ਸਤਿਸੰਗ ‘ਚ ਪੈਦਾ ਹੁੰਦੀ ਹੈ ਪ੍ਰਭੂ-ਭਗਤੀ ਦੀ ਭਾਵਨਾ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਨਾਮ ਸਭ ਸੁੱਖਾਂ ਦੀ ਖਾਨ ਹੈ ਜਿਸ ਇਨਸਾਨ ਨੂੰ ਪਰਮਾਤਮਾ ਦਾ ਪਾਕ-ਪਵਿੱਤਰ ਨਾਮ ਮਿਲ ਜਾਂਦਾ ਹੈ ਉਹ ਭਾਗਾਂ ਵਾਲਾ ਹੈ ਅਤੇ ਬਾਅਦ ‘ਚ ਅੱਗੇ ਜੋ ਇਸ ਦਾ ਸਿਮਰਨ ਕਰਦਾ ਹੈ ਉਹ ਅਤੀ ਭਾਗਸ਼ਾਲੀ ਬਣ ਜਾਂਦਾ ਹੈ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਨੱਕੋ-ਨੱਕ ਭਰ ਜਾਂਦਾ ਹੈ ਇੱਕੋ-ਇੱਕ ਮਾਲਕ ਦਾ ਨਾਮ ਹੀ ਹਰ ਤਰ੍ਹਾਂ ਦੇ ਦੁੱਖ-ਦਰਦ ਨੂੰ ਖ਼ਤਮ ਕਰ ਸਕਦਾ ਹੈ
ਨਾਮ ਦਾ ਸਿਮਰਨ ਹੀ ਇਨਸਾਨ ਨੂੰ ਭਿਆਨਕ ਬਿਮਾਰੀਆਂ ਤੋਂ ਬਚਾ ਸਕਦਾ ਹੈ, ਦੁੱਖ-ਤਕਲੀਫ਼ ਤੋਂ ਬਚਾ ਸਕਦਾ ਹੈ ਪਰ ਨਾਮ ਦਾ ਸਿਮਰਨ ਭਾਗਾਂ ਵਾਲੇ, ਨਸੀਬਾਂ ਵਾਲੇ ਇਨਸਾਨ ਹੀ ਕਰਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਨ੍ਹਾਂ ਦੇ ਅੰਦਰ ਉਸ ਪ੍ਰਭੂ-ਪਰਮਾਤਮਾ ਨੂੰ ਪਾਉਣ ਦੀ ਤੜਫ਼ ਹੈ, ਉਸ ਦੇ ਪਿਆਰ-ਮੁਹੱਬਤ ਦੀ ਚਾਹ ਹੈ ਉਹੀ ਲਗਾਤਾਰ ਪਰਮ ਪਿਤਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਜਿਨ੍ਹਾਂ ਦੇ ਅੰਦਰ ਤੜਫ਼-ਲਗਨ ਨਹੀਂ ਅਤੇ ਦਿਲ-ਦਿਮਾਗ ਦਾ ਸ਼ੀਸ਼ਾ ਸਾਫ਼ ਨਹੀਂ, ਉਨ੍ਹਾਂ ਦੇ ਅੰਦਰ ਮਾਲਕ ਦੀ ਭਗਤੀ-ਇਬਾਦਤ, ਦਇਆ-ਮਿਹਰ ਦਾ ਸੰਚਾਰ ਨਹੀਂ ਹੋ ਸਕਦਾ
ਪਰ ਹਰ ਇਨਸਾਨ ਪਰਮਾਤਮਾ ਦੀ ਭਗਤੀ ਕਰਨ ਦਾ ਹੱਕਦਾਰ ਹੈ ਮਨੁੱਖੀ ਸਰੀਰ ‘ਚ ਹੀ ਪਰਮਾਤਮਾ ਨੇ ਅਧਿਕਾਰ ਦਿੱਤਾ ਹੈ ਕਿ ਉਹ ਨਾਮ ਦਾ ਸਿਮਰਨ ਕਰਕੇ ਆਵਾਗਮਨ ਤੋਂ ਆਜ਼ਾਦ ਹੋ ਸਕਦਾ ਹੈ ਅਤੇ ਇਸ ਮਾਤਲੋਕ ‘ਚ ਪਰਮ ਪਿਤਾ ਪਰਮਾਤਮਾ ਨੂੰ ਵੇਖ ਸਕਦਾ ਹੈ ਇਹ ਤਦ ਹੀ ਸੰਭਵ ਹੈ ਜੇਕਰ ਇਨਸਾਨ ਹਿੰਮਤ ਕਰੇ ਜੇਕਰ ਇਨਸਾਨ ਹਿੰਮਤ ਹੀ ਨਾ ਕਰੇ, ਇਹ ਕੋਸ਼ਿਸ਼ ਹੀ ਨਾ ਕਰੇ ਕਿ ਮੈਂ ਮਾਲਕ ਦੇ ਨਾਮ ਦਾ ਸਿਮਰਨ ਕਰਾਂਗਾ, ਬਚਨਾਂ ‘ਤੇ ਅਮਲ ਕਰਾਂਗਾ ਤਾਂ ਮਾਲਕ ਦਇਆ-ਮਿਹਰ ਕਿੱਥੋਂ ਕਰੇਗਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਹ ਮਾਲਕ ਦਇਆ-ਮਿਹਰ, ਰਹਿਮਤ ਕਰਦਾ ਸੀ, ਕਰਦਾ ਹੈ ਅਤੇ ਹਮੇਸ਼ਾ ਕਰਦਾ ਰਹੇਗਾ ਪਰ ਜੋ ਲੋਕ ਸਿਮਰਨ, ਭਗਤੀ-ਇਬਾਦਤ ਕਰਦੇ ਹਨ ਉਹੀ ਲੋਕ ਮਾਲਕ ਦੀ ਦਇਆ-ਮਿਹਰ, ਰਹਿਮਤ ਨੂੰ ਹਾਸਲ ਕਰ ਸਕਦੇ ਹਨ ਜੇਕਰ ਤੁਸੀਂ ਮਾਲਕ ਦਾ ਨਾਮ ਜਪਣਾ ਚਾਹੁੰਦੇ ਹੋ ਤਾਂ ਤੁਸੀਂ ਸਤਿਸੰਗ ਸੁਣੋ ਤਦ ਤੁਹਾਨੂੰ ਪ੍ਰੇਰਣਾ ਮਿਲੇਗੀ, ਤੁਹਾਡੇ ਅੰਦਰ ਮਾਲਕ ਦੇ ਨਾਮ ਪ੍ਰਤੀ ਲਗਨ ਲੱਗੇਗੀ
ਦੁਨੀਆ ‘ਚ ਰਹਿੰਦੇ ਹੋਏ ਦੁਨਿਆਵੀ ਕੰਮ-ਧੰਦੇ ਤੁਹਾਨੂੰ ਉਲਝਾਈ ਰੱਖਣਗੇ ਅਤੇ ਤੁਸੀਂ ਉਨ੍ਹਾਂ ‘ਚ ਫਸ ਕੇ ਉਨ੍ਹਾਂ ਕੰਮ-ਧੰਦਿਆਂ ਦੇ ਹੋ ਕੇ ਰਹਿ ਜਾਉਂਗੇ ਇਸ ਲਈ ਜੇਕਰ ਤੁਸੀਂ ਰੂਹਾਨੀ ਸਤਿਸੰਗ ਸੁਣਦੇ ਹੋ ਤਾਂ ਉੱਥੇ ਹੀ ਤੁਹਾਨੂੰ ਪਰਮ ਪਿਤਾ ਪਰਮਾਤਮਾ ਦੀ ਗੱਲ ਸੁਣਨ ਨੂੰ ਮਿਲੇਗੀ ਅਤੇ ਇਨਸਾਨ ਹੌਲੀ-ਹੌਲੀ ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣਦਾ ਚਲਿਆ ਜਾਂਦਾ ਹੈ ਇਨਸਾਨ ਨੂੰ ਚਾਹੀਦਾ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਰੂਹਾਨੀ ਸਤਿਸੰਗ ‘ਚ ਆਵੇ,
ਪਰਮ ਪਿਤਾ ਪਰਮਾਤਮਾ ਦੀ ਕਥਾ-ਕਹਾਣੀ ਸੁਣੇ ਤਦ ਉਸ ਦੇ ਦਿਲੋ-ਦਿਮਾਗ ‘ਚ ਮਾਲਕ ਪ੍ਰਤੀ ਭਾਵਨਾ, ਲਗਨ ਪੈਦਾ ਹੋਵੇਗੀ ਬਿਨਾ ਤੜਫ਼ ਤੋਂ ਕੀਤੇ ਗਏ ਸਿਮਰਨ ਦਾ ਉਹ ਫ਼ਲ ਨਹੀਂ ਮਿਲਦਾ ਜੋ ਮਿਲਣਾ ਚਾਹੀਦਾ ਹੈ ਇਸ ਲਈ ਅਸਲੀਅਤ ‘ਚ ਜੇਕਰ ਤੁਸੀਂ ਮਾਲਕ ਦੀ ਦਇਆ-ਮਿਹਰ ਦੇ ਚਾਹਵਾਨ ਹੋ, ਉਸਦੀ ਦਇਆ-ਦ੍ਰਿਸ਼ਟੀ ਦੇ ਕਾਬਲ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਅੰਦਰ ਪਰਮ ਪਿਤਾ ਪਰਮਾਤਮਾ ਦੀ ਭਾਵਨਾ ਪੈਦਾ ਕਰੋ, ਸੇਵਾ-ਸਿਮਰਨ ਕਰੋ ਤਦ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣ ਸਕਦੇ ਹੋ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਅੰਦਰ ਦੁਨਿਆਵੀ ਕੰਮ-ਧੰਦੇ ਪ੍ਰਤੀ ਤੜਫ਼ ਆਪਣੇ ਆਪ ਪੈਦਾ ਹੋ ਜਾਂਦੀ ਹੈ ਅਤੇ ਉਹ ਪੈਸੇ ਲਈ ਇੱਧਰ-ਉੱਧਰ ਭੱਜਿਆ ਫਿਰਦਾ ਹੈ ਇਸੇ ਤਰ੍ਹਾਂ ਦੁਨਿਆਵੀ ਮੋਹ-ਮਮਤਾ ਦੀ ਤੜਫ਼ ਵੀ ਆਪਣੇ-ਆਪ ਲੱਗ ਜਾਂਦੀ ਹੈ ਲੋਕ ਮੋਹ-ਮਮਤਾ ‘ਚ ਫਸ ਕੇ ਇੱਕ-ਦੂਜੇ ਲਈ ਪਾਗਲ ਹੋਏ ਫ਼ਿਰਦੇ ਹਨ
ਫਿਰ ਚੰਗਾ-ਮਾੜਾ ਉਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ ਇਸ ਤਰ੍ਹਾਂ ਇਹ ਤੜਫ਼, ਲਗਨ ਆਪਣੇ ਆਪ ਇਨਸਾਨ ਦੇ ਅੰਦਰ ਪੈਦਾ ਹੋ ਜਾਂਦੀ ਹੈ ਪਰ ਪ੍ਰਭੂ-ਪਰਮਾਤਮਾ ਦੀ ਤੜਫ਼ ਆਪਣੇ-ਆਪ ਇਨਸਾਨ ਦੇ ਅੰਦਰ ਨਹੀਂ ਲੱਗਦੀ, ਜੇਕਰ ਕੋਈ ਮਾਲਕ ਦਾ ਪਿਆਰਾ ਹੋਵੇ ਤਾਂ ਗੱਲ ਵੱਖਰੀ ਹੈ ਨਹੀਂ ਤਾਂ ਸਤਿਸੰਗ ‘ਚ ਹੀ ਉਹ ਤੜਫ਼, ਲਗਨ ਲੱਗ ਸਕਦੀ ਹੈ
ਇਸ ਲਈ ਤੁਸੀਂ ਸਤਿਸੰਗ ਸੁਣੋ, ਰਾਮ-ਨਾਮ ਦੀ ਚਰਚਾ ‘ਤੇ ਅਮਲ ਕਰੋ ਤਾਂ ਤੁਹਾਡੇ ਅੰਦਰ ਮਾਲਕ ਪ੍ਰਤੀ ਤੜਫ਼ ਪੈਦਾ ਹੋਵੇਗੀ ਅਤੇ ਤੁਸੀਂ ਇੱਕ ਦਿਨ ਮਾਲਕ ਦੇ ਦਰਸ਼-ਦੀਦਾਰ, ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣ ਜਾਉਂਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।