ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਗੂਗਲ ’ਤੇ ਵੀ ਛ...

    ਗੂਗਲ ’ਤੇ ਵੀ ਛਾਇਆ Saint Dr. MSG ਦਾ ਜਲਵਾ

    Saint Dr MSG
    Saint Dr MSG

    (ਸੱਚ ਕਹੂੰ ਨਿਊਜ਼) ਬਰਨਾਵਾ। ਉੱਤਰ ਪ੍ਰਦੇਸ਼ ਬਾਗਪਤ ਸਥਿਤ ਡੇਰਾ ਸੱਚਾ ਸੌਦਾ, ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ’ਚ ਸੋਮਵਾਰ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦੇਸ਼-ਵਿਦੇਸ਼ ਦੀ ਸਾਧ-ਸੰਗਤ ਨਾਲ ਆਨਲਾਈਨ ਰੂ-ਬ-ਰੂ ਹੋ ਕੇ ਦਰਸ਼ ਦੀਦਾਰ ਦਿੱਤੇ। ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਸਥਿਤ ਡੇਰਾ ਸੱਚਾ ਸੌਦਾ ਦੇ ਆਸ਼ਰਮ, ਨਾਮ ਚਰਚਾ ਘਰਾਂ ਤੇ ਵਿਦੇਸਾਂ ’ਚ ਬੈਠੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ (Saint Dr MSG) ਦੇ ਅਨਮੋਲ ਬਚਨਾਂ ਨੂੰ ਪੂਰੀ ਸ਼ਰਧਾ ਨਾਲ ਸੁਣਿਆ।

    ਬਰਨਾਵਾ ਆਸ਼ਰਮ ’ਚ ਆਨਲਾਈਨ ਰੂ-ਬ-ਰੂ ਹੁੰਦਿਆਂ ਪੂਜਨੀਕ ਗੁਰੂ ਜੀ ਨੇ “ਕੀਮਤੀ ਹੈ ਯੇ ਸਮਾਂ ਈਸੇ ਲਗਾਤਾ ਕਹਾਂ, ਸਤਿਸੰਗ ਮੇਂ ਆ ਜਾ ਫਾਇਦਾ ਉਠਾ ਜਾ ਦੇਖੇ ਜੋ ਸਭ ਨਾਸ਼ਵਾਂ..” ਬੋਲਿਆ। ਜਿਸ ’ਤੇ ਸਾਧ-ਸੰਗਤ ਨੇ ਨੱਚ ਗਾ ਕੇ ਖੁਸ਼ੀਆਂ ਮਨਾਈਆਂ। ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨਾਲ ਆਨਲਾਈਨ ਰੂ-ਬ-ਰੂ ਹੁੰਦਿਆਂ ਫ਼ਰਮਾਇਆ ਕਿ ਭਾਰਤ ਦਾ ਕਲਚਰ ਪੂਰੇ ਵਿਸ਼ਵ ਤੋਂ ਵੱਖਰਾ ਹੈ ਤੇ ਸਾਡੀ ਸੰਸਕ੍ਰਿਤੀ ਨੰਬਰ ਵੰਨ ਹੈ। ਅਸੀਂ ਪੂਰੀ ਦੁਨੀਆ ਨੂੰ ਸਾਡਾ ਕਲਚਰ ਸਿਖਾਉਣਾ ਹੈ।

    ਗੂਗਲ ’ਤੇ ਵੀ ਛਾਏ ਸੰਤ ਐਮਐਸਜੀ (Saint Dr MSG )

    ਪੂਜਨੀਕ ਗੁਰੂ ਜੀ ਜਿਵੇਂ ਹੀ ਲਾਈਵ ਹੁੰਦੇ ਹਨ ਉਦੋਂ ਹੀ ਮੋਬਾਇਲ ’ਚ ਘੰਟੀ ਵੱਜਣ ਲੱਗਦੀ ਹੈ। ਸਾਧ-ਸੰਗਤ ਆਪਣੇ ਸਤਿਗੁਰੂ ਦੇ ਦਰਸ਼ਨ ਪਾ ਕੇ ਖੁਸ਼ੀ ਨਾਲ ਝੂਮ ਉੱਠਦੀ ਹੈ। ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਦੀ ਖੁਸ਼ੀ ’ਚ ਸਾਧ-ਸੰਗਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਰਹੀ ਹੈ ਤੇ ਅਨੇਕ ਮਾਨਵਤਾ ਭਲਾਈ ਕਾਰਜਾਂ ਨੂੰ ਗਤੀ ਦੇ ਰਹੀ ਹੈ। ਪੂਜਨੀਕ ਗੁਰੂ ਜੀ ਦੇ ਜਦੋਂ ਤੋਂ ਸੋਸ਼ਲ ਮੀਡੀਆ ਦੋ ਪ੍ਰੋਗਰਾਮ ਸ਼ੁਰੂ ਹੋਏ ਹਨ ਉਦੋਂ ਤੋਂ ਡੇਰਾ ਸ਼ਰਧਾਲੂ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ’ਤੇ ਪੂਜਨੀਕ ਗੁਰੂ ਜੀ ਦੇ ਰੂਹਾਨੀ ਨੂਰਾਨੀ ਸਵਰੂਪ , ਵੀਡੀਓ ਰੋਜ਼ਾਨਾ ਅਪਲੋਡ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਆਏ ਪੂਜਨੀਕ ਗੁਰੂ ਜੀ ਦੇ ਪਿਆਰ ਦੇ ਇਸ ਹੜ੍ਹ ’ਚ ਗੂਗਲ ’ਤੇ ਵੀ ਪੂਜਨੀਕ ਗੁਰੂ ਜੀ ਵੱਡੇ ਪੈਮਾਨੇ ’ਤੇ ਸਰਚ ਕੀਤੇ ਜਾ ਰਹੇ ਹਨ। ਜਿਵੇਂ ਹੀ ਤੁਸੀਂ ਆਪਣੇ ਮੋਬਾਇਲ ’ਤੇ ਗੂਗਲ ਦਾ ਹੋਮ ਪੇਜ ਓਪਨ ਕਰੋਂਗੇ ਤਾਂ ਤੁਹਾਨੂੰ ਹੋਮ ਪੇਜ ’ਤੇ ਪਹਿਲੀ ਖਬਰ ਪੂਜਨੀਕ ਗੁਰੂ ਜੀ ਨਾਲ ਸਬੰਧਿਤ ਹੀ ਮਿਲਣਗੀਆਂ।

    google

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here