ਸਤਿਗੁਰੂ ਦਾ ਅਵਤਾਰ ਮਹੀਨਾ ਆਇਆ, ਖੁਸ਼ੀਆਂ ਹੀ ਖੁਸ਼ੀਆਂ ਲਿਆਇਆ
ਇੱਕ ਪ੍ਰਸਿੱਧ ਕਵੀ ਲਿਖਦਾ ਹੈ ਕਿ ਜਦੋਂ ਗਰਮੀ ਦੀ ਰੁੱਤ ’ਚ ਗਰਮੀ ਕਾਰਨ ਸਰੋਵਰ ਸੁੱਕਣ ਲੱਗਦੇ ਹਨ ਤਾਂ ਆਸ-ਪਾਸ ਰਹਿਣ ਵਾਲੇ ਸਾਰੇ ਜੀਵ ਉਸ ਸਥਾਨ ਤੋਂ ਪਲਾਇਨ ਕਰ ਜਾਂਦੇ ਹਨ ਪਰ ਮੀਨ ਕਿੱਥੇ ਜਾਏ? ਕਵੀ ਜੀ ਕਹਿੰਦੇ ਹਨ ਕਿ ਸਾਰੇ ਜੀਵਾਂ ਲਈ ਜਲ ਇੱਕੋ-ਇੱਕ ਜ਼ਰੂਰਤ ਹੈ ਜੇਕਰ ਕੁਝ ਸਮੇਂ ਲਈ ਨਾ ਵੀ ਮਿਲੇ, ਤਾਂ ਉਹ ਜਿਉਂਦੇ ਰਹਿ ਸਕਦੇ ਹਨ ਪਰ ਮੱਛੀ ਦੇ ਤਾਂ ਜੀਵਨ ਦਾ ਆਧਾਰ ਜਲ ਹੈ ਜਲ ਨਹੀਂ ਤਾਂ ਮੱਛੀ ਨਹੀਂ!
ਕੁਝ ਅਜਿਹਾ ਹੀ ਨਾਤਾ ਹੈ ਡੇਰਾ ਸੱਚਾ ਸੌਦਾ ਦੇ 6 ਕਰੋੜ ਸ਼ਰਧਾਲੂਆਂ ਦਾ ਆਪਣੇ ‘ਗੁਰੂ’ ਨਾਲ ਜੋ ਕਿਸੇ ਵੀ ਹਾਲਾਤ ’ਚ ਆਪਣੇ ਪੂਰਨ ਸਤਿਗੁਰੂ ਤੋਂ ਵੱਖ ਹੋ ਕੇ ਰਹਿਣ ਦੀ ਕਲਪਨਾ ਵੀ ਨਹੀਂ ਕਰ ਸਕਦੇ ਇਹ ਕਰੋੜਾਂ ਸ਼ਿਸ਼ ਅੱਜ ਆਪਣੇ ਗੁਰੂ ‘ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ 102ਵਾਂ ਪਵਿੱਤਰ ਅਵਤਾਰ ਦਿਹਾੜਾ’ ਪੂਰੇ ਵਿਸ਼ਵ ’ਚ ਮਨਾ ਰਹੇ ਹਨ
ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਸੰਸਥਾ ਸਥਾਪਿਤ ਕਰਕੇ ਪੂਜਨੀਕ ਸਤਿਗੁਰੂ ਜੀ ਨੇ ਰੂਹਾਂ ਨੂੰ ਮਾਲਕ ਨਾਲ ਮਿਲਵਾਉਣ ਦਾ ਬੀੜਾ ਚੁੱਕਿਆ ਤੇ ਇਨਸਾਨੀਅਤ ਦਾ ਸੰਦੇਸ਼ ਜਨ-ਜਨ ਤੱਕ ਪਹੁੰਚਾਇਆ ਅੱਜ ਵੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ’ਚ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਤੇ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਖੁਦ ਕਾਰਜ ਕਰ ਰਹੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.