨਾਲ ਪਿਆਰ ਕਰਦੇ ਹੋ ਤਾਂ ਯਕੀਨ ਮੰਨੋ ਇਨਸਾਨ ਟੈਨਸ਼ਨ ਫ੍ਰੀ ਰਹੇਗਾ ਅਤੇ ਸਰੀਰ ’ਚ ਤੰਦਰੁਸਤੀ ਰਹੇਗੀ ਅਤੇ ਇਨਸਾਨ ਦੇ ਦਿਲੋ-ਦਿਮਾਗ ’ਚ ਕਦੇ ਵੀ ਚਿੰਤਾ ਦੇ ਬਦਲ ਨਹੀਂ ਛਾਹੁਣਗੇ
ਇਸ ਲਈ ਜ਼ਰੂਰੀ ਹੈ ਕਿ ਇਨਸਾਨ ਸਵਾਰਥੀ ਨਾ ਹੋ ਕੇ ਬੇਗਰਜ਼, ਨਿਸਵਾਰਥ ਭਾਵਨਾ ’ਚ ਇੱਕ ਵਾਰ ਜੀ ਕੇ ਤਾਂ ਦੇਖੋ ਉਸ ਦਾ ਇੱਕ ਵੱਖ ਹੀ ਮਜਾ ਹੁੰਦਾ ਹੈ ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਘਰ-ਪਰਿਵਾਰ ’ਚ ਰਹਿੰਦੇ ਹੋਏ ਆਪਣੇ ਵਿਚਾਰਾਂ ਦਾ ਸ਼ੁੱਧੀਕਰਨ ਕਰਨ ਦਾ ਅਸਾਨ ਤਰੀਕਾ ਦੱਸਿਆ ਹੈ ਘੰਟਾ ਸਵੇਰੇ-ਸ਼ਾਮ ਰਾਮ ਦੇ ਨਾਮ ਦਾ ਸਿਮਰਨ ਕਰਨ ਨਾਲ ਇਨਸਾਨ ਦੀਆਂ ਬੁਰਾਈਆਂ ਛੁੱਟਣਗੀਆਂ ਅਤੇ ਨਾਲ ਇਨਸਾਨ ਦੀਆ ਬੁਰੀਆਂ ਆਦਤਾਂ ’ਚ ਬਦਲਾਅ ਆਵੇਗੀ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜਿਸ ਇਨਸਾਨ ਅੰਦਰ ਸੰਤੁਸ਼ਟੀ ਆ ਜਾਂਦੀ ਹੈ, ਉਸ ਤੋਂ ਸੁਖੀ ਇਨਸਾਨ ਦੁਨੀਆ ’ਚ ਕੋਈ ਨਹੀਂ ਹੋ ਸਕਦਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ