ਹਿਰਦੇ ਦੀ ਸਫ਼ਾਈ ਬਿਨਾ ਨਹੀਂ ਮਿਲਦੀਆਂ ਖੁਸ਼ੀਆਂ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਨਾਮ ਦੀ ਮਹਿਮਾ ਅਪਰ-ਅਪਾਰ ਹੈ ਤੇ ਉਹ ਜੀਵ ਬਹੁਤ ਭਾਗਾਂ ਵਾਲੇ ਹੁੰਦੇ ਹਨ। ਜੋ ਇਸ ਘੋਰ ਕਲਿਯੁਗ ’ਚ ਉਸ ਮਾਲਕ ਦੇ ਨਾਮ ਨਾਲ ਆਪਣੇ ਆਪ ਨੂੰ ਜੋੜ ਲੈਂਦੇ ਹਨ। ਇਸ ਘੋਰ ਕਲਿਯੁਗ ’ਚ ਜੀਵ ਰਾਮ ਨਾਮ ਨਾਲ ਜੁੜਨਾ ਤਾਂ ਦੂਰ ਉਸ ਨੂੰ ਰਾਮ ਨਾਮ ਦੀ ਕਦੇ-ਕਦਾਈਂ ਹੀ ਯਾਦ ਆਉਂਦੀ ਹੈ।
ਇਨਸਾਨ ਦੇ ਆਪਣੇ ਬਣਾਏ ਗਏ ਜਾਲ ਹੀ ਇੰਨੇ ਵੱਡੇ ਹੋ ਚੁੱਕੇ ਹਨ ਕਿ ਉਹ ਕੰਮ ਧੰਦੇ, ਸਰੀਰਕ, ਪਰਿਵਾਰਕ ਝਮੇਲਿਆਂ ਆਦਿ ’ਚ ਉਲਝ ਕੇ ਉਸ ਮਾਲਕ ਨੂੰ ਭੁਲਾ ਦਿੰਦਾ ਹੈ। ਪਰਮਾਤਮਾ ਉਸ ਨੂੰ ਉਦੋਂ ਯਾਦ ਆਉਂਦਾ ਹੈ ਜਦੋਂ ਉਸ ਨੂੰ ਕੋਈ ਗ਼ਮ, ਦੁੱਖ, ਦਰਦ ਜਾਂ ਪਰੇਸ਼ਾਨੀ ਹੋਵੇ ਜੀਵ ਸਾਹਮਣੇ ਕੋਈ ਮੁਸ਼ਕਲ ਆਉਣ ’ਤੇ ਉਸ ਨੂੂੰ ਪਰਮਾਤਮਾ ਬਹੁਤ ਪਿਆਰਾ ਲਗਦਾ ਹੈ।
ਮਾਲਕ ਦੇ ਨਾਮ ਨਾਲ ਮਿਲਦੇ ਨੇ ਸੁਖ
ਫਿਰ ਉਹ ਮਾਲਕ ਦਾ ਬਣਨ ਦੇ ਵਾਅਦੇ ਕਰਦਾ ਹੈ ਪਰ ਅਸਲੀਅਤ ਤਾਂ ਇਹ ਹੈ ਕਿ ਜਿਹੜੇ ਜੀਵਾਂ ਨੂੰ ਕਿਸੇ ਪ੍ਰਕਾਰ ਦੀ ਚਿੰਤਾ, ਪਰੇਸ਼ਾਨੀ ਨਹੀਂ ਹੁੰਦੀ। ਉਸ ਨੂੰ ਮਾਲਕ ਬਿਲਕੁਲ ਯਾਦ ਨਹੀਂ ਆਉਂਦਾ, ਪਰ ਉਨ੍ਹਾਂ ਜੀਵਾਂ ਦੇ ਸਾਹਮਣੇ ਦੁੱਖ, ਚਿੰਤਾ ਤੇ ਪਰੇਸ਼ਾਨੀ ਆਉਣ ਤੇ ਉਹ ਮਾਲਕ ਨੂੰ ਹੀ ਇਸ ਦਾ ਜ਼ਿੰਮੇਵਾਰ ਦੱਸ ਕੇ ਉਸ ਨੂੰ ਯਾਦ ਕਰਦੇ ਹਨ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਇਨਸਾਨ ਦੇ ਕੋਲ ਸਾਰੀਆਂ ਸੁੱਖ, ਸਹੂਲਤਾਂ ਹੁੰਦੀਆਂ ਹਨ ਤਾਂ ਉਸ ਨੂੰ ਕੋਈ ਯਾਦ ਨਹੀਂ ਰਹਿੰਦਾ ਤੇ ਇਨਸਾਨ ਦਾ ਮਨ ਉਸ ਨੂੰ ਹੀ ਇਸ ਦਾ ਪੂਰਾ ਸਿਹਰਾ ਦਿੰਦਾ ਹੈ।
ਇਹ ਸਾਰੀਆਂ ਚੀਜ਼ਾਂ ਇਨਸਾਨ ਨੂੰ ਮਾਲਕ ਤੋਂ ਦੂਰ ਰੱਖਦੀਆਂ ਹਨ ਤੇ ਇਨਸਾਨ ਮਾਲਕ ਤੋਂ ਦੂਰ ਹੋ ਕੇ ਪਰੇਸ਼ਾਨ ਰਹਿੰਦਾ ਹੈ। ਇਸ ਲਈ ਤੁਸੀਂ ਜੇਕਰ ਵਾਕਿਆਈ ਪਰਮਾਤਮਾ, ਅੱਲ੍ਹਾ, ਵਾਹਿਗੁਰੂ ਤੋਂ ਖੁਸ਼ੀਆਂ ਦੀ ਪ੍ਰਾਪਤੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਦੇ ਨਾਮ ਦਾ ਸਿਮਰਨ ਤੇ ਭਗਤੀ ਇਬਾਦਤ ਕਰੋ ਕਿਉਂਕਿ ਉਸ ਦੇ ਨਾਮ ਦਾ ਸਿਮਰਨ ਹੀ ਤੁਹਾਨੂੰ ਖੁਸ਼ੀਆਂ ਵੱਲ ਲੈ ਜਾਵੇਗਾ ਤੇ ਲਗਾਤਾਰ ਕੀਤਾ ਗਿਆ ਸਿਮਰਨ ਇਨਸਾਨ ਦੇ ਸਾਹਮਣੇ ਕਦੇ ਦੁੱਖ ਪਰੇਸ਼ਾਨੀ ਨਹੀਂ ਆਉਣ ਦੇਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ