ਬਚਨ ਮੰਨਣ ਨਾਲ ਸੰਵਰ ਜਾਂਦੇ ਨੇ ਦੋਵੇਂ ਜਹਾਨ : ਪੂਜਨੀਕ ਗੁਰੂ ਜੀ

Saint Dr MSG
Saint Dr MSG

ਬਚਨ ਮੰਨਣ ਨਾਲ ਸੰਵਰ ਜਾਂਦੇ ਨੇ ਦੋਵੇਂ ਜਹਾਨ : ਪੂਜਨੀਕ ਗੁਰੂ ਜੀ

ਸਰਸਾ, (ਸੱਚ ਕਹੂੰ ਨਿਊਜ਼) (Anmol Bachan) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਬਖਸ਼ਿਆ ਪਾਕ-ਪਵਿੱਤਰ ਨਾਮ  ਸ਼ਬਦ ਅੱਜ ਕਰੋੜਾਂ ਘਰਾਂ ਦੇ ਹਨ੍ਹੇਰੇ ਨੂੰ ਦੂਰ ਕਰ ਰਿਹਾ ਹੈ, ਕਰੋੜਾਂ ਘਰਾਂ ਨੂੰ ਨਰਕ ਤੋਂ ਕੱਢ ਕੇ ਸਵਰਗ ਤੋਂ ਵੱਧ ਬਣਾ ਚੁੱਕਾ ਹੈ ਅਜਿਹੇ ਮੁਰਸ਼ਿਦ-ਏ-ਕਾਮਿਲ, ਅਜਿਹੇ ਸਤਿਗੁਰੂ-ਮੌਲਾ ਦਾ ਜਿੰਨਾ ਸ਼ੁਕਰਾਨਾ ਕੀਤਾ ਜਾਵੇ, ਓਨਾ ਹੀ ਘੱਟ ਹੈ ਮੁਰਸ਼ਿਦ-ਏ-ਕਾਮਿਲ ਨੇ ਜੋ ਤਰੀਕਾ ਦੱਸਿਆ, ਬੜਾ ਹੀ ਸੌਖਾ ਤਰੀਕਾ, ਚੱਲਦੇ, ਬੈਠਦੇ-ਲੇਟਦੇ ਖਾਂਦੇ-ਪੀਂਦੇ,  ਕੰਮ-ਧੰਦਾ ਕਰਦੇ ਹੋਏ ਤੁਸੀਂ ਜੀਭਾ-ਖਿਆਲਾਂ ਨਾਲ ਮਾਲਕ ਦਾ ਨਾਮ ਜਪੋ, ਉਹ ਦਰਗਾਹ ‘ਚ ਮਨਜ਼ੂਰ ਹੋਵੇਗਾ

ਜੋ ਕਿ ਬੇਮਿਸਾਲ ਹੈ ਪੁਰਾਣੇ ਸਮੇਂ ‘ਚ ਲੋਕ ਪਰਮਾਤਮਾ ਦੀ ਖੋਜ ਲਈ ਜੰਗਲਾਂ ‘ਚ ਚਲੇ ਜਾਂਦੇ ਸਾਲਾਂ-ਸਾਲ ਬੈਠੇ ਰਹਿੰਦੇ ਕਈ ਸਾਲਾਂ ਬਾਅਦ ਇੱਕ-ਅੱਧੀ ਝਲਕ ਨਜ਼ਰ ਆਉਂਦੀ ਪਰ ਪੂਜਨੀਕ  ਬੇਪਰਵਾਹ ਸਾਈਂ ਜੀ ਨੇ ਅਜਿਹਾ ਕਮਾਲ ਕੀਤਾ ਕਿ ਪਰਿਵਾਰ ‘ਚ ਰਹੋ, ਕੰਮ-ਧੰਦਾ ਕਰਦੇ ਰਹੋ ਅਤੇ ਸਿਰਫ਼ ਸਿਮਰਨ ਨਾਲ, ਮਾਲਕ ਨਾਲ ਜੁੜੇ ਰਹੋ ਤਾਂ ਅਜਿਹੇ ਰਹਿੰਦੇ ਹੋਏ ਵੀ ਤੁਸੀਂ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਰਹਿਮੋ-ਕਰਮ ਨਾਲ ਮਾਲਾਮਾਲ ਹੋ ਜਾਓਗੇ

Anmol Bachan | ਇਸ ਘੋਰ ਕਲਿਯੁਗ ‘ਚ ਭਾਵੇਂ  ਕੋਈ ਗ੍ਰਹਿਸਥੀ ਹੈ ਜਾਂ ਤਿਆਗੀ, ਮੁਰਸ਼ਿਦ-ਏ-ਕਾਮਿਲ ਦੇ ਬਚਨਾਂ ਨੂੰ ਮੰਨਦਾ ਹੈ, ਯਕੀਨਨ ਉਸਦੇ ਦੋਵੇਂ ਜਹਾਨ ਸੰਵਰ ਜਾਂਦੇ ਹਨ ਮਾਲਕ ਉਨ੍ਹਾਂ ਦੇ ਅੰਦਰ-ਬਾਹਰ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੰਦਾ ਉਹ ਖੁਸ਼ੀਆਂ ਨਾਲ ਲਬਰੇਜ਼ ਹੁੰਦੇ ਹਨ, ਦਿਲੋ-ਦਿਮਾਗ ਤੋਂ  ਹਨੇਰ ਦੂਰ ਹੋ ਜਾਂਦਾ ਹੈ ਅਤੇ ਉਹ ਪਰਮਾਤਮਾ ਦੀਆਂ  ਉਨ੍ਹਾਂ ਸਾਰੀਆਂ ਖੁਸ਼ੀਆਂ ਦੇ ਹੱਕਦਾਰ ਬਣਦੇ ਹਨ, ਜਿਸ ਦੀ ਕਲਪਨਾ ਵੀ ਕਦੇ ਨਹੀਂ ਕੀਤੀ ਹੁੰਦੀ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ  ਕਿ ਸਿਮਰਨ ਕਰਨਾ ਚਾਹੀਦਾ ਹੈ ਅਤੇ  ਆਪਣੇ ਮੁਰਸ਼ਿਦ-ਏ-ਕਾਮਿਲ ਦਾ ਗੁਣਗਾਨ ਗਾਉਂਦੇ ਅਤੇ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ, ਉਦੋਂ ਮਾਲਕ ਦਾ ਰਹਿਮੋ-ਕਰਮ ਹੁੰਦਾ ਹੈ ਅਤੇ  ਤਾਂ ਹੀ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਮਿਲਿਆ ਕਰਦੀਆਂ ਹਨ ਆਪ ਜੀ ਨੇ ਫ਼ਰਮਾਇਆ ਕਿ ਆਦਮੀ ਨੂੰ ਦੀਨਤਾ-ਨਿਮਰਤਾ ਅਪਣਾਉਣੀ ਚਾਹੀਦੀ ਹੈ ਅਤੇ ਜਿਸ ਦਰ ਨੂੰ ਸਜਦਾ ਕਰਦਾ ਹੈ, ਜਿਸ ਮੁਰਸ਼ਿਦ-ਏ-ਕਾਮਿਲ ਨਾਲ ਪਿਆਰ-ਮੁਹੱਬਤ ਕਰਦਾ ਹੈ, ਉਸਦੇ ਲਈ ਜਿੰਨੀ ਕੋਈ ਸੇਵਾ ਕਰੇ, ਓਨੀ ਹੀ ਘੱਟ ਹੁੰਦੀ ਹੈ

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਲੋਭ-ਲਾਲਚ ਬੁਰੀ ਬਲਾ ਹੈ ਇੱਕ ਵਾਰ ਬਹੁਤ ਸਾਰੇ ਸਤਿਸੰਗੀ ਖੜ੍ਹੇ ਸਨ ਅਤੇ ਉੱਥੇ ਬੱਕਰੀਆਂ ਘੁੰਮ ਰਹੀਆਂ ਸਨ ਸਾਈਂ ਮਸਤਾਨਾ ਜੀ ਮਹਾਰਾਜ ਨੇ ਤਾਜ਼ੇ-ਤਾਜ਼ੇ ਨੋਟ ਬੱਕਰੀਆਂ ਦੇ ਗਲ਼ੇ ‘ਚ ਬੰਨ੍ਹ ਦਿੱਤੇ ਅਤੇ ਉਨ੍ਹਾਂ ਨੂੰ ਦੌੜਾ ਦਿੱਤਾ, ‘ਅਰੇ,ਪਕੜੋ-ਪਕੜੋ ਭਾਈ! ਸਭੀ ਲੈ ਕੇ ਭਾਗ ਗਈ ਅਰੇ..ਰੇ..ਰੇ ਇਤਨੇ , ਚਲੋ ‘ਇੱਕ-ਦੋ ਜਣੇ ਭੱਜਦੇ, ਪਰ ਸਾਰੇ ਦੇ ਸਾਰੇ ਹੀ ਭੱਜ ਗਏ ਇਹ ਤਾਂ ਕਿਹਾ ਹੀ ਨਹੀਂ ਸੀ ਕਿ ਨੋਟ ਲੈ ਲਓ,

ਸਿਰਫ਼ ਪਕੜੋ ਹੀ ਕਿਹਾ ਸੀ ਪਰ ਸਾਰੇ ਝਪਟੇ  ਕਿ ਮੈਂ ਲੈ ਲਵਾਂ, ਮੈਂ ਲੈ ਲਵਾਂ ਸਾਈਂ ਜੀ ਮੁਸਕੁਰਾ ਕੇ ਕਹਿਣ ਲੱਗੇ, ‘ਸਤਿਗੁਰੂ ਦਾ ਯਾਰ ਤਾਂ ਕੋਈ-ਕੋਈ ਨਿਕਲਿਆ, ਸਾਰੇ ਮਾਇਆ ਦੇ ਯਾਰ ਨੇ’

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਇਆ ਕਈ ਤਰ੍ਹਾਂ ਦੀ ਹੁੰਦੀ ਹੈ ਰੁਪਇਆ-ਪੈਸਾ, ਹੀਰੇ-ਮੋਤੀ ਸਭ ਕੁਝ ਇਹ ਮਾਇਆ ਹੈ  ਜੋ ਦਿਸਦਾ ਹੈ ਅਤੇ ਜੋ ਨਹੀਂ ਦਿਸਦਾ , ਅੱਖਾਂ ‘ਤੇ ਮਾਇਆ ਦਾ ਪਰਦਾ ਉਹ ਹੈ, ਨਰ-ਨਾਰੀ ਭਾਵੇਂ ਉਹ ਪਸ਼ੂ ਹਨ, ਭਾਵੇਂ ਆਦਮੀ ਹਨ, ਇਹ ਮਾਇਆ  ਕਰ ਕੇ ਹੀ ਇੱਕ-ਦੂਜੇ ਦੇ ਪ੍ਰਤੀ ਪਾਗਲ ਹੁੰਦੇ ਹਨ ਤਾਂ ਇਹ ਮਾਇਆ ਦਾ ਰੂਪ ਬੜਾ ਜ਼ਬਰਦਸਤ ਹੈ ਜਦੋਂ ਮਾਇਆ ਦੀ ਗੱਲ ਆਉਂਦੀ ਹੈ,ਲੋਕ ਸਾਰਾ ਪਿਆਰ, ਸਾਰੀ ਸੇਵਾ ਭੁੱਲ ਜਾਂਦੇ ਹਨ  ਕਈ ਭਾਈ ਮੰਝ ਵਰਗੇ ਵੀ ਹੁੰਦੇ ਹਨ, ਜੋ ਸਭ ਕੁਝ ਲੁਟਾ ਕੇ ਦੋਵਾਂ ਜਹਾਨਾਂ ਨੂੰ ਪਾ ਜਾਂਦੇ ਹਨ ਇਹ ਤਾਂ ਆਪੋ-ਆਪਣੀ ਸੋਚ, ਆਪੋ-ਆਪਣਾ ਦਿਮਾਗ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here