ਹਮੇਸ਼ਾ ਮਿਹਨਤ ਦੀ ਕਮਾਈ ਕਰ ਕੇ ਖਾਓ : ਪੂਜਨੀਕ ਗੁਰੂ ਜੀ

Saint Dr. MSG
Saint Dr. MSG

ਹਮੇਸ਼ਾ ਮਿਹਨਤ ਦੀ ਕਮਾਈ ਕਰ ਕੇ ਖਾਓ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) (Anmol Bachan) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਇਸ ਸੰਸਾਰ ‘ਚ ਸਦਾ ਖੁਸ਼ ਰਹਿਣਾ ਚਾਹੁੰਦਾ ਹੈ, ਕੋਈ ਵੀ ਇਨਸਾਨ ਅਜਿਹਾ ਨਹੀਂ ਹੁੰਦਾ ਜੋ ਗ਼ਮਗੀਨ ਰਹਿਣਾ, ਦੁਖੀ, ਪਰੇਸ਼ਾਨ ਰਹਿਣਾ ਚਾਹੇ ਪਰ ਇਸ ਸੁਖ਼ ਨੂੰ ਪਾਉਣ ਲਈ ਲੋਕਾਂ ਨੇ ਬਹੁਤ ਸਾਰੇ ਰਸਤੇ ਅਪਣਾ ਲਏ ਹਨ ਸਭ ਤੋਂ ਵੱਡਾ, ਸਭ ਤੋਂ ਅਹਿਮ ਰਸਤਾ ਜੋ ਲੋਕ ਸੋਚਦੇ ਹਨ ਉਹ ਹੈ ਰੁਪਇਆ-ਪੈਸਾ ਠੱਗੀ, ਬੇਈਮਾਨੀ, ਕਿਸੇ ਦਾ ਹੱਕ ਮਾਰ ਕੇ ਖਾਣਾ, ਕਮਜ਼ੋਰ ਨੂੰ ਦਬਾ ਕੇ, ਹਰ ਤਰੀਕੇ ਨਾਲ ਲੋਕ ਪੈਸਾ ਕਮਾਉਂਦੇ ਹਨ

ਜ਼ਿਆਦਾਤਰ ਲੋਕ ਨਜਾਇਜ਼ ਤਰੀਕੇ ਨਾਲ ਪੈਸੇ ਕਮਾਉਂਦੇ ਹਨ ਅਤੇ ਸੋਚਦੇ ਹਨ ਕਿ ਇਸ ਨਾਲ ਸੁਖ ਮਿਲੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਾਪ-ਜ਼ੁਲਮ ਦੀ ਕਮਾਈ, ਕਿਸੇ ਨੂੰ ਆਤਮਿਕ-ਸ਼ਾਂਤੀ ਨਹੀਂ ਲੈਣ ਦਿੰਦੀ ਜਿਵੇਂ-ਜਿਵੇਂ ਪਾਪ-ਜ਼ੁਲਮ ਦੀ ਕਮਾਈ ਵਧਦੀ ਜਾਂਦੀ ਹੈ, ਘਰ ‘ਚੋਂ ਪਿਆਰ-ਮੁਹੱਬਤ, ਸੁਖ-ਸ਼ਾਂਤੀ ਸਭ ਚਲੀ ਜਾਂਦੀ ਹੈ, ਸਰੀਰ ਰੋਗਾਂ ਦਾ ਘਰ ਬਣ ਜਾਂਦਾ ਹੈ

ਪਰੇਸ਼ਾਨੀਆਂ ਦਾ ਆਲਮ, ਟੈਨਸ਼ਨ, ਚਿੰਤਾ ਇਨਸਾਨ ਨੂੰ ਘੇਰ ਲੈਂਦਾ ਹੈ ਅਤੇ ਇਨਸਾਨ ਬੇਚੈਨ ਰਹਿੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ ਦੀ ਕਮਾਈ ਕਦੇ ਕਿਸੇ ਨੂੰ ਆਤਮਿਕ ਸ਼ਾਂਤੀ ਨਹੀਂ ਲੈਣ ਦਿੰਦੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ  ਕਿ ਪੈਸਾ ਕਮਾਓ, ਜਿੰਨੇ ਮਰਜ਼ੀ ਅਮੀਰ ਬਣ ਜਾਓ ਪਰ ਧਰਮਾਂ ਦੇ ਅਨੁਸਾਰ ਸਾਡੇ ਹਿੰਦੂ ਧਰਮ ਚ ਲਿਖਿਆ ਹੈ ਸਖ਼ਤ ਮਿਹਨਤ ਕਰੋ, ਮਿਹਨਤ ਦੀ ਕਰ ਕੇ ਖਾਓ ਇਸਲਾਮ ਧਰਮ ‘ਚ ਲਿਖਿਆ ਹੈ

ਹੱਕ-ਹਲਾਲ ਦੀ ਰੋਜ਼ੀ-ਰੋਟੀ ਖਾਓ, ਸਿੱਖ ਧਰਮ ‘ਚ ਲਿਖਿਆ ਹੈ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਓ ਅਤੇ ਈਸਾਈ ਧਰਮ ‘ਚ ਲਿਖਿਆ ਹੈ ਹਾਰਡ ਵਰਕ ਕਰਕੇ ਖਾਓ ਕਮਾਈ ਕਰਨ ਤੋਂ ਕੋਈ ਧਰਮ ਨਹੀਂ ਰੋਕਦਾ, ਜਿੰਨੀ ਮਰਜ਼ੀ ਕਮਾਈ ਕਰੋ ਪਰ ਕਿਸੇ ਦਾ ਹੱਕ ਕਦੇ ਨਾ ਮਾਰੋ, ਕਦੇ ਕਿਸੇ ਦਾ ਬੁਰਾ ਨਾ ਕਰੋ, ਸਭ ਲਈ ਮਾਲਕ ਅੱਗੇ ਦੁਆ ਕਰੋ ਅਤੇ ਸਭ ਦਾ ਭਲਾ ਮੰਗੋ ਭਲਾ ਕਰੋ ਤਾਂ ਮਾਲਕ ਤੁਹਾਡਾ ਭਲਾ ਜ਼ਰੂਰ ਕਰੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਦੂਜਿਆਂ ਦਾ ਬੁਰਾ ਕਰਦੇ ਹਨ, ਬੁਰਾ ਸੋਚਦੇ ਹਨ ਉਨ੍ਹਾਂ ਦਾ ਕਦੇ ਵੀ ਭਲਾ ਨਹੀਂ ਹੁੰਦਾ

Anmol Bachan | ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ  ਕਿ ਇਹ ਗੱਲ ਜ਼ਿੰਦਗੀ ‘ਚ ਹਮੇਸ਼ਾ ਯਾਦ ਰੱਖੋ ਕਿ ਸਭ ਦਾ ਭਲਾ ਕਰੋ, ਸਭ ਦੇ ਭਲ਼ੇ ਅਨੁਸਾਰ ਚੱਲਣਾ ਹੈ ਅਤੇ ਅੱਲ੍ਹਾ, ਵਾਹਿਗੁਰੂ, ਭਗਵਾਨ, ਰੱਬ ਦੀ ਭਗਤੀ-ਇਬਾਦਤ ਕਰਦੇ ਰਹੋ ਤੇ ਦੁਆ ਕਰੋ ਕਿ ਹੇ ਮਾਲਕ! ਮੈਥੋਂ ਕੋਈ ਅਜਿਹਾ ਕਰਮ ਨਾ ਹੋਵੇ ਜੋ ਕਿਸੇ ਨੂੰ ਤੜਫ਼ਾਏ, ਅਜਿਹੀ ਹਿੰਮਤ ਦੇ, ਅਜਿਹੀ ਸ਼ਕਤੀ ਦੇ ਕਿ ਸਭ ਦਾ ਭਲ਼ਾ ਕਰਾਂ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ  ਕਿ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਅਸੀਂ ਸਾਰੇ ਇੱਕ ਹੀ ਮਾਲਕ, ਈਸ਼ਵਰ ਦੀ ਔਲਾਦ ਹਾਂ ਇਸ ਲਈ ਕਦੇ ਵੀ ਕਿਸੇ ਨੂੰ ਵੀ ਬੁਰਾ ਨਾ ਕਹੋ, ਜੇਕਰ ਤੁਹਾਡੇ ‘ਚ ਹਿੰਮਤ ਹੈ ਤਾਂ ਆਪਣੇ ਖੁਦ ਦੇ ਔਗੁਣਾਂ ਨੂੰ ਦੂਰ ਕਰੋ

Anmol Bachan | ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਲੋਕ ਆਪਣੇ ਗੁਣ ਅਤੇ ਦੂਜਿਆਂ ਦੇ ਔਗੁਣ ਗਾਉਂਦੇ ਨਹੀਂ ਥੱਕਦੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ  ਕਿ ਜੋ ਤੁਸੀਂ ਖੁਦ ਦਾ ਗੁਣ ਗਾਉਂਦੇ ਹੋ ਤਾਂ ਉਹ ਚਲਾ ਜਾਵੇਗਾ ਅਤੇ ਜੋ ਤੁਸੀਂ ਦੂਜਿਆਂ ਦਾ ਔਗੁਣ ਗਾਉਂਦੇ ਹੋ, ਉਹ ਤੁਹਾਡੇ ‘ਚ ਆ ਜਾਵੇਗਾ ਦੂਜਿਆਂ ਦੇ ਔਗੁਣ ਗਾਉਂਦੇ ਹੋ ਤਾਂ ਤੁਹਾਡੇ ‘ਚ ਔਗੁਣ ਹੀ ਆਉਣਗੇ, ਖੁਦ ਦੇ ਗੁਣ ਗਾਉਂਦੇ ਹੋ ਤਾਂ ਉਹ ਚਲੇ ਜਾਣਗੇ ਇਸ ਲਈ ਆਪਣੇ ਔਗੁਣ ਵੇਖੋ ਅਤੇ ਦੂਜਿਆਂ ਦੇ ਗੁਣ ਭਗਤੀ-ਇਬਾਦਤ ਕਰੋ, ਮਾਲਕ ਦਾ ਸਿਮਰਨ ਕਰੋ, ਖੁਦ ‘ਚ ਜੋ ਕਮੀਆਂ ਹਨ, ਉਨ੍ਹਾਂ ਨੂੰ ਦੂਰ ਕਰੋ, ਸਭ ਦਾ ਭਲ਼ਾ ਮੰਗੋ ਤਾਂ ਮਾਲਕ ਤੁਹਾਡਾ ਭਲ਼ਾ ਜ਼ਰੂਰ ਕਰੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here