ਸਾਰਿਆਂ ਦਾ ਭਲਾ ਮੰਗੋ ਅਤੇ ਭਲਾ ਕਰੋ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) (anmol bachan) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੱਚੇ ਦਾਤਾ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਗੁਣਗਾਨ ਸਾਧ-ਸੰਗਤ ਗਾਉਂਦੀ ਰਹਿੰਦੀ ਹੈ ਜੋ ਇਨਸਾਨ ਸੱਚੇ ਦਿਲੋਂ, ਸੱਚੀ ਭਾਵਨਾ ਨਾਲ ਆਪਣੇ ਮੁਰਸ਼ਿਦ-ਏ-ਕਾਮਿਲ ਦੇ ਗੁਣਗਾਨ ਗਾਉਂਦੇ ਹਨ, ਉਹੋ ਜਿਹੀਆਂ ਹੀ ਖੁਸ਼ੀਆਂ ਆਉਂਦੀਆਂ ਸਨ, ਆਉਂਦੀਆਂ ਹਨ ਅਤੇ ਆਉਂਦੀਆਂ ਰਹਿਣਗੀਆਂ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਇਨਸਾਨ ਬਚਨਾਂ ‘ਤੇ ਅਮਲ ਕਰਦਾ ਹੈ, ਤਾਂ ਅੰਦਰ-ਬਾਹਰ ਕੋਈ ਕਮੀ ਨਹੀਂ ਰਹਿੰਦੀ ਜੋ ÎਿÂਨਸਾਨ ਬਚਨ ਨਹੀਂ ਮੰਨਦਾ, ਅਮਲ ਨਹੀਂ ਕਰਦਾ,ਉਹ ਖੁਸ਼ੀਆਂ ਤੋਂ ਖਾਲੀ ਰਹਿ ਜਾਂਦਾ ਹੈ ਬਚਨਾਂ ‘ਤੇ ਚਲੋ, ਬਚਨਾਂ ਦਾ ਹੀ ਸੋਚੋ ਇਸ ਕਲਿਯੁਗ ‘ਚ ਜੇਕਰ ਬਚਾਅ ਹੈ, ਤਾਂ ਬਚਨ ਮੰਨਣ ਨਾਲ ਫ਼ਕੀਰ ਬਚਨ ਕਰਦੇ ਹਨ ਕਿ ਰਾਮ ਦਾ ਨਾਮ ਜਪੋ, ਮਾਲਕ ਦੀ ਭਗਤੀ-ਇਬਾਦਤ ਕਰੋ, ਉਸ ਦੀ ਔਲਾਦ ਦਾ ਭਲਾ ਮੰਗੋ, ਭਲਾ ਕਰੋ ਜੋ ਕੋਈ ਬਚਨ ਮੰਨ ਕੇ ਅਮਲ ਕਰ ਲੈਂਦਾ ਹੈ, ਉਨ੍ਹਾਂ ਨੂੰ ਅੰਦਰ-ਬਾਹਰ ਮਾਲਕ ਦੀਆਂ ਖੁਸ਼ੀਆਂ ਜ਼ਰੂਰ ਹਾਸਲ ਹੁੰਦੀਆਂ ਹਨ ਅਤੇ ਉਹ ਰਹਿਮੋ-ਕਰਮ ਦੇ ਕਾਬਲ ਬਣਦੇ ਚਲੇ ਜਾਂਦੇ ਹਨ anmol bachan
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।