ਜਾਨ ਲਈ ‘ਆਫ਼ਤ’ ਨਾ ਖੜ੍ਹੀ ਕਰ ਦੇਵੇ ਜੰਕ ਫੂਡ

ਜਾਨ ਲਈ 'ਆਫ਼ਤ' ਨਾ ਖੜ੍ਹੀ ਕਰ ਦੇਵੇ ਜੰਕ ਫੂਡ

Saint Dr. MSG Tips : ਖੁਸ਼ ਰਹੋ ਅਤੇ ਤੰਦਰੁਸਤੀ ਪਾਓ, ਜੰਕ ਫੂਡ ਨੂੰ ਆਦਤ ਨਾ ਬਣਾਓ, ਛੱਡ ਤਲ਼ਿਆ ਸਿਹਤਮੰਦ ਖਾਓ, ਬਿਮਾਰੀ ਅਤੇ ਬੁਰੇ ਵਿਚਾਰ ਭਜਾਓ

ਜੰਕ ਫੂਡ ਬਹੁਤ ਹੀ ਖ਼ਤਰਨਾਕ ਹੈ ਰੋਂਦੇ ਹੋਏ ਬੱਚੇ ਤੋਂ ਮਾਂ-ਬਾਪ ਦਾ ਪਿੱਛਾ ਤਾਂ ਜ਼ਲਦੀ ਛੁੱਟ ਜਾਂਦਾ ਹੈ, ਪਰ ਬੱਚਿਆਂ ਦੇ ਨਾਲ ਸਾਰੀ ਉਮਰ ਲਈ ਰੋਗ ਜੁੜ ਜਾਂਦੇ ਹਨ 30-35 ਸਾਲ ਦੀ ਉਮਰ ਤੱਕ ਜਾਂਦੇ-ਜਾਂਦੇ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਹਨ, ਮਾਸਪੇਸ਼ੀਆਂ ਦੀ ਸਮੱਸਿਆ ਆਉਣ ਲੱਗ ਜਾਂਦੀ ਹੈ, ਤੇਜ਼ਾਬ ਬਣਨ ਲੱਗ ਜਾਂਦਾ ਹੈ ਅਤੇ ਅੰਦਰ ਬਹੁਤ ਸਾਰੀਆਂ ਬਿਮਾਰੀਆਂ ਘਰ ਕਰ ਜਾਂਦੀਆਂ ਹਨ ਹਾਈ ਬਲੱਡ ਪ੍ਰੈਸ਼ਰ ਅਤੇ ਮੋਟਾਪਾ ਇਸ ਤਰ੍ਹਾਂ ਦੇ ਖਾਣੇ ਦਾ ਹੀ ਨਤੀਜਾ ਹਨ ਅਸੀਂ ਤੁਹਾਨੂੰ ਅਜਿਹੀਆਂ ਵਿਧੀਆਂ, ਟਿਪਸ ਦੇਣ ਜਾ ਰਹੇ ਹਾਂ ਜੋ ਖੁਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਦੱਸੀਆਂ ਗਈਆਂ ਹਨ ਤੁਸੀਂ ਬੇਫ਼ਿਕਰ ਹੋ ਕੇ ਇਨ੍ਹਾਂ ‘ਤੇ ਵਿਸ਼ਵਾਸ ਕਰ ਸਕਦੇ ਹੋ ਇਹ ਵਿਧੀਆਂ ਸਹੀ ਤਰੀਕੇ ਨਾਲ ਅਪਣਾਈਆਂ ਜਾਣ ਤਾਂ ਇਨ੍ਹਾਂ ਦਾ ਭਰਪੂਰ ਫਾਇਦਾ ਮਿਲਦਾ ਹੈ

ਆਰਗੈਨਿਕ:

ਆਰਗੈਨਿਕ ਸਬਜ਼ੀਆਂ ਅਤੇ ਫ਼ਲ ਸਭ ਤੋਂ ਉੱਤਮ ਹੁੰਦੇ ਹਨ ਇਹ ਕੀਟਨਾਸ਼ਕ ਰਹਿਤ ਸਬਜ਼ੀਆਂ ਅਤੇ ਫ਼ਲ ਮਹਿੰਗੇ ਜ਼ਰੂਰ ਹੁੰਦੇ ਹਨ, ਪਰ ਸਿਹਤ ਅਤੇ ਰੂਹਾਨੀਅਤ ਦੀ ਤਰੱਕੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਤੁਸੀਂ ਆਪਣੇ ਘਰ ਦੇ ਵਿਹੜੇ ਵਿਚ ਵੀ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਸਬਜ਼ੀਆਂ ਉਗਾ ਸਕਦੇ ਹੋ ਆਰਗੈਨਿਕ ਸਬਜ਼ੀਆਂ ਅਤੇ ਫ਼ਲਾਂ ਵਿਚ ਕੁਝ ਦਾਗ ਜਾਂ ਕੀੜਾ ਹੋ ਸਕਦਾ ਹੈ, ਪਰ ਤੁਸੀਂ ਉਸ ਹਿੱਸੇ ਨੂੰ ਕੱਟ ਦਿਓ ਤਾਂ ਬਾਕੀ ਸਬਜ਼ੀ ਜਾਂ ਫ਼ਲ ਬਿਲਕੁਲ ਸਿਹਤਮੰਦ ਹੁੰਦਾ ਹੈ ਕੀਟਨਾਸ਼ਕ ਦੇ ਬਿਨਾ ਤਿਆਰ ਕੀਤੀਆਂ ਗਈਆਂ ਸਬਜ਼ੀਆਂ ਅਤੇ ਫ਼ਲ ਬਹੁਤ ਬਿਹਤਰ ਹੁੰਦੇ ਹਨ।

Dr. MSG Tips, Get, Rid, Junk food

ਡੱਬਾਬੰਦ ਕੋਈ ਚੀਜ਼ ਕਦੇ ਨਾ ਖਾਓ ਟੀਨ ਅਤੇ ਪੈਕਡ ਸੀਲਡ ਖਾਣਾ ਕੈਂਸਰ ਅਤੇ ਹੋਰ ਕਈ ਬਿਮਾਰੀਆਂ ਨੂੰ ਸੱਦਾ ਦੇਂਦਾ ਹੈ

ਖਾਣਾ ਬਣਾਉਂਦੇ ਸਮੇਂ:

ਖਾਣਾ ਬਣਾਉਂਦੇ ਸਮੇਂ ਸਿਰ ਨੂੰ ਚੁੰਨੀ ਨਾਲ ਜਾਂ ਕਿਸੇ ਕੱਪੜੇ ਨਾਲ ਢੱਕਣਾ ਚਾਹੀਦਾ ਹੈ, ਤਾਂ ਕਿ ਵਾਲ, ਡੈਂਡਰਫ਼ ਜਾਂ ਜੂੰ ਆਦਿ ਖਾਣੇ ਵਿਚ ਨਾ ਡਿੱਗੇ ਜੇਕਰ ਤੁਹਾਡਾ ਖਿਆਲ ਈਸ਼ਵਰ, ਅੱਲ੍ਹਾ ਨਾਲ ਜੁੜਿਆ ਹੈ ਤਾਂ ਇਸ ਨਾਲ ਖਾਣਾ ਖਾਣ ਵਾਲੇ ਦਾ ਧਿਆਨ ਵੀ ਈਸ਼ਵਰ ਵੱਲ ਜਾਵੇਗਾ ਜੇਕਰ ਤੁਸੀਂ ਖਾਣਾ ਬਣਾਉਂਦੇ ਸਮੇਂ ਲੜਾਈ-ਝਗੜਾ ਜਾਂ ਏਧਰ-ਓਧਰ ਦੀਆਂ ਗੱਲਾਂ ਵਿਚ ਰੁੱਝੇ ਹੋ, ਤਾਂ ਸੰਭਵ ਹੈ ਉਸ ਖਾਣੇ ਨੂੰ ਖਾਣ ਵਾਲਾ ਵੀ ਓਵੇਂ ਹੀ ਕਰੇਗਾ ਇਸ ਲਈ ਖਾਣਾ ਬਣਾਉਂਦੇ ਸਮੇਂ ਨਾਮ-ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ ਇਸ ਗੱਲ ਸੱਚ ਹੈ ਕਿ ”ਜੇਸਾ ਖਾਓ ਅੰਨ ਵੈਸਾ ਹੋਏ ਮਨ”।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ