‘ਬਿਨਾ ਮਾਂਗੇ ਮੋਤੀ ਮਿਲੇ ਔਰ ਮਾਂਗੇ ਮਿਲੇ ਨਾ ਭੀਖ’ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੁੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਕਿ ਅੱਜ ਦੇ ਦੌਰ ’ਚ ਜਿੱਥੇ ਕਲਿਯੁਗ ’ਚ ਬਹੁਤ ਬੁਰਾਈਆਂ ਦਾ ਬੋਲਬਾਲਾ ਹੈ ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ ਇਨਸਾਨ ਦੇ ਦਿਲੋ-ਦਿਮਾਗ ’ਚ ਹਨੇਰੀ-ਤੂਫਾਨ ਦੀ ਤਰ੍ਹਾਂ ਛਾਇਆ ਹੋਇਆ ਹੈ ਅਜਿਹੇ ਦੌਰ ’ਚ ਲੋਕ ਇਹ ਜਰੂਰ ਪੁੱਛਦੇ ਹਨ ਕਿ ਭਗਵਾਨ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਨੂੰ?ਕਿਵੇ ਪਾਇਆ ਜਾ ਸਕਦਾ ਹੈ? ਕੀ ਉਹ ਮਾਲਕ ਹੈ? ਉਸ ਨੂੰ ਪਾਉਣ ਦਾ ਤਰੀਕਾ ਕੀ ਹੈ? ਦੂਜੇ ਸ਼ਬਦਾਂ ’ਚ ਲੋਕ ਕਹਿੰਦੇ ਹਨ ਕਿ ਕੀ ਭਗਵਾਨ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਪੈਸਾ ਲੈਂਦਾ ਹੈ? ਤਾਂ ਅੱਜ ਤੁਹਾਨੂੰ ਇਸੇ ਬਾਰੇ ਖੁੱਲ੍ਹ ਕੇ ਦੱਸਣ ਜਾ ਰਹੇ ਹਾਂ ਕਿ ਕੀ ਮਾਲਕ ਪੈਸਾ ਲੈਦਾ ਹੈ? ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਦੱਸ ਦਈਏ ਕਿ ਅਸੀਂ ਸਾਰੇ ਧਰਮਾਂ ਨੂੰ ਪੜਿ੍ਹਆ ਹੈ ਸਾਡੇ ਸਾਰੇ ਧਰਮਾਂ ’ਚ ਇਹ ਲਿਖਿਆ ਹੋਇਆ ਹੈ?ਕਿ ਓਮ, ਹਰੀ, ਅੱਲ੍ਹਾ,
ਵਾਹਿਗੁਰੂ, ਰਾਮ ਕਦੇ ਪੈਸਾ ਨਹੀਂ ਲੈਂਦਾ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਾਡੇ ਹਿੰਦੂ ਧਰਮ ’ਚ ਅਸੀਂ ਪਾਕ-ਪਵਿੱਤਰ ਗ੍ਰੰਥਾਂ ’ਚ ਪੜਿ੍ਹਆ, ਭਗਵਾਨ ਤੋਂ ਮੰਗੋਂ, ਕੀ ਮੰਗੋਂ? ਚੰਗੀ ਧਰਤੀ, ਤਾਂ ਕਿ ਫਸਲ ਚੰਗੀ ਹੋਵੇ ਭਗਵਾਨ ਤੋਂ ਮੰਗੋ ਚੰਗਾ ਪਾਣੀ, ਭਗਵਾਨ ਤੋਂ ਚੰਗੀ ਹਵਾ, ਭਗਵਾਨ ਤੋਂ ਚੰਗੀ ਸਿਹਤ ਮੰਗੋ ਭਗਵਾਨ ਤੋਂ ਚੰਗੀ ਸੰਤਾਨ ਮੰਗੋ ਅਤੇ ਮੰਗਣਾ ਹੀ ਹੈ ਤਾਂ ਭਗਵਾਨ ਤੋਂ ਭਗਵਾਨ ਨੂੰ ਮੰਗੋ
ਚੰਗੀ ਸਿਹਤ ਹੋਵੇਗੀ ਤਾਂ?ਦੁਨੀਆ ਦੇ ਹਰ ਨੇਕ ਖੇਤਰ ’ਚ ਤੁਸੀਂ ਤਰੱਕੀ ਕਰੋਗੇ ਕੰਮ-ਧੰਦੇ, ਬਿਜਨੈਸ ’ਚ ਤੁਸੀਂ ਅੱਗੇ ਵਧੋਗੇ ਚੰਗੀ ਸੰਤਾਨ ਹੋਵੇਗੀ ਤਾਂ ਤੁਹਾਨੂੰ ਦੁੱਖੀ ਨਹੀਂ ਕਰੇਗੀ ਤੁਸੀਂ ਜ਼ਿਆਦਤਰ ਟੈਂਸ਼ਨ ਫ੍ਰੀ ਰਹੋਗੇ ਚੰਗਾ ਪਾਣੀ ਹੋਵੇਗਾ ਤਾਂ?ਚੰਗੀ ਉਪਜ ਹੋਵੇਗੀ, ਸਿਹਤ ਚੰਗੀ ਰਹੇਗੀ, ਪ੍ਰਦੁਸ਼ਣ ਰਹਿਤ ਹਵਾ ਹੋਵੇਗੀ ਤਾਂ ਸਰੀਰ ਤੰਦਰੁਸਤ, ਵਿਚਾਰ ਤੰਦਰੁਸਤ, ਭਗਵਾਨ ਦੀ ਯਾਦ ਕਰਦੇ ਸਮੇਂ ਧਿਆਨ ਜਲਦੀ ਜਮੇਗਾ
‘ਬਿਨਾ ਮਾਂਗੇ ਮੋਤੀ ਮਿਲੇ ਔਰ ਮਾਂਗੇ ਮਿਲੇ ਨਾ ਭੀਖ’
ਤਾਂ ਇਸ ਲਈ ਸਾਡੇ ਹਿੰਦੂ ਧਰਮ ’ਚ ਭਗਵਾਨ ਤੋਂ ਮੰਗਨ ਲਈ ਕਿਹਾ ਹੈ ਅਜਿਹਾ ਕਿਤੇ ਨਹੀਂ ਲਿਖਿਆ ਕਿ ਭਗਵਾਨ ਨੂੰ ਅਸੀਂ ਕੁਝ ਦੇਣਾ ਹੈ ਹਾਂ, ਕੁਝ ਦੇਣਾ ਹੈ ਤਾਂ ਆਪਣੀ ਬੁਰਾਈਆਂ ਦੇ ਦਿਓ, ਬੁਰੀ ਆਦਤਾਂ ਦੇ ਦਿਓ ਭਗਵਾਨ ਦੀ ਕਸਮ ਪਾ ਕੇ ਅਤੇ ਇਚ ਕਿਹ ਦਿਓ ਕਿ ਭਗਵਾਨ ਅੱਜ ਤੋਂ ਬਾਅਦ ਬੁਰਾ ਕਰਮ ਮੈਂ ਨਹੀਂ ਕਰਾਂਗਾ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜਿਵੇ ਹਿੰਦੂ ਧਰਮ ’ਚ ਸਾਡੇ ਸਾਫ ਸਪੱਸ਼ਟ ਲਿਖਿਆ ਹੈ ਕਿ ਭਗਵਾਨ ਤੋਂ ਮੰਗੋ, ਇਹੀ ਗੱਲ ਸਾਡੇ ਇਸਲਾਮ ਧਰਮ ’ਚ ਵੀ ਆਉਂਦੀ ਹੈ ਪਾਕ ਪਵਿੱਤਰ ਗ੍ਰੰਥਾਂ ’ਚ ਫਰਮਾਇਆ ਹੈ?ਕਿ ਅੱਲ੍ਹਾ ਤਾਅਲਾ ਰਹਿਮੋਕਰਮ ਦਾ ਦਾਤਾ ਹੈ ਹੇ ਖੁਦਾ ਕੇ ਬੰਦੇ! ਅੱਲ੍ਹਾ ਤੋਂ ਜੋ ਮੰਗੋਗੇ ਅਤੇ ਕਾਇਦੇ ਨਾਲ ਮੰਗੋਗੇ ਤਾਂ?ਉਹ ਤੁਹਾਡਾ ਦਾਮਨ, ਤੁਹਾਡੀ ਝੋਲੀਆਂ ਰਹਿਮੋਕਰਮ ਨਾਲ ਭਰ ਦੇਵੇਗਾ, ਉਨ੍ਹਾਂ ਦੀ ਅਜਿਹੀ ਰਹਿਮੋਕਰਮ ਦੀ ਮੁਸਲਾਧਾਰ ਬਰਸਾਤ ਹੋਵੇਗੀ ਕਿ ਤੁਹਾਡੇ ਦਾਮਨ ਛੋਟੇ ਪੈ ਜਾਣਗੇ
ਉਸ ਦੀ ਮੁਸਲਾਧਾਰ ਰਹਿਮੋਕਰਮ ਬਰਸਾਦਾ ਚਲਾ ਜਾਵੇਗਾ ਕਿਤੇ ਵੀ ਨਹੀਂ ਲਿਖਿਆ ਕਿ ਅੱਲ੍ਹਾ ਸਾਡੇ ਪੈਸੇ ਦਾ ਜਾਂ ਕਿਸੇ ਹੋਰ ਸਾਜੋ ਸਾਮਾਨ ਦਾ ਭੁੱਖਾ ਹੈ ਇਹ ਗੱਲ ਸਾਡੇ ਸਿੱਖ ਧਰਮ ’ਚਆਈ ਪਾਕ-ਪਵਿੱਤਰ ਗੁਰਬਾਣੀ ’ਚ ਆਉਂਦਾ ਹੈ, ਗੁਰੂ-ਮਹਾਂਪੁਰਸ਼ਾਂ ਨੇ ਫ਼ਰਮਾਇਆ ਹੈ ਕਿ ਜੋ ਮਾਂਗੇ ਠਾਕੁਰ ਆਪਣੇ ਸੇ ਤੋ ਸੋਈ-ਸੋਈ ਦੇਵੈ ਸ਼ੁੱਧ ਹਿਰਦੇ ਨਾਲ ਸੱਚੀ ਭਾਵਨਾ ਨਾਲ ਆਪਣੇ ਠਾਕੁਰ, ਵਾਹਿਗੁਰੂ ਤੋਂ ਪਰਮਾਤਮਾਂ ਤੋਂ ਜੇਕਰ ਤੁਸੀਂ ਮੰਗੋਗੇ, ਦੀਨਤਾ-ਨਿਮਰਤਾ ਨਾਲ ਤਾਂ ਉਹ ਤੁਹਾਡੀ ਹਰ ਜਾਇਜ ਇੱਛਾ ਪੂਰੀ ਕਰ ਦੇਣਗੇ ਇਸ ਲਈ ਹੇ ਵਾਹਿਗੁਰੂ ਦਾ ਨਾਮ ਜਪਣ ਵਾਲਿਓ, ਉਹ ਤੁਹਾਡੀ ਕਿਸੀ ਚੀਜ਼ਾ ਦਾ ਭੁੱਖਾ ਹੈ ਤਾਂ ਤੁਹਾਡੀ ਭਾਵਨਾ, ਸ਼ੁੱਧ ਭਾਵਨਾ ਉਸ ਨੂੰ ਕੋਈ ਪੈਸੇ ਦੀ ਜ਼ਰੂਰਤ ਨਹੀਂ, ਕੋਹੀ ਸਾਜੋ ਸਮਾਨ ਦੀ ਜ਼ਰੂਰਤ ਨਹੀਂ ਸੱਚੀ ਭਾਵਨਾ ਨਾਲ, ਸ਼ੁੱਧ ਹਿਰਦੇ ਨਾਲ ਉਸ ਨੂੰ ਯਾਦ ਕਰੋ ਤਾਂ ਵਾਹਿਗੁਰੂ ਤੁਹਾਡੇ ਹਰ ਕਾਜ ਖੁਦ ਆ ਕੇ ਸਵਾਰੇਗਾ ਇਸਾਈ ਧਰਮ ’ਚ ਬਿਲਕੁੱਲ ਇਹੀ ਲਿਖਿਆ ਹੈ,
ਗੌਡ ਦਿੰਦਾ ਹੈ, ਲੈਂਦਾ ਨਹੀਂ ਉਹ ਐਡਾ ਦਾਤਾ ਹੈ ਕਿ ਆਦਮੀ ਦੀ ਸੋਚ ਉੱਥੋਂ ਤੱਕ ਨਹੀਂ ਜਾ ਸਕਦੀ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡੇ ਧਰਮਾਂ ਅਨੁਸਾਰ ਸਾਫ਼ ਸਪੱਸ਼ਟ ਹੁੰਦਾ ਹੈ ਕਿ ਮਾਲਕ ਜੋ ਹੈ, ਓਮ, ਹਰਿ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਖ, ਸਭ ਦੀਆਂ ਝੋਲੀਆਂ ਭਰਨ ਵਾਲਾ ਹੈ ਪਰ ਕਈ ਵਾਰ ਮਾਲਕ ਦੀ ਗੱਲ ਸੁਣਨ ਵਾਲੇ ਸਾਫ਼ ਕਹਿ ਦਿੰਦੇ ਹਨ, ਅਸੀਂ ਤੁਹਾਨੂੰ ਮਾਲਕ ਦੀ ਗੱਲ ਸੁਣਾ ਰਹੇ ਹਾਂ, ਬਦਲੇ ’ਚ ਤੁਸੀਂ ਸਾਨੂੰ ਕੀ ਦਿਓਂਗੇ? ਚਾਦਰ ਵਿਛਾ ਦਿੱਤੀ, ਕੋਈ ਡੱਬਾ ਰੱਖ ਦਿੱਤਾ ਸੋਚਣ ਵਾਲੀ ਗੱਲ ਹੈ ਜੋ ਸਾਨੂੰ ਗਿਆਨ ਦਿੰਦਾ ਹੈ ਉਹ ਖੁਦ ਅਗਿਆਨੀ ਹੈ ਕੀ ਉਸ ਨੂੰ ਪਤਾ ਨਹੀਂ ਕਿ ਉਹ ਭਗਵਾਨ, ਉਹ ਓਮ, ਉਹ ਹਰਿ, ਉਹ ਅੱਲ੍ਹਾ, ਉਹ ਵਾਹਿਗੁਰੂ, ਉਹ ਗੌਡ ਤਾਂ ਸਾਰਿਆਂ ਦੀਆਂ ਝੋਲੀਆਂ ਭਰਦਾ ਹੈ, ਉਹ ਤਾਂ ਰਹਿਮੋਕਰਮ ਦਾ ਮਾਲਕ ਹੈ ਤਾਂ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਕਈ ਵਾਰ ਲੋਕ ਇਹ ਕਹਿ ਦਿੰਦੇ ਹਨ ਕਿ ਤੁਸੀਂ ਸਾਨੂੰ ਇੱਕ ਦਿਓਗੇ ਤਾਂ ਅਸੀਂ ਤੁਹਾਨੂੰ ਦਸ ਦੇਵਾਂਗੇ, ਕੀ ਇਹ ਸਹੀ ਹੈ?
ਜੇਕਰ ਕੋਈ ਅਜਿਹਾ ਕਹਿੰਦਾ ਹੈ ਤਾਂ ਬੜਾ ਸੌਖਾ ਜਿਹਾ ਕੰਮ ਹੈ ਤੁਸੀਂ ਉਸ ਨੂੰ ਦਸ ਹਜ਼ਾਰ ਦੇ ਦਿਓ ਤੇ ਸਾਮਣੇ ਝੋਲੀ ਫ਼ੈਲਾ ਕੇ ਖੜ੍ਹੇ ਹੋ ਜਾਓ, ਉਹ ਕਹਿਗੇ ਕੀ ਗੱਲ? ਅਜੀ ਤੁਸੀਂ ਹੁਣੇ ਬੋਲਿਆ ਹੈ ਕਿ ਕੋਈ ਸਾਨੂੰ ਇੱਕ ਦੇਵੇਗਾ, ਬਕਦਲੇ ’ਚ ਦਸ ਮਿਲਣਗੇ, ਤਾਂ ਅਸੀਂ ਤੁਹਾਨੂੰ ਦਸ ਹਜ਼ਾਰ ਦੇ ਦਿੱਤਾ, ਬਦਲੇ ’ਚ ਲੱਖ ਰੁਪਏ ਸਾਡੀ ਝੋਲੀ ’ਚ ਪਾਓ ਜਵਾਬ ਮਿਲੇਗਾ ਇੱਥੇ ਨਹੀਂ ਮਿਲੇਗਾ, ਘਰ ਜਾ ਕੇ ਮਿਲੇਗਾ ਸੋਚਣ ਵਾਲੀ ਗੱਲ, ਜੋ ਸਾਹਮਣੇ ਨਹੀਂ ਦੇ ਸਕਦਾ ਕੀ ਗਰੰਟੀ ਹੈ ਕਿ ਉਹ ਘਰ ਜਾ ਕੇ ਦੇਵੇਗਾ ਜੋ ਖੁਦ ਸਾਰਿਆਂ ਦੇ ਸਾਹਮਣੇ ਝੋਲੀਆਂ ਫੈਲਾਉਂਦਾ ਹੈ, ਉਹ ਦੂਜਿਆਂ ਦੀਆਂ ਝੋਲੀਆਂ ਕਿਵੇਂ ਭਰ ਸਕਦਾ ਹੈ?
ਝੋਲੀ ਤਾਂ ਇੱਕ ਹੀ ਨਹੀਂ ਫਲਾਉਂਦਾ ਉਹ ਹੈ ਓਮ, ਹਰਿ, ਅੱਲ੍ਹਾ, ਗੌਡ, ਖੁਦਾ, ਰੱਬ, ਵਾਹਿਗੁਰੂ, ਉਹ ਨਹੀਂ?ਝੋਲੀ ਫ਼ੈਲਾਉਂਦਾ ਸਗੋਂ ਫੈਲੀਆਂ ਹੋਈਆਂ ਝੋਲੀਆਂ ਨੂੰ ਭਰ ਦਿੰਦਾ ਹੈ ਕੋਈ ਵੁਸ ਦੇ ਨਾਮ ’ਤੇ ਚੱਲੇ ਤਾਂ ਕੋਈ ਉਸ ਦੀ ਭਗਤੀ ਇਬਾਦਤ ’ਤੇ ਚੱਲੇਤਾਂ ਉਹ ਮਾਲਕ ਕੋਈ ਘਾਟ ਨਹੀਂ ਆਉਣ ਦਿੰਦਾ ਬਿਨ ਮਾਂਗੇ ਮੋਤੀ ਮਿਲੇ ਔਰ ਮਾਂਗੇ ਮਿਲੇ ਨਾ ਭੀਖ’
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਕ ਉਦਾਹਰਨ ਤੁਹਾਨੂੰ ਦਿੰਦੇ ਹਾਂ ਇੱਕ ਜਮੀਂਦਾਰ ਹੈ, ਕਿਸਾਨ ਭਾਈ, ਉਸਦੀ ਦੋਸਤੀ ਇੱਕ ਲਕੜੀ ਦੇ ਮਿਸਤਰੀ ਨਾਲ ਹੈ ਉਹ ਮਿਸਤਰੀ ਰੋਜ਼ਾਨਾ ਜਮੀਂਦਾਰ ਦੇ ਘਰ ਆਉਂਦਾ ਹੈ ਇਕੱਠੇ ਬੈਠ ਕੇ ਗੱਲਾਂ ਕਰਦੇ ਹਨ ਮੰਜੇ ’ਤੇ ਬੈਠਦੇ ਹਨ ਤਾਂ ਇੱਕ ਦਿਨ ਕੀ ਹੁੰਦਾ ਹੈ ਕਿ ਉਹ ਮੰਜਾਂ ਟੁੱਟ ਜਾਂਦਾ ਹੈ ਉਸ ਦੀ ਹੱਥਾ ਕਰੈਕ ਹੋ ਜਾਂਦਾ ਹੈ ਤਾਂ ਉਹ ਹੇਠਾਂ ਬੈਠ ਜਾਂਦੇ ਹਨ ਮਿਸਤਰੀ ਆਉਂਦਾ ਹੈ ਦੇਖਦਾ ਹੈ ਮੰਜਾਂ ਟੁੱਟਿਆ ਹੋਇਆ ਹੈ ਜਮੀਂਦਾਰ ਨਾਲ ਹੇਠਾਂ ਬੈਠ ਕੇ ਗੱਲਾਂ ਕਰਦਾ ਹੈ ਅਗਲੇ ਦਿਨ ਜੇਕਰ ਉਹ ਆਪਣੇ ਆਪ ਉਸ ਮੰਜੇ ਦਾ ਹੱਥਾ ਬਣਾ ਕੇ ਲੈ ਆਉਂਦਾ ਹੈ ਤਾਂ ਦੋਸਤੀ ਹੈ ਜੇਕਰ ਕਹਿ ਕੇ ਕਰਵਾਉਂਣਾ ਪਵੇ ਤਾਂ ਫਿਰ ਕੀ ਦੋਸਤੀ ਹੋਈ ਕੀ ਮਿਸਤਰੀ ਨੂੰ ਪਤਾ ਨਹੀਂ ਕਿ ਅਸੀਂ ਜਿਸ ਮੰਜੇ ’ਤੇ ਬੈਠਦੇ ਸੀ ਉਹ ਟੁੱਟ ਗਿਆ ਮੇਰੇ ਦੋਸਤ ਦਾ ਮੰਜਾ ਟੁੱਟਿਆ ਹੋਇਆ ਹੈ ਉਸ ਦਾ ਤਾਂ ਇਹ ਪ੍ਰੋਫ਼ੈਸ਼ਨ ਹੈ,
ਉਹ ਬਣਾ ਕੇ ਲਿਆ ਸਕਦਾ ਹੈ ਤੇ ਉਸ ’ਚ ਪਾ ਸਕਦਾ ਹੈ ਤਾਂ ਕੋਈ ਦੁਨੀਆਵੀ ਦੋਸਤ ਇਹ ਸਮਝੇ ਨਾ ਸਮਝੇ ਪਰ ਜੋ ਅੱਲ੍ਹਾ, ਵਾਹਿਗੁਰੂ, ਗੌਡ, ਰਾਮ ਨੂੰ ਦੋਸਤ ਬਣਾ ਲੈਂਦਾ ਹੈ, ਉਹ ਅਸਲ ’ਚ ਤਾਂ ਕਿਸੇ ਦੇ ਮੰਜੇ ਦਾ ਹੱਥਾ ਟੁੱਟਣ ਹੀ ਨਹੀਂ ਦਿੰਦਾ ਤੇ ਤੁਹਾਨੂੰ ਕਰਮ ਰੋਗ ਦੀ ਵਜ੍ਹਾ ਨਾਲ ਜੇਕਰ ਕੁਝ ਅਜਿਹਾ ਹੋ ਵੀ ਜਾਂਦਾ ਹੈ ਤੇ ਤੁਸੀਂ ਭਗਤੀ ’ਚ ਲੱਗੇ ਰਹਿੰਦੇ ਹੋ ਤਾਂ ਕਰਮ ਰੋਗ ਬਦਲਣ ’ਚ ਭਗਵਾਨ ਦੇਰ ਨਹੀਂ ਕਰਦਾ ਕਹਿਣ ਦਾ ਮਤਲਬ, ਕਹਿਣ ਦਾ ਤੱਤਪਰਿਆ ਕੀ ਤੁਸੀਂ ਜੇਕਰ ਬਿਮਾਰ ਹੋ ਜਾਂਦੇ ਹੋ, ਤੁਸੀਂ ਟੈਨਸ਼ਨ ’ਚ ਬੁਰੀ ਤਰ੍ਹਾਂ ਉਲਝ ਜਾਂਦੇ ਹੋ ਤਾਂ ਕਹਿਣ ਦੀ ਜ਼ਰੂਰਤ ਨਹੀਂ ਪਵੇਗੀ ਉਹ ਆਉਣ ਵਾਲੀ ਪ੍ਰੋਬਲਮ, ਉਹ ਆਉਣ ਵਾਲੀ ਸਮੱਸਿਆ ਨੂੰ ਭਗਵਾਨ, ਅੱਲ੍ਹਾ, ਵਾਹਿਗੁਰੂ, ਗੌਡ ਪਹਾੜ ਤੋਂ ਕੰਕਰ ’ਚ ਬਦਲ ਦੇਵੇਗਾ ਤੇ ਲਗਾਤਾਰ ਕੀਤੀ ਗਈ ਭਗਤੀ ਉਸ ਕੰਕਰ ਦੀ ਚੁਬਣ ਮਹਿਸੂਸ ਨਹੀਂ ਹੋਣ ਦੇਵੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ