ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਨੇ Instagram ’ਤੇ ਵੀਡੀਓ ਪਾ ਕੇ ਕਿਸਾਨਾਂ ਨੂੰ ਦਿੱਤੇ ਟਿਪਸ; ਗੰਡੋਆ ਖਾਦ ਕਿਵੇਂ ਬਣਾਈਏ

    Ram Rahim

    ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ ਇੰਸਟਾਗ੍ਰਾਮ ਰੀਲ ਅਪਲੋਡ ਕੀਤੀ ਹੈ। ਵੀਡੀਓ ’ਚ ਪੂਜਨੀਕ ਗੁਰੂ ਜੀ ਕਿਸਾਨਾਂ ਨੂੰ ਜਾਣਕਾਰੀ ਦੇ ਰਹੇ ਹਨ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਕਿਸਾਨਾਂ ਨੂੰ ਆਰਗੈਨਿਕ ਖੇਤੀ ਕਰਨੀ ਚਾਹੀਦੀ ਹੈ। ਉਸ ਦੇ ਲਈ ਖਾਦ ਜ਼ਰੂਰੀ ਹੈ। ਉਂਝ ਹਰ ਖੇਤੀ ਲਈ ਇਹ ਖਾਦ ਵਧੀਆ ਮੰਨੀ ਜਾਂਦੀ ਹੈ।

    ਗੰਡੋਆ ਖਾਦ ਕਿਵੇਂ ਬਣਾਈਏ (Vermicompost Kaise Banate Hain)

    ਗੋਹੇ ਦੀ ਖਾਦ ਅਤੇ ਉਸ ਤੋਂ ਵੀ ਵਧੀਆ ਖਾਦ ਵਰਮੀਕੰਪੋਸਟ (Vermicompost) ਗੰਡੋਇਆਂ ਦੀ ਖਾਦ ਬਣਾਈ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਥੋੜ੍ਹਾ ਜਿਹਾ ਤਰੀਕਾ ਦੱਸਣਾ ਚਾਹੰੁਦੇ ਹਾਂ। ਤੁਸੀਂ ਘਰ ’ਚ ਵੀ ਬਣਾ ਸਕਦੇ ਹੋ। ਬੱਠਲ ਵਿੱਚ ਤੁਸੀਂ ਗੋਹਾ ਲੈ ਲਓ ਅਤੇ ਉਸ ਗੋਹੇ ’ਚ ਗੰਡੋਏ ਛੱਡ ਦਿਓ। ਹੁਣ ਇਸ ’ਚ ਥੋੜ੍ਹਾ ਜਿਹਾ ਪਾਣੀ ਸਾਈਡਾਂ ’ਤੇ ਪਾਓ। ਇਹ ਪਾਣੀ ਗੰਡੋਇਆਂ ਦੇ ਉੱਪਰ ਨਹੀਂ ਪਾਉਣਾ। ਗੋਹੇ ਨੂੰ ਗਿੱਲਾ ਹੋਣ ਦਿਓ। ਫਿਰ ਉਸ ਨੂੰ ਥੋੜ੍ਹਾ ਜਿਹਾ ਫੈਲਾ ਦਿਓ। ਇਹ ਆਪਣੇ ਆਪ ਹੀ ਗੋਹੇ ਦੇ ਵਿੱਚ ਹੇਠਾਂ ਚਲੇ ਜਾਣਗੇ। ਥੋੜ੍ਹੀ ਦੇਰ ’ਚ ਖਾਦ ਤਿਆਰ ਹੋ ਜਾਵੇਗੀ। ਵੀਡੀਓ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ। (Saint Dr MSG)

    https://www.instagram.com/p/Cn4dyl4v71B/?hl=en

    ਗੋਡੋਇਆਂ ਦੀ ਖਾਦ ਜਾਂ ਵਰਮੀ ਕੰਪੋਸਟ ਪੋਸ਼ਣ ਪਦਾਰਥਾਂ ਨਾਲ ਭਰਪੂਰ ਇੱਕ ਉੱਤਮ ਜੈਵ ਖਾਦ ਹੈ। ਇਹ ਗੰਡੋਇਆਂ ਦੁਆਰਾ ਵਨਸਪਤੀਆਂ ਤੇ ਭੋਜਨ ਦੇ ਕਚਰੇ ਆਦਿ ਨੂੰ ਇਕੱਠਾ ਕਰਕੇ ਬਣਾਈ ਜਾਂਦੀ ਹੈ।

    ਵਰਮੀ ਕੰਪੋਸਟ ’ਚ ਬਦਬੂ ਨਹੀਂ ਹੁੰਦੀ ਅਤੇ ਮੱਖੀ ਤੇ ਮੱਛਰ ਨਹੀਂ ਵਧਦੇ ਅਤੇ ਵਾਤਾਵਰਣ ਪ੍ਰਦੂਸ਼ਿਤ ਨਹੀਂ ਹੁੰਦਾ। ਤਾਪਮਾਨ ਕੰਟਰੋਲ ’ਚ ਰਹਿਣ ਨਾਲ ਜੀਵਾਣੂ ਕਿਰਿਆਸ਼ੀਲ ਤੇ ਸਰਗਰਮ ਰਹਿੰਦੇ ਹਨ। ਵਰਮੀ ਕੰਪੋਸਟ ਡੇਢ ਤੋਂ ਦੋ ਮਹੀਨਿਆਂ ਦੇ ਅੰਦਰ ਤਿਆਰ ਹੋ ਜਾਂਦੀ ਹੈ। ਇਸ ’ਚ 2.5 ਤੋਂ 3 ਪ੍ਰੀਤਸ਼ਤ ਨਾਈਟ੍ਰੋਜਨ, 1.5 ਤੋਂ 2 ਪ੍ਰਤੀਸ਼ਤ ਸਲਫਰ ਤੇ 1.5 ਤੋਂ 2 ਪ੍ਰਤੀਸ਼ਤ ਪੋਟਾਸ਼ ਪਾਈ ਜਾਂਦੀ ਹੈ।

    ਗੰਡੋਇਆਂ ਦੀ ਖਾਦ ਦੀਆਂ ਵਿਸ਼ੇਸ਼ਤਾਵਾਂ :

    ਇਸ ਖਾਦ ’ਚ ਬਦਬੂ ਨਹੀਂ ਹੰੁਦੀ ਅਤੇ ਮੱਖੀ ਤੇ ਮੱਛਰ ਨਹੀਂ ਵਧਦੇ ਅਤੇ ਵਾਤਾਵਰਣ ਪ੍ਰਦੂਸ਼ਿਤ ਨਹੀਂ ਹੁੰਦਾ। ਤਾਪਮਾਨ ਕੰਟਰੋਲ ’ਚ ਰਹਿਣ ਨਾਲ ਜੀਵਾਣੂ ਕਿਰਿਆਸ਼ੀਲ ਤੇ ਸਰਗਰਮ ਰਹਿੰਦੇ ਹਨ। ਵਰਮੀ ਕੰਪੋਸਟ ਡੇਢ ਤੋਂ ਦੋ ਮਹੀਨਿਆਂ ਦੇ ਅੰਦਰ ਤਿਆਰ ਹੋ ਜਾਂਦੀ ਹੈ। ਇਸ ’ਚ 2.5 ਤੋਂ 3 ਪ੍ਰੀਤਸ਼ਤ ਨਾਈਟ੍ਰੋਜਨ, 1.5 ਤੋਂ 2 ਪ੍ਰਤੀਸ਼ਤ ਸਲਫਰ ਤੇ 1.5 ਤੋਂ 2 ਪ੍ਰਤੀਸ਼ਤ ਪੋਟਾਸ਼ ਮਿਲਦੀ ਹੈ।

    • ਇਸ ਖਾਦ ਨੂੰ ਤਿਆਰ ਕਰਨ ’ਚ ਪ੍ਰਕਿਰਿਆ ਸਥਾਪਿਤ ਹੋ ਜਾਣ ਤੋਂ ਬਾਅਦ ਇੱਕ ਤੋਂ ਡੇਢ ਮਹੀਨੇ ਦਾ ਸਮਾਂ ਲੱਗਦਾ ਹੈ।
    • ਹਰ ਮਹੀਨੇ ਇੱਕ ਟਨ ਖਾਦ ਪ੍ਰਾਪਤ ਕਰਨ ਲਈ 100 ਵਰਗ ਫੁੱਟ ਆਕਾਰ ਦਾ ਨਰਸਰੀ ਬੈੱਡ ਕਾਫ਼ੀ ਹੁੰਦੀ ਹੈ।
    • ਗੰਡੋਆ ਖਾਦ ਦੀ ਸਿਰਫ਼ 2 ਟਨ ਮਾਤਰਾ ਪ੍ਰਤੀ ਹੈਕਟੇਅਰ ਜ਼ਰੂਰੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here