Saint Dr. MSG ਦੀਆਂ ਸਾਰੀਆਂ ਚਿੱਠੀਆਂ ਪੜ੍ਹੋ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ  ਦੀਆਂ ਸਾਰੀਆਂ ਸ਼ਾਹੀ ਚਿੱਠੀਆਂ (Saint Dr MSG)

Guru Ji Letters, Guru Ji Letters

ਪੂਜਨੀਕ ਗੁਰੂ ਜੀ ਦੀ ਪਹਿਲੀ (First) ‘ਸ਼ਾਹੀ ਚਿੱਠੀ’ 

ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ

ਆਦਰਯੋਗ ਮਾਤਾ ਜੀ ਅਤੇ ਪਿਆਰੇ ਬੱਚਿਓ ਅਤੇ ਟਰੱਸਟ/ਮੈਨੇਜਮੈਂਟ

ਸਤਿਗੁਰੂ ਰਾਮ ਦੀ ਕਿਰਪਾ ਨਾਲ ਮੈਂ ਇੱਥੇ ਠੀਕ ਹਾਂ ਅਤੇ ਤੁਹਾਡੀ ਤੰਦਰੁਸਤੀ ਲਈ ਪਰਮਾਤਮਾ ਅੱਗੇ ਸਵੇਰੇ-ਸ਼ਾਮ ਅਰਦਾਸ ਕਰਦਾ ਰਹਿੰਦਾ ਹਾਂ ਮਾਤਾ ਜੀ ਆਪ ਆਪਣੀ ਦਵਾਈ ਸਹੀ ਸਮੇਂ ਜ਼ਰੂਰ ਕਰਵਾਉਂਦੇ ਰਿਹਾ ਕਰੋ ਸਤਿਗੁਰੂ ਨੇ ਚਾਹਿਆ ਤਾਂ ਮੈਂ ਜਲਦੀ ਆ ਕੇ ਤੁਹਾਡਾ (ਮਾਤਾ ਜੀ) ਦਾ ਪੂਰਾ ਇਲਾਜ ਕਰਵਾਵਾਂਗਾ। (Saint Dr MSG)

ਮਾਤਾ ਜੀ, ਬੱਚਿਓ ਅਤੇ ਪਿਆਰੀ ਸਾਧ-ਸੰਗਤ  ਆਪ ਸਭ ਨੂੰ ਪਤਾ ਹੀ ਹੈ ਕਿ ਕੋਰੋਨਾ ਮਹਾਂ ਬਿਮਾਰੀ ਚੱਲ ਰਹੀ ਹੈ ਇਸ ਤੋਂ ਪ੍ਰਭੂ ਹੀ ਸਭ ਨੂੰ ਬਚਾਵੇ ਇਸ ਦੇ ਲਈ ਮੈਂ ਪ੍ਰਭੂ ਅੱਗੇ ਸਵੇਰੇ-ਸ਼ਾਮ ਅਰਦਾਸ ਕਰਦਾ ਰਹਿੰਦਾ ਹਾਂ ਸਰਕਾਰ ਜੋ ਵੀ ਨਿਰਦੇਸ਼ ਦੇਵੇ ਆਪ ਸਭ ਨੇ ਉਸ ਨੂੰ ਪੂਰਾ-ਪੂਰਾ ਮੰਨਣਾ ਹੈ ਤੇ ਪੂਰਾ-ਪੂਰਾ ਸਹਿਯੋਗ ਦੇਣਾ ਹੈ

ਇਸ ਬਿਮਾਰੀ ਤੋਂ ਬਚਣ ਲਈ ਮੈਂ ਤੁਹਾਨੂੰ ਕੁਝ ਸੁਝਾਅ ਦੇ ਰਿਹਾ ਹਾਂ-

(1) ਸਵੇਰੇ ਸ਼ਾਮ ਘੱਟੋ-ਘੱਟ 15 ਮਿੰਟ ਪ੍ਰਾਣਾਯਾਮ ਨਾਲ ਮਾਲਕ ਦਾ ਨਾਮ ਜ਼ਰੂਰ ਜਪਿਆ ਕਰੋ
(2) ਸਾਬਣ ਨਾਲ ਦੋਵਾਂ ਹੱਥਾਂ ‘ਤੇ ਝੱਗ ਬਣਾ ਕੇ ਇੱਕ-ਦੂਜੀ ਤਲੀ ‘ਤੇ ਖਾਜ ਕਰੋ ਤਾਂ ਕਿ ਨਹੁੰ ਪੂਰੀ ਤਰ੍ਹਾਂ ਸਾਫ਼ ਹੋ ਜਾਣ
(3) ਘਰੇਲੂ ਪ੍ਰੋਟੀਨ ਜਿਵੇਂ : ਛੋਲੇ,  ਪਨੀਰ, ਦਹੀਂ, ਸੋਇਆਬੀਨ ਦੁੱਧ, ਲੱਸੀ, ਦਾਲਾਂ, ਪਿਸਤਾ ਆਦਿ ਅਤੇ ਵਿਟਾਮਿਨ ਸੀ ਜਿਵੇਂ : ਨਿੰਬੂ, ਸੰਤਰਾ, ਕਿੰਨੂ, ਮੌਸਮੀ, ਆਂਵਲਾ ਆਦਿ ਜ਼ਰੂਰ ਲਓ
(4) ਤੁਲਸੀ, ਨਿੰਮ, ਚਾਰ-ਚਾਰ ਪੱਤੇ, ਗਲੋਅ (ਟਹਿਣੀ ਅਤੇ ਪੱਤੇ) 10 ਗ੍ਰਾਮ, ਲੌਂਗ-ਇਲਾਇਚੀ 2-2, ਹਲਦੀ, ਮੁਲੱਠੀ, ਅਜਵਾਇਣ, ਸੁੰਢ, ਸਭ ਇੱਕ-ਇੱਕ ਚੁਟਕੀ, ਜ਼ੀਰਾ 5 ਗ੍ਰਾਮ, 300 ਗ੍ਰਾਮ ਪਾਣੀ ‘ਚ ਪਾ ਕੇ ਤਦ ਤੱਕ ਉਬਾਲੋ ਜਦੋਂ ਤੱਕ 150 ਗ੍ਰਾਮ ਨਾ ਰਹਿ ਜਾਵੇ ਹੁਣ ਇਸ ਨੂੰ ਚਾਹ ਵਾਂਗ ਹੌਲੀ-ਹੌਲੀ ਪੀਓ, ਦਿਨ ‘ਚ ਇੱਕ ਵਾਰ 20 ਗ੍ਰਾਮ ਗੁੜ ਜਾਂ ਸ਼ਹਿਦ ਪਾ ਸਕਦੇ ਹੋ ਸਾਧ-ਸੰਗਤ ਆਪਣੇ- ਆਪਣੇ ਘਰਾਂ ‘ਚ ਰਹਿ ਕੇ ਸ਼ਬਦਾਕਸ਼ਰੀ, ਰਾਮ-ਨਾਮ ਦੇ ਜਾਪ ਦਾ ਨੈੱਟ?’ਤੇ ਕੰਪੀਟਿਸ਼ਨ ਕਰਦੀ ਰਹੇ

ਆਪਣੇ-ਆਪਣੇ ਇਲਾਕੇ ਦੇ ਡੀਸੀ ਅਤੇ ਸੂਬੇ ਦੇ ਸੀਐੱਮ ਤੋਂ ਪਰਮਿਸ਼ਨ ਲੈ ਕੇ ਤਨ-ਮਨ-ਧਨ ਨਾਲ ਸ੍ਰਿਸ਼ਟੀ ਦੀ ਪੂਰੀ ਸੇਵਾ ਕਰੋ ਅਤੇ ਆਪਣਾ ਖੁਦ ਦਾ ਵੀ ਖਿਆਲ ਰੱਖੋ ਜੀ ਡੇਰਾ ਸੱਚਾ ਸੌਦਾ ਦੇ ਟਰੱਸਟ ਦੇ ਜ਼ਿੰਮੇਵਾਰ, ਐਡਮ ਬਲਾਕ, ਡੇਰੇ ‘ਚ ਰਹਿ ਰਹੇ ਸੇਵਾਦਾਰ ਭੈਣ-ਭਾਈ ਖੂਬ ਸੇਵਾ ਕਰ ਰਹੇ ਹਨ ਸਾਰੇ ਸੇਵਾਦਾਰ ਤੇ ਸਾਧ-ਸੰਗਤ ਵੀ ਖੂਬ ਸੇਵਾ ਕਰ ਰਹੀ ਹੈ ਟਰੱਸਟ ਜ਼ਿੰਮੇਵਾਰ ਤੇ ਐਡਮ ਬਲਾਕ ਵਾਲੇ ਇਹ ਧਿਆਨ ਰੱਖਣ ਕਿ ਸੇਵਾਦਾਰਾਂ ਨੂੰ ਸੇਵਾ ‘ਚ ਕੋਈ ਪ੍ਰੇਸ਼ਾਨੀ ਨਾ ਆਵੇ

ਕੋਈ ਭਗਤ ਕਿਸੇ ਦੀ ਵੀ ਨਿੰਦਿਆ ਨਾ ਕਰੇ, ਕੋਈ ਬੁਰਾ ਕੰਮ ਨਾ ਕਰੇ, ਅਸੀਂ ਸਭ ਨੂੰ ਸੇਵਾ ਸਿਮਰਨ ਕਰਨਾ ਸਿਖਾਇਆ ਹੈ, ਸਭ ਨਾਲ ਬੇਗਰਜ਼ ਪ੍ਰੇਮ ਕਰਨਾ ਸਿਖਾਇਆ ਹੈ ਅਤੇ ਨਿੰਦਿਆ-ਚੁਗਲੀ ਤੇ ਮਨਮਤ ਬੁਰੇ ਕਰਮ ਤੋਂ ਰੋਕਿਆ ਹੈ ਜੇਕਰ ਸਰਕਾਰ ਵੱਲੋਂ ਬਲੱਡ ਡੋਨੇਟ ਕਰਨ ਦੀ ਮੰਗ ਆਏ ਤਾਂ ਟਰੱਸਟ ਜ਼ਿੰਮੇਵਾਰ ਤੇ ਐਡਮ ਬਲਾਕ ਵਾਲੇ ਤੇ ਸਾਰੇ ਸੇਵਾਦਾਰ ਮਿਲ ਕੇ ਇਸ ਪਵਿੱਤਰ ਕਾਰਜ ਨੂੰ ਜ਼ਰੂਰ ਕਰਨ ਟਰੱਸਟ ਜ਼ਿੰਮੇਵਾਰ ਤੇ ਐਡਮ ਬਲਾਕ ਸੇਵਾਦਾਰ ਸਭ ਆਸ਼ਰਮਾਂ ਦੀ ਸਾਰ-ਸੰਭਾਲ ਸਮੇਂ-ਸਮੇਂ ਕਰਦੇ ਰਹਿਣ

”ਨਾਮ ਜਪੋ, ਮਿਹਨਤ ਕਰੋ, ਕਰੋ ਮਾਨਵਤਾ ਦੀ ਸੇਵਾ
ਇਨ੍ਹਾਂ ਬਚਨਾਂ ‘ਤੇ ਅਮਲ ਕੀਤਾ ਤਾਂ ਸਤਿਗੁਰੂ ਦੇਵੇਗਾ ਦੋ ਜਹਾਨਾਂ ਦਾ ਮੇਵਾ”
ਸਾਰੀ ਸਾਧ-ਸੰਗਤ ਮਾਤਾ ਜੀ ਤੇ ਬੱਚਿਆਂ ਨੂੰ ਬਹੁਤ-ਬਹੁਤ ਆਸ਼ੀਰਵਾਦ।

ਤੁਹਾਡਾ ਆਪਣਾ,
ਦਾਸਨ ਦਾਸ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
7/05/2020

latter 1

ਪੂਜਨੀਕ ਗੁਰੂ ਜੀ ਦੀ ਦੂਜੀ (Second) ‘ਸ਼ਾਹੀ ਚਿੱਠੀ’ 

ਆਦਰਯੋਗ,
ਮਾਤਾ ਜੀ, ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰ
ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ
ਮਾਤਾ ਜੀ, ਅਸੀਂ ਸਤਿਗੁਰੂ ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਦੀ ਕਿਰਪਾ ਨਾਲ ਠੀਕ ਹਾਂ ਤੇ ਤੁਹਾਡੀ ਚੰਗੀ ਸਿਹਤ ਲਈ ਪਰਮ ਪਿਤਾ ਪਰਮਾਤਮਾ ਅੱਗੇ ਹਮੇਸ਼ਾ ਅਰਦਾਸ ਕਰਦੇ ਰਹਿੰਦੇ ਹਾਂ ਸਤਿਗੁਰੂ ਪਰਮਾਤਮਾ ਨੇ ਚਾਹਿਆ ਤਾਂ ਅਸੀਂ ਛੇਤੀ ਆ ਕੇ ਤੁਹਾਡਾ ਇਲਾਜ ਖੁਦ ਕਰਵਾਵਾਂਗੇ ਪਰ ਉਦੋਂ ਤੱਕ ਤੁਸੀਂ ਆਪਣੀਆਂ ਦਵਾਈਆਂ ਸਹੀ ਸਮੇਂ ਜ਼ਰੂਰ ਲੈਂਦੇ ਰਹੋ ਜੀ।

ਸਾਡੇ ਕਰੋੜਾਂ ਬੱਚਿਓ, ਅਸੀਂ ਸਭ ਨੂੰ (ਅਰਦਾਸ ਕਰਦੇ ਹਾਂ) ਕਹਿੰਦੇ ਹਾਂ ਕਿ ‘ਕੋਰੋਨਾ’ ਮਹਾਂ ਬਿਮਾਰੀ ਨਾਲ ਸੰਘਰਸ਼ ਵਿੱਚ ਸਰਕਾਰ ਜੋ ਵੀ ਦਿਸ਼ਾ-ਨਿਰਦੇਸ਼ ਦੇਵੇ ਉਸ ਦੀ ਤੁਸੀਂ ਸਭ ਪੂਰੀ-ਪੂਰੀ ਪਾਲਣਾ ਕਰੋ ਅਸੀਂ ਤੁਹਾਨੂੰ ਸਭ ਨੂੰ ਗੁਜਾਰਿਸ਼ ਕਰਦੇ ਹਾਂ ਕਿ ਭਾਵੇਂ ‘ਅਨਲਾਕ’ ਹੈ ਪਰ ਤੁਸੀਂ ਸਭ ਜ਼ਿਆਦਾ ਸਮਾਂ ਆਪਣੇ ਘਰ ਅੰਦਰ ਹੀ ਰਹੋ ਕੰਮ ਧੰਦੇ ’ਤੇ ਜਾਂ ਸਫ਼ਰ ’ਤੇ ਜਾਂਦੇ ਸਮੇਂ ‘ਮਾਸਕ’ ਜ਼ਰੂਰ ਲਾਓ ਤੇ ਇੱਕ-ਦੂਜੇ ਤੋਂ ‘7’ ਫੁੱਟ ਦੀ ਦੂਰੀ ਬਣਾਈ ਰੱਖੋ ਬਾਹਰੋਂ ਜਦੋਂ ਤੁਸੀਂ ਘਰ ਪਰਤਦੇ ਹੋ ਤਾਂ ਸਭ ਤੋਂ ਪਹਿਲਾਂ ਨਹਾਓ ਤੇ ਪਹਿਨੇ ਹੋਏ ਕੱਪੜੇ ‘ਸਰਫ਼’ ਵਾਲੇ ਪਾਣੀ ’ਚ ਪਾ ਦਿਓ ਨਵੇਂ ਕੱਪੜੇ ਪਹਿਨ ਕੇ ਆਪਣੇ ਪਰਿਵਾਰ ਦੇ ਕੋਲ ਜਾਓ ਆਪਣੇ ਹੱਥ ਚਿਹਰੇ ’ਤੇ ਵਾਰ-ਵਾਰ ਨਾ ਲਾਓ।

ਪਹਿਲੀ ਚਿੱਠੀ ’ਚ ਅਸੀਂ ਜੋ ‘ਕਾੜ੍ਹਾ’ ਦੱਸਿਆ ਸੀ ਉਸ ਨੂੰ ਸਮੇਂ-ਸਮੇਂ ’ਤੇ ਲੈਂਦੇ ਰਹੋ ਪ੍ਰਾਣਾਯਾਮ ਨਾਲ 15-15 ਮਿੰਟ ਸਵੇਰੇ-ਸ਼ਾਮ ਰਾਮ-ਨਾਮ ਜਪੋ, ਜਿਸ ਨਾਲ ਆਤਮਬਲ ਵਧੇਗਾ ਤੇ ਆਤਮਬਲ ਨਾਲ ‘ਕੋਰੋਨਾ’ ਹਾਰ ਜਾਵੇਗਾ ਜੇਕਰ ਸਰਕਾਰ ਬਲੱਡ ਡੋਨੇਟ ਕਰਨ ਲਈ ਆਖੇ ਤਾਂ ਡੋਨੇਟ ਕਰੋ ਦਰਬਾਰ ’ਚ ਜਿਨ੍ਹਾਂ ਸੇਵਾਦਾਰਾਂ ਦੀ ਅਸੀਂ ਡਿਊਟੀ ਲਾਈ ਸੀ ਉਹ ਬਲਾਕਾਂ ’ਚ ਜਾ ਕੇ ਜ਼ਰੂਰਤਮੰਦਾਂ ਲਈ ਪਰਹਿੱਤ ਪਰਮਾਰਥ ਤਨ-ਮਨ-ਧਨ ਦੀ ਸੇਵਾ ਕਰਵਾਉਣ ਪਰਮ ਪਿਤਾ ਜੀ ਨੇ ਜਦੋਂ ਤੋਂ ਇਸ ‘ਖ਼ਾਕ’ ਨੂੰ ‘ਗੁਰੂ’ ਬਣਾਇਆ ਹੈ, ਉਦੋੋਂ ਹੀ ਅਸੀਂ ਤੁਹਾਡੀ, ਸੰਸਾਰ ਦੀ ਭਲਾਈ ਲਈ ਅਰਦਾਸ ਕਰਦੇ ਸਾਂ, ਕਰਦੇ ਹਾਂ ਤੇ ਸਾਰੀ ਉਮਰ ਗੁਰੂ ਰੂਪ ’ਚ ਇਹ ਫਰਜ਼ ਨਿਭਾਉਦੇ ਰਹਾਂਗੇ।

ਅਸੀਂ ਤੁਹਾਨੂੰ ਸਿਖਾਇਆ ਹੈ ਕਿ ਸੇਵਾ ਕਰਦੇ ਸਮੇਂ ਕੋਈ ਭੇਦਭਾਵ ਨਹੀਂ ਕਰਨਾ ਸਰਵ ਧਰਮ, ਜਾਤ -ਪਾਤ ਨੂੰ ਬਰਾਬਰ ਸਤਿਕਾਰ ਦੇਣਾ ਹੈ, ਇੱਕ ਸਮਝਣਾ ਹੈ ਅਤੇ ‘ਇੱਕ’ ਬਣ ਕੇ ਰਹਿਣਾ ਹੈ ਸਾਨੂੰ ਖੁਸ਼ੀ ਹੈ ਕਿ ਸਾਡੇ ਬੱਚੇ ਜਸਮੀਤ ਇੰਸਾਂ, ਚਰਨਪ੍ਰੀਤ ਇੰਸਾਂ, ਹਨੀਪ੍ਰੀਤ ਇੰਸਾਂ, ਅਮਰਪ੍ਰੀਤ ਇੰਸਾਂ, ਸਾਰੇ ਡੇਰੇ ’ਚ ਰਹਿਣ ਵਾਲੇ ਸੇਵਾਦਾਰ, ਐਡਮ ਬਲਾਕ ਸੇਵਾਦਾਰ ਅਤੇ ਕਰੋੜਾਂ ਬੱਚੇ ਸੇਵਾਦਾਰ ਸਭ ਅੱਜ ਵੀ ਇੱਕ ਹਨ ਕਿਸੇ ਤਰ੍ਹਾਂ ਦੀ ਕੋਈ ਗੁੱਟਬਾਜ਼ੀ ਨਹੀਂ ਹੈ ਤੇ ਅੱਗੇ ਵੀ ਸਭ ਇੱਕ ਰਹੋ ਅਸੀਂ ਸਿਖਾਇਆ ਹੈ ਸਭ ਦਾ ਭਲਾ ਕਰੋ, ਕਿਸੇ ਦੀ ਵੀ ਨਿੰੰਦਿਆ, ਬੁਰਾਈ ਨਾ ਗਾਓ ਜੇਕਰ ਕੋਈ ਦਿਨ-ਰਾਤ, ਜ਼ਬਰਦਸਤ ਤਰੀਕੇ ਨਾਲ ਕਿਸੇ ਦੀ ਵੀ ਨਿੰਦਾ-ਬੁਰਾਈ ਗਾਉਦਾ ਹੈ ਅਤੇ ਆਪਣੇ-ਆਪ ਨੂੰ ਸਾਡਾ ਸ਼ਿਸ਼ ਕਹਿੰਦਾ ਹੈ ਤਾਂ ਇਹ ਗਲਤ ਹੈ ਅਜਿਹਾ (ਨਿੰਦਾ-ਬੁਰਾਈ) ਕਰਨ ਵਾਲਾ ਸਾਡਾ ਸ਼ਿਸ਼ ਨਹੀਂ ਹੋ ਸਕਦਾ।

ਅਜਿਹੇ ਲੋਕਾਂ ਤੋਂ ਸਾਡੇ ਸਾਰੇ ਬੱਚੇ ਦੂਰ ਰਹਿਣ ਸਿੱਧੇ ਜਾਂ ਅਸਿੱਧੇ ਤੌਰ ’ਤੇ ਉਨ੍ਹਾਂ ਦਾ ਸਾਥ-ਸੰਗ ਨਾ ਕਰਨ ‘ਪਰ ਨਿੰਦਾ ਸੌ ਗਊ ਘਾਤ ਸਮਾਨਾ’ ਇਹ ਮਾਂਹਪੁਰਸ਼ਾਂ ਨੇ ਆਪਣੇ ਬਚਨਾਂ ’ਚ ਕਿਹਾ ਹੈ ਟਰੱਸਟ ਸੇਵਾਦਾਰ, ਐਡਮ ਬਲਾਕ ਸੇਵਾਦਾਰ, ਦਰਬਾਰ ’ਚ ਰਹਿਣ ਵਾਲੇ ਸਾਰੇ ਸੇਵਾਦਾਰ ਇਹ ਖਿਆਲ ਰੱਖਣ ਕਿ ਸਾਧ-ਸੰਗਤ ’ਚ ਕੋਈ ਗੁੱਟਬਾਜ਼ੀ ਨਾ ਹੋਵੇ ਅਤੇ ਏਕਾ ਰਹੇ ਡੇਰਿਆਂ ਦਾ ਪੂਰਾ ਖਿਆਲ ਰੱਖੋ ਸਾਡਾ ਧਿਆਨ ਤਾਂ ‘ਕੁੂੰਜ’ ਵਾਂਗ ਸਾਡੇ ਕਰੋੜਾਂ ਬੱਚਿਆਂ ’ਚ ਲੱਗਿਆ ਰਹਿੰਦਾ ਹੈ ਅਸੀਂ ਵਚਨ ਦਿੰਦੇ ਹਾਂ ਕਿ ਸਾਰੀ ਉਮਰ ‘ਗੁਰੂ’ ਰੂਪ ’ਚ ਤੁਹਾਡੀ ਸੰਭਾਲ ਵਧ-ਚੜ੍ਹ ਕੇ ਕਰਦੇ ਰਹਾਂਗੇ ਸਤਿਗੁਰੂ ਜੀ ਅੱਗੇ ਅਰਦਾਸ ਹੈ ਕਿ ਤੁਹਾਡੀ ਹਰ ਜਾਇਜ਼ ਮੰਗ ਪੂਰੀ ਕਰੇ ਅਸ਼ੀਰਵਾਦ
ਤੁਹਾਡਾ ਆਪਣਾ,
ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
25/07/2020

letter-2

ਪੂਜਨੀਕ ਗੁਰੂ ਜੀ ਦੀ ਤੀਜੀ (Third) ‘ਸ਼ਾਹੀ ਚਿੱਠੀ’ (Saint Dr MSG)

ਆਦਰਯੋਗ,
ਮਾਤਾ ਜੀ, ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰ
ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ
ਮਾਤਾ ਜੀ, ਅਸੀਂ ਸਤਿਗੁਰੂ ਰਾਮ ਜੀ ਦੀ ਕਿਰਪਾ ਨਾਲ ਇੱਥੇ ਠੀਕ ਹਾਂ ਤੇ ਆਪ ਜੀ ਤੇ ਕਰੋੜਾਂ ਸਾਡੇ ਪਿਆਰੇ ਬੱਚਿਆਂ ਦੀ ਚੰਗੀ ਸਿਹਤ ਲਈ ਪਰਮ ਪਿਤਾ ਪਰਮਾਤਮਾ ਅੱਗੇ ਹਮੇਸ਼ਾ ਅਰਦਾਸ ਕਰਦੇ ਰਹਿੰਦੇ ਹਾਂ ਮਾਤਾ ਜੀ ਜਦੋਂ ਆਪ ਜੀ ਹਸਪਤਾਲ ’ਚ ਬਿਮਾਰ ਸੀ, ਆਪ ਜੀ ਦੇ ਕਾਫ਼ੀ ਮਸ਼ੀਨਾਂ ਵਗੈਰਾ ਲੱਗੀਆਂ ਹੋਈਆਂ ਸਨ, ਜੋ (ਮਸ਼ੀਨਾਂ) ਆਪ ਜੀ ਦੀ ਸਿਹਤ ਨੂੰ ਗੰਭੀਰ ਦੱਸ ਰਹੀਆਂ ਸਨ, ਪਰ ਜਿਉਂ ਹੀ ਅਸੀਂ ਆਪ ਜੀ ਕੋਲ ਆਏ ਤਾਂ ਆਪ ਜੀ ਇਕਦਮ ਉੱਠ ਬੈਠੇ ਤੇ ਮਸ਼ੀਨਾਂ ਵੀ ਸਹੀ ਦੱਸਣ ਲੱਗੀਆਂ, ਸਾਨੂੰ ਬਹੁਤ ਖੁਸ਼ੀ ਹੋਈ ਆਪਣੀ ਜਨਮਦਾਤਾ ਨੂੰ ਖੁਸ਼ ਵੇਖ ਕੇ ਪਰਮ ਪਿਤਾ ਜੀ ਨੇ ਚਾਹਿਆ ਤਾਂ ਅਸੀਂ ਛੇਤੀ ਹੀ ਆਪ ਜੀ ਦੇ ਕੋਲ ਰਹਿ ਕੇ ਆਪ ਜੀ ਦਾ ਪੂਰਾ ਇਲਾਜ ਕਰਵਾਵਾਂਗੇ। ਆਪ ਸਭ ਨੂੰ ਪਰਮ ਪਿਤਾ ਸ਼ਾਹ ਸਤਿਨਾਮ ਜੀ ਦਾਤਾ ਦੇ ਜਨਮ ਦਿਨ 25 ਜਨਵਰੀ ਦੀਆਂ ਬਹੁਤ-ਬਹੁਤ ਵਧਾਈਆਂ ਆਪ ਸਭ (ਪਿਆਰੇ ਬੱਚਿਆਂ) ਨੂੰ ਬਹੁਤ-ਬਹੁਤ ਖੁਸ਼ੀਆਂ ਮਿਲਣ ਤੇ ਸਭ ਦੀ ਸਭ ਤੋਂ ਵੱਡੀ ਜਾਇਜ਼ ਮੰਗ ਸਤਿਗੁਰੂ ਜੀ ਪੂਰੀ ਕਰਨ।
‘‘25 ਜਨਵਰੀ ਦੋ ਹਜ਼ਾਰ ਇੱਕੀਸ।
ਪ੍ਰਭੂ ਖੁਸ਼ੀਆਂ ਵੋ ਦੇ ਕਿ ਆਪ ਸਭ ਕੀ ਖਿਲ ਜਾਏ ਬੱਤੀਸ।।
ਭੰਡਾਰੇ ਦੇ ਪਵਿੱਤਰ ਦਿਵਸ ’ਤੇ ਤੁਸੀਂ ਮਾਨਵਤਾ ਭਲਾਈ ਦੇ ਕਾਰਜ ਪੂਰੇ ਲਗਨ ਨਾਲ ਕਰੋਗੇ (ਅਸੀਂ ਜੋ ਤੁਹਾਨੂੰ ਦੱਸੇ ਹੋਏ ਹਨ) ਇਸ ਦਾ ਪ੍ਰਣ ਲਓ ਤੇ ਨਾਅਰਾ ਲਾਓ ਇੱਕ ਕਾਰਜ ਮਾਨਵਤਾ ਭਲਾਈ ਦਾ ਕਿ ‘ਅਸੀਂ ਦੋ ਸਾਡੇ ਦੋ ਜਾਂ ਅਸੀਂ ਦੋਵੇਂ ਇੱਕ, ਸਾਡਾ ਇੱਕ ਬੱਚਾ ਹੋਵੇਗਾ’’ ਜੋ ਪ੍ਰਣ ਕਰਨਾ ਚਾਹੁੰਦੇ ਹਨ ਉਹ ਆਪਣੇ ਹੱਥ ਖੜੇ ਕਰਨ, ਨਾਅਰਾ ਲਾਉਣ ਤੇ ਹੱਥ ਹੇਠਾਂ ਕਰ ਲੈਣ ਮਾਲਕ ਤੁਹਾਨੂੰ ਵੱਖਰੀਆਂ ਜਿਹੀਆਂ ਖੁਸ਼ੀਆਂ ਦੇਵੇ।
‘ਸਿਮਰਨ’ ਕੰਪੀਟੀਸ਼ਨ ਕਰਦੇ ਰਹੋ ਤਨ, ਮਨ, ਧਨ ਨਾਲ ਪਰਹਿੱਤ ਪਰਮਾਰਥ ਕਰਦੇ ਰਹੋ, ਸਤਿਗੁਰੂ ਜੀ ਤੁਹਾਡੀ ਜ਼ਰੂਰ-ਜ਼ਰੂਰ ਸੁਣਨਗੇ ਨਿੰਦਾ, ਚੁਗਲੀ, ਬੁਰਾਈਆਂ ਤੇ ਈਰਖਾ ਤੋਂ ਦੂਰ ਰਹੋ।
ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਸਵੇਰੇ ਉੱਠਦੇ ਹੀ ਤੁਹਾਨੂੰ ਸਭ ਨੂੰ ਦੁਆਵਾਂ (ਸ਼ਾਹ ਸਤਿਨਾਮ ਮਸਤਾਨ ਜੀ ਤੋਂ ਮੰਗ ਕੇ) ਦਿੰਦੇ ਹਾਂ ਕਿ ਤੁਸੀਂ ਸਭ ਤੰਦਰੁਸਤ ਤੇ ਸੁੁਖੀ ਰਹੋ ਅਸੀਂ ‘ਗੁਰੂ’ ਰੂਪ ’ਚ ਪਰਮ ਪਿਤਾ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਸੰਸਾਰ, ਦੇਸ਼ ’ਚ ਸੁਖ-ਸ਼ਾਂਤੀ ਕਾਇਮ ਰੱਖਣ, ਬਾਕੀ ਪ੍ਰਭੂ ਜੋ ਵੀ ਆਪ ਜੀ ਨੂੰ ਮਨਜ਼ੂਰ ਹੈ ਉਹ ਸਾਨੂੰ ਕਬੂਲ ਹੈ ਅਸੀਂ ਪਹਿਲਾਂ ਵੀ ਚਿੱਠੀਆਂ ’ਚ ਲਿਖਿਆ ਸੀ, ਹੁਣ ਫਿਰ ਗੁਰੂ ਰੂਪ ’ਚ ਲਿਖ ਰਹੇ ਹਾਂ ਕਿ ਸਾਡਾ ਖਿਆਲ ਤੁਹਾਡੇ ਸਭ ਭਾਵ ਸਾਡੇ ਕਰੋੜਾਂ ਪਿਆਰੇ ਬੱਚਿਆਂ ’ਚ ਹੀ ਰਹਿੰਦਾ ਹੈ ਤੇ ਸਦਾ ਰਹੇਗਾ ਤੁਹਾਨੂੰ ਸਭ ਨੂੰ ਬਹੁਤ-ਬਹੁਤ ਤੇ ਪਿਆਰ ਭਰਿਆ ਅਸ਼ੀਰਵਾਦ।
ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
23-1-2021

Latter-3

ਪੂਜਨੀਕ ਗੁਰੂ ਜੀ ਦੀ ਚੌਥੀ (Fourth) ‘ਸ਼ਾਹੀ ਚਿੱਠੀ’ (Saint Dr MSG)

ਆਦਰਯੋਗ,
ਮਾਤਾ ਜੀ, ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰ,
ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ
ਮਾਤਾ ਜੀ, ਪਿਆਰੇ ਬੱਚਿਓ, ਤੁਹਾਨੂੰ ਸਭ ਨੂੰ ‘‘ਮਹਾਂ ਰਹਿਮੋ ਕਰਮ ਦਿਵਸ’’ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਤੇ ਸਤਿਗੁਰੂ ਜੀ ਤੁਹਾਡੀ ਜਾਇਜ਼ ਮੰਗ ਜ਼ਰੂਰ ਪੂਰੀ ਕਰਨ ਅਸੀਂ ਸਤਿਗੁਰੂ ਜੀ ਦੀ ਕਿਰਪਾ ਨਾਲ ਇੱਥੇ ਠੀਕ ਹਾਂ ਅਤੇ ਤੁਹਾਡੀ ਸਭ ਦੀ ਚੰਗੀ ਸਿਹਤ ਲਈ ਪਰਮ ਪਿਤਾ ਪਰਮਾਤਮਾ ਅੱਗੇ ਹਮੇਸ਼ਾ ਅਰਦਾਸ ਕਰਦੇ ਰਹਿੰਦੇ ਹਾਂ ਮਾਤਾ ਜੀ ਤੁਸੀਂ ਸਹੀ ਸਮੇਂ ’ਤੇ ਦਵਾਈਆਂ ਜ਼ਰੂਰ ਲੈਂਦੇ ਰਹੋ ਜੀ ਰਾਮ ਸਤਿਗੁਰੂ ਜੀ ਨੇ ਚਾਹਿਆ ਤਾਂ ਅਸੀਂ ਛੇਤੀ ਆ ਕੇ ਤੁਹਾਡਾ ਪੂਰਾ ਇਲਾਜ ਜ਼ਰੂਰ ਕਰਵਾਵਾਂਗੇ ਜੀ।

ਸਾਡੇ ਕਰੋੜਾਂ ਪਿਆਰੇ-2 ਬੱਚਿਓ, ਤੁਸੀਂ ਜ਼ਿਆਦਾ ਚਿੰਤਾ ਨਾ ਕਰਿਆ ਕਰੋ ਸਤਿਗੁਰੂ ਰਾਮ ਜੋ ਵੀ ਕਰਦੇ ਹਨ 100 % ਠੀਕ ਕਰਦੇ ਸਨ, ਕਰਨਗੇ ਵੀ 100 % ਠੀਕ ਤੁਸੀਂ ਨਾਮ ਜਪੋ ਤੇ ਸੇਵਾ ਕਰੋ ਪ੍ਰਭੂ ਦੀ ਸਾਰੀ ਸਿ੍ਰਸ਼ਟੀ ਨਾਲ ਬੇਗਰਜ਼ ਪਿਆਰ ਕਰੋ ਸਾਰੇ ਧਰਮਾਂ ਦਾ ਸਤਿਕਾਰ ਕਰੋ ਤਨ, ਮਨ, ਧਨ ਨਾਲ ਪਰਹਿੱਤ ਪਰਮਾਰਥ ਕਰਦੇ ਰਹੋ ਇੱਕ ਗੱਲ ਯਾਦ ਰੱਖੋ ‘‘ਰਹਿਣਾ ਮਸਤ ਤੇ ਹੋਣਾ ਹੁਸ਼ਿਆਰ ਚਾਹੀਦਾ’’ ਇਸ ਕਲਿਯੁਗ ’ਚ ਠੱਗ ਵੀ ਬਹੁਤ ਹਨ, ਇਸ ਲਈ ਉਪਰੋਕਤ ਪੰਗਤੀ ਨੂੰ ਧਿਆਨ ’ਚ ਜ਼ਰੂਰ ਰੱਖਿਆ ਕਰੋ ਜਦੋਂ ਵੀ ਘਰੋਂ ਬਾਹਰ ਜਾਓ ਤਾਂ ਮਾਸਕ ਜ਼ਰੂਰ ਲਾਇਆ ਕਰੋ।

ਅਸੀਂ ਸਤਿਗੁਰੂ ਰਾਮ ਅੱਗੇ ਅਰਦਾਸ ਕਰਦੇ ਹਾਂ ਕਿ ਦੇਸ਼ ਦੇ ਅੰਨਦਾਤਾ ਤੇ ਦੇਸ਼ ਦੇ ਰਾਜੇ ’ਚ ਜੋ ਵਿਵਾਦ ਚੱਲ ਰਿਹਾ ਹੈ, ਪ੍ਰਭੂ ਆਪ ਦੋਵਾਂ ਨੂੰ ਰਸਤਾ ਵਿਖਾਏ ਤਾਂ ਕਿ ਦੇਸ਼, ਜੋ ਕਿ ਹਾਲੇ ਵੀ ਕੋਰੋਨਾ ਵਰਗੀ ਮਹਾਂ ਬਿਮਾਰੀ ਨਾਲ ਲੜ ਰਿਹਾ ਹੈ, ਉਹ ਤਰੱਕੀ ਦੇ ਰਸਤੇ ’ਤੇ ਇੱਕਜੁਟ ਹੋ ਕੇ ਅੱਗੇ ਵਧੇ ਦੇਸ਼ ਤੇ ਸੰਸਾਰ ’ਚ ਸੁਖ-ਸ਼ਾਂਤੀ ਤੇ ਖੁਸ਼ਹਾਲੀ ਦੇ ਦਰਵਾਜੇ ਖੁੱਲ੍ਹ ਜਾਣ ਬਾਕੀ ਪ੍ਰਭੂ ਉਸੇ ’ਚ ਖੁਸ਼ ਰੱਖਣਾ ਜੋ ਤੇਰੀ ਰਜ਼ਾ ਹੈ ਪਿਆਰੇ ਬੱਚਿਓ, ਤੁਸੀਂ ਸਾਰੇ ਵੀ ਦੇਸ਼ ਦੀ ਸੁਖ-ਸ਼ਾਂਤੀ ਲਈ ਇੱਕ ਦਿਨ (12 ਜਾਂ 24 ਘੰਟੇ) ਦਾ ਵਰਤ ਰੱਖੋ ਪ੍ਰਭੂ ਤੁਹਾਡੀ ਸਭ ਦੀ ਪੁਕਾਰ ਜ਼ਰੂਰ ਸੁਣੇ 27-2-21 ਨੂੰ ਰੱਖ ਕੇ 28 ਨੂੰ ਖੋਲੋ੍ਹ ਜਾਂ 28 ਦੀ ਸ਼ਾਮ ਨੂੰ ਵਰਤ ਰੱਖੋ ਤੇ 1-3-21 ਨੂੰ ਖੋਲ੍ਹੋ।
ਇੱਕ ਦਿਨ ਦਾ ਰਾਸ਼ਨ ਵੀ ਜ਼ਰੂਰਤਮੰਦਾਂ ਨੂੰ ਦਿਓ ਵਰਤ ਤੋਂ ਪਹਿਲਾਂ ਪੂਰਾ ਪਰਿਵਾਰ ਜਾਂ ਨਾਮ ਚਰਚਾ ’ਚ ਆਪਣੀ ਜਾਇਜ਼ ਮੰਗ ਤੇ ਸੰਸਾਰ ’ਚ ਸ਼ਾਂਤੀ ਲਈ ਅਰਦਾਸ ਕਰੋ ਅਸੀਂ ਗੁਰੂ ਰੂਪ ’ਚ ਆਪਣੇ ਕਰੋੜਾਂ ਪਿਆਰੇ ਬੱਚਿਆਂ ’ਚ ਹੀ ਹਮੇਸ਼ਾ ਧਿਆਨ ਲਾਈ ਰੱਖਦੇ ਹਾਂ ਅਸ਼ੀਰਵਾਦ।
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
23-2-21
MSG

latter-4

ਪੂਜਨੀਕ ਗੁਰੂ ਜੀ ਦੀ ਪੰਜਵੀਂ (Fifth) ‘ਸ਼ਾਹੀ ਚਿੱਠੀ’ (Saint Dr MSG)

ਆਦਰਯੋਗ,
                                  ਮਾਤਾ ਜੀ, ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰ
                                           ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ

ਮਾਤਾ ਜੀ, ਅਸੀਂ ਸਤਿਗੁਰੂ ਜੀ ਦੀ ਕਿਰਪਾ ਨਾਲ ਇੱਥੇ ਠੀਕ ਹਾਂ। ਆਪ ਜੀ ਅਤੇ ਸਾਡੇ ਕਰੋੜਾਂ ਬੱਚਿਆਂ ਦੀ ਚੰਗੀ ਸਿਹਤ ਲਈ ਪਰਮ ਪਿਤਾ ਪਰਮਾਤਮਾ ਅੱਗੇ ਹਮੇਸ਼ਾ ਅਰਦਾਸ ਕਰਦੇ ਰਹਿੰਦੇ ਹਾਂ। ਸਤਿਗੁਰੂ ਰਾਮ ਜੀ ਨੇ ਚਾਹਿਆ ਤਾਂ ਅਸੀਂ ਛੇਤੀ ਆ ਕੇ ਆਪ ਜੀ ਦਾ ਖੁਦ ਇਲਾਜ ਕਰਵਾਵਾਂਗੇ ਅਤੇ ਸਾਡੇ ਕਰੋੜਾਂ ਪਿਆਰੇ ਬੱਚਿਆਂ ਰੂਪੀ ਸਾਧ-ਸੰਗਤ ਦੇ ਦਰਸ਼ਨ ਵੀ ਜ਼ਰੂਰ ਕਰਾਂਗੇ।

ਸਤਿਗੁਰੂ ਜੀ ਦੀ ਪਿਆਰੀ ਸਾਧ-ਸੰਗਤ ਜੀ, ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ‘ਕੋਰੋਨਾ’ ਮਹਾਂਬਿਮਾਰੀ ਭਿਆਨਕ ਰੂਪ ’ਚ ਫੈਲ ਰਹੀ ਹੈ ਪਰ ਤੁਸੀਂ ਘਬਰਾਓ ਨਾ ਸਗੋਂ ਜੋ ਸਰਕਾਰ ਕਹਿ ਰਹੀ ਹੈ ਉਸ ’ਤੇ ਅਮਲ ਕਰੋ। ਅਸੀਂ ਪਹਿਲੀਆਂ ਚਿੱਠੀਆਂ ਵਿੱਚ ਅਤੇ ਹੁਣ ਜੋ ਦੱਸਣ ਜਾ ਰਹੇ ਹਾਂ ਉਸ ’ਤੇ ਪੂਰਾ-ਪੂਰਾ ਅਮਲ ਕਰੋ ਜੀ।
1. ਨਿੰਮ ਤੇ ਗਿਲੋਅ ਟਾਹਣੀਆਂ ਪੱਤਿਆਂ ਸਮੇਤ 100-100 ਗ੍ਰਾਮ ਕੁੱਟ ਕੇ 2 ਲੀਟਰ ਪਾਣੀ ’ਚ ਪਾ ਕੇ ਉਸ ਦੀ ‘ਭਾਫ਼’, 25 ਲੰਮੇ-ਲੰਮੇ ਸਾਹ ਲੈਂਦੇ ਛੱਡਦੇ ਹੋਏ ਜਾਂ 2 ਮਿੰਟ ਲਓ। ਰੋਜ਼ਾਨਾ ਸਵੇਰ ਦੇ ਸਮੇਂ।
2. ਤਿੰਨ ਬਚਨਾਂ ’ਚ ਗਲਤੀ ਕੀਤੀ ਹੈ ਤਾਂ ਨਾਅਰਾ ਲਾ ਕੇ 76 ਦਿਨ 1 ਇੱਕ ਘੰਟਾ ਸਵੇਰੇ-ਸ਼ਾਮ ਸਿਮਰਨ ਕਰੋ ਤਾਂ ਸਤਿਗੁਰੂ ਰਾਮ ਜੀ ਮਾਫ਼ ਕਰਨਗੇ ਅਤੇ ਆਤਮਬਲ ਦੇਣਗੇ। ਜਿਸ ਨਾਲ ਕੋਰੋਨਾ ਹਾਰੇਗਾ। ਅੱਗੇ ਤੋਂ ਬਚਨਾਂ ’ਚ ਗਲਤੀ ਕਦੇ ਵੀ ਨਾ ਕਰੋ।
3. ਪਰ-ਨਿੰਦਾ ਵਾਲੇ 30 ਦਿਨ ਇੱਕ ਘੰਟਾ ਸਵੇਰੇ-ਸ਼ਾਮ ਤੇ ਪਰਹਿੱਤ ਪਰਮਾਰਥ ’ਚ ਗਲਤੀ ਵਾਲੇ ਵੀ 30 ਦਿਨ ਇੱਕ ਘੰਟਾ ਸਵੇਰੇ-ਸ਼ਾਮ ਸਿਮਰਨ ਕਰੋ। ਕੋਈ ਵੀ ਗਲਤੀ ਦੁਹਰਾਓ ਨਾ ਕਦੇ ਵੀ। ‘ਕੋਰੋਨਾ’ ਮਰੀਜ਼ਾਂ ਲਈ ਸਾਧ-ਸੰਗਤ ਆਪਣੀ ‘ਐਂਬੂਲੈਂਸ’ ਦੀ ਸੇਵਾ ਪ੍ਰਦਾਨ ਕਰੇ।

29 ਅਪਰੈਲ ਨੂੰ ਤੁਸੀਂ ਪ੍ਰਣ ਕਰੋ ਕਿ ‘‘ਕੋਰੋਨਾ ਵਾਰੀਅਰਜ਼’’ ਡਾ., ਨਰਸਾਂ, ਪੁਲਿਸ ਤੇ ਐਂਬੂਲੈਂਸ ਦੇ ਡਰਾਇਵਰਾਂ ਨੂੰ ਕਿੰਨੂੰ, ਸੰਤਰਾ, ਨਿੰਬੂ
ਪਾਣੀ ਤੇ ਫਰੂਟ ਵੰਡਾਂਗੇ। ਨਾਅਰਾ। ਮਾਲਕ ਸਭ ਦੀ ਜਾਇਜ਼ ਮੰਗ ਜ਼ਰੂਰ ਪੂਰੀ ਕਰੇਗਾ। ‘‘ਕੋਰੋਨਾ ਵਾਰੀਅਰਜ਼’’ ਜਿੱਥੇ ਵੀ ਤੁਹਾਨੂੰ ਦਿਸਣ ਉਨ੍ਹਾਂ ਨੂੰ ਸਲੂਟ ਮਾਰੋ ਤੇ ਉਨ੍ਹਾਂ ਦਾ ਪੂਰਾ ਸਹਿਯੋਗ ਕਰੋ।

ਪਿਆਰੀ ਸਾਧ-ਸੰਗਤ ਜੀ, ‘ਦਸਵਾਂ ਦੁਆਰ’ ਤਾਂ ਪੂਰੇ ਗੁਰੂ ਦੀ ਕਿਰਪਾ ਨਾਲ ਉਸ ਸ਼ਿਸ਼ ਦਾ ਖੁੱਲ੍ਹਦਾ ਹੈ ਜੋ ਗੁਰੂ ਬਚਨਾਂ ’ਤੇ ਅਮਲ ਕਰੇ। ਸ਼ਿਸ਼ ਕਦੇ ਦੂਜੇ ਸ਼ਿਸ਼ ਦਾ ‘ਦਸਵਾਂ ਦੁਆਰ’ ਨਹੀਂ ਖੋਲ੍ਹ ਸਕਦਾ। ਸਾਰੇ ਮਾਨਵਤਾ ਭਲਾਈ ਦੇ ਕਾਰਜ ‘ਐਡਮ’ ਬਲਾਕ ਦੇ Through ਹੀ ਕਰੋ, ਮਨਮਰਜ਼ੀ ਨਾਲ ਨਹੀਂ। ਸਾਧ-ਸੰਗਤ ਏਕਤਾ ਕਾਇਮ ਰੱਖੇ। ਡੇਰੇ ਦੀ ਇੱਕ ‘ਸਾਈਟ’ ਬਣਾਓ, ਜਿਸ ’ਤੇ ਇੱਕ ਪ੍ਰੇਮੀ ਡਾਕਟਰ ਮੌਜ਼ੂਦ ਰਹੇ ਤਾਂ ਕਿ ਕੋਈ ਵੀ ਉਨ੍ਹਾਂ ਤੋਂ ‘ਕੋਰੋਨਾ’ ਬਾਰੇ ਆਨਲਾਈਨ ਜਾਣਕਾਰੀ ਲੈ ਸਕੇ।

ਸਾਰੇ ਧਰਮ ਜਾਤ-ਪਾਤ ਦਾ ਸਤਿਕਾਰ ਕਰੋ ‘ਕਿਸੇ ਦੀ ਵੀ’ ਨਿੰਦਿਆ ਨਾ ਕਰੋ ਨਾ ਹੀ ਨਿੰਦਿਆ ਕਰਨ ਵਾਲਿਆਂ ਦਾ ਸਾਥ ਦਿਓ। ਨਿੰਦਿਆ ਕਰਨਾ ‘ਮਹਾਂਪਾਪ’ ਹੁੰਦਾ ਹੈ। ਨਾਮ ਚਰਚਾ, ਅਖੰਡ ਸਿਮਰਨ ਘਰ-ਘਰ ’ਚ ਜਾਂ online ਹੀ ਕਰੋ। ਘਰ ਹੀ ਰਹੋ। 29 ਅਪਰੈਲ ਨੂੰ ‘ਅਰਦਾਸ’ ਤੇ ਹਰ ਰੋਜ਼ ਸਿਮਰਨ ਤੋਂ ਪਹਿਲਾਂ:-‘‘ਹੇ ਸਤਿਗੁਰੂ ਜੀ, ਪੂਰੀ ਦੁਨੀਆ ਨੂੰ ‘ਕੋਰੋਨਾ’ ਤੋਂ ਬਚਾਉਣ ਦਾ ਰਸਤਾ ਵਿਗਿਆਨੀਆਂ ਤੇ ਡਾਕਟਰਾਂ ਦੇ ਦਿਮਾਗ ’ਚ ਦਿਓ ਜਿਸ ਨਾਲ ‘ਕੋਰੋਨਾ’ 100 % ਖਤਮ ਹੋ ਜਾਵੇ।’’ ਨਾਅਰਾ ਅਸੀਂ ਗੁਰੂ ਰੂਪ ’ਚ ਬਚਨ ਕਰਦੇ ਹਾਂ ਕਿ ਜੋ ਸਾਧ-ਸੰਗਤ ਆਪਣੇ M.S.G. ’ਤੇ ਪੂਰਾ ਭਰੋਸਾ, ਏਕਤਾ ਤੇ ਬਚਨ ਮੰਨੇਗੀ M.S.G. ਹਰ ਪਲ ਹਰ ਜਗ੍ਹਾ ਸਾਥ ਦੇਣਗੇ, ਸੰਭਾਲ ਕਰਨਗੇ।

M   ਅਸ਼ੀਰਵਾਦ। 26.4.2021
S    (17, 1 ਸਭਕੇ 7)
G    ਦਾਸਨ ਦਾਸ
      ਗੁਰਮੀਤ ਰਾਮ ਰਹੀਮ ਸਿੰਘ ਇੰਸਾਂ

Saint Dr MSG

ਪੂਜਨੀਕ ਗੁਰੂ ਜੀ ਦੀ ਛੇਵੀਂ (Sixth) ‘ਸ਼ਾਹੀ ਚਿੱਠੀ’ (Saint Dr MSG)

ਸਤਿਕਾਰਯੋਗ-ਮਾਤਾ ਜੀ, ਪਿਆਰੇ ਬੱਚਿਓ ਅਤੇ ਟਰੱਸਟ ਪ੍ਰਬੰਧਕ ਸੇਵਾਦਾਰੋ ਤੁਹਾਨੂੰ ਸਭ ਨੂੰ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਜਨਮ ਦਿਹਾੜੇ ਦੇ ਭੰਡਾਰੇ ਦੀਆਂ ਲੱਖਾਂ ਵਧਾਈਆਂ ਅਤੇ ਬਹੁਤ-ਬਹੁਤ ਅਸ਼ੀਰਵਾਦ।
ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ।
ਮਾਤਾ ਜੀ, ਤੁਹਾਡੀ ਸਿਹਤ ਕਿਵੇਂ ਹੈੈ? ਤੁਸੀਂ ਸਮੇਂ ਸਿਰ ਦਵਾਈ ਜ਼ਰੂਰ ਲਿਆ ਕਰੋ। ਪਰਮ ਪਿਤਾ ਪਰਮਾਤਮਾ ਨੇ ਚਾਹਿਆ ਤਾਂ ਅਸੀਂ ਛੇਤੀ ਆ ਕੇ ਤੁਹਾਡਾ ਇਲਾਜ ਖੁਦ ਜ਼ਰੂਰ ਕਰਵਾਵਾਂਗੇ।

ਸਾਡੇ ਕਰੋੜਾਂ ਬੱਚਿਓ ਸਾਈਂ ਦਾਤਾ ਸਤਿਗੁਰੂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਾਨੂੰ ਸਭ ਨੂੰ ਜੋ ਰਾਮ ਨਾਮ ਦਾ ਬਹੁਤ ਹੀ ਆਸਾਨ ਜਿਹਾ ਰਸਤਾ ਦੱਸਿਆ ਹੈ ਕਿ ਤੁਸੀਂ ਤੁਰਦੇ-ਫਿਰਦੇ, ਬੈਠ ਕੇ ਅਤੇ ਪਏ-ਪਏ ਵੀ ਜੇਕਰ ਰਾਮ- ਨਾਮ ਜਪੋਗੇ ਤਾਂ ਪ੍ਰਭੂ ਉਸ ਨੂੰ ਜ਼ਰੂਰ ਮਨਜ਼ੂਰ ਕਰਨਗੇ ਅਤੇ ਤੁਹਾਨੂੰ ਖੁਸ਼ੀਆਂ ਨਾਲ ਮਾਲਾ-ਮਾਲ ਕਰ ਦੇਣਗੇ। ਤੁਸੀਂ ਚਿੰਤਾ ਕਿਸੇ ਵੀ ਤਰ੍ਹਾਂ ਦੀ ਨਾ ਕਰਿਆ ਕਰੋ ਰਾਮ-ਨਾਮ ਦਾ ਜਾਪ, ਸੇਵਾ ਅਤੇ ਰਾਮ-ਨਾਮ ਦੀ ‘ਨਾਮ-ਚਰਚਾ’ ਜ਼ਰੂਰ ਕਰਿਆ ਕਰੋ। ਅਸੀਂ ਇੱਥੇ ਪ੍ਰਭੂੂ ਅਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਬਿਲਕੁਲ ਠੀਕ ਹਾਂ ਅਤੇ ਪਰਮ ਪਿਤਾ ਜੀ ਅੱਗੇ ਇਹ ਦੁਆ ਕਰਦੇ ਹਾਂ ਕਿ ਅਜਿਹਾ ਸਮਾਂ ਛੇਤੀ ਤੋਂ ਛੇਤੀ ਆਵੇ ਜਿਸ ਵਿੱਚ ਪੂਰਾ ਸੰਸਾਰ ਸੁਖਮਈ ਜੀਵਨ ਜੀਵੇ ਤੇ ਹਰ ਥਾਂ ਸੁਖ-ਸ਼ਾਂਤੀ ਦਾ ਸਾਮਰਾਜ ਹੋਵੇ।

ਤੁਸੀਂ ਹਮੇਸ਼ਾ ਸਾਡੇ ਦੱਸੇ ਹੋਏ ਰਸਤੇ ’ਤੇ ਚੱਲੋ। ਸਾਰੇ ਧਰਮਾਂ ਦਾ ਸਤਿਕਾਰ ਕਰੋ। ਊਚ-ਨੀਚ ਦਾ ਭੇਦਭਾਵ ਨਾ ਕਰੋ। ਪ੍ਰਭੂ ਦੀ ਬਣਾਈ ਸਿ੍ਰਸ਼ਟੀ ਦੀ ਸੇਵਾ ਕਰਦੇ ਰਹੋ ਕਿਸੇ ਦੀ ਵੀ ਨਿੰਦਾ ਨਾ ਕਰੋ। ਪ੍ਰਭੂ ਦੀ ਸਿ੍ਰਸ਼ਟੀ ਨਾਲ ਬੇਗਰਜ਼ ਪ੍ਰੇਮ ਕਰੋ ਕਿਹੋ-ਜਿਹਾ ਵੀ ਸਮਾਂ ਹੋਵੇ ਘਬਰਾਓ ਨਾ ਸਗੋਂ ਪ੍ਰਭੂ ਦਾ ਸਿਮਰਨ ਕਰੋ ਤਾਂ ਸਮਾਂ ਅੱਛਾ ਜ਼ਰੂਰ ਆਉਦਾ ਹੈ।

ਸਾਈਂ ਜੀ ਤੋਂ ਇਹੀ ਅਰਦਾਸ ਅਸੀਂ ਕਰਦੇ ਹਾਂ ਕਿ ਉਹ ਤੁਹਾਡੀ ਸਭ ਦੀ ਜਾਇਜ਼ ਮੰਗ ਜ਼ਰੂਰ ਛੇਤੀ ਪੂਰੀ ਕਰੇ ਤੁਹਾਨੂੰ ਗ਼ਮ, ਦੁੱਖ, ਚਿੰਤਾ ਅਤੇ ਬਿਮਾਰੀਆਂ ਤੋਂ ਬਚਾਵੇ ਅਤੇ ਐਮਐਸਜੀ ਦੇ ਰੂਪ ’ਚ ਤੁਹਾਨੂੰ ਦਰਸ਼-ਦੀਦਾਰ ਨਾਲ ਛੇਤੀ ਨਿਵਾਜੇ।

ਸਾਡਾ ਧਿਆਨ, ਗੁਰੂ ਰੂਪ ਵਿੱਚ ਆਪਣੇ ਹਰ ਇੱਕ ਬੱਚੇ ’ਚ ਹਮੇਸ਼ਾ ਰਹਿੰਦਾ ਹੈ ਸਾਡੇ ਕਰੋੜਾਂ ਬੱਚਿਆਂ ਨਾਲ ਅਸੀਂ ਬੇਹੱਦ ਰੂਹਾਨੀ ਪਿਆਰ ਤੇ ਸੰਭਾਲ ਕਰਦੇ ਹਾਂ ਤੇ ਹਰ ਇੱਕ ਬੱਚੇ ਲਈ ਪਰਮ ਪਿਤਾ ਪਰਮਾਤਮਾ ਤੋਂ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਮੰਗਦੇ ਰਹਿੰਦੇ ਹਾਂ ਭੰਡਾਰੇ ਦੀਆਂ ਬਹੁਤ-ਬਹੁਤ ਖੁਸ਼ੀਆਂ ਅਤੇ ਸਭ ਨੂੰ ਅਸ਼ੀਰਵਾਦ।
ਦਾਸਨ ਦਾਸ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
MSG 18.11.2021

Saint Dr MSG

ਪੂਜਨੀਕ ਗੁਰੂ ਜੀ ਦੀ ਸੱਤਵੀਂ (Seventh) ‘ਸ਼ਾਹੀ ਚਿੱਠੀ’

ਮਾਤਾ ਜੀ, ਪਿਆਰੇ ਬੱਚਿਓ ਤੇ ਟਰੱਸਟ ਪ੍ਰਬੰਧਕ ਸੇਵਾਦਾਰੋ,
ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ
ਮਾਤਾ ਜੀ ਤੇ ਸਾਡੇ ਕਰੋੜਾਂ ਪਿਆਰੇ ਬੱਚਿਓ, ਤੁਹਾਨੂੰ ਸਭ ਨੂੰ ‘ਅਵਤਾਰ ਮਹੀਨੇ’ ਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਤੇ ਆਸ਼ੀਰਵਾਦ। ਅਸੀਂ ਪਰਮ ਪਿਤਾ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਤੁਹਾਡੀ ਜਾਇਜ ਮੰਗ ਪੂਰੀ ਕਰੇ ਤੇ ਤੁਹਾਡੇ ਘਰਾਂ ’ਚ ਬਰਕਤ ਪਾਵੇ ਤੇ ਰੂਹ ਤਨ ’ਚ ਖੁਸ਼ੀਆਂ ਭਰ ਦੇਵੇ।

‘‘ਜਨਵਰੀ ਮੇਂ ਆਏ ਸ਼ਾਹ ਸਤਿਨਾਮ ਜੀ, ਖੁਸ਼ੀਆਂ ਕਾ ਭਰਕੇ ਝੋਲਾ।
ਸਭਕੀ ਭਰੇਂਗੇ ਝੋਲੀਆਂ ਪੂਰੀ, ਆਕੇ ਰੂ-ਬ-ਰੂ ਐਮਐਸਜੀ ਮੌਲਾ।’’
ਅਸੀਂ ਪਰਮ ਪਿਤਾ ਜੀ ਤੋਂ ਤੁਹਾਡੇ ਗੁਰੂ ਤੇ ਪਿਤਾ ਜੀ ਹੋਣ ਦੇ ਨਾਤੇ, ਤੁਹਾਡੇ ਸਭ ਲਈ ਇਹ ਅਰਦਾਸ ਕਰਦੇ ਹਾਂ ਕਿ ਇਸ ਘੋਰ ਕਲਿਯੁਗ ’ਚ ਉਹ ਤੁਹਾਨੂੰ ਸਭ ਨੂੰ ਦਿ੍ਰੜ ਯਕੀਨ, ਬਚਨਾਂ ਦੇ ਪੱਕੇ ਬਣਾਏ ਰੱਖੇ ਤੇ ਹਰ ਪ੍ਰੇਸ਼ਾਨੀ, ਗਮ, ਬਿਮਾਰੀ ਤੇ ਟੈਨਸ਼ਨ ਤੋਂ ਬਚਾਏ। ਸੇਵਾ, ਸਿਮਰਨ ਤੇ ਪਰਮਾਰਥ ਦੇ ਲਾਇਕ ਤੁਹਾਨੂੰ ਸਭ ਨੂੰ ਦਾਤਾ ਜੀ ਜਰੂਰ ਬਣਾਏ।
ਸਾਡੇ ਪਿਆਰੇ ਬੱਚਿਓ, ਅਸੀਂ ਕੋਰੋਨਾ ਦੀ ਵੈਕਸੀਨ ‘ਕੋਵੀਸ਼ੀਲਡ’ ਲਗਵਾ ਲਈ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਕਰੋੜਾਂ ਬੱਚੇ, ਜਿਨ੍ਹਾਂ ਨੇ ਹਾਲੇ ਤੱਕ ‘ਵੈਕਸੀਨ’ ਨਹੀਂ ਲਗਵਾਈ ਤਾਂ ਲਗਵਾ ਲੈਣ। ਇਸ ਕਾਰਜ ਨੂੰ ਮਾਨਵਤਾ ਭਲਾਈ ਦੇ 136 ਵੇਂ ਕਾਰਜ ਦੇ ਰੂਪ ’ਚ ਹੇਠ ਲਿਖੇ ਪ੍ਰਣ ਕਰੋ:

‘‘ਸਾਰੇ ਕੋਰੋਨਾ ਵੈਕਸੀਨ ਲਗਵਾਉਣਗੇ ਤੇ ਦੂਜਿਆਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨਗੇ ਤੇ ਲਗਵਾਵਾਂਗੇ’’ ਆਪਣੇ ਹੱਥ ਖੜੇ ਕਰੋ, ਨਾਅਰਾ ਲਗਾਓ, ਸਤਿਗੁਰੂ ਤੁਹਾਨੂੰ ਬਹੁਤ-ਬਹੁਤ ਖੁਸ਼ੀਆਂ ਦੇਵੇ। ਆਸ਼ੀਰਵਾਦ।
ਅਸੀਂ ਤੁਹਾਡੇ ਗੁਰੂ ਪਰਮ ਪਿਤਾ ਜੀ ਨੇ ਬਣਾਏ ਹਾਂ, ਗੁਰੂ ਸੀ, ਗੁਰੂ ਹਾਂ ਤੇ ਗੁਰੂ ਰਹਾਂਗੇ। ਗੁਰੂ ਰੂਪ ’ਚ ਤੁਹਾਨੂੰ ਬਚਨ ਕਰ ਰਹੇ ਹਾਂ ਮੰਨਣਾ ਜਰੂਰ (1) ਹਮੇਸ਼ਾ ਇੱਕ ਬਣਕੇ ਰਹੋ (2) ਊਚ-ਨੀਚ ਜਾਤ ਧਰਮ ਦਾ ਭੇਦ ਨਾ ਕਰੋ (3) ਨਿੰਦਾ ਨਾ ਕਰੋ ਨਾ ਨਿੰਦਾ ’ਚ ਕਿਸੇ ਦਾ ਸਾਥ ਦਿਓ (4) ‘ਤਿੰਨ ਬਚਨਾਂ’ ’ਤੇ ਪੱਕੇ ਰਹੋ (5) ਈਰਖਾ, ਨਫਰਤ ਤੇ ਚੁਗਲੀ ਨਿੰਦਾ ਰੋਕੋ ਤੇ ਖੁਦ ਇਨਾਂ ਤੋਂ ਬਚੋ (6) ਸੇਵਾ, ਸਿਮਰਨ ਤੇ ਪਰਹਿੱਤ ਪਰਮਾਰਥ ਕਰੋ (7) ‘ਅਖੰਡ’ ਸਿਮਰਨ ਤੇ ‘ਨਾਮ ਚਰਚਾ’ ਕਰਦੇ ਰਹੋ ਤਾਂ ਮਾਲਕ ਛੇਤੀ ਤੋਂ ਛੇਤੀ ਤੁਹਾਡੀ ‘ਜਾਇਜ ਮੰਗ’ ਪੂਰੀ ਜਰੂਰ ਕਰਨਗੇ।

137ਵਾਂ ਕਾਰਜ: ‘‘ ਮਾਸਕ ਲਾਵਾਂਗੇ, ਲਗਵਾਵਾਂਗੇ ਤੇ ਜਰੂਰਤਮੰਦਾਂ ਨੂੰ ਮੁਫਤ ਦੇਵਾਂਗੇ ਤੇ 7 ਫੁੱਟ ਦੀ ਦੂਰੀ ਬਣਾਕੇ ਰੱਖਾਂਗੇ।’’ ਨਾਅਰਾ, ਆਸ਼ੀਰਵਾਦ
‘‘ਹਮਾਰੇ ਬਹੁਤ ਹੀ ਪਿਆਰੇ ਆਂਖੋਂ ਕੇ ਤਾਰੇ, ਭਲਾਈ ਕਰਤੇ ਹੈਂ ਵੋ ਸਾਰੇ।
ਸਤਿਨਾਮ ਜੀ ਮਸਤਾਨ ਜੀ ਐਸੀ ਕਿਰਪਾ ਕਰੇਂ, ਹੋ ਜਾਏਂ ਸਭਕੇ ਵਾਰੇ ਨਿਆਰੇ।’’
ਸਾਨੂੰ ਹਰ ਪਲ ਸਾਡੇ ਪਿਆਰੇ ਕਰੋੜਾਂ ਬੱਚਿਆਂ ਦਾ ਖਿਆਲ ਹੈ ਤੇ ਉਨਾਂ ’ਚ ਖਿਆਲ ਹੈ। ਆਸ਼ੀਰਵਾਦ।
ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
08-01-2022
M
S
G

(ਚਿੱਠੀ ਦਾ ਪੰਜਾਬੀ ਰੂਪ)

Saint Dr MSG

ਪੂਜਨੀਕ ਗੁਰੂ ਜੀ ਦੀ ਅੱਠਵੀਂ ‘ਸ਼ਾਹੀ ਚਿੱਠੀ’ 

ਆਦਰਯੋਗ,
ਮਾਤਾ ਜੀ, ਪਿਆਰੇ ਬੱਚਿਓ ਤੇ ਟਰੱਸਟ ਪ੍ਰਬੰਧਕ ਸੇਵਾਦਾਰੋ,
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ
ਮਾਤਾ ਜੀ ਅਤੇ ਸਾਡੇ ਕਰੋੜਾਂ ਪਿਆਰੇ ਬੱਚਿਓ, ਤੁਹਾਨੂੰ ਸਭ ਨੂੰ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਅਵਤਾਰ ਦਿਵਸ ਦੀਆਂ ਕਰੋੜਾਂ ਵਾਰ ਵਧਾਈਆਂ ਹੋਣ ਤੁਹਾਨੂੰ ਸਭ ਨੂੰ ਪਰਮ ਪਿਤਾ ਜੀ 25 ਜਨਵਰੀ ਦੀ ਉਹ ‘ਸੁਗਾਤ’ ਜ਼ਰੂਰ ਦੇਣ, ਜਿਸ ਦੀ ਤੁਸੀਂ ਸਾਰੇ ਬਹੁਤ ਦੇਰ ਤੋਂ ਉਡੀਕ ਕਰ ਰਹੇ ਹੋ
‘‘ਦਾਤਾ ਜੀ ਦਾ ਆਇਆ ਹੈ ਜਨਮ ਦਿਨ ਜੀ
ਦੇਂਗੇ ਬੇਸ਼ੁਮਾਰ ਖੁਸ਼ੀਆਂ, ਨਾ ਦੇਂ ਗਿਨ-ਮਿਨ ਜੀ’’
ਪਰਮ ਪਿਤਾ ਜੀ ਅੱਗੇ, ਤੁਹਾਡੇ ਸਭ ਲਈ, ਅਸੀਂ ਸਵੇਰੇ ਸ਼ਾਮ ਅਰਦਾਸ ਕਰਦੇ ਰਹਿੰਦੇ ਹਾਂ ਕਿ ‘ਉਹ’ ਤੁਹਾਨੂੰ ਸਭ ਨੂੰ ਹਰ ਤਰ੍ਹਾਂ ਦੇ ਗਮ, ਦੁੱਖ ਅਤੇ ਪ੍ਰੇਸ਼ਾਨੀਆਂ ਤੋਂ ਬਚਾਉਣ ਅਤੇ ਸੱਚ ਦੇ ਰਸਤੇ ’ਤੇ ਚੱਲਣ ਦੀ ਹਰ ਪਲ ਸ਼ਕਤੀ ਪ੍ਰਦਾਨ ਕਰਨ ਕਲਿਯੁਗ ਦੇ ਇਸ ਭਿਆਨਕ ਸਮੇਂ ’ਚ ਤੁਸੀਂ ਸਾਰੇ ‘ਰਾਮ ਨਾਮ’ ’ਤੇ ਅਡੋਲ ਰਹਿੰਦੇ ਹੋਏ ਸਿ੍ਰਸ਼ਟੀ ਦੀ ਤਨ, ਮਨ ਅਤੇ ਧਨ ਨਾਲ ਸੇਵਾ ਕਰਦੇ ਰਹੋ ਤੁਸੀਂ ਸਾਰੇ ਇਸ ਭਿਆਨਕ ਸਮੇਂ ’ਚ ‘ਏਕਤਾ’ ਬਣਾ ਕੇ ਰੱਖੋ ਕਿਸੇ ਦੇ ਝਾਂਸੇ ’ਚ ਨਾ ਆਓ ਆਪਣੇ ਪਰਮ ਪਿਤਾ ਪਰਮਾਤਮਾ ’ਤੇ 100% ਦਿ੍ਰੜ ਯਕੀਨ ਰੱਖੋ ਇਸ ਸਮੇਂ ’ਚ ਜੋ ਵੀ ‘ਦਿ੍ਰੜ ਯਕੀਨ ’ ਰੱਖਣਗੇ, ਅਸੀਂ ਗੁਰੂ ਰੂਪ ’ਚ ਉਨ੍ਹਾਂ ਸਭ ਲਈ ਪਰਮ ਪਿਤਾ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅਜਿਹੇੇ ‘ਭਗਤਾਂ’ ਨੂੰ ਅੰਦਰੋਂ-ਬਾਹਰੋਂ, ਹਰ ਤਰ੍ਹਾਂ ਨਾਲ, ‘ ਉਹ ’ ਮਾਲਾਮਾਲ ਕਰ ਦੇਣ।

23.9.90 ਨੂੰ ਪਰਮ ਪਿਤਾ ਜੀ ਨੇ ਗੁਰਗੱਦੀ ’ਤੇ ਜਦੋਂ ‘ਦਾਸ’ ਨੂੰ ਬਿਠਾਇਆ ਸੀ ਉਸ ਤੋਂ ਪਹਿਲਾਂ ਅਤੇ ਬਾਅਦ ’ਚ ਵੀ ਬਚਨ ਫਰਮਾਏ ਸਨ ਕਿ ‘‘ਅਸੀਂ ਸੀ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ’’ ਤਾਂ ਇਸ ਖਾਕ ਦਾਸ ‘ਮੀਤ’ ’ਚ ਸ਼ਾਹ ਸਤਿਨਾਮ ਮਸਤਾਨ ਜੀ ਹੀ ਕੰਮ ਕਰ ਰਹੇ ਹਨ, ਕਰਦੇ ਸਨ ਅਤੇ ਕਰਦੇ ਹੀ ਰਹਿਣਗੇ ਪਿਆਰੇ ਬੱਚਿਓ, ਤੁਸੀਂ ‘ਮਨ’ ਅਤੇ ਮਨਮਤੇ ਲੋਕਾਂ ਦੇ ਝਾਂਸੇ ’ਚ ਨਹੀਂ ਆਉਣਾ ਆਪਣੀ ਆਤਮਾ ਅਤੇ ਪਰਮਾਤਮਾ, ਸਤਿਗੁਰੂ ਦੀ ਹੀ ਗੱਲ ਸੁਣਕੇ ਰਾਮ ਨਾਮ ਜਪਣਾ, ਸੇਵਾ ਅਤੇ ਨਿਹਸਵਾਰਥ ਪ੍ਰੇਮ ਕਰਦੇ ਰਹਿਣਾ ਹੈ
‘‘25 ਜਨਵਰੀ ਕੇ ਦਿਨੀ, ਆਏ ਦਾਤਾ ਜੀ ਲ ਕੇ ਰੂਹਾਨੀ ਬਹਾਰ
ਦਿ੍ਰੜ ਯਕੀਨ ਰੱਖੋ ਬਚਨੋਂ ਪੇ ਅਮਲ ਦੇਂਗੇ ਦਾਤਾ ਖੁਸ਼ੀ ਬੇਸੁਮਾਰ’’
ਅੱਜ ਦੇ ਪਵਿੱਤਰ ਦਿਵਸ ’ਤੇ ਇੱਕ ਹੋਰ ਭਲਾਈ ਕਾਰਜ ਦਾ ਪ੍ਰਣ ਲਓ:-
‘ਗਰੀਬ ਅਤੇ ਅਨਾਥ ਛੋਟੇ ਬੱਚੇ, ਜੋ ਬਿਮਾਰ ਹਨ ਉਨ੍ਹਾਂ ਦਾ ਇਲਾਜ ਕਰਵਾਵਾਂਗੇ ਅਤੇ ਖਾਣ ਦਾ ਸਮਾਨ ਦਿਆਂਗੇ’’ ਆਪਣੇ ਹੱਥ ਖੜੇ ਕਰੋ ਨਾਅਰਾ ਲਾਓ ਮਾਲਿਕ ਤੁਹਾਨੂੰ ਬਹੁਤ ਖੁਸ਼ੀਆਂ ਦੇਣ ਪਰਮ ਪਿਤਾ ਪਰਮਾਤਮਾ ਨੇ ਚਾਹਿਆ ਤਾਂ ਅਸੀਂ ਛੇਤੀ ਹੀ ਤੁਹਾਡੇ ਦਰਸ਼ਨ ਕਰਾਂਗੇ।
ਆਸ਼ੀਰਵਾਦ
ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
24-01-2022
ਐੱਮ
ਐੱਸ
ਜੀ
ਚਿੱਠੀ ਦਾ ਟਾਈਪ ਰੂਪ

Saint Dr MSG

ਪੂਜਨੀਕ ਗੁਰੂ ਜੀ ਦੀ ਨੌਵੀਂ ‘ਸ਼ਾਹੀ ਚਿੱਠੀ’ 

ਆਦਰਯੋਗ,
ਮਾਤਾ ਜੀ, ਪਿਆਰੇ ਬੱਚਿਓ ਅਤੇ ਟਰੱਸਟ ਪ੍ਰਬੰਧਕ ਸੇਵਾਦਾਰੋ
ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ
ਮਾਤਾ ਜੀ ਅਤੇ ਸਾਡੇ ਕਰੋੜਾਂ ਪਿਆਰੇ ਬੱਚਿਓ। ਅਸੀਂ 21 ਦਿਨਾਂ ਦੀ ‘ਫਰਲੋ’ ‘ਗੁਰੂਗ੍ਰਾਮ’ ਆਸ਼ਰਮ ’ਚ ਜ਼ਰੂਰ ਬਿਤਾਈ ਪਰ ਸਾਡਾ ਧਿਆਨ ਸਾਡੇ ਕਰੋੜਾਂ ਪਿਆਰੇ ਬੱਚਿਆਂ ਵਿੱਚ ਹਮੇਸ਼ਾ ਰਿਹਾ। ਤੁਹਾਡੇ ਸਭ ਦੇ ਦਰਸ਼ਨ ਕਰਨ ਦੀ ਸਾਡੀ ਵੀ ਬਹੁਤ ਇੱਛਾ ਸੀ ਪਰ ‘ਰਜ਼ਾ ਮੇਂ ਰਾਜ਼ੀ ਸੋ ਮਰਦ ਗਾਜ਼ੀ।’ ਅਸੀਂ ਪਰਮ ਪਿਤਾ ਪਰਮਾਤਮਾ ਸਤਿਗੁਰੂ ਸ਼ਾਹ ਸਤਿਨਾਮ ਜੀ ਨੂੰ ਅਰਬਾਂ ਸਜਦੇ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ 6 ਕਰੋੜ ਅਜਿਹੇ ਪਿਆਰੇ-ਪਿਆਰੇ ਸ਼ਿਸ਼ ਦਿੱਤੇ ਜਿਨ੍ਹਾਂ ਨੇ ਵੀ ਗੁਰੂ ਦੀ ‘ਰਜ਼ਾ’ ਨੂੰ 100% ਮੰਨਿਆ ਅਤੇ ਆਪਣੇ-ਆਪਣੇ ਘਰਾਂ ’ਚ ਰਹਿ ਕੇ ‘ਤੜਫ਼’ ਨਾਲ ਸਿਮਰਨ ਕੀਤਾ। ਸਤਿਗੁਰੂ ਦਾਤਾ ਤੁਹਾਡੀ ਸਭ ਦੀ ਤੜਫ਼ ਜ਼ਰੂਰ ਅਤੇ ਛੇਤੀ ਪੂਰੀ ਕਰੇ। ਸਾਡੇ ‘ਗੁਰੂਗ੍ਰਾਮ’ ਤੋਂ ਆਉਣ ਤੋਂ ਬਾਅਦ ਤੁਸੀਂ ‘ਗੁਰੂਗ੍ਰਾਮ’ ’ਚ ਸਫਾਈ ਮਹਾਂ ਅਭਿਆਨ ਚਲਾ ਕੇ ਸ਼ਰਧਾ ਦੀ ਬੇਮਿਸਾਲ ‘ਮਿਸਾਲ’ ਕਾਇਮ ਕੀਤੀ, ਤੁਹਾਡਾ ਸਤਿਗੁਰੂ ਨਾਲ ਪਿਆਰ ਅਤੇ ਯਕੀਨ ਚੌਗੁਣਾ ਵਧੇ ਅਤੇ ਤੁਹਾਡੀਆਂ ਸਭ ਦੀਆਂ ਝੋਲੀਆਂ ਸਤਿਗੁਰੂ ਜੀ ਖੁਸ਼ੀਆਂ ਅਤੇ ਬਰਕਤਾਂ ਨਾਲ ਲਬਾਲਬ ਭਰ ਦੇਣ।
ਰੂਸ ਅਤੇ ਯੂਕਰੇਨ ਵਿੱਚ ਜੋ ‘ਯੁੱਧ’ ਚੱਲ ਰਿਹਾ ਹੈ, ਪਰਮਾਤਮਾ ਜੀ ਉਸ ਨੂੰ ਖ਼ਤਮ ਕਰਵਾ ਕੇ, ਉੱਥੇ ਸ਼ਾਂਤੀ ਕਾਇਮ ਕਰਵਾਉਣ, ਇਹੀ ਪਰਮਾਤਮਾ ਸਤਿਗੁਰੂ ਜੀ ਅੱਗੇ ਸਾਡੀ ਪ੍ਰਾਰਥਨਾ ਹੈ।
ਸਾਡੇ ਕਰੋੜਾਂ ਪਿਆਰੇ ਬੱਚਿਓ, ਤੁਸੀਂ ਸਾਰੇ ਵੀ ‘ਯੁੱਧ’ ਰੁਕਵਾਉਣ ਅਤੇ ਸ਼ਾਂਤੀ ਲਈ ਸਤਿਗੁਰੂ ਅੱਗੇ ਅਰਦਾਸ ਕਰਨਾ। ਸਾਡੇ ਸਾਰੇ ਸੇਵਾਦਾਰ ਅਤੇ ਐਡਮ ਬਲਾਕ ਸੇਵਾਦਾਰ, ਜਸਮੀਤ, ਚਰਨਪ੍ਰੀਤ, ਹਨੀਪ੍ਰੀਤ, ਅਮਰਪ੍ਰੀਤ ਸਭ ਇੱਕ ਹਨ ਅਤੇ ਸਾਡੀਆਂ ਗੱਲਾਂ ’ਤੇ (ਬਚਨਾਂ ’ਤੇ) ਚੱਲਦੇ ਹਨ। ਜਸਮੀਤ, ਚਰਨਪ੍ਰੀਤ, ਹਨੀਪ੍ਰੀਤ ਅਤੇ ਅਮਰਪ੍ਰੀਤ ਚਾਰੇ ਸਾਨੂੰ ਰੋਹਤਕ ਇਕੱਠੇ ਛੱਡਣ ਆਏ ਅਤੇ ਵਾਪਸ ਵੀ ਚਾਰੇ ਇਕੱਠੇ ਗਏ। ਸਾਡੇ ਤੋਂ ਜਸਮੀਤ, ਚਰਨਪ੍ਰੀਤ ਅਤੇ ਅਮਰਪ੍ਰੀਤ ਨੇ ਆਗਿਆ ਲਈ ਕਿ ‘ਉੱਚ ਸਿੱਖਿਆ’ ਪ੍ਰਾਪਤੀ ਲਈ ਉਹ ਆਪਣੇ ਬੱਚਿਆਂ ਨਾਲ ਉਹਨਾਂ ਨੂੰ ਪੜ੍ਹਾਉਣ ਜਾਣਗੇ। ਪਿਆਰੀ ਸਾਧ-ਸੰਗਤ ਜੀ ਕਿਸੇ ਦੇ ਵੀ ਬਹਿਕਾਵੇ ’ਚ ਨਾ ਆਉਣਾ। ਇੱਕ ਗੱਲ ਹੋਰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕਦੇ ਵੀ ਕਿਸੇ ਵੀ ਧਰਮ ਦੀ ਨਿੰਦਿਆ, ਬੇਅਦਬੀ ਜਾਂ ਬੁਰਾਈ ਕਰਨੀ ਤਾਂ ਦੂਰ ਅਜਿਹੀ ਕਦੇ ਕਲਪਨਾ ਵੀ ਨਹੀਂ ਕੀਤੀ ਸਗੋਂ ਅਸੀਂ ਤਾਂ ਖੁਦ ਸਰਵ ਧਰਮ ਦਾ ‘ਸਤਿਕਾਰ’ ਕਰਦੇ ਹਾਂ ਅਤੇ ਸਭ ਦਾ ‘ਸਤਿਕਾਰ’ ਕਰਨ ਦੀ ਸਿੱਖਿਆ ਦਿੰਦੇ ਹਾਂ। ਅਪਰੈਲ ’ਚ ‘ਸਥਾਪਨਾ ਦਿਵਸ’ ਦਾ ਭੰਡਾਰਾ ਮਨਾਇਆ ਜਾਂਦਾ ਹੈ। ਸਾਨੂੰ ਵਕੀਲਾਂ ਨੇ ਦੱਸਿਆ ਕਿ ਸਾਧ-ਸੰਗਤ ਅਪਰੈਲ ਮਹੀਨੇ ’ਚ ਰੋਹਤਕ ’ਚ ਵੀ ‘ਸਫਾਈ ਮਹਾਂ ਅਭਿਆਨ’ ਕਰਨਾ ਚਾਹੁੰਦੀ ਹੈ। ਤਾਂ ਠੀਕ ਹੈ ਤਾਂ ਚੇਅਰਪਰਸਨ ਡਾ. ਨੈਨ ਅਤੇ ਜ਼ਿੰਮੇਵਾਰ ‘ਪਰਮਿਸ਼ਨ’ ਲੈ ਕੇ ਇਹ ਸੇਵਾ ਕਰ ਲੈਣ। ਸਾਡੇ ਦਿਲ ਦੇ ਟੁਕੜਿਓ ਅਤੇ ਅੱਖਾਂ ਦੇ ਤਾਰੇ ਸਾਰੇ ਪਿਆਰੇ ਬੱਚਿਓ, ਤੁਸੀਂ ਹਮੇਸ਼ਾ ਵਧ-ਚੜ੍ਹ ਕੇ ਆਸ਼ਰਮ ’ਚ ਆਉਂਦੇ ਰਹੋ। ਅਸੀਂ ਤੁਹਾਡੇ ਗੁਰੂ ਸੀ, ਹਾਂ ਅਤੇ ਹਮੇਸ਼ਾ ਗੁਰੂ ਰੂਪ ’ਚ ਬਚਨ ਦਿੰਦੇ ਹਾਂ ਕਿ ਜਿੰਨੀ ਵਾਰ ਤੁਸੀਂ ਆਓਗੇ, ਹਰ ਵਾਰ ਅੱਗੇ ਤੋਂ ਚੌਗੁਣੀਆਂ ਖੁਸ਼ੀਆਂ ਅਤੇ ਬਰਕਤਾਂ ਅਸੀਂ ਪਰਮ ਪਿਤਾ ਸਤਿਗੁਰੂ ਜੀ ਤੋਂ ਦਿਵਾਵਾਂਗੇ। ਅਸ਼ੀਰਵਾਦ।
ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
26-03-2022
ਐੱਮ
ਐੱਸ
ਜੀ
ਚਿੱਠੀ ਦਾ ਟਾਈਪ ਰੂਪ

Saint Dr MSG

ਪੂਜਨੀਕ ਗੁਰੂ ਜੀ ਦੀ ਦਸਵੀਂ ‘ਸ਼ਾਹੀ ਚਿੱਠੀ’ 

ਆਦਰਯੋਗ,
ਮਾਤਾ ਜੀ, ਪਿਆਰੇ ਬੱਚਿਓ ਤੇ ਟਰੱਸਟ ਪ੍ਰਬੰਧਕ ਸੇਵਾਦਾਰੋ
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।
ਮਾਤਾ ਜੀ ਤੇ ਸਾਡੇ ਕਰੋੜਾਂ ਪਿਆਰੇ ਬੱਚਿਓ, ਤੁਹਾਨੂੰ ਸਭ ਨੂੰ 74ਵੇਂ ‘‘ਰੂਹਾਨੀ ਸਥਾਪਨਾ ਦਿਵਸ’’ ਦੇ ਭੰਡਾਰੇ ਦੀਆਂ ਬਹੁਤ-2 ਵਧਾਈਆਂ ਤੇ ਬਹੁਤ-2 ਅਸ਼ੀਰਵਾਦ। ਸਾਈਂ ਸ਼ਾਹ ਮਸਤਾਨਾ ਜੀ ਨੇ ‘ਸੱਚੇ ਸੌਦੇ’ ਦਾ ਜੋ ਬੀਜ ਬੀਜਿਆ ਸੀ ਪਰਮ ਪਿਤਾ ਸ਼ਾਹ ਸਤਿਨਾਮ ਜੀ ਨੇ ਉਸ ਨੂੰ ਸਿੰਝਿਆ ਤੇ ਖਾਕ ‘ਮੀਤ’ ਨੂੰ 7 ਬਣਾ, ਉਸ ਬੀਜ ਤੋਂ ਪੌਦਾ ਤੇ ਅੱਜ ‘ਬੋਹੜ ਦਾ ਰੁੱਖ’ ਬਣਵਾ ਦਿੱਤਾ ਹੈ। ਅਜਿਹੇ ਸਤਿਗੁਰੂ ਦਾਤਾ ਨੂੰ ਅਰਬਾਂ ਵਾਰ ਨਮਨ ਤੇ ਪ੍ਰਾਰਥਨਾ ਹੈ ਕਿ ਉਹ ਖੁਦ 7 ਦੇ ਰੂਪ ’ਚ, ‘ਮੀਤ’ ’ਚ ਰਹਿ ਕੇ ਇਸ ‘ਰੁੱਖ’ ਨੂੰ ਸਦਾ ਹਰਿਆ-ਭਰਿਆ ਰੱਖਣ ਜੀ।
ਸਾਡੇ ਪਿਆਰੇ ਬੱਚਿਓ ਅਸੀਂ ਤੁਹਾਨੂੰ ਫਿਰ ਦੱਸਣਾ ਚਾਹੁੰਦੇ ਹਾਂ ਕਿ ਪਰਮ ਪਿਤਾ ਜੀ ਨੇ ਸਾਨੂੰ ਤੁਹਾਡਾ ਗੁਰੂ ਬਣਾਇਆ ਸੀ, ਗੁਰੂ ਹਾਂ ਤੇ ਅਸੀਂ ਹੀ ਗੁਰੂ ਰਹਾਂਗੇ। ਕਿਸੇ ਦੇ ਵੀ ਝਾਂਸੇੇ ਵਿੱਚ ਤੁਸੀਂ ਨਾ ਆਇਆ ਕਰੋ। ਬਚਨ ਸਿਰਫ਼ ਅਤੇ ਸਿਰਫ਼ ‘ਗੁਰੂ ਦੇ ਹੀ’ ਹੁੰਦੇ ਹਨ ਬਾਕੀ ਸਭ ਦੀਆਂ ਤਾਂ ਸਿਰਫ਼ ਗੱਲਾਂ ਹੀ ਹੁੰਦੀਆਂ ਹਨ। ਗੁਰੂ ਬਚਨ, ਗੁਰੂ ਨੂੰ ਸਤਿਗੁਰੂ ਜੀ ਹੁਕਮ ਦੇ ਕੇ ਕਰਵਾਉਂਦੇ ਹਨ ਨਾ ਕਿ ਗੁਰੂ ਕਿਸੇ ਵੀ ਬੰਦੇ ਦੇ ਕਹਿਣ ’ਤੇ ਕਰਦੇ ਹਨ। ਵੱਖ-ਵੱਖ ਰਾਜਾਂ ਵਿੱਚ ’ਚ ਜੋ ਤੁਸੀਂ ਭੰਡਾਰਾ ਨਾਮ ਚਰਚਾ ਮਨਾਈ ਹੈ ਸਤਿਗੁਰੂ ਜੀ ਤੁਹਾਨੂੰ ਸਭ ਨੂੰ ਬਹੁਤ-ਬਹੁਤ ਖੁਸ਼ੀਆਂ ਤੇ ‘ਬਰਕਤਾਂ’ ਬਖਸ਼ਣ। ਜੋ ਸੇਵਾਦਾਰ ਲਗਾਤਾਰ ਵੱਖ-ਵੱਖ ਆਸ਼ਰਮਾਂ (ਸੱਚਾ ਸੌਦਾ) ’ਚ ਜਾ-ਜਾ ਕੇ ਸੇਵਾ ਕਰਦੇ ਹਨ ਹਰ ਵਾਰ ਉਨ੍ਹਾਂ ਦੀ ਵੱਖ-ਵੱਖ ਜਾਇਜ ਮੰਗ ਸਤਿਗੁਰੂ ਜੀ ਜ਼ਰੂਰ ਪੂਰੀ ਕਰਨਗੇ। ਸਤਿਗੁਰੂ ਜੀ ਅੱਗੇ ਇਹ ਵੀ ਅਰਦਾਸ ਕਰਦੇ ਹਾਂ ਕਿ ਤੁੁਹਾਡੀ ਸਭ ਦੀ, ਸਭ ਤੋਂ ਵੱਡੀ ਮੰਗ ਵੀ ਜਲਦ ਤੋਂ ਜਲਦ ਪੂਰੀ ਕਰਨ ਜੀ।
ਅਸੀਂ ਹਮੇਸ਼ਾ ਤੁਹਾਨੂੰ ਸਭ ਨੂੰ ‘ਇੱਕ ਗੱਲ’ ਬਹੁਤ ਵਾਰ ਸਮਝਾਈ ਹੈ ਕਿ ਆਪਣੇ ਗੁਰੂ ਦੇ ਹੀ ਬਚਨ ਸੁਣੋ ਤੇ ਮੰਨੋ ਤਾਂ ਕਿ ਤੁਸੀਂ ਜਿਉਂਦੇ-ਜੀਅ ਗਮ, ਦੁੱਖ, ਚਿੰਤਾ ਤੇ ਰੋਗਾਂ ਤੋਂ ਮੋਕਸ਼ ਪ੍ਰਾਪਤ ਕਰੋ ਤੇ ਦੇਹਾਂਤ ਉਪਰੰਤ ਆਵਾਗਮਨ ਤੋਂ ਵੀ ਮੋਕਸ਼ ਮਿਲੇ। ਚੰਗੇ ਲੋਕਾਂ ਦਾ ਸੰਗ ਤੇ ਨਿਹਸਵਾਰਥ ਭਾਵਨਾ ਨਾਲ ਪਿਆਰ ਪ੍ਰੇਮ ਕਰੋ। ਜੋ ਕਿਸੇ ਦੀ ਵੀ ਨਿੰਦਿਆ ਕਰਦਾ ਹੈ, ਨਾ ਤਾਂ ਉਸ ਦੀ ਗੱਲ ਸੁਣੋ ਨਾ ਹੀ ਉਸ ਦੀਆਂ ਗੱਲਾਂ ’ਚ ਹਾਂ ’ਚ ਹਾਂ ਮਿਲਾਓ। ‘‘ਸਾਡੇ ਕਰੋੜਾਂ ਬੱਚਿਓ ਸੁਣੋ ਪਿਆਰੇ-2, ਦਿਲ ਦੇ ਟੁਕੜੇ ਅੱਖੀਆਂ ਦੇ ਤਾਰੇ। ਗੁਰੂ ਦੀ ਸੁਣੋਗੇ ਤਾਂ ‘ਗੰਦ’ ਦੀਆਂ ਨਹੀਂ ਤੁਸੀਂ, ‘ਸ਼ਹਿਦ’ ਵਾਲੀਆਂ ਬਣੋਗੇ ‘ਮੱਖੀਆਂ’ ਸਾਰੇ॥’’ ਇਸ ਪਵਿੱਤਰ ਭੰਡਾਰੇ ਦੇ ਦਿਨ ਅਸੀਂ ਆਪਣੇ ‘ਬਚਨਾਂ’ ਨਾਲ ਤੁਹਾਡੇ ਸਭ ਦੇ ਸਿਰ ’ਤੇ ਆਪਣਾ (ਆਸ਼ੀਰਵਾਦ ਦੇ ਰੂਪ ’ਚ) ਹੱਥ ਰੱਖ ਰਹੇ ਹਾਂ ਜੀ। ਨਾਅਰੇ ਲਾਓ। ਮਾਨਵਤਾ ਭਲਾਈ ਦਾ ਨਵਾਂ ਕਾਰਜ:- ‘ਅਨਾਥ, ਬੇਸਹਾਰਾ ਬਜ਼ੁਰਗਾਂ ਦੀ ਸੰਭਾਲ ਕਰਾਂਗੇ,’ ਨਾਅਰਾ ਲਾਓ। ਇਸ ਦਾ ਨਾਅ ‘ਅਨਾਥ ਮਾਤਾ-ਪਿਤਾ ਸੇਵਾ’। ਤੁਹਾਡੇ 7 ਗੁਰੂ ਦਾ ਤੁਹਾਨੂੰ ਅਸ਼ੀਰਵਾਦ, ਜੋ ਤੁਹਾਡੀਆਂ ਝੋਲੀਆਂ ਭਰ ਦੇਵੇਗਾ।
ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
28-4-2022

Saint Dr MSG

ਪੂਜਨੀਕ ਗੁਰੂ ਜੀ ਦੀ ਗਿਆਰ੍ਹਵੀਂ ‘ਸ਼ਾਹੀ ਚਿੱਠੀ’ 

ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰੋ ਅਤੇ ਸੇਵਾਦਾਰੋ, ਤੁਹਾਨੂੰ ਸਭ ਨੂੰ ਬਹੁਤ-2 ਅਸ਼ੀਰਵਾਦ
ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ
ਸਾਡੇ ਕਰੋੜਾਂ ਪਿਆਰੇ ਬੱਚਿਓ, ਸਤਿਗੁਰੂ ਜੀ ਦੀ ਕਿਰਪਾ ਨਾਲ ਜਦੋਂ ਅਸੀਂ 30 ਦਿਨ ਦੀ ਪੈਰੋਲ ’ਤੇ ਯੂਪੀ ਆਸ਼ਰਮ ਆਏ ਸੀ ਤਾਂ ਸਭ ਦੇ ਦਰਸ਼ਨ ਕਰਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜਦੋਂ ਤੁਸੀਂ ਸਾਰੇ ‘‘ਆਨਲਾਈਨ ਗੁਰੂਕੁਲ’’ ਨਾਲ ਜੁੜਦੇ ਸੀ ਤਾਂ ਕੀ ਕਹਿਣਾ, ਤੁਹਾਡਾ ਉਹ ਸਜ-ਧਜ ਕੇ ਬੈਠਣਾ, ਸਿਰਾਂ ’ਤੇ ‘‘ਜਾਗੋ’’ ਭਾਵ ਗਾਗਰ ਰੱਖ ਕੇ ਨੱਚਣਾ ਅਤੇ ਗਾਉਣਾ ਕਮਾਲ ਸੀ ਧਮਾਲ ਸੀ ਸਭ ਤੋਂ ਵੱਡੀ ਗੱਲ ਅਤੇ ਤੁਹਾਡੀ ਸਭ ਤੋਂ ਵੱਡੀ ਸੇਵਾ, ਜੋ ਤੁਸੀਂ ਸਭ ਨੇ ਮਿਲ ਕੇ ‘‘ਲੱਖਾਂ’’ ਲੋਕਾਂ ਨੂੰ ‘‘ਆਨਲਾਈਨ’’ ਸਤਿਸੰਗ ’ਚ ਲਿਆ ਕੇ ਉਨ੍ਹਾਂ ਦਾ ਨਸ਼ਾ ਅਤੇ ਬੁਰਾਈਆਂ ਛੁਡਵਾਈਆਂ ਇਹ ਸੇਵਾ ਬਹੁਤ ਮਹਾਨ ਹੈ ਅਸੀਂ ਸ਼ਾਹ ਮਸਤਾਨ ਜੀ ਸ਼ਾਹ ਸਤਿਨਾਮ ਜੀ ਦਾਤਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡੇ ਸਭ ਸੇਵਾਦਾਰਾਂ ’ਤੇ ਕਿਰਪਾ ਦਿ੍ਰਸ਼ਟੀ ਦੀ ਮੋਹਲੇਧਾਰ ਵਰਖਾ ਕਰ ਦੇਣ ਅਤੇ ਉਹ ਜ਼ਰੂਰ ਕਰਨਗੇ।
ਸਾਡੇ ਕਰੋੜਾਂ ਬੱਚਿਓ, ਤੁਹਾਨੂੰ ਸਭ ਨੂੰ ‘15 ਅਗਸਤ’ ਅਤੇ ‘ਰੱਖੜੀ’ ਦੀ ਬਹੁਤ-ਬਹੁਤ ਵਧਾਈ ਹੋਵੇ, ਅਸ਼ੀਰਵਾਦ ਤੁਸੀਂ ਸਾਰੇ ਆਪਣੇ ਉਹ ਕੀਤੇ ਗਏ ਦੋ ਵਾਅਦੇ ਭਾਵ ਜੋ ਅਸੀਂ ਤੁਹਾਡੇੇ ਤੋਂ ਬਚਨ (ਤੋਹਫੇ ਦੇ ਰੂਪ ’ਚ) ਮੰਗੇ ਸੀ ਕਿ ਤੁਸੀਂ ਸਾਰੇ ‘ਤਿੰਨ ਬਚਨਾਂ ’ਤੇ ਪੱਕੇ ਰਹਿਣਾ ਅਤੇ 100% ਆਪਣੇ ਸਤਿਗੁਰੂ ’ਤੇ ਦਿ੍ਰੜ੍ਹ ਯਕੀਨ ਰੱਖਣਾ’’ ਤੁਸੀਂ ਇਨ੍ਹਾਂ ਵਾਅਦਿਆਂ ’ਤੇ 100% ਪੱਕੇ ਰਹਿਣਾ, ਸਤਿਗੁਰੂ ਰਾਮ ਅੰਦਰ-ਬਾਹਰ ਦੀਆਂ ਖੁਸ਼ੀਆਂ ਨਾਲ ਤੁਹਾਨੂੰ ਮਾਲੋਮਾਲ ਰੱਖਣਗੇ ਅਸੀਂ ਤੁਹਾਡੇ ਤੋਂ ਜੋ ਤਿੰਨ ਨਵੇਂ ਮਾਨਵਤਾ ਭਲਾਈ ਦੇ ਕਾਰਜ ਸ਼ੁਰੂ ਕਰਵਾਏ ਸਨ ਕਿ ਖਾਣੇ ਦੇ ਸਮੇਂ ਪਹਿਲੀ ਰੋਟੀ ਗਊ ਜਾਂ ਜੀਵ-ਜੰਤੂਆਂ ਨੂੰ ਖਵਾਓ ਅਤੇ ਘਰਾਂ ’ਚ ‘ਤਿਰੰਗਾ’ ਲਾਓ, ਇਹ ਦੋਵੇਂ ਕੰਮ ਤਾਂ ਸ਼ੁਰੂ ਕਰ ਦਿੱਤੇ ਹੋਣਗੇ ਦੇਸ਼ ਜੋ ਆਜ਼ਾਦੀ ਦਾ 75ਵਾਂ ‘‘ਅੰਮਿ੍ਰਤ ਮਹਾਂਉਤਸਵ’’ ਮਨਾ ਰਿਹਾ ਹੈ ਤਾਂ ਤੁਸੀਂ ਸਭ ਨੇ ਵੀ ਉਸ ਵਿੱਚ ਸ਼ਾਮਲ ਹੋ ਕੇ ‘‘ਤਿਰੰਗੇ’’ ਨੂੰ ਘਰਾਂ, ਗੱਡੀਆਂ ’ਤੇ ਲਾਉਣਾ ਅਤੇ ਲਹਿਰਾਉਣਾ ਹੈ ਅਤੇ ‘‘ਤਿਰੰਗੇ’’ ਨੂੰ ਸਲੂਟ ਕਰਦੇ ਹੋਏ, ਲਹਿਰਾਉਂਦੇ ਹੋਏ ਦਾ ‘ਫੋਟੋ’, ‘ਵੀਡੀਓ’ ਸੋਸ਼ਲ ਮੀਡੀਆ ’ਤੇ ਵੀ ਪਾਓ ਤਾਂ ਕਿ ਜਿਨ੍ਹਾਂ ਸੁਤੰਤਰਤਾ ਸੈਨਾਨੀਆਂ ਦੀਆਂ ਕੁਰਬਾਨੀਆਂ ਨਾਲ ਸਾਨੂੰ ‘‘ਆਜ਼ਾਦੀ’’ ਅਤੇ ‘‘ਤਿਰੰਗਾ’’ ਨਸੀਬ ਹੋਇਆ ਹੈ ਉਨ੍ਹਾਂ ਦਾ ਬਹੁਤ-ਬਹੁਤ ਸਤਿਕਾਰ ਅਤੇ ਸ਼ੁਕਰਾਨਾ ਅਸੀਂ ਕਰ ਸਕੀਏ ਮਾਨਵਤਾ ਭਲਾਈ ਦਾ ਤੀਜਾ ਕਾਰਜ ਅਸੀਂ ਜਦੋਂ ਆਵਾਂਗੇ, ਉਦੋਂ ਸ਼ੁਰੂ ਕਰਵਾਵਾਂਗੇ
ਅਸੀਂ ਖਬਰਾਂ ਵਿੱਚ ਸੁਣਿਆ ਕਿ ਗਊਆਂ ਨੂੰ ਇੱਕ ਭਿਆਨਕ ਬਿਮਾਰੀ ਲੱਗ ਗਈ ਹੈ ਜਿਸ ਨਾਲ ਬਹੁਤ ਗਊਆਂ ਮਰ ਰਹੀਆਂ ਹਨ ਅਸੀਂ ਸਤਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਸ ਬਿਮਾਰੀ ਦੀ ਦਵਾਈ ਕਿਸੇ ਡਾਕਟਰ ਦੇ ਦਿਮਾਗ ’ਚ ਦੱਸ ਦੇਣ ਜਾਂ ਆਪਣੀ ‘‘ਕਿਰਪਾ’’ ਨਾਲ ਗਊ ਮਾਤਾ ਨੂੰ ਨਿਰੋਗ ਕਰ ਦੇਣ ਸਾਡੇ ਪਿਆਰੇ ਬੱਚਿਓ, ਹੁਣ ਅਸੀਂ ਭਾਵ ਸ਼ਾਹ ਮਸਤਾਨ ਜੀ ਸ਼ਾਹ ਸਤਿਨਾਮ ਜੀ ਸੰਤ ਗੁਰਮੀਤ 3 ਘਝ 1 ਜਢਖ ਗੁਰੂ ਦੇ ਰੂਪ ’ਚ ਪ੍ਰਭੂ ਦੀ ਕਿਰਪਾ ਦਿ੍ਰਸ਼ਟੀ ਨਾਲ ਮੋਹਲੇਧਾਰ ਖੁਸ਼ੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਜੋ ਵਧਦੀਆਂ ਹੀ ਜਾਣਗੀਆਂ ‘ਬਚਨ’, ‘ਦਾਤ’, ‘ਪਰਮਾਰਥ’ ਸਿਰਫ ਅਤੇ ਸਿਰਫ ਗੁਰੂ ਦੇ ਹੀ ਹੁੰਦੇ ਹਨ ਅਤੇ ਉਹ ਗੁਰੂ ਹੀ ਕਰਵਾਉਂਦਾ ਹੈ ਅਸੀਂ ਐੱਮਐੱਸਜੀ ਦੇ ਰੂਪ ’ਚ ਪ੍ਰਭੂ ਤੋਂ ਤੁਹਾਨੂੰ ਸਭ ਨੂੰ ‘ਰੂਹਾਨੀ, ਨੂਰਾਨੀ, ਜਿਸਮਾਨੀ ਅਤੇ ਦੁਨਿਆਵੀ’ ਖੁਸ਼ੀਆਂ ਦਿਵਾ ਰਹੇ ਸੀ, ਦਿਵਾ ਰਹੇ ਹਾਂ ਅਤੇ ਦਿਵਾਉਂਦੇ ਹੀ ਰਹਾਂਗੇ। ਅਸ਼ੀਰਵਾਦ
ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
ਐੱਮਐੱਸਜੀ
10.8.2022

Saint Dr MSG

ਪੂਜਨੀਕ ਗੁਰੂ ਜੀ ਦੀ ਬਾਰ੍ਹਵੀਂ ‘ਸ਼ਾਹੀ ਚਿੱਠੀ’  (Saint Dr MSG)

ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰ ਅਤੇ ਸੇਵਾਦਾਰੋ, ਸਾਰਿਆਂ ਨੂੰ ‘ਮਹਾਂ ਪਰਉਪਕਾਰ ਦਿਵਸ’ ਦੀਆਂ ਬਹੁਤ-2 ਵਧਾਈਆਂ ਅਤੇ ਆਸ਼ੀਰਵਾਦ

ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ

ਸਾਡੇ ਕਰੋੜਾਂ ਪਿਆਰੇ ਅਤੇ ਅੱਖਾਂ ਦੇ ਤਾਰੇ ਬੱਚਿਓ, ਤੁਹਾਡੇ ਸਾਰਿਆਂ ਦੇ ਸਿਰਾਂ ’ਤੇ ਸਾਡੇ ਦੋਵੇਂ ਹੱਥਾਂ ਨਾਲ ਆਸ਼ੀਰਵਾਦ’ ਤੁਹਾਨੂੰ ਸਾਰਿਆਂ ਨੂੰ ਅਸੀਂ ਯਾਦ ਨਹੀਂ ਕਰਦੇ ਕਿਉਂਕਿ ਇੱਕ ਪਲ ਵੀ ਤੁਹਾਨੂੰ ਭੁੱਲਦੇ ਹੀ ਨਹੀਂ ਅਸੀਂ ਹਰ ਸਮੇਂ ਤੁਹਾਡੇ ਸਾਰਿਆਂ ਲਈ ਪਰਮ ਪਿਤਾ ਸ਼ਾਹ ਸਤਿਨਾਮ ਤੇ ਸ਼ਾਹ ਮਸਤਾਨ ਜੀ ਅੱਗੇ ਅਸੀਂ ਤੁਹਾਡੇ ਹਰ ਚੰਗੇ ਕੰਮ ਅਤੇ ਸਿਹਤ ਲਈ ਅਰਦਾਸ ਕਰਦੇ ਰਹਿੰਦੇ ਹਾਂ ਜੋ ਵੀ ਸੇਵਾਦਾਰ ਅਤੇ ਸਾਧ-ਸੰਗਤ ‘ਅਗਸਤ’ ਤੇ ‘ਸਤੰਬਰ’ ’ਚ ਵੱਖ-ਵੱਖ ਥਾਵਾਂ, ਡੇਰਿਆਂ ’ਚ ‘ਨਾਮ ਚਰਚਾਵਾਂ’ ’ਚ ਸ਼ਾਮਲ ਹੋ ਕੇ ਖੁਸ਼ੀਆਂ ਮਨਾਉਂਦੇ ਹਨ, ਸਤਿਗੁਰੂ ਜੀ ਹਰ ਵਾਰ ਤੁਹਾਨੂੰ ‘ਭੰਡਾਰਿਆਂ’ ਦੀਆਂ ਨਵੀਆਂ-ਨਵੀਆਂ ਖੁਸ਼ੀਆਂ ਪ੍ਰਦਾਨ ਕਰਨ ਅਤੇ ਸੇਵਾ-ਸਿਮਰਨ ’ਚ ਮਨ ਲਵਾਉਣ।

ਅਸੀਂ ਸਵੇਰੇ 4 ਤੋਂ 5.30 ਅਜ ਅਤੇ ਸ਼ਾਮ ਨੂੰ 6 ਤੋਂ 7.30 ਟਜ ਦਰਮਿਆਨ ਤੁਹਾਡੇ ਸਾਰਿਆਂ ਲਈ ਜਢਖ ਗੁਰੂ ਰੂਪ ’ਚ ਸਪੈਸ਼ਲ ਅਰਦਾਸ ਕਰਕੇ ‘ਰਹਿਮਤਾਂ, ਖੁਸ਼ੀਆਂ ਭੇਜਦੇ ਰਹਿੰਦੇ ਹਾਂ ਰੋਜ਼ਾਨਾ ਜੋ ਵੀ ਇਸ ਸਮੇਂ ’ਤੇ ( ਸਾਨੂੰ ਦਿੱਤੇ ਦੋ ਵਾਅਦਿਆਂ ’ਤੇ ਪੱਕਾ ਰਹਿ ਕੇ) ਥੋੜ੍ਹਾ ਸਿਮਰਨ ਕਰੇਗਾ ਉਸ ਨੂੰ ਅਸੀਂ ਜਢਖ ਦੇ ਰੂਪ ’ਚ ‘ਨੂਰਾਨੀ’ ਨਜ਼ਾਰੇ, ਪਰਮ ਪਿਤਾ ਪਰਮਾਤਮਾ ਤੋਂ ਜ਼ਰੂਰ ਅਤੇ ਛੇਤੀ ਦਿਵਾਵਾਂਗੇ।

ਸਾਡੇ ਪਿਆਰੇ ਬੱਚਿਓ, ਅਸੀਂ ਜਢਖ ਦੇ ਰੂਪ ਵਿੱਚ ਜਦੋਂ ਤੋਂ ਡੇਰਾ ਸੱਚਾ ਸੌਦਾ ਬਣਿਆ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਰਾਮ ਨਾਮ ਨਾਲ, ਮਾਨਵਤਾ ਅਤੇ ਸਿ੍ਰਸ਼ਟੀ ਦੇ ਭਲੇ ਲਈ ਅਤੇ ਚੰਗੇ ਕਰਮ ਅਤੇ ਨਿਸਵਾਰਥ ਭਾਵਨਾ ਨਾਲ ਸਾਰਿਆਂ ਨਾਲ ਪ੍ਰੇਮ ਕਰਨ ਲਈ ਪ੍ਰੇਰਿਤ ਕੀਤਾ ਸੀ, ਕਰ ਰਹੇ ਹਾਂ ਤੇ ਹਮੇਸ਼ਾ ਕਰਦੇ ਰਹਾਂਗੇ ਇਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਤੁਹਾਨੂੰ ਸਾਰੇ ਬੱਚਿਆਂ ਤੋਂ, ਅੱਜ ਦੇ ਪਵਿੱਤਰ ਦਿਵਸ ’ਤੇ, ਇੱਕ ਪ੍ਰਣ ਕਰਵਾਉਣਾ ਚਾਹੁੰਦੇ ਹਾਂ ਕਿ ‘ਤੁਸੀਂ ਸਾਡੇ ਕਰੋੜਾਂ ਪਿਆਰੇ ਬੱਚੇ, ਹਮੇਸ਼ਾ ਏਕਤਾ ਰੱਖੋਗੇ ਅਤੇ ਆਪਣੇ ਜਢਖ ਗੁਰੂ ਦੇ ਬਚਨਾਂ ਨੂੰ 100 ਫੀਸਦੀ ਮੰਨੋਗੇ’’ ਹੱਥ ਖੜ੍ਹੇ ਕਰੋ ਨਾਅਰਾ ਲਾ ਕੇ ਹੱਥ ਹੇਠਾਂ ਕਰ ਲਓ ਸਤਿਗੁਰੂ ਜੀ ਤੁਹਾਨੂੰ ਨਵੀਆਂ ਖੁਸ਼ੀਆਂ ਦੇਣ, ਤੁਹਾਡੀ ਸਾਰਿਆਂ ਦੀ ਸਭ ਤੋਂ ਵੱਡੀ ਮੰਗ ਛੇਤੀ ਤੋਂ ਛੇਤੀ ਪੂਰੀ ਕਰਨ ਆਸ਼ੀਰਵਾਦ।

ਸਾਡੇ ਪਿਆਰੇ ਬੱਚਿਓ, ਅਸੀਂ ਸਮਾਜ ’ਚੋਂ ਬੁਰਾਈਆਂ ਅਤੇ ਨਸ਼ਿਆਂ ਨੂੰ ਛੁਡਾਉਣ ਦਾ ਜੋ ਕੰਮ ਜਢਖ ਗੁਰੂ ਦੇ ਰੂਪ ਵਿੱਚ ਸ਼ੁਰੂ ਕਰ ਰੱਖਿਆ ਹੈ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਅਤੇ ਮਾਣ ਹੈ ਕਿ ਤੁਸੀਂ ਸਾਰੇ ਇਹਨਾਂ ਕਾਰਜਾਂ ਨੂੰ ਤਨ, ਮਨ ਅਤੇ ਧਨ ਨਾਲ ਤੇ ਪੂਰੀ ਲਗਨ ਨਾਲ ਇਹਨਾਂ ਕਾਰਜਾਂ ਨੂੰ ਵਧ-ਚੜ੍ਹ ਕੇ ਪੂਰਾ ਕਰਨ ਲਈ ਦਿਨ-ਰਾਤ ਲੱਗੇ ਹੋ ਅਸੀਂ ਜਢਖ ਗੁਰੂ ਰੂਪ ’ਚ ਤੁਹਾਨੂੰ ਇਹ ਬਚਨ ਦਿੰਦੇ ਹਾਂ ਕਿ ਜਿਹੋ ਜਿਹੀ ਸੇਵਾ ਤੁਸੀਂ ਕਰੋ, ਸਤਿਗੁਰੂ ਰਾਮ ਤੋਂ, ਤੁਹਾਨੂੰ ਉਸ ਤੋਂ ਲੱਖਾਂ ਗੁਣਾਂ ਵੱਧ ਬਰਕਤਾਂ ਅਤੇ ਖੁਸ਼ੀਆਂ ਦਿਵਾਵਾਂਗੇ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਢੇਰ ਤੁਹਾਡੇ ਤਨ ਅਤੇ ਘਰਾਂ ’ਚ ਲਵਾਵਾਂਗੇ ਆਸ਼ੀਰਵਾਦ।
ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
22.9.2022

Saint Dr MSG

ਪੂਜਨੀਕ ਗੁਰੂ ਜੀ ਦੀ 13ਵੀਂ ਸ਼ਾਹੀ ਚਿੱਠੀ (Saint Dr MSG)

ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਤੇ ਸੇਵਾਦਾਰੋ,
ਆਸ਼ੀਰਵਾਦ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।
ਸਾਡੇ ਪਿਆਰੇ ਕਰੋੜਾਂ ਬੱਚਿਓ, ਆਪ ਸਭ ਨੂੰ ਪਰਮ ਪਿਤਾ ਸ਼ਾਹ ਸਤਿਨਾਮ ਜੀ ਦੇ ਅਵਤਾਰ ਮਹੀਨੇ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਤੇ ਹਰ ਦਿਨ ਨਵੀਆਂ-ਨਵੀਆਂ ਖੁਸ਼ੀਆਂ ਲੈ ਕੇ ਤੇ ਆਸ਼ੀਰਵਾਦ ਲੈ ਕੇ ਆਏ ਤੁਹਾਡੇ ਲਈ। ਨਵੇਂ ਸਾਲ ਦੀ ਵੀ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਤੇ ਆਸ਼ੀਰਵਾਦ। ਪਰਮ ਪਿਤਾ ਪਰਮਾਤਮਾ, ਤੁਹਾਡੀ ਸਭ ਦੀ ਜਾਇਜ ਮੰਗ ਪੂਰੀ ਕਰਨ ਜਲਦ ਤੋਂ ਜਲਦ।

ਸਾਡੇ ਦਿਲ ਦੇ ਟੁਕੜੇ, ਅੱਖੀਆਂ ਦੇ ਤਾਰੇ ਤੇ ਜਾਨ ਤੋਂ ਵੀ ਪਿਆਰੇ ਸਾਡੇ ਕਰੋੜਾਂ ਬੱਚਿਓ, ਜਦੋਂ ਅਸੀਂ ਯੂਪੀ 40 ਦਿਨ ਰਹੇ ਤਾਂ ਤੁਸੀਂ ਸਭ ਨੇ ਨਸ਼ਾ ਤੇ ਬੁਰਾਈਆਂ ਛੁਡਵਾ ਕੇ ਲੱਖਾਂ ਲੋਕਾਂ ਨੂੰ ਰਾਮ-ਨਾਮ ਨਾਲ ਜੋੜਿਆ, ਇਹ ਸੇਵਾ ਬਹੁਤ ਹੀ ਮਹਾਨ ਤੇ ਸਰਵਸ੍ਰੇਸ਼ਠ ਹੈ। ਅਸੀਂ ਤੁਹਾਡੇ ਗੁਰੂ ਹੋਣ ਦੇ ਨਾਂਅ ’ਤੇ ਤੁਹਾਨੂੰ ਬਚਨ ਕਰਦੇ ਹਾਂ ਕਿ ਜਿਸ ਨੇ ‘ਇੱਕ’ ਭਾਈ ਭੈਣ ਦਾ ਨਸ਼ਾ ਤੇ ਬੁਰਾਈ ਛੁਡਾਉਣ ਦੀ ਸੇਵਾ ਕੀਤੀ, ਪ੍ਰਭੁ ਉਸ ਨੂੰ ਅੰਦਰ-ਬਾਹਰ ਤੋਂ ਸੈਂਕੜੇ ਖੁਸ਼ੀਆਂ ਪ੍ਰਦਾਨ ਕਰਨਗੇ। ਆਸੀਰਵਾਦ। ਇੰਝ ਹੀ ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰਾਂ ਨੇ ਜੇਕਰ ਇੱਕ ਦਾ ਵੀ ਫੋਨ, ਸਤਿਸੰਗ ਨਾਲ ਜੋੜਿਆ, ਉਸ ਨੂੰ ਵੀ ਪ੍ਰਭੂ ਨਵੀਆਂ-ਨਵੀਆਂ ਖੁਸ਼ੀਆਂ ਦੇਵੇ। ਆਸ਼ੀਰਵਾਦ।

ਸਾਡੇ ਪਿਆਰੇ ਬੱਚਿਓ, ਸੁਨਣ ’ਚ ਆ ਰਿਹਾ ਹੈ ਕਿ ‘ਕੋਰੋਨਾ’ ਫਿਰ ਤੋਂ ਸਿਰ ਚੁੱਕ ਰਿਹਾ ਹੈ ਤਾਂ ਤੁਸੀਂ ਸਭ ਸੁਚੇਤ ਰਹੋ, ਮਾਸਕ ਜ਼ਰੂਰ ਲਾਓ ਤੇ ਨਿੰਬੂ, ਸੰਤਰਾ, ਮੌਸਮੀ, ਆਂਵਲਾ ਤੇ ਪਨੀਰ ਦੀ ਵਰਤੋਂ ਕਰੋ ਤੇ ਜਿਵੇਂ ਸਰਕਾਰਾਂ ਨਿਰਦੇਸ਼ ਦੇਣ ਉਨ੍ਹਾਂ ਨੂੰ ਜ਼ਰੂਰ ਮੰਨੋ। ਅਸੀਂ ‘ਸੈਂਟਰ ਸਰਕਾਰ’ ਨੂੰ ਵੀ ਬਹੁਤ-ਬਹੁਤ ਸਾਧੂਵਾਦ ਕਰਦੇ ਹਾਂ ਜੋ ‘ਡਰੱਗ’ ਨੂੰ ਕੰਟਰੋਲ ਕਰਨ ਲਈ ਕਦਮ ਚੁੱਕ ਰਹੀ ਹੈ। ਅਸੀਂ ਤੇ ਸਾਡੇ ਸਾਰੇ ਬੱਚੇ ਵੀ ਉਨ੍ਹਾਂ ਦਾ ‘ਡਰੱਗ ਰੋਕਣ’ ਦੀ ਮੁਹਿੰਮ ’ਚ ਪੂਰਾ-ਪੂਰਾ ਸਾਥ ਦੇਵਾਂਗੇ ਤੇ ‘ਡੈਪਥ ਕੰਪੇਨ’ ਨੂੰ ਜ਼ੋਰ-ਸ਼ੋਰ ਨਾਲ ਅੱਗੇ ਵਧਾਉਂਦੇ ਰਹਾਂਗੇ। ਤੁਸੀਂ ਸਾਰੇ ਬੱਚੇ ਜੋ ‘ਨਾਮ ਚਰਚਾ’ ਕਰ ਰਹੇ ਹੋ ਜੇਕਰ ਉਨ੍ਹਾਂ ’ਚ ਕੋਈ ਨਸ਼ਾ ਛੱਡਣ ਆਉਂਦਾ ਹੈ ਤਾਂ ਅਸੀਂ ਐੱਮਐੱਸਜੀ ਗੁਰੂ ਰੂਪ ’ਚ ਪ੍ਰਭੂ ਨੂੰ ਪ੍ਰਾਰਥਨਾ ਕਰ ਕੇ ਬਚਨ ਕਰਦੇ ਹਾਂ ਕਿ ਨਸ਼ਾ ਛੱਡਣ ਵਾਲਾ ‘‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’’ ਨਾਅਰੇ ਦਾ ਜਾਪ ਕਰੇ ‘ਤਿੰਨ ਪਰਹੇਜਾਂ’ ਦੀ ਪਾਲਣਾ ਕਰੇ ਤਾਂ ਨਸ਼ਾ ਛੁੱਟ ਜਾਵੇਗਾ ਪਰ ਸਤਿਸੰਗ ਹੁੰਦੇ ਹੀ ‘ਗੁਰੂਮੰਤਰ’ ਜ਼ਰੂਰ ਲੈ ਲਵੇ।

ਸਾਡੇ ਪਿਆਰੇ ਬੱਚਿਓ, ਇੱਕ ਵਾਰ ਫਿਰ ਅਸੀਂ ਤੁਹਾਨੂੰ ਬਚਨ ਕਰਦੇ ਹਾਂ ਕਿ ਅਸੀਂ ਹੀ ਗੁਰੂ ਸੀ ਅਸੀਂ ਹੀ ਗੁਰੂ ਹਾਂ ਅਤੇ ਅਸੀਂ ਹੀ ਗੁਰੂ ਐੱਮਐੱਸਜੀ ਰਹਾਂਗੇ। ਮਾਨਵਤਾ ਤੇ ਸਿ੍ਰਸ਼ਟੀ ਦੀ ਭਲਾਈ ਤੇ ਸਾਧ-ਸੰਗਤ ਲਈ ਸੇਵਾ, ਸਿਮਰਨ ਤੇ ਏਕਤਾ ਦੇ ਬਚਨ, (ਸਕਾਸ਼ਾਤ ਦੇਹ ਰੂਪ ’ਚ) ਤੁਹਾਡੇ ਸਾਹਮਣੇ ਆ ਕੇ ਗੁਰੂ ਰੂਪ ’ਚ ਅਸੀਂ ਹੀ ਕਰਾਂਗੇ। ਅਤੇ ਕੋਈ ਤੁਹਾਨੂੰ ਕੁਝ ਵੀ ਕਹੇ ਤੁਸੀਂ ਉਨ੍ਹਾਂ ਦੀਆਂ ਗੱਲਾਂ ’ਚ ਨਹੀਂ ਆਉਣਾ। ਬੇਗਰਜ਼ ਪ੍ਰੇਮ, ਸੇਵਾ ਤੇ ਅਖੰਡ ‘ਨਾਮ ਦਾ ਜਾਪ’ ਜੋ ਵੀ ਕਰਨਗੇ, ਅਸੀਂ ਐੱਮਐੱਸਜੀ ਗੁਰੂ ਰੂਪ ’ਚ ਬਚਨ ਦਿੰਦੇ ਹਾਂ ਕਿ ਪ੍ਰਭੂ ਉਨ੍ਹਾਂ ਦੀ ਸਭ ਤੋਂ ਵੱਡੀ ਜਾਇਜ ਮੰਗ ਤੇ ਹਰ ਜਾਇਜ ਮੰਗ ਜ਼ਰੂਰ ਪੂਰੀ ਕਰਨਗੇ। ਅਸੀਂ ਗੁਰੂ ਰੂਪ ’ਚ ਇਹ ਵੀ ਬਚਨ ਦਿੰਦੇ ਹਾਂ ਕਿ ਤੁਸੀਂ ਜੇਕਰ ਦਿ੍ਰੜ੍ਹ ਯਕੀਨ ਤੇ ਤਿੰਨ ਬਚਨਾਂ ’ਤੇ ਪੱਕੇ ਰਹੋਗੇ ਤਾਂ ਪ੍ਰਭੂ ਤੁਹਾਨੂੰ ਅੰਦਰ ਬਾਹਰ ਦੀ ਰੂਹਾਨੀ ਤੰਦਰੁਸਤੀ ਦੇਣਗੇ। ਆਸ਼ੀਰਵਾਦ।

ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
MSG
30-12-2022

Saint Dr MSG

ਪੂਜਨੀਕ ਗੁਰੂ ਜੀ ਦੀ 14ਵੀਂ ਸ਼ਾਹੀ ਚਿੱਠੀ (Saint Dr MSG)

ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰ ਅਤੇ ਸੇਵਾਦਾਰੋ,
ਸਭ ਨੂੰ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਤੇ ਬਹੁਤ-ਬਹੁਤ ਅਸ਼ੀਰਵਾਦ!
ਸਾਡੇ ਕਰੋੜਾਂ ਪਿਆਰੇ ਬੱਚਿਓ, ਅਸੀਂ ਯੂਪੀ ਸਤਿਸੰਗ ’ਚ ਕਿਹਾ ਸੀ ਕਿ ਅਸੀਂ 25 ਮਾਰਚ 1973 ਨੂੰ ‘ਗੁਰੂਮੰਤਰ’, ਸੱਚੇ ਦਾਤਾ ਸਤਿਗੁਰੂ ਸ਼ਾਹ ਸਤਿਨਾਮ ਜੀ ਕੋਲੋਂ ਲਿਆ ਸੀ, ਤਾਂ ਇਸ ਦਿਨ ਨੂੰ ‘ਐੱਮਐੱਸਜੀ ’ ਭੰਡਾਰੇ ਦੇ ਰੂਪ ’ਚ ਮਨਾਇਆ ਕਰਾਂਗੇ ਪਰ ਤੁਹਾਨੂੰ ਸਭ ਨੂੰ ਇਹ ਜਾਣ ਕੇ ਹੋਰ ਵੀ ਖੁਸ਼ੀ ਹੋਵੇਗੀ ਕਿ ਇਸ ਮਹੀਨੇ ’ਚ ਹੀ ਸ਼ਾਹ ਸਤਿਨਾਮ ਜੀ ਅਤੇ ਸ਼ਾਹ ਮਸਤਾਨ ਜੀ ਦਾਤਾ ਨੇ ਗੁਰੂਮੰਤਰ ਲਿਆ ਸੀ। ਹੁਣ 25 ਮਾਰਚ ਦੇ ਦਿਨ ਨੂੰ ‘‘ਐੱਮਐੱਸਜੀ ਗੁਰੂਮੰਤਰ ਭੰਡਾਰਾ’’ ਮਨਾਇਆ ਕਰਾਂਗੇ ਤਾਂ ਤੁਹਾਨੂੰ ਸਭ ਨੂੰ ‘‘ਐੱਮਐੱਸਜੀ ਗੁਰੂਮੰਤਰ ਭੰਡਾਰੇ’’ ਦੀਆਂ ਬਹੁਤ-2 ਵਧਾਈਆਂ ਅਤੇ ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਅਸੀਂ ਅਜਿਹਾ ਅਸ਼ੀਰਵਾਦ ਦਿੰਦੇ ਹਾਂ ਕਿ ਸਭ ਨੂੰ ਨਵੀਆਂ-2 ਰੂਹਾਨੀ ਖੁਸ਼ੀਆਂ ਮਿਲਣ।

ਪਿਆਰੇ ਬੱਚਿਓ, ਇਸ ਵਾਰ ਯੂਪੀ ’ਚ ਅਸੀਂ 40 ਦਿਨ ਰਹੇ, ਤਾਂ ਤੁਸੀਂ ਸਭ ਨੇ ਰਲ ਕੇ ਸਾਨੂੰ ‘ਭੰਡਾਰੇ’ ਦੀ ਖੁਸ਼ੀ ਵਿੱਚ ਜੋ ਦੋ ਬਹੁਤ ਵੱਡੇ ‘ਤੋਹਫੇ’ ਦਿੱਤੇ। ਪਹਿਲਾ ਤੋਹਫਾ ਪੂਰੇ ਹਰਿਆਣੇ ਨੂੰ ਸਾਢੇ ਪੰਜ ਘੰਟਿਆਂ ’ਚ ‘ਸਫਾਈ ਮਹਾਂ ਅਭਿਆਨ’ ਚਲਾ ਕੇ ਪੂਰਾ ਸਾਫ ਕੀਤਾ, ਜੋ ਆਪਣੇ-ਆਪ ’ਚ ਇੱਕ ਰਿਕਾਰਡ ਹੈ ਪਰ ਫਿਰ ਤੁਸੀਂ ਹਰਿਆਣਾ ਤੋਂ 8 ਗੁਣਾ ਵੱਡੇ ਰਾਜਸਥਾਨ ਨੂੰ ਸਿਰਫ ਸਾਢੇ ਛੇ ਘੰਟਿਆਂ ’ਚ ਸਾਫ ਕਰਕੇ ਅਦਭੁੱਤ, ਬੇਮਿਸਾਲ, ਸਫਾਈ ਰੂਪੀ ‘ਮਹਾਂਯੱਗ’ ਨੂੰ ਪੂਰਾ ਕਰ ਵਿਖਾਇਆ। ਅਸੀਂ ਇਨ੍ਹਾਂ ਤੋਹਫਿਆਂ ਦਾ ਕੋਈ ਦੇਣ ਤਾਂ ਨਹੀਂ ਦੇ ਸਕਦੇ ਪਰ ਫਿਰ ਵੀ ਤੁਹਾਡੇ ਗੁਰੂ ਹੋਣ ਦੇ ਨਾਤੇ ਪਰਮ ਪਿਤਾ ਪਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਤੁਸੀਂ ਆਪਣੇ-2 ਘਰ ਤੋਂ ਜਿੰਨੇ ਕਿਲੋਮੀਟਰ ਦੂਰ ਜਾ ਕੇ ਇਹ ਸੇਵਾ ਕੀਤੀ ਹੈ, ਇੱਕ-ਇੱਕ ਕਿਲੋਮੀਟਰ ਦੇ ਬਦਲੇ ਪਰਮਾਤਮਾ ਤੁਹਾਨੂੰ ਇੱਕ-ਇੱਕ ਵੱਖਰੀ ਜਿਹੀ ਖੁਸ਼ੀ ਤੇ ਇੱਕ-ਇੱਕ ਤੁਹਾਡੇ ਕੰਮ-ਧੰਦੇ ’ਚ ਲਾਭ ਦੇਵੇ। ਸਤਿਗੁਰੂ ਜ਼ਰੂਰ ਦੇਣਗੇ, ਬੱਸ ਤੁਸੀਂ ਬਚਨਾਂ ’ਤੇ ਪੱਕੇ ਰਹਿਣਾ ਤੇ ਦ੍ਰਿੜ੍ਹ ਯਕੀਨ ਰੱਖਣਾ।

ਸਤਿਗੁਰੂ ਦੀ ਪਿਆਰੀ ਸਾਧ-ਸੰਗਤ ਜੀ, ਤੁਸੀਂ ਹੀ ਪਹਿਲਾਂ ਰਾਜਨੀਤਿਕ ਵਿੰਗ ਬਣਾਇਆ ਸੀ ਤੇ ਹੁਣ ਭੰਗ ਵੀ ਤੁਸੀਂ ਕੀਤਾ ਸਾਡਾ ਅਸ਼ੀਰਵਾਦ ਤਾਂ ਪਹਿਲਾਂ ਵੀ ਸੀ ਹੁਣ ਵੀ ਹੈ। ਅਸੀਂ ਤੁਹਾਨੂੰ ਫਿਰ ਇੱਕ ਵਾਰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਹੀ ਤੁਹਾਡੇ ਗੁਰੂ ਸਾਂ, ਹਾਂ ਤੇ ਅਸੀਂ ਹੀ ਤੁਹਾਡੇ ਐੱਮਐੱਸਜੀ ਗੁਰੂ ਰਹਾਂਗੇ। ਗੁਰੂ ਹੋਣ ਦੇ ਨਾਤੇ ਅਸੀਂ ਆਪਣੇ ਸਾਢੇ ਛੇ ਕਰੋੜ ਬੱਚਿਆਂ ਨੂੰ ਬਚਨ ਕਰ ਰਹੇ ਹਾਂ ਕਿ ਤੁਸੀਂ ਸਭ ਇੱਕ ਬਣ ਕੇ ਰਹਿਣਾ, ‘ਏਕਤਾ ਰੱਖਣਾ’। ਆਪਣੇ ਗੁਰੂ (ਸਾਡੇ) ਤੋਂ ਇਲਾਵਾ, ਕਿਸੇ ਦੀਆਂ ਵੀ ਗੱਲਾਂ ’ਚ ਆ ਕੇ ਆਪਣੀ ਏਕਤਾ ਨਾ ਤੋੜਨਾ। ਅਸੀਂ ਐੱਮਐੱਸਜੀ ਗੁਰੂ ਰੂਪ ’ਚ ਤੁਹਾਨੂੰ ਬਚਨ ਦਿੰਦੇ ਹਾਂ ਕਿ ਮਾਨਵਤਾ ਭਲਾਈ ਤੇ ਹਰ ਚੰਗੇ ਕੰਮ ’ਚ ਤੁਹਾਡਾ ਸਾਥ ਦੇਵਾਂਗੇ ਅਤੇ ਮਾਰਗਦਰਸ਼ਨ ਕਰਦੇ ਰਹਾਂਗੇ। ਸਾਡੇ ਪਿਆਰੇ ਬੱਚਿਓ, ਤੁਸੀਂ ਸਾਨੂੰ ਜਾਨ ਤੋਂ ਵੀ ਪਿਆਰੇ ਹੋ। ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ‘ਐੱਮਐੱਸਜੀ ਗੁਰੂਮੰਤਰ ਭੰਡਾਰੇ’ ਅਤੇ ਮਹੀਨੇ ਲਈ ਬਹੁਤ-2 ਅਸ਼ੀਰਵਾਦ।
ਤੁਹਾਡਾ ਐੱਮਐੱਸਜੀ ਗੁਰੂ
ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
24-3-2023

Saint Dr MSG

ਪੂਜਨੀਕ ਗੁਰੂ ਜੀ ਦੀ 15ਵੀਂ ਸ਼ਾਹੀ ਚਿੱਠੀ (Saint Dr MSG)

ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰੋ ਤੇ ਸੇਵਾਦਾਰੋ। ਤੁਹਾਨੂੰ ਸਭ ਨੂੰ 75ਵੇਂ ਸਥਾਪਨਾ ਦਿਵਸ ਤੇ 16ਵੇਂ ‘ਜਾਮ ਏ ਇੰਸਾਂ ਗੁਰੂ ਕਾ ਦਿਵਸ’ ਦੀ ਬਹੁਤ-2 ਵਧਾਈ ਤੇ ਬਹੁਤ-2 ਆਸ਼ੀਰਵਾਦ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।
ਸਾਡੇ ਜਾਨ ਤੋਂ ਵੀ ਪਿਆਰੇ ਕਰੋੜਾਂ ਬੱਚਿਓ, ਤੁਸੀਂ ਸਾਰੇ ਆਪਣੇ-2 ਪਿੰਡਾਂ ਤੇ ਬਲਾਕਾਂ ’ਚ ਜੋ ‘ਨਾਮ ਚਰਚਾ’ ਕਰ ਰਹੇ ਹੋ, ਉਸ ਲਈ ਅਸੀਂ ਪਰਮ ਪਿਤਾ ਪਰਮਾਤਮਾ ਅੱਗੇ ਇਹ ਪ੍ਰਾਰਥਨਾ ਕਰਦੇ ਹਾਂ ਕਿ ਉਹ ਤੁਹਾਨੂੰ ਇਸ ਦਾ ‘ਫਲ’ ਅੱਗੇ ਤੋਂ ਸੈਂਕੜੇ ਗੁਣਾ ਵਧ ਕੇ ਦੇਣ ਤੇ ਜੋ ਤੁਸੀਂ ‘ਡੇਰਿਆਂ’ ’ਚ ਆ ਕੇ ‘ਨਾਮ ਚਰਚਾ, ਸਤਿਸੰਗ’ ਸੁਣਦੇ ਹੋ ਤੇ ਸੇਵਾ ਕਰਦੇ ਹੋ ਉਸ ਦਾ ‘ਫਲ’ ਤੁਹਾਨੂੰ, ਹਰ ਵਾਰ, ਹਜ਼ਾਰਾਂ ਗੁਣਾ ਵਧ ਕੇ ਦੇਣ। ਪਰਮ ਪਿਤਾ ਜੀ ਤੁਹਾਨੂੰ ਬਹੁਤ-2 ਖੁਸ਼ੀਆਂ ਰੂਪੀ ‘ਫਲ’ ਜ਼ਰੂਰ ਦੇਣਗੇ।

ਸਾਡੇ ਪਿਆਰੇ ਬੱਚਿਓ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਤੁਹਾਡੇ ਐੱਮਐੱਸਜੀ ਗੁਰੂ 1948 ਤੋਂ ਹੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਤੇ ਊਚ-ਨੀਚ, ਜਾਤ-ਪਾਤ ਦਾ ਭੇਦਭਾਵ ਨਹੀਂ ਕਰਦੇ ਤਾਂ ਤੁਸੀਂ ਸਾਰੇ ਵੀ ਸਾਡੀਆਂ ਉਪਰੋਕਤ ਗੱਲਾਂ ਨੂੰ ਮੰਨਦੇ ਹੋ ਪਰ ਜੋ 100 ਪ੍ਰਤੀਸ਼ਤ ਇਨ੍ਹਾਂ ਗੱਲਾਂ ਨੂੰ ਮੰਨੇਗਾ, ਪਰਮ ਪਿਤਾ ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨ ਜੀ ਉਨ੍ਹਾਂ ਨੂੰ ਤੰਦਰੁਸਤੀ ਤੇ ਰੂਹਾਨੀ ਤਾਜ਼ਗੀ ਬਖਸ਼ਣਗੇ। ਪਿਆਰੇ ਬੱਚਿਓ ਭੰਡਾਰੇ ਦੇ ਇਸ ਸ਼ੁੱਭ ਮੌਕੇ ’ਤੇ ਇੱਕ ਨਵਾਂ ਮਾਨਵਤਾ ਭਲਾਈ ਕਾਰਜ ਸ਼ੁਰੂ ਕਰ ਰਹੇ ਹਾਂ। ਤੁਸੀਂਂ ਰੋਜ਼ਾਨਾ ਜਾਂ 7 ਦਿਨਾਂ ’ਚ ਤਿੰਨ ਵਾਰ ਆਪਣੇ ਬੱਚਿਆਂ ਨੂੰ ‘ਮਾਨਵਤਾ ਤੇ ਮਾਨਵਤਾ ਭਲਾਈ, ਸਿ੍ਰਸ਼ਟੀ ਦੀ ਭਲਾਈ ਬਾਰੇ ਸਿੱਖਿਆ ਦਿਓਗੇ, ਪਿਆਰ ਨਾਲ ਸਮਝਾਓਗੇ। ਇਸ ਕਾਰਜ ਦਾ ਨਾਂਅ ਹੈ ‘ਉੱਤਮ ਸੰਸਕਾਰ’। ਤੁਸੀਂ ਹੱਥ ਖੜ੍ਹੇ ਕਰੋ। ਨਾਅਰਾ ਲਾਓ। ਹੱਥ ਹੇਠਾਂ ਕਰ ਲਓ। ਸਤਿਗੁਰੂ ਜੀ ਤੁਹਾਨੂੰ ਸਭ ਨੂੰ ਬਹੁਤ-2 ਨਵੀਆਂ ਖੁਸ਼ੀਆਂ ਦੇਵੇ ਤੇ ਤੁਹਾਡੀ ਸਭ ਤੋਂ ਵੱਡੀ ਜਾਇਜ਼ ਮੰਗ ਜਲਦ ਤੋਂ ਜਲਦ ਪੂਰੀ ਕਰਨ, ਉਹ ਜ਼ਰੂਰ ਪੂਰੀ ਕਰਨਗੇ।

ਸਾਡੇ ਅਤਿ ਪਿਆਰੇ ਬੱਚਿਓ, ਤੁਸੀਂ ਸਭ ਸਾਡੀ ਭਾਵ ਤੁਹਾਡੇ ਐੱਮਐੱਸਜੀ ਗੁਰੂ ਦੀ ਗੱਲ ਮੰਨਦੇ ਹੋਏ ਨਾਮ ਚਰਚਾ ਤੇ ਨਾਮ ਚਰਚਾ ਸਤਿਸੰਗ ’ਚ ਏਕਤਾ ਤੇ ਇੱਕ ਰਹਿਣ ਦਾ ਤੇ ਆਪਣੇ ਗੁਰੂ ਦੇ ਹੀ ਬਣੇ ਰਹਿਣ ਦਾ ਪ੍ਰਣ ਕਰਕੇ ਨਾਅਰਾ ਲਾਉਂਦੇ ਹੋ ਤਾਂ ਅਸੀਂ ਵੀ ਤੁਹਾਨੂੰ ਬਚਨ ਦਿੰਦੇ ਹਾਂ ਕਿ ਅਸੀਂ ਹੀ ਤੁਹਾਡੇ ਐੱਮਐੱਸਜੀ ਗੁਰੂ ਸੀ, ਹਾਂ ਤੇ ਰਹਿੰਦੇ ਹੋਏ ਤੁਹਾਡੇ ਇਸ ਪ੍ਰਣ ਦੇ ਬਦਲੇ ਹਰ ਵਾਰ ਪਰਮ ਪਿਤਾ ਪਰਮਾਤਮਾ ਤੋਂ ਤੁਹਾਨੂੰ ਨਵੀਆਂ-2 ਰੂਹਾਨੀ, ਨੂਰਾਨੀ ਤੇ ਦੁਨਿਆਵੀ ਖੁਸ਼ੀਆਂ ਦਿਵਾਉਂਦੇ ਰਹਾਂਗੇ ਤੇ ਤੁਹਾਡੇ ਨਾਲ ਤੇ ਦੇਹ ਰੂਪ ’ਚ ਸਾਹਮਣੇ ਆ ਕੇ ਤੁਹਾਡਾ ਸਭ ਦਾ ਮਾਰਗਦਰਸ਼ਨ ਕਰਦੇ ਰਹਾਂਗੇ। ਸ਼ਾਹ ਮਸਤਾਨਾ ਜੀ ਦਾਤਾ ਨੇ 1948, 29 ਅਪਰੈਲ ਨੂੰ ਨੀਂਹ ਰੱਖਣ ਤੋਂ ਬਾਅਦ, ਮਈ ’ਚ ਪਹਿਲਾ ਸਤਿਸੰਗ ਡੇਰੇ ’ਚ ਕੀਤਾ ਸੀ ਤਾਂ ਮਈ ਦੇ ਆਖਰੀ ਐਤਵਾਰ ਨੂੰ ‘‘ਸਤਿਸੰਗ ਭੰਡਾਰਾ’’ ਮਨਾਇਆ ਕਰਾਂਗੇ।
ਆਸ਼ੀਰਵਾਦ।
ਤੁਹਾਡਾ ਐੱਮਐੱਸਜੀ ਗੁਰੂ
ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
ਐੱਮ
ਐੱਸ
ਜੀ
27.4.2023

ਪੂਜਨੀਕ ਗੁਰੂ ਜੀ ਦੀ 16ਵੀਂ ਰੂਹਾਨੀ ਚਿੱਠੀ (Saint Dr MSG)

ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰੋ ਤੇ ਸੇਵਾਦਾਰੋ,
ਤੁਹਾਨੂੰ ਸਾਰਿਆਂ ਨੂੰ ਸਤਿਸੰਗ ਭੰਡਾਰੇ ਦੀਆਂ ਬਹੁਤ-ਬਹੁਤ ਵਧਾਈਆਂ ਤੇ ਅਸ਼ੀਰਵਾਦ
‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’

ਸਾਡੇ ਜਾਨ ਤੋਂ ਵੀ ਪਿਆਰੇ ਕਰੋੜਾਂ ਬੱਚਿਓ, ਸਾਈਂ ਦਾਤਾ ਰਹਿਬਰ ਸ਼ਾਹ ਮਸਤਾਨਾ ਜੀ ਅਤੇ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਬਾਡੀ ’ਚ ਅਸੀਂ ਜਿੰਨੇ ਵੀ ਬਚਨ ਕੀਤੇ ਸਨ ਉਹ ਪੂਰੇ ਹੋ ਚੁੱਕੇ ਹਨ, ਪੂਰੇ ਹੋ ਰਹੇ ਹਨ ਤੇ 100% ਪੂਰੇ ਹੋਣਗੇ ਹੁਣ ਐੱਮਐੱਸਜੀ ਦੇ ਰੂਪ ’ਚ ਵੀ ਸਾਡੇ ਤੋਂ ਜੋ ਬਚਨ ਸਤਿਗੁਰੂ ਜੀ ਨੇ ਕਰਵਾਏ, ਕਰ ਰਹੇ ਹਨ ਤੇ ਕਰਵਾਉਣਗੇ ਉਹ ਵੀ 100% ਪੂਰੇ ਹੋਣਗੇ ਬੱਚਿਓ ਤੁਸੀਂ ਚਿੰਤਾ ਨਾ ਕਰਿਆ ਕਰੋ ਪਰਮ ਪਿਤਾ ਪਰਮਾਤਮਾ, ਤੁਹਾਡੀ ਸਾਰਿਆਂ ਦੀ ਪੁਕਾਰ ਸੁਣ ਰਹੇ ਹਨ ਤੇ ਛੇਤੀ ਪੂਰੀ ਕਰਨਗੇ ਤੁਸੀਂ ਸਾਰੇ ਸਿਮਰਨ, ਅਖੰਡ ਸਿਮਰਨ ਤੇ ਨਾਮ ਚਰਚਾ ਅਤੇੇ ਨਾਮ ਚਰਚਾ ਸਤਿਸੰਗ ’ਚ ਵਧ-ਚੜ੍ਹ ਕੇ ਹਿੱਸਾ ਲਿਆ ਕਰੋ ਪਰਹਿੱਤ ਪਰਮਾਰਥ ਤੇ ਵਧ-ਚੜ੍ਹ ਕੇ ਸੇਵਾ ਕਰਿਆ ਕਰੋ ਮਾਲਕ ਛੇਤੀ ਤੋਂ ਛੇਤੀ ਤੁਹਾਡੀ ਜਾਇਜ਼ ਮੰਗ ਜ਼ਰੂਰ ਤੋਂ ਜ਼ਰੂਰ ਪੂਰੀ ਕਰਨਗੇ ਸਾਡੇੇ ਪਿਆਰੇ ਬੱਚਿਓ, ਤੁਸੀਂ ਸਾਰੇ ਸਥਾਪਨਾ ਦਿਵਸ ਭੰਡਾਰੇ ਤੇ ‘ਜਾਮ-ਏ-ਇੰਸਾਂ ਗੁਰੂ ਕਾ’ 29 ਅਪਰੈਲ ਨੂੰ ਇੱਕ ਕਰੋੜ ਤੋਂ ਵੀ ਵੱਧ ਸ਼ਾਮਿਲ ਹੋਏ ਅਸੀਂ ਤੁਹਾਡੇ ਐੱਮਐੱਸਜੀ ਗੁਰੂ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਉਸ ਭੰਡਾਰੇ (29 ਅਪਰੈਲ) ਤੇ ਇਸ ਸਤਿਸੰਗ ਭੰਡਾਰੇ ’ਚ ਆਏ ਸਾਡੇ ਸਾਰੇ ਬੱਚਿਆਂ ਦੀ ਹਾਜ਼ਰੀ ਅਨਾਮੀ ’ਚ ਲਗਾਉਣ ਤੇ ਅਨਾਮੀ ਦੀਆਂ ਖੁਸ਼ੀਆਂ ਇੱਥੇ ਵੀ ਪ੍ਰਦਾਨ ਕਰਨ ਸਤਿਗੁਰੂ ਜੀ ਵਧ ਕੇ ਖੁਸ਼ੀਆਂ ਜ਼ਰੂਰ ਦੇਣਗੇ ਜਿੰਨੇ ਵੀ ਸੇਵਾਦਾਰਾਂ ਨੇ ਸੇਵਾ ਕੀਤੀ ਤੇ ਕਰ ਰਹੇ ਹਨ, ਉਨ੍ਹਾਂ ਨੂੰ ਦੁੱਗਣੀਆਂ ਅਨਾਮੀ ਦੀਆਂ ਖੁਸ਼ੀਆਂ ਸਤਿਗੁਰੂ ਜੀ ਜ਼ਰੂਰ ਦੇਣਗੇ ਅਤੇੇ ਨਾਮ ਸਿਮਰਨ ’ਚ ਮਨ ਲੱਗੇਗਾ ‘‘ਬਚਨਾਂ ’ਤੇ ਪੱਕੇ ਰਹਿ ਕੇ ਜੋ ਮੰਗੋਗੇ ਐੱਮਐੱਸਜੀ ਗੁਰੂ ਤੋਂ ਉਹ ਪ੍ਰਭੂ ਨੂੰ ਪ੍ਰਾਰਥਨਾ ਕਰਕੇ ਸਭ ਦਿਵਾਵਾਂਗੇ ਸੁਮੰਦਰ ਐਨਾ ਦਿਆਂਗੇ ਦਇਆ-ਮਿਹਰ ਦਾ, ਝੋਲੀਆਂ, ਦਾਮਨ ਛੋਟੇ ਪੈ ਜਾਣਗੇ’’ ਪਿਆਰੇ ਬੱਚਿਓ, ਅਜਿਹਾ ਕੋਈ ਪਲ ਨਹੀਂ ਹੁੰਦਾ ਜਦੋਂ ਅਸੀਂ ਤੁਹਾਨੂੰ ਯਾਦ ਨਾ ਕਰਦੇ ਹੋਈਏ ਤੇ ਹਰ ਪਲ ਤੁਹਾਡੇ ਸਾਰਿਆਂ ਲਈ ਸਤਿਗੁਰੂ ਜੀ ਅੱਗੇ ਪ੍ਰਾਰਥਨਾ ਕਰਦੇ ਰਹਿੰਦੇ ਹਾਂ ਤੁਸੀਂ ਜਦੋਂ ਆਪਣੇ ਐੱਮਐੱਸਜੀ ਗੁਰੂ ਦੀ ਚਿੱਠੀ ਸੁਣ ਕੇ ਤੇ ਪੜ੍ਹ ਕੇ ਵੈਰਾਗ ’ਚ ਆ ਜਾਂਦੇ ਹੋ ਉਹ ਹੰਝੂ ਤੁਹਾਡੇ ਹੀਰਿਆਂ ਤੋਂ ਵੀ ਅਨਮੋਲ ਹੁੰਦੇ ਹਨ ਤੇ ਪ੍ਰਭੂ ਉਨ੍ਹਾਂ?ਨੂੰ?ਆਪਣੇ ‘ਚਰਨ-ਕਮਲਾਂ’ ’ਚ ਮਨਜ਼ੂਰ ਕਰਕੇ ਤੁਹਾਨੂੰ ਆਪਣੀ ਕਿਰਪਾ ਨਾਲ ਤੁਰੰਤ ਮਾਲਾਮਾਲ ਕਰ ਦਿੰਦੇ ਹਨ ਕਿਉਂਕਿ ਤੁਹਾਨੂੰ ਵੈਰਾਗ ’ਚ ਦੇਖ, ਤੁਹਾਡਾ ਇਹ ਐੱਮਐੱਸਜੀ ਗੁਰੂ?ਵੀ ਭਾਵੁਕ ਹੋ ਜਾਂਦਾ ਹੈ ਤੇ ਤੁਹਾਡੇ ਸਾਰਿਆਂ?ਲਈ ਪਰਮ ਪਿਤਾ ਪਰਮਾਤਮਾ ਅੱਗੇ ਪ੍ਰਾਰਥਨਾ ਕਰਕੇ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਖੁਸ਼ੀਆਂ ਦਿਵਾਉਂਦਾ ਹੈ
ਤੁਹਾਡੇ ਸਾਰਿਆਂ ਦੇ ਰੂ-ਬ-ਰੂ ਹੋਣ ਦੀ ਤੜਫ਼ ’ਚ, ਤੁਹਾਡਾ ਆਪਣਾ ਐੱਮਐੱਸਜੀ ਗੁਰੂ,

ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
ਐੱਮਐੱਸਜੀ
27.5.2023

Saint Dr MSG

ਪੂਜਨੀਕ ਗੁਰੂ ਜੀ ਦੀ 17ਵੀਂ ਸ਼ਾਹੀ ਚਿੱਠੀ (Saint Dr MSG)

ਸਾਡੇ ਪਿਆਰੇ ਬੱਚਿਓ ਟਰੱਸਟ ਪ੍ਰਬੰਧਕ ਸੇਵਾਦਾਰ ਤੇ ਸੇਵਾਦਾਰੋ, ਤੁਹਾਨੂੰ ਸਭ ਨੂੰ ‘‘ਮਹਾਂਪਰਉਪਕਾਰ ਭੰਡਾਰੇ’’ 33ਵੇਂ ਦੀ ਬਹੁਤ-2 ਵਧਾਈ ਤੇ ਬਹੁਤ-2 ਆਸ਼ੀਰਵਾਦ।
‘‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’’। ਅਖੰਡ ਸਿਮਰਨ ਤੇ ਹਫ਼ਤੇ ’ਚ ਦੋ ਵਾਰ ਨਾਮ ਚਰਚਾ ਜ਼ਰੂਰ ਕਰਿਆ ਕਰੋ।

ਸਾਡੇ ਕਰੋੜਾਂ ਪਿਆਰੇ ਬੱਚਿਓ, ਅੱਜ ਤੁਹਾਨੂੰ ਅਸੀਂ ਇਸ ‘‘ਭੰਡਾਰੇ’’ ਦੀ ਸ਼ੁਰੂਆਤ ਦੀਆਂ ਕੁਝ ਗੱਲਾਂ ਦੱਸਣ ਜਾ ਰਹੇ ਹਾਂ। 22.9.90 ਦੀ ਉਹ ਰੂਹਾਨੀ, ਨੂਰਾਨੀ ਸ਼ਾਮ, ਜਦੋਂ ਮੇਰੇ ‘‘ਕੁੱਲ ਮਾਲਕ ਸਤਿਗੁਰੂ ਜੀ’’, ‘‘ਸ਼ਾਹ ਸਤਿਨਾਮ ਜੀ ਦਾਤਾ’’ ਨੇ ਸਾਨੂੰ ‘‘ਨੂਰਾਨੀ ਗੁਫ਼ਾ’’ ’ਚ ਆਪਣੇ ਰੂ-ਬ-ਰੂ ਬਿਠਾਇਆ। ਸਭ ਤੋਂ ਪਹਿਲਾਂ ‘‘ਦਾਤਾ ਜੀ’’ ਨੇ ਬਚਨ ਫਰਮਾਏ ‘‘ਆਪ (ਦਾਸ ਨੂੰ) ਠੀਕ ਹੋ। ਸਾਰਾ ਪਰਿਵਾਰ ਠੀਕ ਹੈ?’’ ਦਾਸ ਨੇ ਕਿਹਾ ‘‘ਸਤਿਗੁਰੂ ਜੀ’’ ਆਪ ਜੀ ਦੀ ਕ੍ਰਿਪਾ ਹੈ। ਫਿਰ ‘‘ਦਾਤਾ ਜੀ’’ ਨੇ ਬਾਪੂ ਜੀ ਨੂੰ ਫਰਮਾਇਆ ‘‘ਤੁਸੀਂ ਕੁਝ ਕਹਿਣਾ ਹੈ?’’ ਬਾਪੂ ਜੀ ਹੱਥ ਜੋੜ ਕੇ ਕਹਿਣ ਲੱਗੇ ‘‘ਪਿਤਾ ਜੀ, ਮੇਰਾ ਸਭ ਕੁਝ ਤਾਂ ‘ਇਹ’ (ਦਾਸ) ਹੀ ਹੈ ‘ਇਹ’ ਹੁਣ ਤੁਹਾਡੇ ਹੋ ਗਏ ਤਾਂ ਆਪ ਜੀ ਸਾਡਾ ਘਰ, ਜ਼ਮੀਨ ਜਾਇਦਾਦ ਸਭ ਲੈ ਲਓ ਜੀ ਅਤੇ ਡੇਰੇ ’ਚ ਇੱਕ ਕਮਰਾ ਦੇ ਦਿਓ ਜੀ। ਅਸੀਂ ਵੀ ਇੱਥੇ ਹੀ ਰਹਿ ਕੇ ਸੁਭ੍ਹਾ ਸ਼ਾਮ ਆਪ ਜੀ ਦੇ ਤੇ ਇਨ੍ਹਾਂ ਦੇ ਦਰਸ਼ਨ ਕਰਦੇ ਰਹਾਂਗੇ।

ਇਹ ਸਾਰੀਆਂ ਗੱਲਾਂ ਸੁਣ ਕੇ ‘‘ਦਾਤਾ ਜੀ’’ ਬਹੁਤ ਖੁਸ਼ ਹੋਏ ਤੇ ਵੈਰਾਗ ਵਿੱਚ ਆ ਕੇ ਬਚਨ ਫਰਮਾਏ ‘‘ਬੇਟਾ (ਬਾਪੂ ਜੀ ਨੂੰ) ਤੇਰਾ ਸਭ ਤੋਂ ਕੀਮਤੀ ਤੇ ਇਕਲੌਤਾ ਖਜ਼ਾਨਾ ਤਾਂ ਅਸੀਂ ਤੁਹਾਡੇ ਤੋਂ ਲੈ ਹੀ ਲਿਆ ਹੈ ਹੋਰ ਕੁਝ ਨਹੀਂ ਚਾਹੀਦਾ। ਤੁਸੀਂ ਇਨ੍ਹਾਂ ਛੋਟੇ-2 ਬੱਚਿਆਂ ਦੀ ਸੰਭਾਲ ਕਰਨੀ ਹੈ। ਆਪ ਜਦੋਂ ਵੀ ਸਾਨੂੰ (ਆਪਣੇ ਅਤੇ ਦਾਸ ਵੱਲ ਇਸ਼ਾਰਾ ਕਰਕੇ) ਬੁਲਾਉਂਗੇ ਜਾਂ ਯਾਦ ਕਰੌਂਗੇ ਤਾਂ ਅਸੀਂ ਤੁਹਾਡੇ ਕੋਲ ਆ ਜਾਇਆ ਕਰਾਂਗੇ। ਫਿਰ ‘‘ਦਾਤਾ ਜੀ’’ ਨੇ ਦਾਸ ਨੂੰ ਆਪਣੇ ਕੋਲ ਬਿਠਾ ਕੇ ਆਸ਼ੀਰਵਾਦ ਦਿੰਦੇ ਹੋਏ ਫਰਮਾਇਆ ਕਿ ‘‘ਅੱਜ ਤੋਂ ਹੀ ਅਸੀਂ ਇਨ੍ਹਾਂ ਨੂੰ ਦੋਹਾਂ ਜਹਾਨਾਂ ਦਾ ਰੂਹਾਨੀ ਖਜ਼ਾਨਾ ਦੇ ਕੇ ਇਨ੍ਹਾਂ ਨੂੰ ਰੂਹਾਨੀਅਤ ਨਾਲ ਮਾਲਾਮਾਲ ਕਰਦੇ ਹਾਂ। ਅੱਜ ਤੋਂ ‘ਇਹ’ ਹੀ ਸਾਰਾ ‘ਰੂਹਾਨੀਅਤ’ ਦਾ ਕੰਮ ਕਰਿਆ ਕਰਨਗੇ।’’ ਇਹ ਫਰਮਾ ਕੇ ‘‘ਦਾਤਾ ਜੀ’’ ਨੇ ਦਾਸ ਦੇ ਸਿਰ ’ਤੇ ਆਪਣਾ ‘ਕਰ ਕਮਲ’ ਰੱਖਿਆ ਅਤੇ ਮੋਢਾ ਥਪਥਪਾਇਆ।

ਦਾਸ ਇਹ ਸਭ ਸੁਣ ਅਤੇ ਦੇਖ ਕੇ ਵੈਰਾਗ ’ਚ ਆ ਗਿਆ। ਫਿਰ ਦਾਸ ਨੇ ‘‘ਦਾਤਾ ਜੀ’’ ਨੂੰ ਅਰਜ਼ ਕੀਤੀ ਕਿ ਦਾਸ ਤਾਂ ਅਜੇ ਬਹੁਤ ਛੋਟਾ ਹੈ ਇਸ ਲਈ ‘ਆਪ ਜੀ’ ਨਾਲ ਰਹਿ ਕੇ, ਨਾਲ ਬੈਠ ਕੇ ਸਾਰੇ ਕੰਮ ਕਰਵਾਓ ਜੀ। ‘‘ਦਾਤਾ ਜੀ’’ ਨੇ ਖੁਸ਼ ਹੋ ਕੇ ਫਰਮਾਇਆ ‘‘ਅਸੀਂ ਤੇਰੇ ਨਾਲ ਬੈਠ ਕੇ ਸਭ ਕੰਮ ਕਰਵਾਵਾਂਗੇ। ਫਿਕਰ ਨਾ ਕਰ ਆਪਾਂ ਹੀ ਸਭ ਕੰਮ ਕਰਾਂਗੇ।’’ ਫਿਰ 23.9.90 ਨੂੰ ‘‘ਦਾਤਾ ਜੀ’’ ਨੇ ਸਾਧ-ਸੰਗਤ ਦੇ ਸਾਹਮਣੇ ‘‘ਨੂਰਾਨੀ ਕਰ ਕਮਲਾਂ’’ ਨਾਲ ਦਾਸ ਦੇ ਗਲੇ ’ਚ ਹਾਰ ਪਾਇਆ ਅਤੇ ਪ੍ਰਸ਼ਾਦ ਖਵਾਉਂਦੇ ਸਮੇਂ ਬਚਨ ਕੀਤੇ ‘‘ਹੁਣ ਤੋਂ ਤੂੰ ਨਹੀਂ ਤੇਰੇ ’ਚ ‘‘ਅਸੀਂ’’ ਕੰਮ ਕਰਾਂਗੇ। ਅਸੀਂ ਸਾਂ ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ।’’ ਇਹ ਬਚਨ ‘‘ਦਾਤਾ ਜੀ’’ ਨੇ ਕਈ ਵਾਰ ਸੇਵਾਦਾਰਾਂ ਅਤੇ ਸਾਧ-ਸੰਗਤ ਨੂੰ ਕੀਤੇ ਅਤੇ ਇਹ ਵੀ ਬਚਨ ਕੀਤੇ ‘‘ਇਸ Body(ਦਾਸ) ’ਚ ਅਸੀਂ ਘੱਟ ਤੋਂ ਘੱਟ 50-60 ਸਾਲ ਰੂਹਾਨੀਅਤ ਦਾ ਕੰਮ ਕਰਾਂਗੇ।’’

ਤਾਂ ਸਾਡੇ ਕਰੋੜਾਂ ਪਿਆਰੇ ਬੱਚਿਓ ਅਸੀਂ ਤੁਹਾਡੇ ਐੱਮਐੱਸਜੀ ਗੁਰੂ ਤੁਹਾਨੂੰ ਬਚਨ ਦਿੰਦੇ ਹਾਂ ਕਿ ‘‘ਅਸੀਂ ਸਤਿਗੁਰੂ ਰਾਮ ਤੋਂ ਖੁਸ਼ੀਆਂ ਦੇ ਸਮੁੰਦਰ, ਤੁਹਾਡੀ ਸਭ ਤੋਂ ਵੱਡੀ ‘‘ਮੰਗ’’ ਅਤੇ ਏਕਤਾ ਦੀ ਗੱਲ (ਤੁਹਾਡੇ ਵਿੱਚ ਆ ਕੇ ਪੂਰੀ ਕਰਾਂਗੇ ਤੇ ਕਰਵਾਵਾਂਗੇ। ਰਾਮ ਜੀ ਛੇਤੀ ਹੀ ਪੂਰੀ ਕਰਨਗੇ। ਆਸ਼ੀਰਵਾਦ।

ਤੁਹਾਡਾ ਐੱਮਐੱਸਜੀ ਗੁਰੂ
ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
22.09.2023
M
S
G

Saint Dr MSG

ਪੂਜਨੀਕ ਗੁਰੂ ਜੀ ਦੀ 18ਵੀਂ ਸ਼ਾਹੀ ਚਿੱਠੀ (Saint Dr MSG)

ਪੂਜਨੀਕ ਗੁਰੂ ਜੀ ਵੱਲੋਂ ਭੇਜੀ 18ਵੀਂ ਚਿੱਠੀ
ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰੋ ਤੇ ਸੇਵਾਦਾਰੋ,
‘‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।’’
ਸਾਡੇ ਕਰੋੜਾਂ ਪਿਆਰੇ ਬੱਚਿਓ, ਤੁਹਾਨੂੰ ਸਭ ਨੂੰ ਪਰਮ ਪਿਤਾ ਸ਼ਾਹ ਸਤਿਨਾਮ ਜੀ ਦਾਤਾ ਦੇ ਅਵਤਾਰ ਮਹੀਨੇ, ਐੱਮਐੱਸਜੀ ਅਵਤਾਰ ਮਹੀਨੇ ਦੀਆਂ ਕਰੋੜਾਂ ਵਧਾਈਆਂ ਤੇ ਆਸ਼ੀਰਵਾਦ। ਨਵਾਂ ਸਾਲ ਵੀ ਸ਼ੁਰੂ ਹੋ ਰਿਹਾ ਹੈ। ਤੁਹਾਡੇ ਸਾਰਿਆਂ ਲਈ ਨਵੇਂ ਸਾਲ ਦੀ ਬਹੁਤ-2 ਵਧਾਈ ਤੇ ਆਸ਼ੀਰਵਾਦ। M.S.G ਅਵਤਾਰ ਮਹੀਨੇ ਤੇ ਨਵਾਂ ਸਾਲ ਤੁਹਾਨੂੰ ਸਭ ਨੂੰ ਅਤਿ ਸ਼ੁੱਭ ਹੋਵੇ ਤੇ ਤੁਹਾਡੀ ਹਰ ਜਾਇਜ ਮੰਗ ਪਰਮਾਤਮਾ ਛੇਤੀ ਹੀ ਪੂਰੀ ਕਰਕੇ ਤੁਹਾਡਾ ਘਰ ਖੁਸ਼ੀਆਂ ਨਾਲ ਭਰ ਦੇਵੇ। ਸਾਡੇ ਪਿਆਰੇ ਬੱਚਿਓ, ਅਸੀਂ ਹਮੇਸ਼ਾ ਪਰਮ ਪਿਤਾ ਜੀ ਵਾਲੀ Body ਦੀਆਂ, ਭਜਨ ਦੀਆਂ ਦੋ ਲਾਈਨਾਂ ਸੁਣਾਇਆ ਕਰਦੇ ਹਾਂ ਜਿਨ੍ਹਾਂ ਤੋਂ ਸੱਚੇ ਸੌਦੇ ਦਾ ਸਾਰਾ ਗਿਆਨ ਤੇ ਅਸੂਲ ਸਮਝ ਆਉਂਦਾ ਹੈ:-

‘‘ਇਸ ਜਨਮ ਮੇਂ ਯਹ ਦੋ ਕਾਮ ਕਰੋ, ਏਕ ਨਾਮ ਜਪੋ ਔਰ ਪ੍ਰੇਮ ਕਰੋ। ਕਿਸੀ ਜੀਵ ਕਾ ਦਿਲ ਨਾ ਦੁਖਾਨਾ ਕਭੀ, ਮੌਤ ਯਾਦ ਰਖੋ ਮਾਲਿਕ ਸੇ ਡਰੋ।’’ ਪਿਆਰੀ ਸਾਧ-ਸੰਗਤ ਜੀ, ਤੁਸੀਂ ਸਾਰੇ ਬਹੁਤ ਸੇਵਾ ਕਰਦੇ ਹੋ ਅਤੇ ਭੰਡਾਰੇ ਦੇ ਹਰ ਦਿਨ ਖੁਸ਼ੀ ਤੇ ਮਸਤੀ ਨਾਲ ਭਰਪੂਰ ਰਹਿੰਦੇ ਹੋ। ਤੁਸੀਂ ਜੇਕਰ ਇਹ ਚਾਹੁੰਦੇ ਹੋ ਕਿ ਇਹ ਖੁਸ਼ੀਆਂ ਤੇ ਮਸਤੀ ਹਰ ਦਿਨ ਵਧਦੀ ਰਹੇ ਤਾਂ ਤੁਸੀਂ ਤਿੰਨ ਬਚਨਾਂ ’ਤੇ ਪੱਕੇ ਰਹੋ ਤੇ ਦ੍ਰਿੜ੍ਹ ਯਕੀਨ, ਗੁਰੂ ਤੇ ਗੁਰੂ ਬਚਨਾਂ ’ਤੇ ਵੀ ਰੱਖੋਗੇ ਤਾਂ ਖੁਸ਼ੀਆਂ ਤੇ ਮਸਤੀ ਕਈ ਗੁਣਾ ਰੋਜ਼ ਵਧਦੀਆਂ ਜਾਣਗੀਆਂ। ਤੁਹਾਨੂੰ ਸਭ ਨੂੰ ਅਸੀਂ ਪਹਿਲਾਂ ਵੀ ਕਈ ਵਾਰ ਆਖਿਆ ਹੈ ਤੇ ਇੱਕ ਵਾਰ ਫਿਰ ਆਖ ਰਹੇ ਹਾਂ ਕਿ ‘‘ਤੁਹਾਡੇ ਗੁਰੂ ਅਸੀਂ ਸਾਂ, ਅਸੀਂ ਹਾਂ ਤੇ ਅਸੀਂ ਹੀ ਰਹਾਂਗੇ ਤੇ ਅਸੀਂ ਹੀ ਹਾਂ।’’ ਤੁਹਾਡੇ ਨੇੜੇ-ਤੇੜੇ ਕੋਈ ‘ਮੰਦਬੁੱਧੀ ਦਿਵਿਆਂਗ’ ਘੁੰਮ ਰਿਹਾ ਹੋਵੇ ਤਾਂ ਉਸ ਦਾ ਇਲਾਜ ਕਰਵਾ ਕੇ ਉਸ ਨੂੰ ਉਸ ਦੇ ਘਰ ਪਹੁੰਚਾਓ। ਇਹ ਸੇਵਾ ਤੁਸੀਂ ਕਰ ਰਹੇ ਹੋ ਪਰ ਇਸ ਨੂੰ ਹੋਰ ਜ਼ੋਰ ਨਾਲ ਕਰੋ ‘ਨਰ ਸੇਵਾ ਨਾਰਾਇਣ ਸੇਵਾ’ ਹੁੰਦੀ ਹੈ।

ਆਉਣ ਵਾਲੇ ਅਵਤਾਰ ਮਹੀਨੇ M.S.G ਦਾ ਤੇ ਨਵੇਂ ਸਾਲ ਦੇ ਪਹਿਲੇ ਦਿਨ ’ਤੇ ਤੁਸੀਂ ਸਾਰੇ ਮਿਲ ਕੇ ਮਾਨਵਤਾ ਭਲਾਈ ਦਾ ਇੱਕ ਨਵਾਂ ਕਾਰਜ ਸ਼ੁਰੂ ਕਰੋ ਜੀ ਕਿ ਜਿਨ੍ਹਾਂ ਗਰੀਬ ਪਰਿਵਾਰਾਂ ’ਚੋਂ ਮੁਖੀ ਜਾਂ ਇੱਕ ਹੀ ਬੇਟੇ ਜਾਂ ਬੇਟੀ ਦੀ ਨਸ਼ੇ ਕਾਰਨ ਮੌਤ ਹੋ ਗਈ ਹੋਵੇ ਤਾਂ ਅਸੀਂ ਸਾਰੇ ਮਿਲ ਕੇ ਉਨ੍ਹਾਂ ਦੇ ਘਰ ਜਾਈਏ ਤੇ ਉਨ੍ਹਾਂ ਦੀ ਆਰਥਿਕ ਤੌਰ ’ਤੇ ਮੱਦਦ ਕਰਕੇ, ਉਨ੍ਹਾਂ ਦਾ ਦੁੱਖ ਵੰਡਾਇਆ ਕਰਾਂਗੇ। ਇਸ ਮੁਹਿੰਮ ਦਾ ਨਾਂਅ ਹੋਵੇਗਾ ‘‘ਸਹਾਰਾ-ਏ-ਇੰਸਾਂ’’। ਹੱਥ ਖੜ੍ਹੇ ਕਰੋ ਜੀ। ਜੋਰ ਨਾਲ ਨਾਅਰਾ ਲਾਓ ਜੀ। ਹੱਥ ਹੇਠਾਂ ਕਰ ਲਓ ਜੀ। ਜੋ ਸੇਵਾਦਾਰ ਇਹ ਸੇਵਾ ਕਰਨਗੇ ਪਰਮ ਪਿਤਾ ਪਰਮਾਤਮਾ ਉਨ੍ਹਾਂ ਦੀਆਂ ਝੋਲੀਆਂ ਵੱਖ-2 ਖੁਸ਼ੀਆਂ ਦੇ ਕੇ ਭਰ ਦੇਣਗੇ।
ਪਿਆਰੇ ਬੱਚਿਓ ਅਸੀਂ ਗੁਰੂ ਰੂਪ ’ਚ ਹਰ ਪਲ ਮਾਲਕ ਤੋਂ ਤੁਹਾਡੇ ਸਭ ਲਈ, ਭੰਡਾਰੇ ਦੀਆਂ ਖੁੁਸ਼ੀਆਂ ਮੰਗਦੇ ਹੋਏ ਆਖਦੇ ਹਾਂ ਕਿ ਭੰਡਾਰੇ ’ਚ ਤੁਹਾਨੂੰ ‘ਈ-ਸਪੈਸ਼ਲ ਖੁਸ਼ੀਆਂ’ ਮਿਲਣ। ਆਸ਼ੀਰਵਾਦ। ਸਦਾ ਤੁਹਾਡਾ M.S.G ਗੁਰੂ।
ਦਾਸਨ ਦਾਸ,
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
ਐੱਮਐੱਸਜੀ
30-12-2023

Saint Dr MSG

ਪੂਜਨੀਕ ਗੁਰੂ ਜੀ ਦੀ 19ਵੀਂ ਸ਼ਾਹੀ ਚਿੱਠੀ (Saint Dr MSG)

ਪੂਜਨੀਕ ਗੁਰੂ ਜੀ ਵੱਲੋਂ ਭੇਜੀ ਗਈ 19ਵੀਂ ਰੂਹਾਨੀ ਚਿੱਠੀ
ਮੇਰੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰੋ ਤੇ ਸੇਵਾਦਾਰੋ,
ਤੁਹਾਨੂੰ ਸਭ ਨੂੰ ‘‘ਸਥਾਪਨਾ ਦਿਵਸ M.S.G ਭੰਡਾਰੇ’’ ਦੀਆਂ ਬਹੁਤ-ਬਹੁਤ ਵਧਾਈਆਂ ਤੇ ਆਸ਼ੀਰਵਾਦ ਤੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।
ਸਾਡੇ ਕਰੋੜਾਂ ਪਿਆਰੇ ਬੱਚਿਓ, ਇਸ ਸਥਾਪਨਾ ਦਿਵਸ ’ਤੇ ਅਸੀਂ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਰਥਨਾ ਕਰ ਕੇ ਗੁਰੂ ਰੂਪ ’ਚ ਇਹ ਬਚਨ ਕਰਦੇ ਹਾਂ ਕਿ ਤੁਸੀਂ ਬਚਨਾਂ ਦੇ ਪੱਕੇ ਰਹੋ ਤੇ ਦਿੜ੍ਹ ਯਕੀਨ ਰੱਖੋ ਤਾਂ ਪਰਮਾਤਮਾ, ਇਸ ਸਥਾਪਨਾ ਦਿਵਸ ਤੋਂ ਤੁਹਾਡੇ ਘਰਾਂ ਵਿੱਚ ਨਿੱਜਧਾਮ ਦੀਆਂ ਖੁਸ਼ੀਆਂ ਤੇ ਮਸਤੀ ਦੀ ਸਥਾਪਨਾ ਕਰਕੇ ਤੁਹਾਨੂੰ ਸਭ ਨੂੰ ਮਾਲਾਮਾਲ ਕਰ ਦੇਵੇਗਾ।

ਸਾਡੇ ਪਿਆਰੇ ਬੱਚਿਓ, ਅਸੀਂ ਹਮੇਸ਼ਾ ਤੁਹਾਨੂੰ ਸਭ ਨੂੰ ਯਾਦ ਰੱਖਦੇ ਹਾਂ ਅਤੇ ਸੁਭ੍ਹਾ-ਸਵੇਰੇ 3 ਤੋਂ 5 ਅਤੇ ਸ਼ਾਮ ਨੂੰ 7 ਤੋਂ 9 ਵਜੇ ਤੁਹਾਡੇ ਸਭ ਲਈ ਪਰਮ ਪਿਤਾ ਪਰਮਾਤਮਾ ਨੂੰ ‘ਈ-ਸਪੈਸ਼ਲ’ ਪ੍ਰਾਰਥਨਾ ਦੁਆ ਕਰਦੇ ਹਾਂ ਕਿ ਤੁਹਾਡੇ ਪਹਾੜ ਵਰਗੇ ਭਿਆਨਕ ਕਰਮ ਕੰਕਰ ਬਣ ਕੇ ਕੱਟ ਜਾਣ। ਤੁਸੀਂ ਸਾਰੇ ਇਸ ‘ਸਥਾਪਨਾ ਦਿਵਸ M.S.G ਭੰਡਾਰੇ’ ’ਤੇ ਪ੍ਰਣ ਕਰੋ ਕਿ ‘‘ਪਾਲਤੂ ਪਸ਼ੂਆਂ ਨੂੰ ਆਵਾਰਾ ਨਹੀਂ ਛੱਡੋਂਗੇ।’’ ਇਸ ਕਾਰਜ ਦਾ ਨਾਂਅ ਹੋਵੇਗਾ ‘‘ਪਾਲਤੂ ਸੰਭਾਲ’’ ਸਾਰੇ ਹੱਥ ਖੜੇ ਕਰੋ। ਜ਼ੋਰ ਨਾਲ ਨਾਅਰਾ ਬੋਲੋ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’। ਹੱਥ ਹੇਠਾਂ ਕਰ ਲਓ ਜੀ। ਪਰਮ ਪਿਤਾ M.S.G ਤੁਹਾਡੇ ਘਰ (ਸਰੀਰ) ਅਤੇ ਪਰਿਵਾਰ ਨੂੰ ਖੁਸ਼ੀਆਂ ਦੇਣ ਅਤੇ ਪਰਿਵਾਰ ਦਾ ਆਪਸ ’ਚ ਪਿਆਰ ਵਧੇ।

ਆਸ਼ੀਰਵਾਦ। ਬੱਚਿਓ, ਜਿਵੇਂ ਤੁਸੀਂ ਸਾਰੇ ਸ੍ਰਿਸ਼ਟੀ ਭਲਾਈ ਕਾਰਜ ਦਿਨ-ਰਾਤ ਕਰਦੇ ਰਹਿੰਦੇ ਹੋ ਉਹ ਜਜ਼ਬਾ ਕਮਾਲ ਦਾ ਹੈ ਇਸ ਨੂੰ ਵਧਾਓ, ਘੱਟ ਨਾ ਹੋਣ ਦੇਣਾ। ਪਿਆਰੇ ਬੱਚਿਓ, ਤੁਸੀਂ ਸਾਰੇ ਸਾਡੀਆਂ ਨਜ਼ਰਾਂ ’ਚ ਹਮੇਸ਼ਾ ਵੱਸੇ ਰਹਿੰਦੇ ਹੋ ਅਤੇ ਤੁਸੀਂ ਜੋ ਵੀ ਗੱਲਾਂ ਸਾਡੇ ਨਾਲ ਕਰਦੇ ਰਹਿੰਦੇ ਹੋ ਉਹ ਸਭ ਸਾਨੂੰ, ਪਰਮ ਪਿਤਾ ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਦੀ ਕ੍ਰਿਪਾ ਨਾਲ ਸੁਣਦੀਆਂ ਰਹਿੰਦੀਆਂ ਹਨ। ਤੁਸੀਂ ਸਾਨੂੰ ਗੁਰੂ ਰੂਪ ’ਚ ਅਤੇ ਮਾਂ-ਬਾਪ ਦੇ ਰੂਪ ’ਚ ਜੋ ਵੀ ਗੱਲ ਕਹਿੰਦੇ ਹੋ ਜਿਵੇਂ ਪਿਆਰ, ਲਾਡ, ਤਾਨੇ ਮਾਰਨਾ, ਲੜਨਾ ਆਦਿ ਅਤੇ ਅਸੀਂ ਸੁਣਦੇ ਹਾਂ ਅਤੇ ਜਦੋਂ ਤੁਸੀਂ ਸਭ ਕੁਝ ਕਹਿ ਕੇ ਸ਼ਾਂਤ ਹੋ ਜਾਂਦੇ ਹੋ, ਤਾਂ ਅਸੀਂ ਤੁਹਾਨੂੰ ਤੁਹਾਡੀਆਂ ਗੱਲਾਂ ਦਾ ਜਵਾਬ ਤੁਹਾਡੇ ਅੰਦਰੋਂ ਦੇ ਦਿੰਦੇ ਹਾਂ ਪਰਮ ਪਿਤਾ ਜੀ ਦੀ ਕ੍ਰਿਪਾ ਨਾਲ। ਫਿਰ ਤੁਸੀਂ ਖੁਸ਼ ਹੁੰਦੇ ਹੋ ਜਾਂ ਹੱਸਦੇ ਹੋ ਤਾਂ ਅਸੀਂ ਵੀ ਤੁਹਾਡੇ ਨਾਲ ਹੱਸਦੇ ਹਾਂ।

ਤੁਹਾਨੂੰ ਕੋਈ ਵੀ ਪ੍ਰੇਸ਼ਾਨੀ, ਕਰਮ ਰੋਗ ਆਉਂਦਾ ਹੈ ਅਤੇ ਤੁਸੀਂ ਆਪਣੇ ਗੁਰੂ M.S.G ਨੂੰ ਯਾਦ ਕਰਦੇ ਹੋ ਤਾਂ ਅਸੀਂ ਪਰਮ ਪਿਤਾ ਜੀ ਦੀ ਕਿਰਪਾ ਨਾਲ, ਤੁਹਾਡੇ ਲਈ ਪ੍ਰਾਰਥਨਾ ਕਰਕੇ ਆਸ਼ੀਰਵਾਦ ਭੇਜਦੇ ਹਾਂ ਤਾਂ ਕਿ ਤੁਹਾਡੇ ਭਿਆਨਕ ਕਰਮ ਕੱਟ ਜਾਣ। ਕਰਮ ਕੱਟਦੇ ਤੁਹਾਨੂੰ ਮਹਿਸੂਸ ਵੀ ਹੁੰਦੇ ਹਨ। ਇੱਕ ਵਾਰ ਫਿਰ ਅਸੀਂ ਪਰਮ ਪਿਤਾ ਸ਼ਾਹ ਮਸਤਾਨ ਸ਼ਾਹ ਸਤਿਨਾਮ ਜੀ ਨੂੰ ਅਰਬਾਂ ਸਿੱਜਦੇ ਕਰਦੇ ਹਾਂ ਜਿਨ੍ਹਾਂ ਨੇ ‘ਅੱਜ ਦੇ ਦਿਨ’ ਸਾਡੇ ਲਈ ਮਹਾਂ ਪਰਉਪਕਾਰ ਕੀਤਾ। ਡੇਰਾ ਸੱਚਾ ਸੌਦਾ ਬਣਾਇਆ। ਤੁਹਾਨੂੰ ਸਭ ਨੂੰ M.S.G Guru Papa ਦਾ ਆਸ਼ੀਰਵਾਦ।
ਤੁਹਾਡਾ ਗੁਰੂ,
ਦਾਸਨ ਦਾਸ,
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
27.04.2024

Saint Dr MSG

LEAVE A REPLY

Please enter your comment!
Please enter your name here