ਮਨ-ਮਾਇਆ ਦੇ ਚੱਕਰ ’ਚ ਸਭ ਕੁਝ ਗਵਾ ਬੈਠਦਾ ਹੈ ਇਨਸਾਨ: ਪੂਜਨੀਕ ਗੁਰੂ ਜੀ

MSG, Health, Tips,  Sugar,

ਮਨ-ਮਾਇਆ ਦੇ ਚੱਕਰ ’ਚ ਸਭ ਕੁਝ ਗਵਾ ਬੈਠਦਾ ਹੈ ਇਨਸਾਨ: ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜਿਸ ਕੰਮ ਲਈ ਇਸ ਦੁਨੀਆਂ ’ਚ ਆਇਆ, ਉਸ ਕੰਮ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਉਸ ਕੰਮ ਨੂੰ ਤੁਸੀਂ ਕਿਸੇ ਹੋਰ ਜਨਮ ’ਚ ਪੂਰੀ ਤਰ੍ਹਾਂ ਨਹੀਂ ਕਰ ਸਕਦੇ ਉਹ ਕੰਮ ਰਾਮ ਦਾ ਨਾਮ ਜਪਣਾ ਹੈ, ਉਸ ਮਾਲਕ ਦੀ ਯਾਦ ’ਚ ਬੈਠ ਕੇ ਸੇਵਾ-ਸਿਮਰਨ ਕਰਨਾ, ਮਨ ਨੂੰ ਕਾਬੂ ਕਰਨਾ ਹੈ ਤੇ ਆਪਣੇ-ਆਪ ਨੂੰ ਮਾਲਕ, ਅੱਲ੍ਹਾ, ਵਾਹਿਗੁਰੂ, ਰਾਮ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਾਉਣਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੇ ਅੰਦਰ ਪਤਾ ਨਹੀਂ ਕਿੰਨੀਆਂ ਇੱਛਾਵਾਂ ਉਠਦੀਆਂ ਹਨ ਇੱਕ ਜਾਂਦੀ ਹੈ ਤਾਂ ਦੂਜੀ ਆਉਂਦੀ ਹੈ ਤੇ ਇਸ ਤਰ੍ਹਾਂ ਇੱਛਾਵਾਂ ਦਾ ਮੱਕੜਜਾਲ ਬਣਦਾ ਰਹਿੰਦਾ ਹੈ ਤੇ ਇਨਸਾਨ ਇੱਕ ਤੰਗ ਦਾਇਰੇ ’ਚ ਕੈਦ ਹੋ ਜਾਂਦਾ ਹੈ ਉਹ ਮਨ-ਮਾਇਆ ਦਾ ਗੁਲ਼ਾਮ ਹੋ ਜਾਂਦਾ ਹੈ ਤੇ ਮਨ-ਮਾਇਆ ਇਨਸਾਨ ਨੂੰ ਇਸ ਤਰ੍ਹਾਂ ਨਾਲ ਜਕੜ ਲੈਂਦੇ ਹਨ ਕਿ ਉਹ ਬਾਹਰ ਨਹੀਂ ਨਿਕਲ ਸਕਦਾ

ਇਨਸਾਨ ਦਾ ਮਨ ਇਨਸਾਨ ਨੂੰ ਕਾਮ-ਵਾਸਨਾ, ¬ਕ੍ਰੋਧ, ਲੋਭ, ਮੋਹ, ਹੰਕਾਰ ਦੇ ਖ਼ਿਆਲ ਦਿੰਦਾ ਹੈ ਤੇ ਮਾਇਆ ਇਨਸਾਨ ਨੂੰ ਲੋਭ-ਲਾਲਚ ’ਚ ਇਸ ਤਰ੍ਹਾਂ ਭਟਕਾਉਂਦੀ ਹੈ ਕਿ ਆਦਮੀ ਦੀਨ-ਇਮਾਨ, ਰਿਸ਼ਤੇ-ਨਾਤੇ, ਇਨਸਾਨੀਅਤ ਸਾਰਾ ਕੁਝ ਗਵਾ ਬੈਠਦਾ ਹੈ ਮਾਇਆ ਨਾਗਣੀ ਜਦੋਂ ਆਪਣਾ ਡੰਗ ਚਲਾਉਂਦੀ ਹੈ ਤਾਂ ਲੋਕ ਵੱਡੇ-ਵੱਡੇ ਰਿਸ਼ਤਿਆਂ ਨੂੰ ਪਲ ’ਚ ਖਾਕ ’ਚ ਮਿਲਾ ਦਿੰਦੇ ਹਨ ਜੋ ਯਾਰੀ, ਦੋੋਸਤੀ ਬਹੁਤ ਲੰਬੇ ਸਮੇਂ ਤੋਂ ਬਣੀ ਹੁੰਦੀ ਹੈ ਉਹ ਮਾਇਆ ਨਾਗਣੀ ਦੀ ਵਜ੍ਹਾ ਨਾਲ ਪਲ ’ਚ ਚਕਨਾਚੂਰ ਹੋ ਜਾਂਦੀ ਹੈ

MSG, Health, Tips,  Sugar,

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਅਸੂਲਾਂ ਦੇ ਪੱਕੇ ਹੁੰਦੇ ਹਨ, ਮਾਲਕ ਦੇ ਰਾਹ ’ਤੇ ਚਲਦੇ ਹਨ ਉਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਬਣ ਜਾਂਦੇ ਹਨ ਮਾਲਕ ਆਦਮੀ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ ਪਰ ਇਹ ਨਹੀਂ ਕਿ ਤੁਸੀਂ ਉਸ ਨੂੰ ਰਿਮੋਟ ਕੰਟਰੋਲ ਵਾਂਗ ਕੰਮ ’ਚ ਲਵੋ ਕਿ ਜਦੋਂ ਬਟਨ ਦੱਬੀਏ ਤੇ ਉਹ ਸਾਹਮਣੇ ਪ੍ਰਗਟ ਹੋ ਜਾਵੇ ਅਜਿਹਾ ਸੰਭਵ ਨਹੀਂ ਇਹ ਠੀਕ ਹੈ ਕਿ ਉਹ ਪਿਆਰ, ਮੁਹੱਬਤ ’ਚ ਕਦੋਂ ਖੁਸ਼ੀਆਂ ਲੁਟਾ ਦੇਵੇ ਕੋਈ ਪਤਾ ਨਹੀਂ

ਪਰ ਆਦਮੀ ਜੇਕਰ ਬਚਨਾਂ ’ਤੇ ਅਮਲ ਕਰੇ ਤੇ ਦੀਨਤਾ-ਨਿਮਰਤਾ ਰੱਖੇ ਤਾਂ ਉਹ ਸਾਰੀਆਂ ਖੁਸ਼ੀਆਂ ਨੂੰ ਆਪਣੇ ਅੰਦਰ ਸਮੇਟ ਲੈਂਦਾ ਹੈ ਤੇ ਪਲ-ਪਲ, ਕਦਮ-ਕਦਮ ’ਤੇ ਉਸ ਨੂੰ ਖੁਸ਼ੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਇਸ ਲਈ ਆਪਣੇ ਅੰਦਰ ਦੀਆਂ ਕਮੀਆਂ ਨੂੰ ਕੱਢ ਦਿਓ ਤੇ ਸੇਵਾ ਸਿਮਰਨ ਕਰੋ ਤਾਂ ਤੁਸੀਂ ਆਪਣੇ ਵਿਚਾਰਾਂ ’ਤੇ ਕਾਬੂ ਪਾਓਗੇ ਤੇ ਉਸ ਪਰਮ ਪਿਤਾ ਪਰਮਾਤਮਾ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਸਕੋਗੇ ਤੇ ਤੁਹਾਡੇ ਸਾਰੇ ਗ਼ਮ, ਚਿੰਤਾ, ਪਰੇਸ਼ਾਨੀਆਂ ਦੁੱਖ-ਦਰਦ ਦੂਰ ਹੋ ਜਾਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.