ਬੁਰਾਈਆਂ ਛੱਡਣ ’ਤੇ ਹੀ ਪਰਮਾਤਮਾ ਦੇਵੇਗਾ ਦਰਸ਼ਨ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਸੱਚੇ ਮੁਰਸ਼ਿਦ-ਏ-ਕਾਮਿਲ ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਨੇ ਲੋਕਾਂ ਨੂੰ ਸੱਚ ਦਾ ਸੰਦੇਸ਼ ਦਿੱਤਾ ਤੇ ਸੱਚ ਦੇ ਰਾਹ ’ਤੇ ਚੱਲਣ ਲਈ ਲੋਕਾਂ ਨੂੰ ਅਜਿਹਾ ਮੂਲ ਮੰਤਰ ਦਿੱਤਾ, ਜਿਸ ਨਾਲ ਇਨਸਾਨ ਦੇ ਅੰਦਰ ਤਾਕਤ ਆਵੇ ਤੇ ਉਹ ਸੱਚ ਦੇ ਰਾਹ ’ਤੇ ਬੇਝਿਜਕ ਚੱਲ ਸਕੇ ਸੱਚ ਦੇ ਰਾਹ ’ਤੇ ਚੱਲਣਾ ਕੋਈ ਮਾਮੂਲੀ ਗੱਲ ਨਹੀਂ ਹੁੰਦੀ ਇਸ ਘੋਰ ਕਲਿਯੁਗ ’ਚ ਬੁਰਾਈ ਦਾ ਬੋਲਬਾਲਾ ਹੈ ਝੂਠ, ਠੱਗੀ, ਬੇਇਮਾਨੀ, ਭ੍ਰਿਸ਼ਟਾਚਾਰ, ਕਾਮ-ਵਾਸਨਾ, ¬ਕ੍ਰੋਧ, ਮੋਹ, ਲੋਭ, ਹੰਕਾਰ, ਮਨ ਤੇ ਮਾਇਆ ’ਚ ਲੋਕ ਬੁਰੀ ਤਰ੍ਹਾਂ ਨਾਲ ਸ਼ਾਮਲ ਹਨ ਅਜਿਹੇ ਘੋਰ ਕਲਿਯੁਗ ’ਚ ਕੋਈ ਪਰਮਾਤਮਾ ਦੇ ਨਾਮ ਦਾ ਜਾਪ ਕਰੇ, ਬਹੁਤ ਹੀ ਮੁਸ਼ਕਲ ਹੈ ਸਿਮਰਨ ਕਰੋ, ਸੇਵਾ ਕਰੋ ਤੇ ਦ੍ਰਿੜ ਵਿਸ਼ਵਾਸ ਬਣ ਜਾਵੇ ਇਹ ਹੋਰ ਵੀ ਮੁਸ਼ਕਲ ਹੈ
ਕਿਉਂਕਿ ਆਦਮੀ ਹਵਾ ’ਚ ਜਲਦੀ ਆ ਜਾਂਦਾ ਹੈ ਪਰ ਭਗਤ ਉਹੀ ਹੁੰਦਾ ਹੈ ਜਿੰਨਾ ਵੀ ਸਤਿਕਾਰ ਮਿਲੇ, ਝੁਕ ਕੇ ਰਹੇ ਤੇ ਆਪਣੇ ਆਪ ਨੂੰ ਛੁਪਾ ਕੇ ਰੱਖੇ ਹੰਕਾਰ, ਖੁਦੀ ਤੇ ਗੁਰੂ ਪੀਰ ਦੇ ਬਚਨਾਂ ਤੋਂ ਉਲਟ ਚੱਲਣ ਵਾਲਾ ਕਦੇ ਖੁਸ਼ੀਆਂ ਪ੍ਰਾਪਤ ਨਹੀਂ ਕਰ ਸਕਦਾ ਪਰਮਾਤਮਾ ਦੇ ਰਾਹ ’ਤੇ ਚੱਲਣਾ ਇੰਜ ਹੁੰਦਾ ਹੈ ਜਿਵੇਂ ਬਰਸਾਤ ’ਚ ਚੀਕਣੀ ਮਿੱਟੀ ’ਤੇ ਚੱਲਣਾ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਅਜਿਹੇ ਘੋਰ ਕਲਿਯੁਗ ’ਚ ਜੇਕਰ ਸਤਿਗੁਰੂ, ਪੀਰ-ਫ਼ਕੀਰ ਨਾਲ ਲਿਵ ਲਗਾ ਲਈ, ਸਤਿਗੁਰੂ ਨੂੰ ਹੀ ਸਭ ਕੁਝ ਮੰਨ ਲਿਆ ਫਿਰ ਤਾਂ ਓੜ ਨਿਭ ਸਕਦੀ ਹੈ ਜੇਕਰ ਬੰਦਿਆਂ ਦੇ ਚੱਕਰ ’ਚ ਪੈ ਗਏ ਤਾਂ ਫਿਰ ਤਾਂ ਗਏ ਓੜ ਨਿਭਾੳਬੁਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ
ਇਸ ਲਈ ਸਿਰਫ਼ ਪੀਰ, ਫ਼ਕੀਰ ਦੀ ਸੁਣੋ ਤੇ ਉਸ ਨਾਲ ਲਿਵ ਲਗਾ ਕੇ ਰੱਖੋ ਪੀਰ-ਫ਼ਕੀਰ ਕਦੇ ਕਿਸੇ ਨੂੰ ਬੁੁਰਾ ਨਹੀਂ ਕਹਿੰਦੇ ਇਸ ਲਈ ਇੱਕ ਟੀਚਾ ਬਣਾ ਕੇ ਚੱਲੋ, ਆਪਣਾ ਗੁਰੂ, ਪੀਰ-ਫ਼ਕੀਰ ਤੇ ਸਤਿਗੁਰੂ ਮੌਲਾ ਦੂਜਾ ਟੀਚਾ ਤਾਂ ਹੋਣਾ ਹੀ ਨਹੀਂ ਚਾਹੀਦਾ ਇਸ ਲਈ ਅੱਲ੍ਹਾ, ਵਾਹਿਗੁਰੂ, ਰਾਮ ਨੂੰ ਹੀ ਆਪਣਾ ਬਣਾਓ, ਜਿਸ ਨੂੰ ਕਿਸੇ ਨਾਲ ਕੋਈ ਗਰਜ਼ ਨਹੀਂ ਹੈ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਸਤਿਗੁਰੂ ਮੁਰਸ਼ਿਦ ਨੂੰ ਕਦੇ ਲੱਭਣ ਨਹੀਂ ਜਾਣਾ ਪੈਂਦਾ ਸਿਮਰਨ ਕਰੋ, ਬਚਨਾਂ ’ਤੇ ਪੱਕੇ ਰਹੋ, ਤਾਂ ਤੁਹਾਡੇ ਅੰਦਰੋਂ ਹੀ ਉਸ ਨੇ ਪ੍ਰਗਟ ਹੋ ਜਾਣਾ ਹੈ ਰੋਜ਼ਾਨਾਂ ਘੰਟਾਂ ਸੇਵਰੇ ਤੇ ਘੰਟਾ ਸ਼ਾਮ ਨੂੰ ਸਿਮਰਨ ਜ਼ਰੂਰ ਕਰੋ ਪ੍ਰਭੂ ਪੇ੍ਰਮ ਦਾ ਰਾਹ ਤਲਵਾਰ ਵਾਂਗ ਤਿੱਖਾ ਹੈ ਆਪਣੇ ਅੰਦਰ ਦੀਆਂ ਬੁਰਾਈਆਂ, ਬੁਰੀਆਂ ਆਦਤਾਂ ਛੱਡਣੀਆਂ ਹੋਣਗੀਆਂ ਆਪਣੇ ਅੰਦਰ ਬੁਰਾਈਆਂ ਛੱਡੋਗੇ ਤਦ ਸਤਿਗੁਰੂ, ਅੱਲ੍ਹਾ, ਵਾਹਿਗੁਰੂ, ਰਾਮ ਦਰਸ਼-ਦੀਦਾਰ ਦੇਵੇਗਾ ਦੂਜਿਆਂ ਦੀਆਂ ਬੁਰਾਈਆਂ ਗਾਉਣਾ ਬੜਾ ਹੀ ਆਸਾਨ ਹੁੰਦਾ ਹੈ,
ਖੁਦ ਕਿੰਨੇ ਪਾਪ ਕੀਤੇ ਹਨ, ਉਸ ਦੀ ਕੋਈ ਗਿਣਤੀ ਨਹੀਂ ਕਰਦਾ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਇਨਸਾਨ ਪਰਮਾਤਮਾ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਪਲ ’ਚ ਭੁਲਾ ਦਿੰਦਾ ਹੈ ਇਨਸਾਨ ਨੂੰ ਕਦੇ ਵੀ ਮਾਲਕ ਦੇ ਉਪਕਾਰਾਂ ਨੂੰ ਭੁੱਲਣਾ ਨਹੀਂ ਚਾਹੀਦਾ, ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ ਤੇ ਹਮੇਸ਼ਾ ਉਸ ਪਰਮਾਤਮਾ ਤੋਂ ਡਰ ਕੇ ਰਹੋ ਕਿਉਂਕਿ ਮਾਲਕ ਦਾ ਜੇਕਰ ਇਨਸਾਨ ਡਰ ਰੱਖੇਗਾ ਤਾਂ ਕੋਈ ਬੁਰਾਈ ਨਹੀਂ ਕਰੇਗਾ ਪਰਮਾਤਮਾ ਦੇ ਨਾਮ ਦਾ ਜਾਪ ਕਰੋ, ਉਸ ਦੀ ਬਣਾਈ ਔਲਾਦ ਦੀ ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਿਸੇ ਨੂੰ ਬੁਰਾ ਨਾ ਕਹੋ, ਕਿਸੇ ਦੀ ਚੁਗਲੀ ਨਿੰਦਿਆ ਨਾ ਕਰੋ ਕਿਸੇ ਨੂੰ ਗ਼ਲਤ ਨਾ ਬੋਲੋ, ਕਦੇ ਕਿਸੇ ਦਾ ਬੁਰਾ ਨਾ ਸੋਚੋ ਪੀਰ-ਫ਼ਕੀਰ ਦੇ ਬਚਨ ਜੋ ਮੰਨਦਾ ਹੈ ਪਰਮਾਤਮਾ ਉਨ੍ਹਾਂ ਨੂੰ ਮਾਲਾਮਾਲ ਕਰ ਦਿੰਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.