Saint DR. MSG ਦੇ ਸਪੈਸ਼ਲ ਟਿੱਪਸ : ਜ਼ਿਆਦਾ ਤਲੀਆਂ ਹੋਈਆਂ ਚੀਜ਼ਾਂ ਤੋਂ ਰੱਖੋ ਪਰਹੇਜ਼ 

ਬਹੁਤ ਜ਼ਿਆਦਾ ਤੇਜ਼ ਮਸਾਲੇ ਵਾਲੀਆਂ ਚੀਜ਼ਾਂ ਨਾ ਖਾਓ

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਧ-ਸੰਗਤ ਨੂੰ ਸਮੇਂ-ਸਮੇਂ ’ਤੇ ਹੈਲਥ ਸਬੰਧੀ ਟਿੱਪਸ ਦੱਸਦੇ ਰਹਿੰਦੇ ਹਨ। ਸਿਹਤ ਨੂੰ ਫਿੱਟ ਰੱਖਣ ਵਾਸਤੇ ਪੂਜਨੀਕ ਗੁਰੂ ਜੀ ਨੇ ਕੁਝ ਨੁਕਤੇ ਸਾਧ-ਸੰਗਤ ਨੂੰ ਦੱਸੇ ਹਨ। ਪੂਜਨੀਕ ਜੀ ਨੇ ਫਰਮਾਇਆ ਕਿ ਖਾਣ-ਪਾਣ ’ਚ ਵੀ ਥੋੜਾ ਬਦਲਾਅ ਲਿਆ ਸਕਦੇ ਹੋ ਬਹੁਤ ਜ਼ਿਆਦਾ ਤੇਜ਼ ਮਸਾਲੇ ਹਨ, ਤਲੀਆਂ ਹੋਈਆਂ ਚੀਜ਼ਾਂ ਹਨ ਉਹ ਵੀ ਕਾਰਨ ਬਣਦੀ ਹੈ।

ਕਈ ਵਾਰ ਤੁਹਾਡੇ ਅੰਦਰ ਗੈਸ ਹੈ ਜਾਂ ਤੁਹਾਡੇ ਅੰਦਰ ਤੇਜ਼ਾਬ ਬਣ ਗਿਆ ਤਾਂ ਉਹ ਤੁਹਾਨੂੰ ਪ੍ਰੇਸ਼ਾਨ ਕਰੇਗਾ ਕਿਉਂਕਿ ਅੰਦਰ ਬਣਿਆ ਹੋਇਆ ਤੇਜ਼ਾਬ, ਗੈਸ ਦਿਮਾਗ ਨੂੰ ਵੀ ਚੜ੍ਹਦਾ ਹੈ, ਆਮ ਭਾਸ਼ਾ ’ਚ ਕਿਹਾ ਜਾਂਦਾ ਹੈ ਤਾਂ ਉਸ ’ਚ ਤੁਸੀਂ ਪ੍ਰੇਸ਼ਾਨ ਰਹਿੰਦੇ ਹੋ, ਦੁਖੀ ਰਹਿੰਦੇ ਹੋ ਤਾਂ ਫਿਰ ਸੁੱਖ ਕਿੱਥੋਂ ਆਵੇਗਾ? ਚਾਹੁੰਦਾ ਤਾਂ ਹਰ ਆਦਮੀ ਹੈ ਇੱਥੇ ਕਿ ਮੈਂ ਸੁਖੀ ਰਹਾਂ ਹੁਣ ਛੋਟੇ ਬੱਚਿਆਂ ਨੂੰ ਲੈ ਲਓ, ਥੋੜ੍ਹੀ-ਥੋੜ੍ਹੀ ਗੱਲ ’ਤੇ ਟੈਨਸ਼ਨ ਲੈ ਲੈਂਦੇ ਹਨ ਦੋਸਤ ਬਣ ਗਿਆ ਤਾਂ ਵੀ ਟੈਨਸ਼ਨ ਕਿ ਕਿਤੇ ਰੁੱਸ ਨਾ ਜਾਵੇ ਅਤੇ ਰੁੱਸ ਗਿਆ ਤਾਂ ਟੈਨਸ਼ਨ ਸੁਭਾਵਿਕ ਹੈ ਕਿ ਭਾਈ ਉਹ ਰੁੱਸ ਕਿਉਂ ਗਿਆ?

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ