ਪੂਜਨੀਕ ਗੁਰੂ ਜੀ ਦੀ 11ਵੀਂ ਰੂਹਾਨੀ ਚਿੱਠੀ
(ਸੱਚ ਕਹੂੰ ਨਿਊਜ਼) ਸਰਸਾ। ਰੱਖੜੀ ਦੇ ਤਿਉਹਾਰ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 11ਵੀਂ ਚਿੱਠੀ ਸਾਧ-ਸੰਗਤ ਦੇ ਲਈ ਭੇਜੀ। ਅੱਜ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਨਾਮ ਚਰਚਾ ਦੌਰਾਨ ਸਾਧ-ਸੰਗਤ ਨੂੰ ਚਿੱਠੀ ਪੜ੍ਹ ਕੇ ਸੁਣਾਈ ਗਈ ।
ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰੋ ਅਤੇ ਸੇਵਾਦਾਰੋ, ਤੁਹਾਨੂੰ ਸਭ ਨੂੰ ਬਹੁਤ-ਬਹੁਤ ਅਸ਼ੀਰਵਾਦ
ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ
ਸਾਡੇ ਕਰੋੜਾਂ ਪਿਆਰੇ ਬੱਚਿਓ, ਸਤਿਗੁਰੂ ਜੀ ਦੀ ਕਿਰਪਾ ਨਾਲ ਜਦੋਂ ਅਸੀਂ 30 ਦਿਨ ਦੀ ਪੈਰੋਲ ’ਤੇ ਯੂਪੀ ਆਸ਼ਰਮ ਆਏ ਸੀ ਤਾਂ ਸਭ ਦੇ ਦਰਸ਼ਨ ਕਰਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜਦੋਂ ਤੁਸੀਂ ਸਾਰੇ ‘‘ਆਨਲਾਈਨ ਗੁਰੂਕੁਲ’’ ਨਾਲ ਜੁੜਦੇ ਸੀ ਤਾਂ ਕੀ ਕਹਿਣਾ, ਤੁਹਾਡਾ ਉਹ ਸੱਜ-ਸੰਵਰ ਕੇ ਬੈਠਣਾ, ਸਿਰਾਂ ’ਤੇ ‘‘ਜਾਗੋ’’ ਭਾਵ ਗਾਗਰ ਰੱਖ ਕੇ ਨੱਚਣਾ ਅਤੇ ਗਾਉਣਾ ਕਮਾਲ ਸੀ ਧਮਾਲ ਸੀ। ਸਭ ਤੋਂ ਵੱਡੀ ਗੱਲ ਅਤੇ ਤੁਹਾਡੀ ਸਭ ਤੋਂ ਵੱਡੀ ਸੇਵਾ, ਜੋ ਤੁਸੀਂ ਸਭ ਨੇ ਮਿਲ ਕੇ ‘‘ਲੱਖਾਂ’’ ਲੋਕਾਂ ਨੂੰ ‘‘ਆਨਲਾਈਨ’’ ਸਤਿਸੰਗ ’ਚ ਲਿਆ ਕੇ ਉਨ੍ਹਾਂ ਦਾ ਨਸ਼ਾ ਅਤੇ ਬੁਰਾਈਆਂ ਛੁਡਵਾਈਆਂ ਇਹ ਸੇਵਾ ਬਹੁਤ ਮਹਾਨ ਹੈ ਅਸੀਂ ਸ਼ਾਹ ਮਸਤਾਨ ਜੀ ਸ਼ਾਹ ਸਤਿਨਾਮ ਜੀ ਦਾਤਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡੇ ਸਭ ਸੇਵਾਦਾਰਾਂ ’ਤੇ ਕਿਰਪਾ ਦ੍ਰਿਸ਼ਟੀ ਦੀ ਮੋਹਲੇਧਾਰ ਵਰਖਾ ਕਰ ਦੇਣ ਅਤੇ ਉਹ ਜ਼ਰੂਰ ਕਰਨਗੇ।
ਸਾਡੇ ਕਰੋੜਾਂ ਬੱਚਿਓ, ਤੁਹਾਨੂੰ ਸਭ ਨੂੰ ‘15 ਅਗਸਤ’ ਅਤੇ ‘ਰੱਖੜੀ’ ਦੀ ਬਹੁਤ-ਬਹੁਤ ਵਧਾਈ ਹੋਵੇ, ਅਸ਼ੀਰਵਾਦ ਤੁਸੀਂ ਸਾਰੇ ਆਪਣੇ ਉਹ ਕੀਤੇ ਗਏ ਦੋ ਵਾਅਦੇ ਭਾਵ ਜੋ ਅਸੀਂ ਤੁਹਾਡੇੇ ਤੋਂ ਬਚਨ (ਤੋਹਫੇ ਦੇ ਰੂਪ ’ਚ) ਮੰਗੇ ਸੀ ਕਿ ਤੁਸੀਂ ਸਾਰੇ ‘ਤਿੰਨ ਬਚਨਾਂ ’ਤੇ ਪੱਕੇ ਰਹਿਣਾ ਅਤੇ 100% ਆਪਣੇ ਸਤਿਗੁਰੂ ’ਤੇ ਦਿ੍ਰੜ੍ਹ ਯਕੀਨ ਰੱਖਣਾ’’ ਤੁਸੀਂ ਇਨ੍ਹਾਂ ਵਾਅਦਿਆਂ ’ਤੇ 100% ਪੱਕੇ ਰਹਿਣਾ, ਸਤਿਗੁਰੂ ਰਾਮ ਅੰਦਰ-ਬਾਹਰ ਦੀਆਂ ਖੁਸ਼ੀਆਂ ਨਾਲ ਤੁਹਾਨੂੰ ਮਾਲੋਮਾਲ ਰੱਖਣਗੇ। ਅਸੀਂ ਤੁਹਾਡੇ ਤੋਂ ਜੋ ਤਿੰਨ ਨਵੇਂ ਮਾਨਵਤਾ ਭਲਾਈ ਦੇ ਕਾਰਜ ਸ਼ੁਰੂ ਕਰਵਾਏ ਸਨ ਕਿ ਖਾਣੇ ਦੇ ਸਮੇਂ ਪਹਿਲੀ ਰੋਟੀ ਗਊ ਜਾਂ ਜੀਵ-ਜੰਤੂਆਂ ਨੂੰ ਖਵਾਓ ਅਤੇ ਘਰਾਂ ’ਚ ‘ਤਿਰੰਗਾ’ ਲਾਓ, ਇਹ ਦੋਵੇਂ ਕੰਮ ਤਾਂ ਸ਼ੁਰੂ ਕਰ ਦਿੱਤੇ ਹੋਣਗੇ।
ਦੇਸ਼ ਜੋ ਆਜ਼ਾਦੀ ਦਾ 75ਵਾਂ ‘‘ਅੰਮਿ੍ਰਤ ਮਹਾਂਉਤਸਵ’’ ਮਨਾ ਰਿਹਾ ਹੈ ਤਾਂ ਤੁਸੀਂ ਸਭ ਨੇ ਵੀ ਉਸ ਵਿਚ ਸ਼ਾਮਲ ਹੋ ਕੇ ‘‘ਤਿਰੰਗੇ’’ ਨੂੰ ਘਰਾਂ, ਗੱਡੀਆਂ ’ਤੇ ਲਾਉਣਾ ਅਤੇ ਲਹਿਰਾਉਣਾ ਹੈ ਅਤੇ ‘‘ਤਿਰੰਗੇ’’ ਨੂੰ ਸਲੂਟ ਕਰਦੇ ਹੋਏ, ਲਹਿਰਾਉਂਦੇ ਹੋਏ ਦਾ ‘ਫੋਟੋ’, ‘ਵੀਡੀਓ’ ਸੋਸ਼ਲ ਮੀਡੀਆ ’ਤੇ ਵੀ ਪਾਓ ਤਾਂ ਕਿ ਜਿਨ੍ਹਾਂ ਸੁਤੰਤਰਤਾ ਸੈਨਾਨੀਆਂ ਦੀਆਂ ਕੁਰਬਾਨੀਆਂ ਨਾਲ ਸਾਨੂੰ ‘‘ਆਜ਼ਾਦੀ’’ ਅਤੇ ‘‘ਤਿਰੰਗਾ’’ ਨਸੀਬ ਹੋਇਆ ਹੈ। ਉਨ੍ਹਾਂ ਦਾ ਬਹੁਤ-ਬਹੁਤ ਸਤਿਕਾਰ ਅਤੇ ਸ਼ੁਕਰਾਨਾ ਅਸੀਂ ਕਰ ਸਕੀਏ। ਮਾਨਵਤਾ ਭਲਾਈ ਦਾ ਤੀਜਾ ਕਾਰਜ ਅਸੀਂ ਜਦੋਂ ਆਵਾਂਗੇ, ਉਦੋਂ ਸ਼ੁਰੂ ਕਰਵਾਵਾਂਗੇ।
ਅਸੀਂ ਖਬਰਾਂ ਵਿੱਚ ਸੁਣਿਆ ਕਿ ਗਊਆਂ ਨੂੰ ਇੱਕ ਭਿਆਨਕ ਬਿਮਾਰੀ ਲੱਗ ਗਈ ਹੈ ਜਿਸ ਨਾਲ ਬਹੁਤ ਗਊਆਂ ਮਰ ਰਹੀਆਂ ਹਨ ਅਸੀਂ ਸਤਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਸ ਬਿਮਾਰੀ ਦੀ ਦਵਾਈ ਕਿਸੇ ਡਾਕਟਰ ਦੇ ਦਿਮਾਗ ’ਚ ਦੱਸ ਦੇਣ ਜਾਂ ਆਪਣੀ ‘‘ਕਿਰਪਾ’’ ਨਾਲ ਗਊ ਮਾਤਾ ਨੂੰ ਨਿਰੋਗ ਕਰ ਦੇਣ ਸਾਡੇ ਪਿਆਰੇ ਬੱਚਿਓ, ਹੁਣ ਅਸੀਂ ਭਾਵ ਸ਼ਾਹ ਮਸਤਾਨ ਜੀ ਸ਼ਾਹ ਸਤਿਨਾਮ ਜੀ ਸੰਤ ਗੁਰਮੀਤ 3 ਇਨ 1 ਐੱਮਐੱਸਜੀ ਗੁਰੂ ਦੇ ਰੂਪ ’ਚ ਪ੍ਰਭੂ ਦੀ ਕਿਰਪਾ ਦਿ੍ਰਸ਼ਟੀ ਨਾਲ ਮੋਹਲੇਧਾਰ ਖੁਸ਼ੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਜੋ ਵਧਦੀਆਂ ਹੀ ਜਾਣਗੀਆਂ ‘ਬਚਨ’, ‘ਦਾਤ’, ‘ਪਰਮਾਰਥ’ ਸਿਰਫ ਅਤੇ ਸਿਰਫ ਗੁਰੂ ਦੇ ਹੀ ਹੁੰਦੇ ਹਨ ਅਤੇ ਉਹ ਗੁਰੂ ਹੀ ਕਰਵਾਉਂਦਾ ਹੈ ਅਸੀਂ ਐੱਮਐੱਸਜੀ ਦੇ ਰੂਪ ’ਚ ਪ੍ਰਭੂ ਤੋਂ ਤੁਹਾਨੂੰ ਸਭ ਨੂੰ ‘ਰੂਹਾਨੀ, ਨੂਰਾਨੀ, ਜਿਸਮਾਨੀ ਅਤੇ ਦੁਨਿਆਵੀ’ ਖੁਸ਼ੀਆਂ ਦਿਵਾ ਰਹੇ ਸੀ, ਦਿਵਾ ਰਹੇ ਹਾਂ ਅਤੇ ਦਿਵਾਉਂਦੇ ਹੀ ਰਹਾਂਗੇ ਅਸ਼ੀਰਵਾਦ।
-ਦਾਸਨ ਦਾਸ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
ਐੱਮਐੱਸਜੀ
10.8.2022
ਚਿੱਠੀ ਦਾ ਟਾਈਪ ਰੂਪ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ