ਸ਼ੁੱਧ ਹਿਰਦੇ ਨਾਲ ਮਿਲਦਾ ਹੈ ਪਰਮਾਤਮਾ : ਪੂਜਨੀਕ ਗੁਰੂ ਜੀ

Saint Dr. MSG
Saint Dr. MSG

ਸ਼ੁੱਧ ਹਿਰਦੇ ਨਾਲ ਮਿਲਦਾ ਹੈ ਪਰਮਾਤਮਾ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇੱਕ ਮੁਰੀਦ ਅਜਿਹਾ ਹੁੰਦਾ ਹੈ, ਜਿਸ ਅੰਦਰ ਇੱਕ ਭਾਵਨਾ, ਦ੍ਰਿੜ ਵਿਸ਼ਵਾਸ ਹੁੰਦਾ ਹੈ, ਜਿਸ ਦੇ ਸਾਹਮਣੇ ਦੁਨੀਆ ਦੀਆਂ ਸਾਰੀਆਂ ਵਸਤੂਆਂ ਫਿੱਕੀਆਂ ਪੈ ਜਾਂਦੀਆਂ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਿਸੇ ਨੇ ਮਾਲਕ ਦੇ ਪਿਆਰੇ ਤੋਂ ਪੁੱਛਿਆ ਕਿ ਸਾਰੀ ਤ੍ਰਿਲੋਕੀ, ਦੋਵੇਂ ਜਹਾਨਾਂ ਦੀ ਦੌਲਤ ਇੱਕ ਪਾਸੇ ਰੱਖ ਦੇਵਾਂ ਅਤੇ ਤੇਰਾ ਪ੍ਰੀਤਮ ਪਿਆਰਾ ਇੱਕ ਪਾਸੇ ਹੋਵੇ ਤਾਂ ਤੂੰ ਕੀ ਕਰੇਂਗਾ? ਉਸ ਨੇ ਜਵਾਬ ਦਿੱਤਾ ਕਿ ਲੈਣਾ ਤਾਂ ਦੂਰ ਦੀ ਗੱਲ, ਉਹ ਦੌਲਤ ਵੱਲ ਵੇਖੇਗਾ ਵੀ ਨਹੀਂ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੀ ਮੁਹੱਬਤ ’ਚ ਚੱਲਣਾ ਉਹੀ ਜਾਣਦੇ ਹਨ ਜੋ ਆਪਣਾ ਸਿਰ ਤਲੀ ’ਤੇ ਰੱਖ ਲਿਆ ਕਰਦੇ ਹਨ ਉਸ ਦੇ ਪਿਆਰ ’ਚ ਚੱਲਣਾ ਕੋਈ ਸੌਖਾ ਕੰਮ ਨਹੀਂ ਹੈ ਇਸ ਵਿੱਚ ਸਭ ਤੋਂ ਵੱਡੀ ਰੁਕਾਵਟ ਉਸ ਦੀ ਖੁਦੀ ਹੈ ਜਿਸ ਤਰ੍ਹਾਂ ਇੱਕ ਮਿਆਨ ’ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਉਸੇ ਤਰ੍ਹਾਂ ਇੱਕ ਸਰੀਰ ’ਚ ਹੰਕਾਰ ਅਤੇ ਅੱਲ੍ਹਾ, ਵਾਹਿਗੁਰੂ ਦਾ ਪਿਆਰ ਜਾਂ ਉਹ ਮਾਲਕ ਇਕੱਠੇ ਨਹੀਂ ਰਹਿੰਦੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਦਮੀ ਸੋਚਦਾ ਹੈ ਕਿ ਉਸ ਪਰਮ ਪਿਤਾ ਪਰਮਾਤਮਾ ਨੂੰ ਪਾਉਣਾ ਜ਼ਰੂਰੀ ਕਿਉਂ ਹੈ? ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਤੁਹਾਡੀ ਆਤਮਾ ਕਾਲ ਦੀ ਗੁਲਾਮ ਹੈ ਇਹ ਜਨਮ ਮਰਨ ਦੇ ਚੱਕਰ ’ਚ ਪਈ ਹੋਈ ਹੈ ਅਤੇ ਇਸ ਤੋਂ ਮੁਕਤੀ ਦਿਵਾਉਣੀ ਹੈ ਅਤੇ ਮੁਕਤੀ ਦਿਵਾਉਣ ਦਾ ਸਾਧਨ ਚੁਰਾਸੀ ਲੱਖ ਜੂਨਾਂ ’ਚ ਸਿਰਫ਼ ਮਨੁੱਖੀ ਸਰੀਰ ਹੈ

ਇਸ ਵਿੱਚ ਜੇਕਰ ਆਦਮੀ ਸਿਮਰਨ ਕਰ ਲਵੇ ਤਾਂ ਆਤਮਾ ਨੂੰ ਮੁਕਤੀ ਮਿਲ ਜਾਂਦੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਨੂੰ ਪਾਉਣ ਲਈ ਦੂੁਜੀ ਸਭ ਤੋਂ ਵੱਡੀ ਰੁਕਾਵਟ ਹੈ, ਤੁਹਾਡੇ ਆਉਣ ਵਾਲੇ ਭਿਆਨਕ ਕਰਮ ਜਿਵੇਂ ਮਾਲਕ ਨਾ ਕਰੇ ਕਿ ਆਉਣ ਵਾਲੇ ਸਮੇਂ ’ਚ ਤੁਸੀਂ ਬਿਮਾਰ ਪੈ ਜਾਓਂ ਲੱਖਾਂ ਰੁਪਏ ਦਾ ਖਰਚਾ ਹੋਵੇਗਾ ਇਕ ਵਾਰ ਸਰੀਰ ਬਿਮਾਰ ਹੁੰਦਾ ਹੈ ਤਾਂ ਸਹੀ ਹੋਣ ’ਚ ਸਮਾਂ ਲੱਗਦਾ ਹੈ ਤਾਂ ਕਿੰਨਾ ਚੰਗਾ ਹੋਵੇ ਕਿ ਉਹ ਬਿਮਾਰੀ ਆਉਣ ਤੋਂ ਪਹਿਲਾਂ ਹੀ ਤੁਸੀਂ ਠੀਕ ਹੋ ਜਾਓ ਇਸ ਨਾਲ ਸਰੀਰ ਤੰਦਰੁਸਤ ਰਹੇਗਾ,

ਲੱਖਾਂ ਰੁਪਏ ਵੀ ਬਚ ਜਾਣਗੇ ਬਦਲੇ ’ਚ ਤੁਸੀਂ ਸਿਰਫ਼ ਆਪਣੇ ਮਨ ਨੂੰ ਸਾਧਣਾ ਹੈ ਆਤਮਿਕ ਚਿੰਤਨ ਕਰਨਾ ਹੈ ਤੁਸੀਂ ਨਾਮ ਸ਼ਬਦ ਲੈ ਕੇ ਚਲਦੇ, ਬੈਠਦੇ, ਲੇਟਦੇ, ਕੰਮ-ਧੰਦਾ ਕਰਦੇ ਹੋਏ ਨਾਮ ਸ਼ਬਦ ਦਾ ਜਾਪ ਕਰਦੇ ਰਹੋ, ਇਸ ਨਾਲ ਤੁਹਾਡੇ ਅੰਦਰ ਆਤਮ ਵਿਸ਼ਵਾਸ ਆਵੇਗਾ ਅਤੇ ਆਉਣ ਵਾਲੇ ਪਹਾੜ ਵਰਗੇ ਕਰਮ ਵੀ ਚਕਨਾਚੂਰ ਹੋ ਜਾਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.