ਪੂਜਨੀਕ ਗੁਰੂ ਜੀ ਨੇ ਬਰਨਾਵਾ ਆਸ਼ਰਮ ਤੋਂ ਇਸ ਤਰ੍ਹਾਂ ਕੀਤੀ ਪੌਦਾ ਲਗਾਓ ਮੁਹਿੰਮ ਦੀ ਸ਼ੁਰੂਆਤ

Ram Rahim Ji
ਬਰਨਾਵਾ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪੌਦਾ ਲਾ ਕੇ ਪੌਦਾ ਲਗਾਓ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ।

ਦੇਸ਼-ਵਿਦੇਸ਼ ’ਚ ਲਗਾਏ ਸਾਧ-ਸੰਗਤ ਨੇ ਪੌਦੇ

(ਸੱਚ ਕਹੂੰ ਨਿਊਜ਼) ਸਰਸਾ। ਪਵਿੱਤਰ ਐਮਐਸਜੀ ਅਵਤਾਰ ਭੰਡਾਰਾ ਵਾਤਾਵਰਨ ਲਈ ਵਰਦਾਨ ਬਣ ਗਿਆ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਬੁੱਧਵਾਰ ਨੂੰ ਦੇਸ਼-ਵਿਦੇਸ਼ ’ਚ ਲੱਖਾਂ ਪੌਦੇ ਲਾ ਕੇ ਧਰਤੀ ਨੂੰ ਹਰਿਆਲੀ ਦਾ ਤੋਹਫ਼ਾ ਦਿੱਤਾ। ਮੌਕਾ ਸੀ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ਦੇ ਆਗਮਨ ਦੀ ਖੁਸ਼ੀ ਦਾ। (Ram Rahim Ji)

ਇਸ ਦੌਰਾਨ ਪੌਦੇ ਲਗਾਓ ਮੁਹਿੰਮ ਸੰਬੰਧੀ ਸਾਧ-ਸੰਗਤ ’ਚ ਜ਼ਬਰਦਸਤ ਉਤਸ਼ਾਹ ਵੇਖਣ ਨੂੰ ਮਿਲਿਆ। ਪੌਦੇ ਲਗਾਓ ਮੁਹਿੰਮ ਦੀ ਸੁੱਭ ਸ਼ੁਰੂਆਤ ਬੁੱਧਵਾਰ ਸਵੇਰੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਯੂਪੀ) ’ਚ ਪੌਦਾ ਲਗਾ ਕੇ ਕੀਤੀ।

ਇਹ ਵੀ ਪੜ੍ਹੋ: MSG Bhandara: ਅਵਤਾਰ ਦਿਹਾੜੇ ਦਾ ‘ਪਵਿੱਤਰ MSG ਭੰਡਾਰਾ’ ਭਲਕੇ

ਇਸ ਤੋਂ ਬਾਅਦ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ਦੇ ਨਾਲ-ਨਾਲ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਬਿਹਾਰ, ਝਾਰਖੰਡ, ਕਰਨਾਟਕ, ਆਂਧਰਾ ਪ੍ਰਦੇਸ਼, ਤਮਿਲਨਾਡੂ ਅਤੇ ਤੇਲੰਗਾਨਾ ਸਮੇਤ ਦੇਸ਼-ਦੁਨੀਆ ’ਚ ਸਾਧ-ਸੰਗਤ  ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਗਾ ਕੇ ਘਰ-ਆਂਗਣ, ਖੇਤਾਂ, ਪਾਰਕਾਂ, ਸਕੂੂਲਾਂ, ਪੰਚਾਇਤੀ ਜ਼ਮੀਨਾਂ ਸਮੇਤ ਵੱਖ-ਵੱਖ ਜਨਤਕ ਥਾਵਾਂ ’ਤੇ ਪੌਦੇ ਲਗਾਉਣ ’ਚ ਜੁਟ ਗਈ।

ਪੌਦਾ ਲਗਾਓ ਮੁਹਿੰਮ ’ਚ ਔਰਤਾਂ, ਪੁਰਸ਼ਾਂ, ਬੱਚੇ, ਨੌਜਵਾਨ ਅਤੇ ਬਜ਼ੁਰਗਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਪੌਦੇ ਲਗਾਉਣ ਸੰਬੰਧੀ ਉਨ੍ਹਾਂ ਦਾ ਜ਼ਜਬਾ ਵੇਖਣਯੋਗ ਸੀ। ਇਸ ਦੌਰਾਨ ਸਾਧ-ਸੰਗਤ ਨੇ ਦੇਸ਼-ਵਿਦੇਸ਼ ’ਚ ਆਪਣੇ-ਆਪਣੇ ਬਲਾਕਾਂ ’ਚ ਲੱਖਾਂ ਫ਼ਲਦਾਰ, ਛਾਇਆਦਾਰ ਅਤੇ ਔਸ਼ਧੀ ਪੌਦੇ ਲਗਾ ਕੇ ਧਰਤੀ ਨੂੰ ਹਰਿਆਲੀ ਨਾਲ ਮਹਿਕਣ ਲਾ ਦਿੱਤਾ।

ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਦੀ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਹੁਣ ਤੱਕ ਕਰੋੜਾਂ ਪੌਦੇ ਲਗਾ ਕੇ ਕੀਰਤੀਮਾਨ ਸਥਾਪਿਤ ਕਰ ਚੁੱਕਿਆ ਹੈ। ਐਨਾ ਹੀ ਨਹੀਂ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਰਦਿਆਂ ਸਾਧ-ਸੰਗਤ ਜਦੋਂ ਤੱਕ ਪੌਦਾ ਵੱਡਾ ਦਰੱਖਤ ਨਹੀਂ ਬਣ ਜਾਂਦਾ ਉਦੋਂ ਤੱਕ ਸਮੇਂ-ਸਮੇਂ ’ਤੇ ਇਨ੍ਹਾਂ ਪੌਦਿਆਂ ਦੀ ਸੰਭਾਲ ਵੀ ਕਰਦੀ ਹੈ। Ram Rahim Ji

Ram Rahim Ji

ਹਰ ਸਾਲ ਰੁੱਖ ਲਗਾਉਣ ਦੀ ਮੁਹਿੰਮ | Tree Plant Campaign

ਅਗਸਤ 15, 2007                       40, 00, 000 ਬੂਟੇ
ਅਗਸਤ 15, 2008                       41,00,000 ਪੌਦੇ
15 ਅਗਸਤ 2009                        68,73,451 ਪੌਦੇ
ਅਗਸਤ 15, 2010                       43, 01, 57 ਪੌਦੇ
ਅਗਸਤ 15, 2011                       40, 00, 000 ਪੌਦੇ
ਅਗਸਤ 15, 2012                       31, 21, 203 ਪੌਦੇ
ਅਗਸਤ 15, 2013                       35, 36, 264 ਪੌਦੇ
ਅਗਸਤ 15, 2014                       35, 00, 000 ਪੌਦੇ
ਅਗਸਤ 15, 2015                       50, 00, 000 ਪੌਦੇ
ਅਗਸਤ 15, 2016                       40, 00, 000 ਪੌਦੇ
ਅਗਸਤ 15, 2017                       35, 00, 000 ਪੌਦੇ
ਅਗਸਤ 15, 2018                       24,84,900 ਪੌਦੇ
ਅਗਸਤ 15, 2019                       07,38,515 ਪੌਦੇ
ਅਗਸਤ 15, 2020                       06,33,398 ਪੌਦੇ
ਅਗਸਤ 15, 2021                       25, 00, 000 ਪੌਦੇ
ਅਗਸਤ 15, 2022                       37, 30, 642 ਪੌਦੇ
ਅਗਸਤ 15, 2023                       40, 00, 000 ਪੌਦੇ
ਕੁੱਲ :                                      6 ਕਰੋੜ 18 ਹਜ਼ਾਰ 650 ਰੁਪਏ