ਆਤਮ ਵਿਸ਼ਵਾਸ ਲਈ ਆਤਮਿਕ ਚਿੰਤਨ ਜ਼ਰੂਰੀ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਸੰਗ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦੀ ਚਰਚਾ ਹੁੰਦੀ ਹੋਵੇ, ਜਿੱਥੇ ਇਨਸਾਨ ਆ ਕੇ ਬੈਠੇ ਤਾਂ ਉਸ ਨੂੰ ਆਪਣੇ ਮਾਲਕ, ਪਰਮ ਪਿਤਾ, ਪਰਮਾਤਮਾ ਦੀ ਯਾਦ ਆਵੇ, ਖੁਦ ‘ਚ ਕੀ ਗੁਣ ਹਨ, ਕੀ ਔਗੁਣ ਹਨ, ਉਨ੍ਹਾਂ ਦਾ ਪਤਾ ਚੱਲੇ, ਪਰਮਾਤਮਾ ਦੀ ਪ੍ਰਾਪਤੀ ਦਾ ਸਹੀ ਰਸਤਾ ਕਿਹੜਾ ਹੈ ਤੇ ਗਲ਼ਤ ਰਸਤੇ ਕਿਹੜੇ ਹਨ, ਇਸ ਦਾ ਪਤਾ ਚੱਲੇ ਸਤਿ ਦਾ ਮਤਲਬ ਹੈ ਪਰਮਾਤਮਾ ਤੇ ਉਸ ਦੀ ਚਰਚਾ, ਜਿੱਥੇ ਚੰਗੇ-ਬੁਰੇ ਦਾ ਪਤਾ ਚੱਲੇ ਉਹ ਸੰਗ ਭਾਵ ਸਾਥ ਸਤਿਸੰਗ ‘ਚ ਮਾਲਕ ਦੇ ਬਾਰੇ ਪਤਾ ਚੱਲਦਾ ਹੈ ਕਿ ਉਸ ਦੇ ਅਰਬਾਂ ਨਾਮ ਹਨ, ਪਰ ਉਹ ਇੱਕ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਾਣੀ ਦਾ ਨਾਂਅ ਬਦਲ ਦੇਣ ਨਾਲ ਪਾਣੀ ਦਾ ਸਵਾਦ ਜਾਂ ਰੰਗ ਨਹੀਂ ਬਦਲਦਾ ਸਮਾਜ ‘ਚ ਬਹੁਤ ਸਾਰੀਆਂ ਭਾਸ਼ਾਵਾਂ ਹਨ, ਕਿਸੇ ਵੀ ਵਸਤੂ ਦਾ ਨਾਂਅ ਵੱਖਰੀ ਭਾਸ਼ਾ ‘ਚ ਹੋਣ ਨਾਲ ਉਸ ਵਸਤੂ ਦੇ ਗੁਣਾਂ ‘ਚ ਬਦਲਾਅ ਨਹੀਂ ਆਉਂਦਾ ਤਾਂ ਸੋਚਣ ਵਾਲੀ ਗੱਲ ਹੈ ਕਿ ਭਗਵਾਨ ਦਾ ਨਾਂਅ ਬਦਲ ਜਾਣ ਨਾਲ ਭਗਵਾਨ ‘ਚ ਅੰਤਰ ਕਿਵੇਂ ਆ ਜਾਵੇਗਾ? ਉਹ ਇੱਕ ਹੈ, ਇੱਕ ਸੀ ਤੇ ਇੱਕ ਹੀ ਰਹੇਗਾ
ਆਪ ਜੀ ਫ਼ਰਮਾਉਂਦੇ ਹਨ ਕਿ ਮਾਲਕ ਨੂੰ ਪਾਉਣ ਲਈ ਇਨਸਾਨ ਨੂੰ ਆਪਣੇ ਅੰਦਰ ਆਤਮਵਿਸ਼ਵਾਸ ਜਗਾਉਣਾ ਚਾਹੀਦਾ ਹੈ ਜਿਵੇਂ- ਜਿਵੇਂ ਤੁਹਾਡੇ ਅੰਦਰ ਆਤਮਵਿਸ਼ਵਾਸ ਵਧਦਾ ਗਿਆ, ਪਰਮਾਤਮਾ ਮਿਲੇਗਾ ਇਹ ਆਤਮਬਲ ਰੁਪਏ-ਪੈਸੇ, ਕੱਪੜੇ-ਲੱਤੇ ਨਾਲ, ਕਿਸੇ ਵੀ ਹੋਰ ਤਰੀਕੇ ਨਾਲ ਨਹੀਂ ਸਗੋਂ ਆਤਮਿਕ ਚਿੰਤਨ ਨਾਲ ਹੀ ਆਤਮਬਲ ਵਧਦਾ ਹੈ
ਆਤਮਿਕ ਚਿੰਤਨ ਲਈ ਮੈਥਡ ਹਨ, ਜਿਸ ਨੂੰ ਹਿੰਦੂ ਧਰਮ ‘ਚ ਗੁਰਮੰਤਰ, ਇਸਲਾਮ ਧਰਮ ‘ਚ ਕਲਮਾ, ਸਿੱਖ ਧਰਮ ‘ਚ ਨਾਮ ਸ਼ਬਦ ਕਹਿੰਦੇ ਹਨ ਤੇ ਇੰਗਲਿਸ਼ ਫ਼ਕੀਰ ਇਸ ਨੂੰ ਗੌਡਸ ਵਰਡ ਜਾਂ ਮੈਥਡ ਆਫ਼ ਮੈਡੀਟੇਸ਼ਨ ਕਹਿੰਦੇ ਹਨ ਭਾਸ਼ਾ ਵੱਖ ਹੈ, ਪਰ ਮਤਲਬ ਇੱਕ ਹੀ ਹੈ ਆਤਮਬਲ ਨੂੰ ਵਧਾਉਣ ਲਈ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਹੁੰਦੀ ਹੈ,
ਉਹ ਮਾਲਕ ਦਾ ਮੂਲ ਮੰਤਰ ਹੈ, ਉਸਦਾ ਨਾਮ ਹੈ ਜਿਵੇਂ ਤੁਸੀਂ ਸਾਰੇ ਬੈਠੇ ਹੋ ਆਦਮੀ-ਆਦਮੀ ਕਹਿਣ ਨਾਲ ਕੋਈ ਨਹੀਂ ਉਠੇਗਾ, ਪਰ ਨਾਮ ਲੈ ਕੇ ਸੱਦੋ ਤਾਂ ਝਟ ਖੜ੍ਹੇ ਹੋ ਜਾਓਗੇ, ਉਸੇ ਤਰ੍ਹਾਂ ਉਸ ਓਂਕਾਰ ਦਾ ਨਾਮ ਹੈ ਉਸ ਨਾਮ ਨਾਲ ਉਸਨੂੰ ਬੁਲਾਓਗੇ ਤਾਂ ਉਹ ਜ਼ਰੂਰ ਸੁਣੇਗਾ ਉਂਜ ਜੇਕਰ ਭਗਵਾਨ-ਭਗਵਾਨ ਕਹੋਗੇ ਤਾਂ 33 ਕਰੋੜ ਦੇਵੀ-ਦੇਵਤੇ ਤੇ ਕੋਈ ਕਹਿੰਦਾ ਹੈ ਕਿ 365 ਕਰੋੜ ਦੇਵੀ-ਦੇਵਤੇ ਹਨ, ਉਹ ਸਾਰੇ ਦੇ ਸਾਰੇ ਭਗਵਾਨ ਹਨ, ਪਰ ਭਗਵਾਨ-ਭਗਵਾਨ ਕਹਿਣ ਨਾਲ ਕੋਈ ਨਹੀਂ ਬੋਲੇਗਾ, ਸਭ ਦੇ ਮੂਲਮੰਤਰ ਹਨ ਤਾਂ ਜਿਨ੍ਹਾਂ ਨੇ ਬ੍ਰਹਮਾ ਜੀ, ਵਿਸ਼ਣੂ ਜੀ, ਮਹੇਸ਼ ਜੀ ਨੂੰ ਬਣਾਇਆ, ਸਾਰੀ ਸ੍ਰਿਸ਼ਟੀ ਨੂੰ ਬਣਾਇਆ, ਉਸ ਓਂਕਾਰ ਦਾ ਮੂਲਮੰਤਰ, ਗੁਰੂਮੰਤਰ ਹੈ
ਆਪ ਜੀ ਫ਼ਰਮਾਉਂਦੇ ਹਨ ਕਿ ਗੁਰੂਮੰਤਰ ਦਾ ਮਤਲਬ ਹੈ, ਭਗਵਾਨ ਦੇ ਉਹ ਸ਼ਬਦ ਜਿਨ੍ਹਾਂ ਨੂੰ ਗੁਰੂ ਪਹਿਲਾਂ ਅਭਿਆਸ ‘ਚ ਲਿਆਏ ਭਾਵ ਜਿਨ੍ਹਾਂ ਦਾ ਅਭਿਆਸ ਪਹਿਲਾਂ ਗੁਰੂ ਕਰੇ, ਫਿਰ ਆਪਣੇ ਸ਼ਿਸ਼ਾਂ ਨੂੰ ਦੇਵੇ, ਉਹ ਭਗਵਾਨ ਦੇ ਸ਼ਬਦ ਕਹਿਲਾਉਂਦੇ ਹਨ ਗੁਰੂਮੰਤਰ, ਨਾਮ-ਸ਼ਬਦ ਤਾਂ ਤੁਸੀਂ ਉਹ ਗੁਰੂਮੰਤਰ ਲੈ ਲਓ ਇਸ ਦੇ ਲਈ ਕੋਈ ਘਰ-ਪਰਿਵਾਰ ਨਾ ਛੱਡੋ, ਕੰਮ-ਧੰਦਾ ਨਾ ਛੱਡੋ ਸਗੋਂ ਤੁਸੀਂ ਲੇਟਦੇ, ਬੈਠਦੇ, ਸੌਂਦੇ, ਚੱਲਦੇ-ਫਿਰਦੇ, ਕੰਮ-ਧੰਦਾ ਕਰਦੇ ਹੋÂੋ ਜੀਭਾ-ਖਿਆਲਾਂ ਨਾਲ ਤੁਸੀਂ ਉਨ੍ਹਾਂ ਸ਼ਬਦਾਂ ਨੂੰ ਦੁਹਰਾਉਂਦੇ ਰਹੋ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਦਮੀ ਨੂੰ ਖਿਆਲ ਆਉਂਦੇ ਰਹਿੰਦੇ ਹਨ ਜਿਵੇਂ ਤੁਸੀਂ ਬੈਠੇ ਕਿਤੇ ਹੋਰ ਹੋ, ਦਿਖ ਕੁਝ ਹੋਰ ਰਹੇ ਹੋ ਤੇ ਤੁਹਾਡੇ ਅੰਦਰ ਕੋਈ ਹੋਰ ਹੀ ਪ੍ਰੋਗਰਾਮ ਚੱਲ ਰਿਹਾ ਹੁੰਦਾ ਹੈ ਇਹ ਅਜਿਹਾ ਹੈ, ਉਹ ਵੈਸਾ ਹੈ ਪਰ ਕੀ ਕਦੇ ਆਪਣੇ ਬਾਰੇ ‘ਚ ਸੋਚਿਆ ਹੈ ਕਿ ਤੂੰ ਖੁਦ ਕਿਹੋ ਜਿਹਾ ਹੈ ਖੁਦ ਦੇ ਬਾਰੇ ‘ਚ ਕਦੇ ਅਵਲੋਕਨ ਕੀਤਾ ਕਿ ਤੇਰੇ ਖੁਦ ਦੇ ਅੰਦਰ ਕੀ ਹੈ? ਤੂੰ ਕਿੰਨਾ ਚਾਲਬਾਜ਼ ਹੈ, ਕਿੰਨੀ ਠੱਗੀਆਂ ਮਾਰ ਰਿਹਾ ਹੈ, ਕਿੰਨਾ ਭ੍ਰਿਸ਼ਟ ਹੈ, ਕਿੰਨਾ ਬੇਈਮਾਨ ਹੈ ਕਦੇ ਖੁਦ ‘ਤੇ ਲਾਹਨਤ ਪਾਈ ਹੈ,
ਦੂਜਿਆਂ ਨੂੰ ਕਹਿਣਾ ਬਹੁਤ ਸੌਖਾ ਹੈ ਕਿ ਫਲਾਂ ਬੁਰਾ, ਇਹ ਗਲ਼ਤ, ਉਹ ਗਲ਼ਤ ਕਦੇ ਆਪਣੇ ਗਿਰੇਬਾਂ ‘ਚ ਵੀ ਤਾਂ ਦੇਖੋ ਤਾਂ ਤੁਹਾਡੇ ਅੰਦਰ ਉਹ ਜੋ ਵਿਚਾਰ ਚੱਲ ਰਹੇ ਹਨ, ਉਨ੍ਹਾਂ ਵਿਚਾਰਾਂ ‘ਚ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ ਬਜਾਇ ਫਜ਼ੂਲ ਦੀਆਂ ਗੱਲਾਂ ਦੇ ਕਿਉਂ ਨਾ ਉਨ੍ਹਾਂ ਖਿਆਲਾਂ ਨਾਲ ਮਾਲਕ ਦੇ ਮੂਲਮੰਤਰ ਦਾ ਅਭਿਆਸ ਕਰੋ, ਤਾਂ ਯਕੀਨਨ ਤੁਹਾਡੇ ਪਾਪ-ਕਰਮ ਕਟਣਗੇ, ਤੁਹਾਡੇ ਅੰਦਰ ਆਤਮਵਿਸਵਾਸ਼ ਆਵੇਗਾ ਤੇ ਆਤਮਵਿਸਵਾਸ਼ ਸਫ਼ਲਤਾ ਦੀ ਕੁੰਜੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।