Saint Dr MSG : ਪੂਜਨੀਕ ਗੁਰੂ ਜੀ ਬਰਨਾਵਾ ਆਸ਼ਰਮ ਪਧਾਰੇ

Saint Dr MSG
Saint Dr MSG : ਪੂਜਨੀਕ ਗੁਰੂ ਜੀ ਬਰਨਾਵਾ ਆਸ਼ਰਮ ਪਧਾਰੇ

ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) 21 ਦਿਨਾਂ ਦੀ ਫਰਲੋ ਮਿਲਣ ਤੋਂ ਬਾਅਦ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਪਧਾਰ ਗਏ ਹਨ। ਜਿਵੇਂ ਹੀ ਇਹ ਖ਼ਬਰ ਸੋਸ਼ਲ ਮੀਡੀਆ ’ਤੇ ਸਾਧ-ਸੰਗਤ ਕੋਲ ਪਹੁੰਚੀ ਤਾਂ ਕਰੋੜਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਚਿਹਰਿਆਂ ’ਤੇ ਖੁਸ਼ੀ ਦੀਆਂ ਫੁਹਾਰਾਂ ਆ ਗਈਆਂ ਅਤੇ ਇੱਕ ਦੂਜੇ ਨੂੰ ਮੋਬਾਇਲ ਫੋਨਾਂ ’ਤੇ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਇੱਕ ਦੂਜੇ ਨੂੰ ਮਠਿਆਈਆਂ ਖੁਆ ਕੇ ਖੁਸ਼ੀ ਦਾ ਇਜ਼ਹਾਰ ਕੀਤਾ।

ਭਗਤੀ ਨਾਲ ਹੀ ਮਿਲਦਾ ਹੈ ਪ੍ਰਭੂ-ਪ੍ਰੇਮ : ਸੰਤ ਡਾ. ਐਮਐਸਜੀ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ( Saint Dr. MSG) ਫ਼ਰਮਾਉਦੇ ਹਨ ਕਿ ਮਾਲਕ ਦਾ ਪ੍ਰੇਮ ਜਿਨ੍ਹਾਂ ਜੀਵਾਂ ਦੇ ਹਿੱਸੇ ਆਉਦਾ ਹੈ ਉਹ ਲੋਕ ਬਹੁਤ ਭਾਗਾਂ ਵਾਲੇ ਹੁੰਦੇ ਹਨ ਤੇ ਪ੍ਰੇਮ ਦੀ ਇਹ ਦੌਲਤ ਭਗਵਾਨ ਦੀ ਭਗਤੀ ਨਾਲ ਹੀ ਸੰਭਵ ਹੈ ਜੋ ਲੋਕ ਮਾਲਕ ਦੀ ਭਗਤੀ ਤੇ ਸਿ੍ਰਸ਼ਟੀ ਪ੍ਰਤੀ ਨਿਹਸਵਾਰਥ ਭਾਵਨਾ ਨਾਲ ਪਿਆਰ ਰੱਖਦੇ ਹਨ, ਉਨ੍ਹਾਂ ’ਤੇ ਹੀ ਮਾਲਕ ਦਾ ਰਹਿਮੋ-ਕਰਮ ਵਰ੍ਹਦਾ ਹੈ ਆਪ ਜੀ ਫ਼ਰਮਾਉਦੇ ਹਨ ਕਿ ਸੰਤ, ਪੀਰ-ਫ਼ਕੀਰ ਅੱਲ੍ਹਾ, ਮਾਲਕ ਦੇ ਬਚਨ ਦੱਸਦੇ ਰਹਿੰਦੇ ਹਨ ਜੋ ਲੋਕ ਅਮਲ ਕਰ ਲੈਂਦੇ ਹਨ ਉਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਬਣ ਜਾਂਦੇ ਹਨ ਅਤੇ ਜੋ ਅਮਲ ਨਹੀਂ ਕਰਦੇ, ਉਹ ਆਪਣੇ ਕਰਮਾਂ ਦੀ ਮਾਰ ਸਹਿੰਦੇ ਰਹਿੰਦੇ ਹਨ ਸੰਤਾਂ ਦਾ ਆਪਣਾ ਕੋਈ ਬਚਨ ਨਹੀਂ ਹੁੰਦਾ ਭਗਵਾਨ ਜੋ ਖ਼ਿਆਲ ਦਿੰਦਾ ਹੈ, ਸੰਤ, ਪੀਰ-ਫ਼ਕੀਰ ਉਹੋ-ਜਿਹਾ ਹੀ ਪ੍ਰਚਾਰ ਕਰਦੇ ਹਨ।

ਪੂਜਨੀਕ ਗੁਰੂ ਜੀ ( Saint Dr. MSG) ਫ਼ਰਮਾਉਦੇ ਹਨ ਕਿ ਸੰਤ, ਪੀਰ-ਫ਼ਕੀਰ ਪਹਿਲਾਂ ਤੋਂ ਕੋਈ ਤਿਆਰੀ ਨਹੀਂ ਕਰਦੇ, ਕੋਈ ਭਾਸ਼ਣ ਤਿਆਰ ਨਹੀਂ ਕਰਦੇ ਭਾਵ ਮੌਕੇ ’ਤੇ ਹੀ ਅੱਲ੍ਹਾ, ਮਾਲਕ ਜੋ ਖ਼ਿਆਲ ਦਿੰਦਾ ਹੈ, ਪੀਰ-ਫ਼ਕੀਰ ਸਾਰੀ ਸਾਧ-ਸੰਗਤ ਦੇ ਸਾਹਮਣੇ ਉਹ ਖ਼ਿਆਲ ਰੱਖ ਦਿੰਦੇ ਹਨ ਜਿਸ ਤਰ੍ਹਾਂ ਦੇ ਲੋਕ ਬੈਠੇ ਹੁੰਦੇ ਹਨ, ਉਹੋ-ਜਿਹੀਆਂ ਗੱਲਾਂ ਹੁੰਦੀਆਂ ਹਨ ਇਸ ਲਈ ਇਨਸਾਨ ਨੂੰ ਇਹ ਚਾਹੀਦਾ ਹੈ ਕਿ ਸੰਤਾਂ ਦੇ ਬਚਨ ਸੁਣ ਕੇ ਅਮਲ ਕਰੇ ਜੋ ਇਨਸਾਨ ਬਚਨਾਂ ਨੂੰ ਮੰਨਦਾ ਹੈ ਫਿਰ ਭਾਵੇਂ ਕੋਈ ਨੇੜੇ ਹੋਵੇ ਜਾਂ ਦੂਰ ਹੋਵੇ, ਦੂਰੀ ਨਾਲ ਕੋਈ ਮਤਲਬ ਨਹੀਂ ਹੁੰਦਾ ਤੇ ਉਹੀ ਇਨਸਾਨ ਮਾਲਕ ਦੀ ਕਿਰਪਾ-ਦਿ੍ਰਸ਼ਟੀ ਦੇ ਕਾਬਲ ਬਣਦਾ ਹੈ ਇਸ ਲਈ ਬਚਨਾਂ ’ਤੇ ਅਮਲ ਕਰਨਾ ਸਿੱਖੋ।