ਬਰਨਾਵਾ (ਸੱਚ ਕਹੂ ਨਿਊਜ਼)। ਸੱਚੇ ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਆਨਲਾਈਨ ਗੁਰੂਕੁਲ ਜ਼ਰੀਏ ਆਪਣੇ ਪਵਿੱਤਰ ਬਚਨਾਂ ਦੀ ਵਰਖਾ ਕਰਦਿਆਂ ਸਾਧ-ਸੰਗਤ ਨੂੰ ਖੁਸ਼ੀਆਂ ਨਾਲ ਭਰਪੂਰ ਕੀਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਨਵਾਂ ਮਾਨਵਤਾ ਭਲਾਈ ਕਾਰਜ ਸ਼ੁਰੂ ਕਰਵਾਇਆ ਹੈ। ਪੂਜਨੀਕ ਗੁਰੂ ਜੀ ਨੇ ਮਾਨਵਤਾ ਭਲਾਈ ਕਾਰਜ 126, 130, 133 ਇਨ੍ਹਾਂ ਤਿੰਨਾਂ ਭਲਾਈ ਕਾਰਜਾਂ ਨੂੰ ਮਿਲਾ ਕੇ ਨਵਾਂ ਕਾਰਜ ਸ਼ੁਰੂ ਕਰਵਾਇਆ ਹੈ। (152nd welfare work by Saint Dr MSG)
ਮਾਨਵਤਾ ਭਲਾਈ ਕਾਰਜ 152 : ਆਰਥਿਕ ਤੌਰ ’ਤੇ ਕਮਜ਼ੋਰ ਬੱਚਿਆਂ ਦੀ ਉਮਰ ਭਰ ਪੜ੍ਹਾਈ ਦਾ ਇੰਤਜਾਮ, ਸਾਰੀ ਉਮਰ ਉਸ ਦੀ ਪੜ੍ਹਾਈ ਲਈ ਫੀਸ ਭਰਾਂਗੇ, ਖਾਣ-ਪੀਣ ਤੇ ਕੱਪੜਿਆਂ ਦਾ ਇੰਤਜਾਮ ਕਰਾਂਗੇ।
ਪੂਜਨੀਕ ਗੁਰੂ ਜੀ ਨੇ ਖੁਦ ਕੀਤੀ ਸ਼ੁਰੂਆਤ | 152nd welfare work by Saint Dr MSG
ਇਸ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਆਪ ਜੀ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਮਾਨਵਤਾ ਭਲਾਈ ਕਾਰਜ ਦੀ ਸ਼ੁਰੂਆਤ ਕਰਦੇ ਹੋਏ 7 ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਦੀ ਲਾਈਫ਼ ਟਾਈਮ ਪੜ੍ਹਾਈ ਦਾ ਇੰਤਜਾਮ ਕਰ ਕੇ ਭਲਾਈ ਕਾਰਜ ਦੀ ਸ਼ੁਰੂਆਤ ਕਰਵਾਈ।