ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਦੇ ਨਾ ਭੁੱਲੋ : ਪੂਜਨੀਕ ਗੁਰੂ ਜੀ

Saint Dr MSG

ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਦੇ ਨਾ ਭੁੱਲੋ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਭਗਤ ਆਪਣੇ ਸਤਿਗੁਰੂ, ਮੌਲ਼ਾ ਨਾਲ ਬੇਇੰਤਹਾ ਮੁਹੱਬਤ ਕਰਦਾ ਹੈ, ਦ੍ਰਿੜ ਵਿਸ਼ਵਾਸ ਰੱਖਦਾ ਹੈ, ਸਿਮਰਨ, ਪਰਮਾਰਥ ਕਰਦਾ ਹੈ, ਜਿੰਨਾ ਹੋ ਸਕੇ ਮਾਲਕ ਦੀ ਔਲਾਦ ਨਾਲ ਹਮੇਸ਼ਾ ਨਿਹਸਵਾਰਥ ਪਿਆਰ-ਮੁਹੱਬਤ ਕਰਦਾ ਹੈ, ਅਜਿਹਾ ਭਗਤ ਤੜਫ਼ਦਾ ਹੋਇਆ ਹਮੇਸ਼ਾ ਇਹੀ ਪੁਕਾਰਦਾ ਹੈ ਕਿ ਹੇ ਮੇਰੇ ਮੌਲ਼ਾ, ਅਜਿਹਾ ਪਲ ਜ਼ਿੰੰਦਗੀ ’ਚ ਨਾ ਆਵੇ ਕਿ ਤੇਰੀ ਯਾਦ ਭੁੱਲ ਜਾਵੇ ਹਰ ਪਲ ਮੇਰੇ ਦਿਲੋ-ਦਿਮਾਗ ’ਚ ਤੇਰੀ ਯਾਦ ਦੀ ਉਹ ਗੰਗਾ ਵਹਿੰਦੀ ਰਹੇ

ਜੋ ਸਾਰੇ ਗ਼ਮ, ਚਿੰਤਾ, ਪ੍ਰੇਸ਼ਾਨੀਆਂ ਨੂੰ ਪਲ ’ਚ ਧੋ ਦਿੰਦੀ ਹੈ ਉਸ ਨਾਲ ਪਰਮਾਨੰਦ ਮਿਲਦਾ ਹੈ ਅਤੇ ਜੀਵ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦਾ ਹੱਕਦਾਰ ਬਣ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਇੱਕ ਜੀਵ-ਆਤਮਾ ਤੜਫ਼ਦੇ ਹੋਏ, ਵਿਆਕੁਲਤਾ ਨਾਲ ਆਪਣੇ ਸਤਿਗੁਰੂ, ਮਾਲਕ ਅੱਗੇ ਦੁਆ ਕਰਦੀ ਹੈ ਤਾਂ ਮਾਲਕ ਵੀ ਪ੍ਰਾਰਥਨਾ ਜ਼ਰੂਰ ਸੁਣ ਲੈਂਦਾ ਹੈ ਅਜਿਹਾ ਜੀਵ ਕਦੇ ਵੀ ਖ਼ਾਲੀ ਨਹੀਂ ਰਹਿੰਦਾ, ਅੰਦਰ–ਬਾਹਰ ਮਾਲਕ ਦੀ ਦਇਆ-ਮਿਹਰ, ਰਹਿਮਤ ਨਾਲ ਸਾਰੀਆਂ ਖੁਸ਼ੀਆਂ ਨਾਲ ਲਬਰੇਜ਼ ਹੋ ਜਾਂਦਾ ਹੈ

ਉਸ ਨੂੰ ਕਣ-ਕਣ, ਜ਼ਰ੍ਹੇ-ਜ਼ਰ੍ਹੇ ’ਚ ਮਾਲਕ ਦੇ ਨੂਰੀ ਸਵਰੂਪ ਦੇ ਨਜ਼ਾਰੇ ਨਜ਼ਰ ਆਉਣ ਲੱਗਦੇ ਹਨ ਅਤੇ ਪਰਮ ਸ਼ਾਂਤੀ, ਪਰਮਾਨੰਦ ਮਿਲਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਉਸ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਦੇ ਨਹੀਂ ਭੁੱਲਣਾ ਚਾਹੀਦਾ ਮਨ ਤਾਂ ਕਦੇ ਨਹੀਂ ਚਾਹੁੰਦਾ ਕਿ ਤੁਸੀਂ ਸਤਿਸੰਗ ਸੁਣੋ, ਰਾਮ-ਨਾਮ ’ਚ ਬੈਠੋ ਸਗੋਂ ਮਨ ਤਾਂ ਰੁਕਾਵਟਾਂ ਪੈਦਾ ਕਰਦਾ ਹੈ ਅਜਿਹੀਆਂ-2 ਗੱਲਾਂ ਅਖਵਾਉਣ ਲੱਗਦਾ ਹੈ ਜਿਨ੍ਹਾਂ ਬਾਰੇ ਜੀਵ ਕਦੇ ਸੋਚਦਾ ਤੱਕ ਨਹੀਂ ਇਸ ਲਈ ਤੁਸੀਂ ਸੰਤ, ਪੀਰ-ਫ਼ਕੀਰ ਦੀ ਸੋਹਬਤ ਕਰੋ, ਸਤਿਸੰਗ ਸੁਣੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਹਕੀਕਤ ਕੀ ਹੈ, ਤੁਸੀਂ ਜ਼ਿੰਦਗੀ ’ਚ ਕਿਵੇਂ ਪਰਮਾਨੰਦ ਦੀ ਪ੍ਰਾਪਤੀ ਕਰ ਸਕਦੇ ਹੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.