Instagram ’ਤੇ Saint Dr. MSG ਦਾ ਨਵਾਂ ਵੀਡੀਓ

saint-Dr-MSG-3-696x444

ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਇੰਸਟਾਗ੍ਰਾਮ ਚੈੱਨਲ ਸੇਂਟ ਐਮਐਸਜੀ ਇੰਸਾਂ ’ਤੇ ਸ਼ੁੱਕਰਵਾਰ ਨੂੰ ਇੱਕ ਵੀਡੀਓ ਅਪਲੋਡ ਕੀਤੀ। ਵੀਡੀਓ ’ਚ ਪੂਜਨੀਕ ਗੁਰੂ ਜੀ ਦਾ ਜੀਵ-ਜੰਤੂਆਂ ਦੇ ਨਾਲ ਅਸੀਮ ਸਨੇਹ ਸਾਫ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਦੀ ਮਨਮੋਹਕ ਮੁਸਕਾਨ ਵੀ ਅਸੀਮ ਖੁਸ਼ੀ ਦਾ ਸੰਚਾਰ ਕਰ ਰਹੀ ਹੈ। ਵੇਖਦੇ ਹੀ ਵੇਖਦੇ ਇਹ ਵੀਡੀਓ ਵਾਈਰਲ ਹੋ ਗਈ। ਵੀਡੀਓ ’ਚ ਪੂਜਨੀਕ ਗੁਰੂ ਜੀ ਛੋਟੇ ਜਿਹੇ ਡਾਗੀ ਨੂੰ ਪ੍ਰਸਾਦ ਖੁਆ ਰਹੇ ਹਨ।

pita ji

ਪੂਜਨੀਕ ਗੁਰੂ ਜੀ ਦੇ ਪਵਿੱਤਰ ਕਰ ਕਮਲਾਂ ਨਾਲ ਪ੍ਰਸ਼ਾਦ ਖਾ ਕੇ ਉਹ ਖੁਸ਼ੀ ’ਚ ਛਾਲਾਂ ਮਾਰ ਰਿਹਾ ਹੈ। ਜਿਵੇਂ-ਜਿਵੇਂ ਪੂਜਨੀਕ ਗੁਰੂ ਜੀ ਉਸ ਨੂੰ ਨਿਰਦੇਸ਼ ਕਰਦੇ ਹਨ, ਉਹ ਬਿਲਕੁਲ ਉਵੇਂ ਹੀ ਕਰਦਾ ਹੈ। ਇਸ ਤੋਂ ਬਾਅਦ ਜਦੋਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਤਾਂ ਉਹ ਘਾਹ ’ਤੇ ਲੇਟ ਗਿਆ ਤੇ ਮਸਾਜ ਕਰਵਾਉਣ ਲੱਗਦਾ ਹੈ। ਫਿਰ ਪੂਜਨੀਕ ਗੁਰੂ ਜੀ ਦੇ ਅੱਗੇ-ਅੱਗੇ ਚੱਲਣ ਲੱਗਦਾ ਹੈ। ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਦੇ ਚੈੱਨਲ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਫਾਲੋ ਕਰ ਰਹੇ ਹਨ ਤੇ ਫਾਲੋਅਰ ਦੇ ਵਧਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਦੇ ਹਰ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

https://www.instagram.com/reel/CfvjCc0l3CH/?utm_source=ig_embed&ig_rid=479dfb61-1f06-4a25-a3d9-5ef768f38b11

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

 

LEAVE A REPLY

Please enter your comment!
Please enter your name here