ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home ਰੂਹਾਨੀਅਤ ਅਨਮੋਲ ਬਚਨ ਮਨਮਤੇ ਲੋਕਾਂ ਦ...

    ਮਨਮਤੇ ਲੋਕਾਂ ਦਾ ਸੰਗ ਕਦੇ ਵੀ ਨਾ ਕਰੋ : ਪੂਜਨੀਕ ਗੁਰੂ ਜੀ

    Saint Dr. MSG
    Saint Dr. MSG

    ਮਨਮਤੇ ਲੋਕਾਂ ਦਾ ਸੰਗ ਕਦੇ ਵੀ ਨਾ ਕਰੋ : ਪੂਜਨੀਕ ਗੁਰੂ ਜੀ

    ਸਰਸਾ, (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਨਾਲ ਪਿਆਰ ਪਾਉਣਾ ਸੌਖਾ ਹੈ ਪਰ ਓੜ ਨਿਭਾਉਣਾ ਬੜਾ ਮੁਸ਼ਕਲ ਹੈ ਹਰ ਇਨਸਾਨ ਮਾਲਕ ਨਾਲ ਪਿਆਰ ਕਰਨ ਲਈ ਕਹਿ ਤਾਂ ਦਿੰਦਾ ਹੈ ਪਰ ਜਦੋਂ ਆਖ਼ਰ ਤੱਕ ਓੜ ਨਿਭਾਉਣੀ ਹੁੰਦੀ ਹੈ ਤਾਂ ਮਨ ਤੇ ਮਨਮਤੇ ਲੋਕਾਂ ਦਾ ਟੋਲਾ ਉਸ ਇਨਸਾਨ ਨੂੰ ਮਾਲਕ ਨਾਲ ਓੜ ਨਹੀਂ ਨਿਭਾਉਣ ਦਿੰਦਾ ਉਹ ਉਸ ਦੇ ਰਾਹ ‘ਚ ਰੁਕਾਵਟਾਂ ਤੇ ਪਰੇਸ਼ਾਨੀਆਂ ਖੜ੍ਹੀਆਂ ਕਰ ਦਿੰਦੇ ਹਨ ਇਨਸਾਨ ‘ਤੇ ਮਨ ਏਨਾ ਹਾਵੀ ਹੋ ਜਾਂਦਾ ਹੈ ਕਿ  ਮਨਮਤੇ ਲੋਕਾਂ ਤੇ ਮਨ ਦੀਆਂ ਗੱਲਾਂ ‘ਚ ਆ ਕੇ ਉਹ  ਇੱਕ ਪਲ ‘ਚ ਸਤਿਗੁਰੂ ਤੋਂ ਮੂੰਹ ਮੋੜ ਲੈਂਦਾ ਹੈ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨ ਬੜੀ ਜ਼ਾਲਮ ਤਾਕਤ ਹੈ ਤੇ ਉਸ ਨੂੰ ਮਨਮਤੇ ਲੋਕ ਹਵਾ ਦੇਣ ਲਈ ਤਿਆਰ ਬੈਠੇ ਹਨ ਜਿਵੇਂ ਕਿ ਦੇਖਿਆ ਹੈ ਕਿ  ਆਮ ਤੌਰ ‘ਤੇ ਲੱਕੜਾਂ ਨੂੰ ਬਾਲਣ ਸਮੇਂ ਕਈ ਵਾਰ ਜੋ ਲੱਕੜੀ ਗਿੱਲੀ ਹੁੰਦੀ ਉਹ ਬਲਣ ‘ਚ ਕਾਫ਼ੀ ਸਮਾਂ ਲੈਂਦੀ ਹੈ, ਨੂੰ ਬਾਲਣ ਲਈ ਫੂਕਾਂ ਮਾਰਦੇ ਹਨ ਤੇ ਉਹ ਲੱਕੜ ਧੁਖ਼ਦੀ ਰਹਿੰਦੀ ਹੈ ਵਾਰ-ਵਾਰ ਫੂਕ ਮਾਰਨ ਨਾਲ ਕਈ ਵਾਰ ਅੱਖਾਂ ‘ਚ ਧੂੰਆਂ ਵੀ ਪੈ ਜਾਂਦਾ ਪਰ ਆਖ਼ਰ ‘ਚ ਹਾਰ ਕੇ ਉਹ ਬਲ ਪੈਂਦੀ ਸੀ ਇਸ ਤਰ੍ਹਾਂ ਪਹਿਲਾਂ ਤਾਂ ਇਨਸਾਨ ਨੂੰ ਉਸ ਦਾ ਮਨ ਹਵਾ ਦਿੰਦਾ ਹੈ ਪਰ ਉਹ ਸਿਮਰਨ ਤੇ ਭਗਤੀ ਕਰਦਾ ਹੈ

    ਜਿਸ ਕਾਰਨ ਸਤਿਗੁਰ ਦਾ ਪਿਆਰ ਉਸ ਨੂੰ ਇਹ ਕਰਨ ਤੋਂ ਰੋਕਦਾ ਹੈ ਫਿਰ ਮਨਮਤੇ ਲੋਕ ਆ ਜਾਂਦੇ ਹਨ ਜਿਨ੍ਹਾਂ ਦਾ ਖੁਦ ਦਾ ਕੋਈ ਈਮਾਨ ਤੇ ਕੋਈ ਅਧਾਰ ਨਹੀਂ ਹੁੰਦਾ ਉਹ ਤਾਂ ਸਿਰਫ਼ ਘੜੱਮ ਚੌਧਰੀ ਹੁੰਦੇ ਹਨ ਉਹ ਨਾ ਕਿਸੇ ਦੇ ਪਰਉਪਕਾਰ ਨੂੰ ਮੰਨਦੇ ਹਨ ਤੇ ਨਾ ਹੀ ਮਾਲਕ ਦਾ ਅਹਿਸਾਨ ਮੰਨਦੇ ਹਨ ਤਾਂ ਉਹ ਵੀ ਉਸ ਇਨਸਾਨ ਦੇ ਕੰਨ ਭਰਨਾ (ਫੂਕ ਮਾਰਨਾ) ਸ਼ੁਰੂ ਕਰ ਦਿੰਦੇ ਹਨ ਇਸ ਲਈ ਉਹ ਇਨਸਾਨ ਨੂੰ ਜੋ ਅੱਗ ਪਹਿਲਾਂ ਤੋਂ ਹੀ ਲੱਗੀ ਹੁੰਦੀ ਹੈ, ਉਸ ਦੇ ਮਨ ਨੇ ਉਸ ਨੂੰ ਪਹਿਲਾਂ ਤੋਂ ਹੀ ਭਰਮ ‘ਚ ਪਾਇਆ ਹੋਇਆ ਹੈ, ਹੌਲੀ-ਹੌਲੀ ਉਸ ਦੇ ਮਨ ਦੀ ਅੱਗ ਨੂੰ ਹੋਰ ਵੀ ਵਧਾ ਦਿੰਦੇ ਹਨ ਤੇ ਇੱਕ ਦਿਨ ਜੀਵ ਉਸ ਨੂੰ ਬਾਲ ਦਿੰਦਾ ਹੈ ਫਿਰ ਉਹ ਸਾਰੀ ਜ਼ਿੰਦਗੀ ਉਸ ਅੱਗ ‘ਚ ਸੜਦਾ ਰਹਿੰਦਾ ਹੈ

    ਆਪ ਜੀ ਫ਼ਰਮਾਉਂਦੇ ਹਨ ਕਿ ਇਸ ਜ਼ਾਲਮ ਮਨ ਨਾਲ ਲੜੋ ਮਾਲਕ ਦਾ ਪਿਆਰ ਪਾਉਣਾ ਸੌਖਾ ਹੈ ਪਰ ਉਸ ਨਾਲ ਓੜ ਨਿਭਾਉਣਾ ਕਾਫ਼ੀ ਮੁਸ਼ਕਲ ਹੈ ਕਿਉਂਕਿ ਓੜ ਨਿਭਾਉਣ ‘ਚ ਕਾਫ਼ੀ ਸਮਾਂ ਹੁੰਦਾ ਹੈ ਇਨਸਾਨ ਦਾ ਪਤਾ ਨਹੀਂ ਕਦੋਂ ਉਹ ਇਸ ਸੰਸਾਰ ਤੋਂ ਚਲਿਆ ਜਾਵੇ ਪਰ ਉਹ ਜਦੋਂ ਤੱਕ ਇਸ ਨਾਸ਼ਵਾਨ ਸੰਸਾਰ ਨੂੰ ਤਿਆਗ ਕੇ ਨਹੀਂ ਜਾਂਦਾ ਉਦੋਂ ਤੱਕ ਮਨਮਤੇ ਲੋਕ ਉਸ ਇਨਸਾਨ ਨੂੰ ਟੋਕਦੇ ਰਹਿੰਦੇ ਹਨ ਫਿਰ ਵੀ ਜੋ ਲੋਕ ਉਸ ਮਾਲਕ ਦਾ ਦਰ ਮੱਲ੍ਹੀ ਰੱਖਦੇ ਹਨ ਤੇ ਉਸ ਮਾਲਕ ਦੇ ਪਿਆਰ ‘ਚ ਚਲਦੇ ਰਹਿੰਦੇ ਹਨ, ਉਹ ਖੁਦ ਤੇ ਉਸ ਦੇ ਮਾਂ-ਬਾਪ ਧੰਨ ਹੁੰਦੇ ਹਨ ਤੇ ਉਨ੍ਹਾਂ ਦੀਆਂ ਕੁਲਾਂ ਵੀ ਧੰਨ ਹੋ ਜਾਂਦੀਆਂ ਹਨ ਕਿਉਂਕਿ ਮਾਂ-ਬਾਪ ਦੇ ਸੰਸਕਾਰ ਹੀ ਦੱਸਦੇ ਹਨ ਕਿ ਤੁਹਾਡੇ ਅੰਦਰ ਕਿਹੋ ਜਿਹੀਆਂ ਆਦਤਾਂ ਹਨ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here