ਸ਼ਾਹ ਸਤਿਨਾਮ ਜੀ ਨੋਬਲ ਸਕੂਲ ਦੇ ਪ੍ਰਿੰਸੀਪਲ ਨੇ ਪੂਜਨੀਕ ਗੁਰੂ ਜੀ ਨੂੰ ਸਮਰਪਿਤ ਕੀਤੇ 21 ਐਵਾਰਡ
ਬਰਨਾਵਾ/ਉਦੈਪੁਰ। ਇੱਕ ਸਮੇਂ ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਦੇ ਜਿਸ ਆਦਿਸਵਾਸੀ ਖੇਤਰ ਦਾ ਨਾਂਅ ਲੈਣ ’ਤੇ ਵੀ ਲੋਕ ਡਰ ਨਾਲ ਕੰਬਦੇ ਸਨ ਅੱਜ ਉਥੋਂ ਦੇ ਬੱਚੇ ਸਿੱਖਿਆ ਦੇ ਨਾਲ-ਨਾਲ ਖੇਡਾਂ ’ਚ ਸੋਨ ਤਮਗਿਆਂ ਦੀ ਚਕਮ ਫੈਲਾ ਰਹੇ ਹਨ। ਹੁਣ ਤੁਹਾਡੇ ਦਿਮਾਗ ’ਚ ਆ ਰਿਹਾ ਹੋਵੇਗਾ ਕਿ ਆਖਰ ਇਹ ਕਿਵੇਂ ਹੋਇਆ। ਜੀ ਹਾਂ, ਇਹ ਖਾਸ ਤੇ ਅਨੋਖਾ ਕੰਮ ਕਰਕੇ ਦਿਖਾਇਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ। ਪੂਜਨੀਕ ਗੁਰੂ ਜੀ (Saint Dr MSG) ਨੇ ਆਦਿਵਾਸੀ ਖੇਤਰ ਕੋਟੜਾ ’ਚ ਸੰਨ 2013 ’ਚ ਸ਼ਾਹ ਸਤਿਨਾਮ ਜੀ ਨੋਬਲ ਸਕੂਲ ਦੀ ਸਥਾਪਨਾ ਕੀਤੀ।
ਇਸ ਦੇ ਨਾਲ ਹੀ ਆਪ ਜੀ ਨੇ ਸਕੂਲ ਪ੍ਰਿੰਸੀਪਲ ਤੇ ਸਟਾਫ਼ ਨੂੰ ਬੱਚਿਆਂ ਨੂੰ ਪੜ੍ਹਾਉਣ ਅਤੇ ਉਨ੍ਹਾਂ ਦੀ ਪ੍ਰਤਿਭਾ ਅਨੁਸਾਰ ਖੇਡਾਂ ’ਚ ਅੱਗੇ ਵਧਾਉਣ ਦੇ ਵੀ ਟਿਪਸ ਦਿੱਤੇ। ਜਿਸ ਦੀ ਬਦੌਲਤ ਇੱਥੋਂ ਦੇ ਬੱਚੇ ਹੁਣ ਨਾ ਸਿਰਫ਼ ਸਿੱਖਿਆ ਸਗੋਂ ਖੇਡਾਂ ’ਚ ਵੀ ਰਾਜਸਥਾਨ ਦਾ ਨਾਂਅ ਰੌਸ਼ਨ ਕਰ ਰਹੇ ਹਨ। ਸਕੂਲ ਦੀ ਸਥਾਪਨਾ ਤੋਂ ਸ਼ੁਰੂ ਹੋਇਆ ਸਨਮਾਨ ਪ੍ਰਾਪਤ ਕਰਨ ਦਾ ਸਿਲਸਿਲਾ 2021 ਤੱਕ 21 ਐਵਾਰਡ ਤੱਕ ਪਹੁੰਚ ਗਿਆ। ਪਿਛਲੇ ਸਾਲ ਸਕੂਲ ਦੇ ਪਿੰ੍ਰਸੀਪਲ ਯੋਗੇਸ਼ ਕੁਮਾਰ ਨੇ ਇਹ ਸਾਰੇ ਐਵਾਰਡ ਪੂਜਨੀਕ ਗੁਰੂ ਜੀ ਨੂੰ ਸਮਰਪਿਤ ਕੀਤੇ।
2013 ’ਚ ਸ਼ੁਰੂ ਹੋਇਆ ਸਕੂਲ ਅਤੇ ਨਾਲ ਹੀ ਹੋਇਆ ਐਵਾਰਡਾਂ ਦਾ ਆਗਾਜ਼
ਇਸ ਮੌਕੇ ’ਤੇ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਇਸ ਮੌਕੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦੱਸਿਆ ਕਿ ਰਾਮ ਜੀ ਦੀ ਕਿਰਪਾ ਨਾਲ ਅਸੀਂ ਤੇ ਸਾਧ-ਸੰਗਤ ਨੇ ਮਿਲ ਕੇ ਸ਼ਾਹ ਸਤਿਨਾਮ ਜੀ ਨੋਬਲ ਸਕੂਲ ਬਣਾਇਟਾ ਸੀ। ਕਿਉਂਕਿ ਉਹ ਆਦਿਵਾਸੀ ਏਰੀਆ ਹੈ ਅਤੇ ਉੱਥੇ ਕਾਫ਼ੀ ਗਿਣਤੀ ’ਚ ਬੱਚੇ ਅਨਾਥ ਵੀ ਸਨ। ਸਕੂਲ ’ਚ ਸਿੱਖਿਆ ਦੇ ਨਾਲ-ਨਾਲ ਬੰਚਿਆਂ ਦੇ ਰਹਿਣ ਲਈ ਹੋਸਟਲ ਦਾ ਵੀ ਨਿਰਮਾਣ ਕਰਵਾਇਆ ਗਿਆ ਸੀ।
Shah Satnam ji Nobel School Udypur
ਤਾਂ ਕਿ ਬੱਚੇ ਚੰਗੀ ਤਰ੍ਹਾਂ ਪੜ੍ਹਾਈ ਕਰ ਸਕਣ। ਹਾਲਾਂਕਿ ਉੱਥੇ ਸਕੂਲ ਤਾਂ ਪਹਿਲਾਂ ਵੀ ਸਨ, ਪਰ ਜਦੋਂ ਬੱਚੇ ਸਕੂਲ ਹੀ ਨਹੀਂ ਜਾਣਗੇ ਤਾਂ ਸੁਧਰਦੇ ਕਿਵੇਂ? ਆਪ ਜੀ ਨੇ ਫਰਮਾਇਆ ਕਿ ਪਹਿਲੇ ਦਿਨ ਜਦੋਂ ਅਸੀਂ ਇਨ੍ਹਾਂ ਬੱਚਿਆਂ ਨੂੰ ਦੇਖਿਆ ਤਾਂ ਇਨ੍ਹਾਂ ਦੀ ਤੀਰਅੰਦਾਜ਼ੀ ਗਜ਼ਬ ਦੀ ਸੀ। ਉਂਗਲੀ ਰੁੱਖ ’ਤੇ ਲੱਗੇ ਅੰਬ ਵੱਲ ਕੀਤੀ ਕਿ ਇਹ ਹੇਠਾਂ ਆਉਣਾ ਚਾਹੀਦਾ ਹੈ ਤਾਂ ਇੱਕ ਨਿਸ਼ਾਨਾ ਮਾਰਿਆ ਅਤੇ ਅੰਬ ਹੇਠਾਂ। ਫਿਰ ਅਸੀਂ ਸੋਚਿਆ ਕਿ ਇਹ ਬੱਚੇ ਇਸ ਗੇਮ ’ਚ ਬਹੁਤ ਤਰੱਕੀ ਕਰਨਗੇ। ਵਾਕਿਆ ਹੀ ਇਨ੍ਹਾਂ ਬੱਚਿਆਂ ਨੇ ਤਾਂ ਤੀਰ ਅੰਦਾਜ਼ੀ ਦੇ ਨਾਲ-ਨਾਲ ਫੁੱਟਬਾਲ ’ਚ ਵੀ ਬਹੁਤ ਤਰੱਕੀ ਕਰ ਲਈ ਹੈ।
ਪੂਜਨੀਕ ਗੁਰੂ ਜੀ ਦੀ ਰਹਿਮਤ ਅਤੇ ਮਾਰਗਦਰਸ਼ਨ ਨੂੰ ਦਿੱਤਾ ਸਫ਼ਲਤਾ ਦਾ ਸਿਹਰਾ
ਇਸ ਮੌਕੇ ’ਤੇ ਸਕੂਲ ਪ੍ਰਿੰਸੀਪਲ ਯੋਗੇਸ਼ ਕੁਮਾਰ ਨੇ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਅਤੇ ਪਵਿੱਤਰ ਮਾਰਗਦਰਸ਼ਨ ਨਾਲ ਹੀ ਸੰਭਵ ਹੋਇਆ ਹੈ। ਬੱਚੇ ਪੂਜਨੀਕ ਗੁਰੂ ਜੀ ਦੁਆਰਾ ਦੱਸੇ ਗਏ ਟਿਪਸ ਨੂੰ ਫਾਲੋ ਕਰਦੇ ਹਨ ਅਤੇ ਸਿੱਖਿਆ ਦੇ ਨਾਲ-ਨਾਲ ਖੇਡਾਂ ’ਚ ਵੀ ਜ਼ਿਲ੍ਹੇ ਅਤੇ ਸੂਬੇ ਦਾ ਨਾਂਅ ਚਮਕਾ ਰਹੇ ਹਨ। ਇਸ ਮੌਕੇ ’ਤੇ ਉਨ੍ਹਾਂ ਸਟਾਫ਼ ਮੈਂਬਰਾਂ ਦੇ ਨਾਲ ਮਿਲ ਕੇ ਦੀਨ ਦੁਖੀਆਂ ਦੀ ਮੱਦਦ ਲਈ 25 ਹਜ਼ਾਰ ਰੁਪਏ ਭਲਾਈ ਫੰਡ ’ਚ ਜਮ੍ਹਾ ਵੀ ਕਰਵਾਏ।
ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਬੱਚੇ ਕਿੰਨੀ ਤਰੱਕੀ ਕਰ ਰਹੇ ਹਨ ਤੇ ਖਾਸ ਕਰਕੇ ਇਹ ਸਕੂਲ ਤਾਂ ਬਿਲਕੁਲ ਆਦਿਵਾਸੀ ਏਰੀਏ ’ਚ ਹੈ। ਇੱਥੇ ਲੋਕ ਨੰਗੇ ਰਹਿੰਦੇ ਸਨ ਜੋ ਤੁਸੀਂ ਫਿਲਮ ’ਚ ਵੀ ਦੇਖਿਆ ਹੈ। ਕਾਫ਼ੀ ਹੱਦ ਤੱਕ ਸੱਚੀਆਂ ਘਟਨਾਵਾਂ ਵੀ ਹਨ, ਉਸ ਵਿੱਚ। ਤਾਂ ਅੱਜ ਉਸ ਇਲਾਕੇ ’ਚ ਇਹ ਬੱਚੇ ਐਨੀ ਤਰੱਕੀ ਕਰ ਰਹੇ ਹਨ। ਪਹਿਲੇ ਸਾਲ ਤੋਂ ਹੀ ਅਜਿਹੇ ਪੁਰਸਕਾਰ ਪ੍ਰਾਪਤ ਕੀਤੇ। ਤਾਂ ਸ਼ਾਬਾਸ਼ ਬੱਚਿਓ, ਟੀਚਰੋ ਤੇ ਪ੍ਰਿੰਸੀਪਲ ਨੂੰ ਵੀ ਬਹੁਤ-ਬਹੁਤ ਆਸ਼ੀਰਵਾਦ।
-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਇਹ ਸਨਮਾਨ ਕੀਤੇ ਹਾਸਲ
- ਅੰਗਰੇਜੀ ਸਿੱਖਿਆ ’ਚ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾਨ ਉਦੈਪੁਰ ਨੇ ਕੀਤਾ ਸਨਮਾਨਿਤ।
- ਤੀਰਅੰਦਾਜ਼ੀ ’ਚ ਪਹਿਲਾ ਸਥਾਨ ਪ੍ਰਾਪਤ ਕਰਨ ’ਤੇ ਨਗਰ ਨਿਗਮ ਉਦੈਪੁਰ ਮੇਅਰ ਲੋਕੇਸ਼ ਤਿ੍ਰਵੇਦੀ ਨੇ ਕੀਤਾ ਸਨਮਾਨਿਤ।
- ਸਕਾਊਟ ਦੇ ਬਿਹਤਰੀਨ ਪ੍ਰਦਰਸ਼ਨ ਲਈ ਰਾਜਸਥਾਨ, ਭਾਰਤ ਸਕਾਊਟ ਤੇ ਗਾਈਡ ਉਦੈਪੁਰ ਦੁਆਰਾ ਸਨਮਾਨਿਤ ਕੀਤਾ ਗਿਆ।
- ਤੀਰਅੰਦਾਜੀ ’ਚ ਪਹਿਲਾ ਸਥਾਨ ਪ੍ਰਾਪਤ ਕਰਨ ’ਤੇ ਸਾਬਕਾ ਝਾਡੋਲ ਵਿਧਾਇਕ ਹੀਰਾ ਲਾਲ ਦਰਾਂਗੀ ਨੇ ਸਨਮਾਨਿਤ ਕੀਤਾ।
- 8ਵੀਂ ਅਤੇ 10ਵੀਂ ਬੋਰਡ ਪ੍ਰੀਖਿਆਵਾਂ ’ਚ 100 ਫ਼ੀਸਦੀ ਵਿਦਿਆਰਥੀਆਂ ਦੇ ਸਫ਼ਲ ਰਹਿਣ ’ਤੇ ਦਫ਼ਤਰ ਮੁੱਖ ਬਲਾਕ ਸਿੱਖਿਆ ਵਿਭਾਗ ਕੋਟੜਾ ਨੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।
- ਅਗਲੇ ਸਾਲ 8ਵੀਂ ਤੇ 10ਵੀਂ ਬੋਰਡ ਪ੍ਰੀਖਿਆਵਾਂ ’ਚ 100 ਫ਼ੀਸਦੀ ਨਤੀਜੇ ਆਉਣ ’ਤੇ ਦਫ਼ਤਰ ਮੁੱਖ ਬਲਾਕ ਸਿੱਖਿਆ ਵਿਭਾਗ ਕੋਟੜਾ ਨੇ ਸਨਮਾਨਿਤ ਕੀਤਾ।
- ਸੰਨ 2021 ’ਚ ਵੀ 8ਵੀਂ, 10ਵੀਂ ਬੋਰਡ ਪ੍ਰੀਖਿਆਵਾਂ ਦਾ ਫਿਰ 100 ਫ਼ੀਸਦੀ ਨਤੀਜਾ ਰਹਿਣ ’ਤੇ ਮੁੱਖ ਬਲਾਕ ਸਿੱਖਿਆ ਵਿਭਾਗ ਕੋਟੜਾ ਨੇ ਸਨਮਾਨਿਤ ਕੀਤਾ।
- ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਖੋ-ਖੋ ਟੀਮ ਪਹਿਲੇ ਸਥਾਨ ’ਤੇ ਰਹੀ, ਇਸ ਲਈ ਕਾਂਗਰਸ ਬਲਾਕ ਪ੍ਰਧਾਨ ਕਮਲਾ ਸ਼ੰਕਰ ਖੇਰ ਦੁਆਰਾ ਸਨਮਾਨਿਤ ਕੀਤਾ ਗਿਆ।
- ਫੁੱਟਬਾਲ ਟੀਮ ਦੇ ਰਾਜ ਪੱਧਰ ’ਤੇ ਗੋਲਡ ਮੈਡਲ ਜਿੰਤਣ ’ਤੇ ਦਫ਼ਤਰ ਮੁੱਖ ਬਲਾਕ ਸਿੱਖਿਆ ਵਿਭਾਗ, ਕੋਟੜਾ ਨੇ ਸਨਮਾਨਿਤ ਕੀਤਾ।
- ਖੋ-ਖੋ ਟੀਮ ਨੂੰ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਨ ’ਤੇ ਰਾਜ ਪੱਧਰੀ ਵਨਵਾਸੀ ਕਲਿਆਣ ਪਰਿਸ਼ਦ ਕੋਟੜਾ ਪ੍ਰਧਾਨ ਨੇ ਸਨਮਾਨਿਤ ਕੀਤਾ।
- ਫੁੱਟਬਾਲ ਟੀਮ ਨੇ ਸਾਲ 2022 ’ਚ ਫਿਰ ਸੂਬਾ ਪੱਧਰ ’ਤੇ ਗੋਲਡ ਮੈਡਲ ਜਿੱਤਿਆ, ਇਸ ਲਈ ਰਾਜਸਥਾਨ ਰਾਜ ਕ੍ਰੀੜਾ ਪਰਿਸ਼ਦ, ਉਦੈਪੁਰ ਜ਼ਿਲ੍ਹਾ ਕਲੈਕਟਰ ਦੁਆਰਾ ਸਨਮਾਨ ਦਿੱਤਾ ਗਿਆ।
- ਤੀਰਅੰਦਾਜ਼ੀ ’ਚ ਪਹਿਲੇ ਸਥਾਨ ’ਤੇ ਪ੍ਰਾਪਤ ਕਰਨ ਲਈ ਵਿਧਾਇਕ ਬਾਬਾ ਲਾਲ ਖਰਾਡੀ ਨੇ ਸਨਮਾਨਿਤ ਕੀਤਾ।
- ਟਾਪਰ ਵਿਦਿਆਰਥੀ ਤੇ ਮੈਰਿਟ ਸੂਚੀ ’ਚ ਮੋਹਰੀ ਰਹਿਣ ’ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਉਦੈਪੁਰ ਨੇ ਸਨਮਾਨਿਤ ਕੀਤਾ।
- ਸਕਾਊਟ ’ਚ ਬਿਹਤਰੀਨ ਪ੍ਰਦਰਸ਼ਨ ਲਈ ਰਾਜਸਥਾਨ ਸਕਾਊਟ ਪ੍ਰਧਾਨ ਕੁਬੇਰ ਜੀ ਨੇ ਸਨਮਾਨਿਤ ਕੀਤਾ।