ਸਾਰੀਆਂ ਮੁਸ਼ਕਲਾਂ ਹੱਲ ਕਰ ਦਿੰਦਾ ਹੈ ਪਰਮਾਤਮਾ : ਪੂਜਨੀਕ ਗੁਰੂ ਜੀ | Saint Dr. MSG
ਸਰਸਾ (ਸੱਚ ਕਹੂੰ ਨਿਉਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਉਸ ਪਰਮ ਪਿਤਾ ਪਰਮਾਤਮਾ ਦਇਆ ਦੇ ਸਾਗਰ, ਰਹਿਮਤ ਦੇ ਦਾਤਾ ਦਾ ਕੋਈ ਸੱਚੀ ਭਾਵਨਾ, ਸੱਚੇ ਹਿਰਦੇ ਨਾਲ ਨਾਮ ਲੈਂਦਾ ਹੈ ਤਾਂ ਉਹ ਮਾਲਕ ਉਹ ਪਰਮ ਪਿਤਾ ਪਰਮਾਤਮਾ ਉਸ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰ ਦਿੰਦਾ ਹੈ, ਸਾਰੀਆਂ ਚਿੰਤਾਵਾਂ ਤੋਂ ਮੁਕਤੀ ਦਿਵਾ ਦਿੰਦਾ ਹੈ ਤੇ ਅੰਦਰ ਅਜਿਹਾ ਆਤਮਬਲ, ਆਤਮ ਵਿਸ਼ਵਾਸ ਭਰ ਦਿੰਦਾ ਹੈ ਕਿ ਉਹ ਇਨਸਾਨ ਮਾਲਕ ਦੀਆਂ ਉਹ ਬਰਕਤਾਂ ਹਾਸਲ ਕਰਦਾ ਹੈ, ਮਾਲਕ ਦੀਆਂ ਉਹ ਖੁਸ਼ੀਆਂ ਹਾਸਲ ਕਰਦਾ ਹੈ, ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। (Saint Dr. MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਹਰ ਸਮੇਂ ਪਰਮ ਪਿਤਾ ਪਰਮਾਤਮਾ ਦਾ ਗੁਣਗਾਨ, ਆਪਣੇ ਸਤਿਗੁਰੂ, ਮੌਲਾ ਦੇ ਗੁਣਗਾਨ ਗਾਉਂਦੇ ਰਹਿਣਾ ਚਾਹੀਦਾ ਹੈ ਜਦੋਂ ਤੱਕ ਇਨਸਾਨ ਉਸ ਮਾਲਕ ਦੇ ਪਰਮ ਪਿਤਾ ਦੇ ਗੁਣਗਾਣ ਨਹੀਂ ਗਾਉਂਦਾ, ਉਦੋਂ ਤੱਕ ਉਸ ਦੀ ਦਇਆ ਮਿਹਰ, ਰਹਿਮਤ ਦੇ ਕਾਬਲ ਨਹੀਂ ਬਣਦਾ ਸਿਮਰਨ ਧਿਆਨ ਨਾਲ, ਲਗਨ ਨਾਲ ਕਰਨਾ ਚਾਹੀਦਾ ਹੈ ਅਤੇ ਜਦੋਂ ਉਸਦੀ ਰਹਿਮਤ ਹੋ ਜਾਂਦੀ ਹੈ, ਫਿਰ ਸਿਮਰਨ ਕਰਨਾ ਨਹੀਂ ਪੈਂਦਾ, ਆਪਣੇ ਆਪ ਚੱਲਣ ਲੱਗ ਜਾਂਦਾ ਹੈ ਇਸ ਲਈ ਜਦੋਂ ਤੱਕ ਤੁਹਾਡੇ ਅੰਦਰ ਨੂਰੀ ਸਵਰੂਪ ਦੇ ਦਰਸ਼ਨ ਨਹੀਂ ਹੁੰਦੇ, ਜਦੋਂ ਤੱਕ ਹਿਰਦੇ ਦੀ ਭਾਵਨਾ ਮਾਲਕ ਨਾਲ ਜੁੜਦੀ ਨਹੀਂ, ਸ਼ੁੱਧ ਨਹੀਂ ਹੁੰਦੀ। (Saint Dr. MSG)
ਉਦੋਂ ਤੱਕ ਲਗਾਤਾਰ ਸਿਮਰਨ ਕਰਦੇ ਰਹੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਹਿਰਦੇ ਦੀ ਧੁਨ, ਉਹ ਆਵਾਜ਼ ਆਵੇਗੀ, ਉਹ ਅਜਿਹੀ ਆਵਾਜ਼ ਹੈ ਜਿਸ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ, ਜਿਸ ਨੂੰ ਕੋਈ ਲਿਖ ਨਹੀਂ ਸਕਿਆ ਸੁਣਿਆ ਜਾ ਸਕਦਾ ਹੈ, ਦੇਖਿਆ ਜਾ ਸਕਦਾ ਹੈ ਤੇ ਜਿਵੇਂ-ਜਿਵੇਂ ਤੁਸੀਂ ਉਸ ਮਾਲਕ ਦੀ ਧੁਨ ਨੂੰ ਬਾਂਗ-ਏ-ਇਲਾਹੀ ਨੂੰ ਸੁਣਦੇ ਜਾਂਦੇ ਹੋ, ਉਵੇਂ-ਉਵੇਂ ਤੁਹਾਡੇ ਅੰਦਰ ਉਸ ਦੀ ਦਇਆ-ਮਿਹਰ ਰਹਿਮਤ ਵਧਦੀ ਚਲੀ ਜਾਂਦੀ ਹੈ ਤੇ ਨੂਰੀ ਸਰੂਪ ਅੰਦਰ-ਬਾਹਰ ਹਰ ਜਗ੍ਹਾ ਨਜ਼ਾਰੇ ਦੇਣ ਲੱਗਦਾ ਹੈ। (Saint Dr. MSG)