ਪਰਮਾਤਮਾ ਦੇ ਨਾਮ ਨਾਲ ਮਿਲਦੀਆਂ ਹਨ ਬੇਅੰਤ ਖੁਸ਼ੀਆਂ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਇਨਸਾਨ ਸੱਚੀ ਭਾਵਨਾ ਨਾਲ ਪਰਮਾਤਮਾ ਦਾ ਨਾਮ ਲੈਂਦੇ ਹਨ, ਉਨ੍ਹਾਂ ਦੇ ਦਿਲੋ-ਦਿਮਾਗ ’ਚੋਂ ਗੰਦਗੀ ਸਾਫ਼ ਹੋ ਜਾਂਦੀ ਹੈ ਅਤੇ ਜਿਵੇਂ-ਜਿਵੇਂ ਦਿਲ ਦਾ ਸ਼ੀਸ਼ਾ ਸਾਫ਼ ਹੁੰਦਾ ਹੈ ਪਰਮ ਪਿਤਾ ਪਰਮਾਤਮਾ ਦੀ ਦਇਆ-ਮਿਹਰ ਰਹਿਮਤ, ਦਰਸ਼-ਦੀਦਾਰ ਦਾ ਅਕਸ ਉਨ੍ਹਾਂ ’ਚ ਉੱਭਰਨ ਲੱਗਦਾ ਹੈ ਤੇ ਉਸ?ਨੂੰ ਬੇਅੰਤ ਨਜ਼ਾਰੇ ਮਿਲਣ ਲੱਗਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਹਰ ਇਨਸਾਨ ਦੇ ਅੰਦਰ ਕਮੀਆਂ ਹੁੰਦੀਆਂ ਹਨ, ਔਗੁਣ ਹਨ, ਪਰ ਕਿਸੇ ਦੇ ਅੰਦਰ ਔਗੁਣ ਜ਼ਿਆਦਾ ਤੇ ਕਿਸੇ ਦੇ ਅੰਦਰ ਗੁਣ ਜ਼ਿਆਦਾ ਹੁੰਦੇ ਹਨ ਔਗੁਣਾਂ ਨੂੰ ਖ਼ਤਮ ਕਰਕੇ ਗੁਣਵਾਨ ਬਣਿਆ ਜਾ ਸਕਦਾ ਹੈ
ਜਿਸ ਦਾ ਇੱਕੋ-ਇੱਕ ਤਰੀਕਾ ਹੈ ਕਿ ਇਨਸਾਨ ਪ੍ਰਭੂ ਦੇ ਨਾਮ ਦਾ ਸਿਮਰਨ ਕਰੇ, ਮਾਲਕ ਦਾ ਨਾਮ ਜਪੇ, ਭਗਤੀ-ਇਬਾਦਤ ਕਰੇ ਮਾਲਕ ਦਾ ਨਾਮ ਜਨਮਾਂ-ਜਨਮਾਂ ਦੇ ਪਾਪ ਕਰਮ ਮਿਟਾ ਦਿੰਦਾ ਹੈ, ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ, ਮਾਲਕ ਦਾ ਨਾਮ ਆਤਮਵਿਸ਼ਵਾਸ ਦਿੰਦਾ ਹੈ ਮਾਲਕ ਦਾ ਨਾਮ ਡਿੱਗੀ ਹੋਈ ਸੋਚ ਨੂੰ ਬਦਲ ਦਿੰਦਾ ਹੈ ਇਸ ਲਈ ਉਸ ਪਰਮ ਪਿਤਾ ਪਰਮਾਤਮਾ, ਅੱਲ੍ਹਾ, ਵਾਹਿਗੁਰੂ, ਰੱਬ ਦਾ ਨਾਮ ਜਪਿਆ ਕਰੋ ਚਲਦੇ, ਬੈਠ ਕੇ ਕੰਮ-ਧੰਦਾ ਕਰਦੇ ਹੋਏ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਫ਼ਰ ਕਰਦੇ ਸਮੇਂ ਤੁਸੀਂ ਜੀਭ ਨਾਲ ਸਿਮਰਨ ਕਰਦੇ ਰਹੋ,
ਇਸ ਨਾਲ ਆਉਣ ਵਾਲੇ ਕਰਮ ਵੀ ਕੱਟ ਜਾਣਗੇ ਤੇ ਭਗਤੀ ਵੀ ਹੋ ਜਾਵੇਗੀ ਲੇਟੇ ਹੋਏ ਹੋ, ਨੀਂਦ ਨਹੀਂ ਆ ਰਹੀ ਸਿਮਰਨ ਕਰੋ ਤਾਂ ਲੇਟੇ-ਲੇਟੇ ਵੀ ਪਾਪ ਕਰਮ ਕਟ ਜਾਂਦੇ ਹਨ ਕੰਮ-ਧੰਦਾ ਕਰਦੇ ਸਮੇਂ ਹੱਥਾਂ-ਪੈਰਾਂ ਨਾਲ ਕਰਮਯੋਗੀ ਤੇ ਜੀਭ-ਖ਼ਿਆਲਾਂ ਨਾਲ ਮਾਲਕ ਦਾ ਨਾਮ ਜਪਦੇ ਰਹੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਹੱਥਾਂ-ਪੈਰਾਂ ਨਾਲ ਕਰਮ ਕਰਦੇ ਹੋਏ ਵੀ ਜੇਕਰ ਇਨਸਾਨ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ ਤਾਂ ਯਕੀਨਨ ਉਸ ਦੀ ਦਇਆ-ਮਿਹਰ ਰਹਿਮਤ ਦੇ ਕਾਬਲ ਬਣੋਗੇ ਤੇ ਜਨਮਾਂ-ਜਨਮਾਂ ਦੇ ਪਾਪ ਕਰਮ ਕੱਟਦੇ ਚਲੇ ਜਾਣਗੇ ਤੇ ਤੁਸੀਂ ਮਾਲਕ ਦੀ ਕ੍ਰਿਪਾ ਦ੍ਰਿਸ਼ਟੀ ਦੇ ਕਾਬਲ ਬਣਦੇ ਚਲੇ ਜਾਵੋਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.