ਰੁਚੀ ਤੇ ਲਗਨ ਨਾਲ ਲਗਾਤਾਰ ਸਿਮਰਨ ਕਰੋ : ਪੂਜਨੀਕ ਗੁਰੂ ਜੀ

Saint Dr MSG

ਰੁਚੀ ਤੇ ਲਗਨ ਨਾਲ ਲਗਾਤਾਰ ਸਿਮਰਨ ਕਰੋ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਿਸ ਦੇ ਦਿਲੋ-ਦਿਮਾਗ ‘ਚ ਛਾਇਆ ਰਹਿੰਦਾ ਹੈ, ਉਹ ਇਨਸਾਨ ਪਲ-ਪਲ ਅਸੀਮ ਸ਼ਾਂਤੀ, ਪਰਮਾਨੰਦ, ਲੱਜ਼ਤ ਪ੍ਰਾਪਤ ਕਰਦਾ ਰਹਿੰਦਾ ਹੈ ਉਹ ਦੁਨੀਆ ਦੀ ਗੰਦਗੀ ਵੱਲ ਨਹੀਂ ਦੌੜਦਾ, ਉਹ ਦੁਨੀਆ ਦੀ ਗੰਦਗੀ ‘ਚ ਨਹੀਂ ਗੁਆਚਦਾ, ਸਗੋਂ ਪਰਮ ਪਿਤਾ ਪਰਮਾਤਮਾ ਦਾ ਪਿਆਰ, ਉਸ ਦੀ ਮੁਹੱਬਤ ਪ੍ਰਾਪਤ ਕਰਕੇ ਉਹ ਸਾਰੀਆਂ ਖੁਸ਼ੀਆਂ, ਲੱਜ਼ਤਾਂ ਪ੍ਰਾਪਤ ਕਰਦਾ ਹੈ, ਜਿਸ ਨੂੰ ਲਿਖ-ਬੋਲ ਕੇ ਨਹੀਂ ਦੱਸਿਆ ਜਾ ਸਕਦਾ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਜੇਕਰ ਤੁਸੀਂ ਪਰਮ ਪਿਤਾ ਪਰਮਾਤਮਾ ਦੀ ਦਇਆ-ਮਿਹਰ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਮਾਲਕ ਦੇ ਨਾਮ ਦੇ ਨਾਲ ਜੁੜ ਜਾਓ ਨਾਮ ਜਪਣਾ ਨਾ ਪਵੇ

ਸਗੋਂ ਆਪਣੇ-ਆਪ ਚਲਦਾ ਰਹੇ, ਅਜਿਹਾ ਉਦੋਂ ਹੁੰਦਾ ਹੈ ਜਦੋਂ ਆਦਮੀ ਰੁਚੀ ਨਾਲ, ਸੱਚੀ ਭਾਵਨਾ ਨਾਲ, ਤੜਫ਼ ਨਾਲ ਲਗਾਤਾਰ ਸਿਮਰਨ ਕਰਦਾ ਰਹਿੰਦਾ ਹੈ ਉਦਾਹਰਨ ਵਜੋਂ ਜਿਵੇਂ ਤੁਹਾਨੂੰ ਕੋਈ ਗੀਤ ਚੰਗਾ ਲਗਦਾ ਹੈ, ਤੁਸੀਂ ਦਿਲੋ-ਦਿਮਾਗ ‘ਚ ਉਸ ਨੂੰ ਬੈਠਾ ਲੈਂਦੇ ਹੋ, ਕਿਤੇ ਮੌਸਮ ਚੰਗਾ ਹੈ, ਕਿਤੇ ਵੈਸੇ ਜਗ੍ਹਾ ਆ ਗਈ, ਤੁਸੀਂ ਖੁਸ਼ ਹੋਏ ਤਾਂ ਐਟੋਮੈਟਿਕਲੀ ਤੁਹਾਡੀ ਜ਼ੁਬਾਨ ‘ਤੇ ਉਹ ਸ਼ਬਦ, ਉਹ ਗੀਤ ਗੂੰਜਣ ਲੱਗਦਾ ਹੈ ਉਸੇ ਤਰ੍ਹਾਂ ਪਰਮ ਪਿਤਾ ਪਰਮਾਤਮਾ ਦੇ ਨਾਮ ਨੂੰ, ਗੁਰੂਮੰਤਰ ਨੂੰ ਤੁਸੀਂ ਆਪਣੀ ਜ਼ੁਬਾਨ ‘ਤੇ ਚੜ੍ਹਾ ਲਓ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਕਿਤੇ ਵੀ ਤੁਸੀਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰੋ,

ਕਿਤੇ ਵੀ ਤੁਹਾਨੂੰ ਜ਼ਰਾ ਜਿਹੀ ਉਦਾਸੀ ਆਉਣ ਲੱਗੇ ਜਾਂ ਤੁਹਾਨੂੰ ਬਹੁਤ ਖੁਸ਼ੀ ਆਉਣ ਲੱਗੇ ਜਾਂ ਤੁਸੀਂ ਨਾਰਮਲ ਜ਼ਿੰਦਗੀ ਜਿਉਂ ਰਹੇ ਹੋ, ਤਾਂ ਅਜਿਹੇ ‘ਚ ਜਦੋਂ ਤੁਹਾਡੀ ਜੀਭ ‘ਤੇ ਆਪਣੇ ਆਪ ਰਾਮ-ਨਾਮ ਚੱਲਣਾ ਸ਼ੁਰੂ ਹੋ ਜਾਵੇ ਤਾਂ ਯਕੀਨਨ ਤੁਹਾਡੇ ਗ਼ਮ, ਦੁੱਖ-ਦਰਦ ਖ਼ਤਮ ਹੋ ਜਾਣਗੇ ਤੇ ਜੀਵਨ ‘ਚ ਪਰਮਾਨੰਦ ਛਾ ਜਾਵੇਗਾ, ਜੋ ਹਮੇਸ਼ਾ ਬਹਾਰਾਂ ਬਣਾ ਕੇ ਰੱਖੇਗਾ, ਕਦੇ ਵੀ ਪਤਝੜ ਨਹੀਂ ਆਉਣ ਦੇਵਾਂਗਾ ਇਹ ਤਦ ਸੰਭਵ ਹੈ, ਜਦੋਂ ਵਿਅਕਤੀ ਲਗਾਤਾਰ ਸਿਮਰਨ ਕਰੇ ਤੇ ਸਿਮਰਨ ‘ਚ ਰੁਚੀ ਪੈਦਾ ਕਰ ਲਵੇ

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਜਦੋਂ ਤੁਸੀਂ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਕਿ ਮੈਂ ਤਾਂ ਮਾਲਕ ਦਾ ਨਾਮ ਜਪਣਾ ਹੈ ਜਾਂ ਤੁਸੀਂ ਸੇਵਾਦਾਰ ਹੋ, ਸਮਾਂ ਕੱਢਦੇ ਹੋ, ਸਵੇਰੇ ਸ਼ਾਮ ਸਤਿਸੰਗ, ਮਜਲਿਸ ਸੁਣਦੇ ਹੋ ਤਾਂ ਤੁਹਾਡਾ ਫਰਜ ਹੈ ਕਿ ਸਿਮਰਨ ਦੇ ਵੀ ਪੱਕੇ ਬਣੋ, ਫਿਰ ਦੇਖੋ ਨਜ਼ਾਰੇ, ਫਿਰ ਦੇਖੋ ਲੱਜ਼ਤਾਂ, ਇੰਨੀਆਂ ਜ਼ਿਆਦਾ ਆਉਣਗੀਆਂ ਕਿ ਕੋਈ ਰੋਕ ਨਹੀਂ ਸਕੇਗਾ ਪਰ ਤੁਸੀਂ ਸ਼ਾਇਦ ਫਰਜ਼-ਜਿਹਾ ਅਦਾ ਕਰ ਦਿੰਦੇ ਹੋ ਜ਼ਿਆਦਾਤਰ ਲੋਕ ਆਏ, ਸੁਣਿਆ, ਬਹੁਤ ਵਧੀਆ ਤੇ ਬਾਹਰ ਨਿਕਲੇ ਤਾਂ ਫਿਰ ਤੋਂ ਗਪਸ਼ਪ ਸ਼ੁਰੂ ਕਿ ਭਾਈ ਉਹ ਸਮਾਂ ਸੀ,

ਹੁਣ ਅਜਿਹੇ ਵਾਕਿਆਈ ਉਹ ਸਮਾਂ ਲੇਖੇ ਵਿੱਚ ਲੱਗ ਗਿਆ, ਇਸ ‘ਚ ਕੋਈ ਦੋ ਰਾਇ ਨਹੀਂ, ਜਿੰਨਾ ਸਮਾਂ ਤੁਸੀਂ ਸਤਿਸੰਗ, ਮਜਲਿਸ ‘ਚ ਬੈਠਦੇ ਹੋ, ਉਹ ਤਾਂ ਦਰਗਾਹ ‘ਚ ਮਨਜ਼ੂਰ ਹੁੰਦਾ ਹੀ ਹੁੰਦਾ ਹੈ ਪਰ ਕਰਮ-ਚੱਕਰ ਦਾ ਦਾਇਰਾ ਇੰਨਾ ਵੱਡਾ ਹੈ, ਜੋ ਇੰਜ ਨਹੀਂ ਕਟਦਾ ਜਿਸ ਸਮੇਂ ਤੁਸੀਂ ਬੈਠ ਜਾਂਦੇ ਹੋ, ਉਸ ਸਮੇਂ ਨੂੰ ਫਾਲੋ ਕਰੋ ਪੀਰ-ਫ਼ਕੀਰ ਜੋ ਕਹਿੰਦੇ ਹਨ ਕਿ ਨਾਮ ਜਪੋ, ਬੇਗਰਜ਼ ਪਿਆਰ ਕਰੋ, ਉਸ ‘ਤੇ ਅਮਲ ਕਰੋ ਤਾਂ ਜਨਮਾਂ-ਜਨਮਾਂ ਦੇ ਪਾਪ-ਕਰਮ ਕਟਦੇ ਜਾਂਦੇ ਹਨ ਤੇ ਤੁਸੀਂ ਹਮੇਸ਼ਾ ਸੁਖੀ ਬਣੇ ਰਹਿੰਦੇ ਹੋ ਸੰਤਾਂ ਦਾ ਕੰਮ ਦੱਸਣਾ ਹੈ, ਮੰਨਣਾ ਜਾਂ ਨਾ ਮੰਨਣਾ ਤੁਹਾਡੀ ਮਰਜ਼ੀ ਹੈ ਜੋ ਲੋਕ ਮੰਨਦੇ ਹਨ

ਉਹ ਸੁਖੀ ਰਹਿੰਦੇ ਹਨ, ਜੋ ਨਹੀਂ ਮੰਨਦੇ ਉਹ ਆਪਣੇ ਕਰਮਾਂ ਦਾ ਬੋਝ ਉਠਾਉਂਦੇ ਹਨ ਇਸ ਲਈ ਨਾਮ ਜਪਿਆ ਕਰੋ, ਨਾਮ ਨਾਲ ਜੁੜੇ ਰਹੋ, ਨਾਮ ਹੀ ਸੁੱਖਾਂ ਦੀ ਖਾਨ ਹੈ, ਨਾਮ ਹੀ ਪਰਮਾਨੰਦ ਦਿਵਾਉਣ ਵਾਲਾ ਹੈ ਜੋ ਨਾਮ ਨਾਲ ਜੁੜਦੇ  ਅਤੇ ਉਸ ‘ਤੇ ਚੱਲਦੇ ਹਨ, ਉਹ ਯਕੀਨਨ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ