ਅਮਲ ਕਰਨ ਨਾਲ ਮਿਟਦੇ ਨੇ ਜਨਮਾਂ-ਜਨਮਾਂ ਦੇ ਕਰਮ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜਦੋਂ ਤੱਕ ਆਪਣੇ ਹਿਰਦੇ ਨੂੰ ਪਾਕ-ਪਵਿੱਤਰ ਨਹੀਂ ਕਰਦਾ, ਉਦੋਂ ਤੱਕ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਉਸ ਦੇ ਅੰਦਰ ਨਹੀਂ ਵਸਦੀਆਂ ਆਪਣੇ ਅੰਦਰ ਦੇ ਵਿਚਾਰਾਂ ਦਾ ਸ਼ੁੱਧੀਕਰਨ ਕਰੋ ਵਿਚਾਰਾਂ ਨੂੰ ਸ਼ੁੱਧ ਕਰਨ ਲਈ ਇੱਕੋ ਇੱਕ ਤਰੀਕਾ ਹੈ ਸੇਵਾ ਅਤੇ ਸਿਮਰਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੇਵਾ ਕਰੋ, ਸਿਮਰਨ ਕਰੋ ਤਾਂ ਬੁਰੇ ਵਿਚਾਰ, ਨੈਗਟਿਵ ਵਿਚਾਰ ਰੁਕ ਜਾਣਗੇ ਸੇਵਾ, ਸਿਮਰਨ ਨਾਲ ਅਜਿਹਾ ਆਤਮ ਵਿਸ਼ਵਾਸ ਆਵੇਗਾ ਕਿ ਤੁਹਾਡਾ ਧਿਆਨ ਮਾਲਕ ਦੀ ਯਾਦ ‘ਚ ਲੱਗਣ ਲੱਗੇਗਾ, ਤੁਸੀਂ ਆਤਮ ਵਿਸ਼ਵਾਸ ਨਾਲ ਭਰਪੂਰ ਹੋਵੋਗੇ ਅਤੇ ਕੋਈ ਵੀ ਚੰਗਾ ਨੇਕ ਕਾਰਜ ਕਰਦੇ ਹੋਏ ਝਿਜਕ ਨਹੀਂ ਹੋਵੇਗੀ ਤੁਸੀਂ ਹਿੰਮਤ ਨਾਲ ਅੱਗੇ ਵਧਦੇ ਜਾਵੋਗੇ ਨੈਗੇਟਿਵ ਥਿੰਕਿੰਗ ਖਤਮ ਹੋਵੇਗੀ ਅਤੇ ਪਾਜਿਟਿਵ ਥਿੰਕਿੰਗ ਵਧਦੀ ਜਾਵੇਗੀ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬਚਨ ਸੁਣ ਕੇ ਅਮਲ ਕਰਨ ਨਾਲ ਜਨਮਾਂ-ਜਨਮਾਂ ਦੇ ਪਾਪ-ਕਰਮ ਕੱਟੇ ਜਾਂਦੇ ਹਨ ਅਤੇ ਇਸ ਜਨਮ ਦੇ ਗ਼ਮ, ਦੁੱਖ-ਦਰਦ ਚਿੰਤਾਵਾਂ , ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਇਸ ਲਈ ਸੰਤਾਂ ਦੇ ਬਚਨ ਸੁਣੋ ਅਤੇ ਅਮਲ ਕਰੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ ਇਹੀ ਕਹਿੰਦੇ ਹਨ ਕਿ ਪਰਮਾਤਮਾ ਦੇ ਨਾਮ ਦਾ ਜਾਪ ਕਰੋ
ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਦੇ ਵੀ ਕਿਸੇ ਵੀ ਜੀਵ ਦਾ ਦਿਲ ਨਾ ਦੁਖਾਓ, ਕਿਸੇ ‘ਤੇ ਵਿਅੰਗ ਨਾ ਕਸੋ, ਜਾਤ-ਪਾਤ ਦਾ ਭੇਦਭਾਵ ਨਾ ਕਰੋ, ਕੌੜਾ ਨਾ ਬੋਲੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਾਰੇ ਆਪੋ-ਆਪਣੇ ਕਰਮਾਂ ਦਾ ਖਾਂਦੇ ਹਨ ਜਿਹੋ ਜਿਹੇ ਕਰਮ ਤੁਸੀਂ ਕਰੋਗੇ, ਉਹੋ ਜਿਹਾ ਫ਼ਲ ਤੁਹਾਨੂੰ ਭੋਗਣਾ ਪਵੇਗਾ ਬੁਰੇ ਕਰਮ ਕਰਦੇ ਹੋ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਬੁਰਾ ਹੋਵੇਗਾ ਕਿੱਕਰ ਦਾ ਪੌਦਾ ਬੀਜਣ ਨਾਲ ਉਸ ‘ਤੇ ਅੰਬ ਨਹੀਂ ਲੱਗਦੇ ਕਹਿਣ ਦਾ ਮਤਲਬ ਜਿਹੋ ਜਿਹੇ ਕਰਮ ਕਰੋਗੇ ਉਹ ਇਸੇ ਜਨਮ ‘ਚ ਤੁਹਾਨੂੰ ਭੋਗਣੇ ਪੈਣਗੇ ਅਤੇ ਅੱਗੇ ਆਤਮਾ ਨੂੰ ਦਰਗਾਹ ‘ਚ ਹਿਸਾਬ-ਕਿਤਾਬ ਚੁਕਾਉਣਾ ਪਵੇਗਾ ਇਸ ਲਈ ਹਮੇਸ਼ਾ ਚੰਗੇ ਕਰਮ ਕਰੋ
Anmol Bachan | ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜ਼ਿੰਦਗੀ ਮਿਲੀ ਹੈ ਕਿਤੇ ਇੰਜ ਹੀ ਨਾ ਗੁਜ਼ਰ ਜਾਵੇ, ਇਸ ‘ਚ ਅਜਿਹਾ ਕੁਝ ਕਰ ਜਾਓ ਕਿ ਤੁਹਾਡੀ ਜ਼ਿੰਦਗੀ ਇੱਕ ਮਿਸਾਲ ਬਣ ਜਾਵੇ ਕਿ ਆਉਣ ਵਾਲੀਆਂ ਪੀੜ੍ਹੀਆਂ ਉਸ ਰੌਸ਼ਨੀ ‘ਚ ਰਾਹ ਦੇਖ ਕੇ ਚੱਲਣ ਨਹੀਂ ਤਾਂ ਪਸ਼ੂਆਂ ਵਾਂਗ ਆਏ, ਖਾਧਾ-ਪੀਤਾ, ਬੱਚੇ ਪੈਦਾ ਕੀਤੇ, ਐਸ਼ੋ-ਅਰਾਮ ਕੀਤਾ ਅਤੇ ਚਲਦੇ ਬਣੇ ਲੱਖਾਂ-ਕਰੋੜਾਂ ਆ ਰਹੇ ਹਨ ਇਸ ਦੁਨੀਆਂ ‘ਚ ਅਤੇ ਜਾ ਰਹੇ ਹਨ ਆਪ ਜੀ ਨੇ ਅੱਗੇ ਫ਼ਰਮਾਉਂਦੇ ਹਨ ਕਿ ਭਗਤੀ ਕਰੋ, ਭਲੇ ਕਰਮ ਕਰੋ, ਅੱਜ ਸਮਾਜ ‘ਚ ਮੰਨਿਆ ਹੈ ਕਿ ਲੋਕ ਸਵਾਰਥੀ ਹਨ, ਗਰਜ਼ ਨੂੰ ਹੀ ਸਲਾਮ ਹੈ ਗਰਜ਼ ਹੈ ਤਾਂ ਆਪਣੇ-ਆਪਣੇ ਰਹਿੰੰਦੇ ਹਨ, ਗਰਜ਼ ਨਹੀਂ ਤਾਂ ਆਪਣੇ ਪਰਾਏ ਹੋ ਜਾਂਦੇ ਹਨ
ਇਹ ਸੰਸਾਰ ਮਤਲਬ ਦਾ ਹੈ ਇਹ ਦੇਸ਼ ਕਾਲ ਦਾ ਦੇਸ਼ ਹੈ, ਕਾਲ ਦੀ ਨਗਰੀ, ਸਵਾਰਥੀ ਯੁੱਗ, ਗਰਜ਼ ਦਾ ਯੁੱਗ ਹੈ ਇੱਥੇ ਪਿਆਰ ਹੀ ਉਦੋਂ ਕਰਦੇ ਹਨ ਜਦੋਂ ਕੁਝ ਲੈਣਾ ਹੁੰਦਾ ਹੈ ਆਪ ਜੀ ਫ਼ਰਮਾਉਂਦੇ ਹਨ ਕਿ ਅਜਿਹੇ ‘ਚ ਵੀ ਇੱਕ ਅਜਿਹਾ ਹੈ ਜੋ ਕਦੇ ਤੁਹਾਨੂੰ ਨਹੀਂ ਛੱਡੇਗਾ, ਫਿਟਕਾਰੇਗਾ ਨਹੀਂ ਅਤੇ ਉਹ ਹੈ ਅੱਲ੍ਹਾ, ਵਾਹਿਗੁਰੂ, ਸਤਿਗੁਰੂ ਮੌਲ਼ਾ ਰਾਮ, ਉਸ ਨਾਲ ਤੁਸੀਂ ਪਿਆਰ ਕਰੋਗੇ, ਬੇਗਰਜ਼ ਮੁਹੱਬਤ, ਭਾਵੇਂ ਤੁਸੀਂ ਕੁਝ ਮੰਗਦੇ ਵੀ ਰਹੋਗੇ ਤਾਂ ਵੀ ਉਹ ਤੁਹਾਥੋਂ ਮੂੰਹ ਨਹੀਂ ਮੋੜੇਗਾ ਮਾਂ ਤਾਂ ਜਦੋਂ ਬੱਚਾ ਵੱਡਾ ਹੋ ਜਾਵੇ ਤਾਂ ਛੱਡ ਦਿੰਦੀ ਹੈ ਕਿ ਵੱਡਾ ਹੋ ਗਿਆ ਹੈ
ਆਪਣੇ ਆਪ ਕੰਮ ਕਰੋ ਪਰ ਇੱਕ ਗੁਰੂ, ਮਾਲਕ ਲਈ ਬੱਚਾ ਕਦੇ ਵੱਡਾ ਹੁੰਦਾ ਹੀ ਨਹੀਂ, ਪਤਾ ਨਹੀਂ ਦੁਨੀਆਂ ਦੀ ਦਲ-ਦਲ ‘ਚ ਉਹ ਕਦੋਂ ਫਸ ਜਾਵੇ, ਪਤਾ ਨਹੀਂ ਕਦੋਂ ਤਿਲ਼ਕ ਜਾਵੇ ਇਸ ਲਈ ਉਹ ਹਮੇਸ਼ਾ ਉਸ ਨੂੰ ਆਪਣੀ ਉਂਗਲੀ ਫੜਾ ਕੇ ਰੱਖਦਾ ਹੈ ਅਤੇ ਦਇਆ, ਮਿਹਰ, ਰਹਿਮਤ ਨਾਲ ਨਿਵਾਜ਼ਦਾ ਰਹਿੰਦਾ ਹੈ ਇਸ ਲਈ ਉਸ ਸੱਚੇ ਪਰਮਾਤਮਾ ਨਾਲ, ਅੱਲ੍ਹਾ, ਵਾਹਿਗੁਰੂ ਰਾਮ ਨਾਲ ਆਪਣੀ ਪ੍ਰੀਤ ਜੋੜ ਕੇ ਰੱਖੋ, ਜੋ ਕਦੇ ਵੀ ਹੱਥ ਨਹੀਂ ਛੱਡਦਾ ਅਤੇ ਦੋਵਾਂ ਜਹਾਨਾਂ ‘ਚ ਖੁਸ਼ੀਆਂ ਨਾਲ ਮਾਲਾਮਾਲ ਕਰਦਾ ਰਹਿੰਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।