ਸਾਡੇ ਨਾਲ ਸ਼ਾਮਲ

Follow us

13.9 C
Chandigarh
Monday, February 23, 2026
More
    Home ਰੂਹਾਨੀਅਤ ਅਨਮੋਲ ਬਚਨ ਆਤਮਿਕ ਚਿੰਤਨ ਸ...

    ਆਤਮਿਕ ਚਿੰਤਨ ਸਿਰਫ਼ ਸਿਮਰਨ ਰਾਹੀਂ ਸੰਭਵ : ਪੂਜਨੀਕ ਗੁਰੂ ਜੀ

    Saint Dr MSG

    ਆਤਮਿਕ ਚਿੰਤਨ ਸਿਰਫ਼ ਸਿਮਰਨ ਰਾਹੀਂ ਸੰਭਵ : ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੇਕਰ ਇਸ ਕਲਿਯੁਗੀ ਸੰਸਾਰ ’ਚ ਜੀਵ ਸੁਖ-ਸ਼ਾਂਤੀ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਇਨਸਾਨ ਦੇ ਅੰਦਰ ਆਤਮ ਵਿਸ਼ਵਾਸ ਹੋਣਾ ਜ਼ਰੂਰੀ ਹੈ ਜਿਸ ਇਨਸਾਨ ’ਚ ਆਤਮ-ਵਿਸ਼ਵਾਸ ਹੁੰਦਾ ਹੈ, ਉਹੀ ਬੁਲੰਦੀਆਂ ਨੂੰ ਛੂਹ ਸਕਦਾ ਹੈ ਤੇ ਇਹ ਆਤਮ ਵਿਸ਼ਵਾਸ ਕਿਸੇ ਪੈਸੇੇ, ਕੱਪੜੇ-ਲੀੜੇ, ਮਾਂ-ਬਾਪ ਜਾਂ ਟੀਚਰ-ਮਾਸਟਰ, ਲੈਕਚਰਾਰ ਦੀ ਸਿੱਖਿਆ ਤੋਂ ਪ੍ਰਾਪਤ ਨਹੀਂ ਹੋ ਸਕਦਾ

    ਇਸ ਆਤਮਬਲ ਨੂੰ ਪ੍ਰਾਪਤ ਕਰਨ ਲਈ ਆਤਮਿਕ ਚਿੰਤਨ ਜ਼ਰੂਰੀ ਹੈ ਤੇ ਇਹ ਆਤਮਿਕ ਚਿੰਤਨ ਸਿਰਫ਼ ਉਸ ਅੱਲ੍ਹਾ, ਵਾਹਿਗੁਰੂ, ਮਾਲਕ ਦੀ ਭਗਤੀ ਇਬਾਦਤ ਨਾਲ ਪ੍ਰਾਪਤ ਹੋ ਸਕਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਇਨਸਾਨ ਮਾਲਕ ਦਾ ਨਾਮ ਜਪਦੇ ਹਨ, ਉਹੀ ਆਤਮਬਲ ਨੂੰ ਪ੍ਰਾਪਤ ਕਰ ਸਕਦੇ ਹਨ ਆਤਮਿਕ ਚਿੰਤਨ ਸਿਰਫ਼ ਸਿਮਰਨ ਰਾਹੀਂ ਹੀ ਸੰਭਵ ਹੈ, ਸਿਮਰਨ ਕਰਨ ਨਾਲ ਹੀ ਆਤਮਬਲ ’ਚ ਵਾਧਾ ਹੋ ਸਕਦਾ ਹੈ ਤੇ ਜਦੋਂ ਜੀਵ ’ਚ ਆਤਮਬਲ ਆ ਜਾਂਦਾ ਹੈ ਤਾਂ ਉਸ ਦੀ ਸ਼ਹਿਣਸ਼ਕਤੀ ਆਪਣੇ-ਆਪ ਹੀ ਵਧ ਜਾਂਦੀ ਹੈ ਆਤਮਬਲ ਨਾਲ ਜੀਵ ਦਾ ਮਨ ਫਜ਼ੂਲ ਦੀਆਂ ਗੱਲਾਂ ’ਚ ਆਉਣਾ ਬੰਦ ਕਰ ਦਿੰਦਾ ਹੈ ਤੇ ਆਤਮਾ ਦਾ ਮਾਲਕ ਨਾਲ ਪ੍ਰੇਮ ਵਧਣ ਲੱਗਦਾ ਹੈ

    ਜਿਉਂ-ਜਿਉਂ ਇਨਸਾਨ ਸਿਮਰਨ ਕਰਦਾ ਜਾਂਦਾ ਹੈ ਆਤਮਾ ਨੂੰ ਖ਼ੁਰਾਕ ਮਿਲਦੀ ਜਾਂਦੀ ਹੈ ਤੇ ਉਹ ਹੋਰ ਜ਼ਿਆਦਾ ਬਲਵਾਨ ਹੁੰਦੀ ਜਾਂਦੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇੱਕ ਦਿਨ ਆਤਮਾ ਤੇ ਪਰਮਾਤਮਾ ਦਾ ਮੇਲ ਜ਼ਰੂਰ ਹੁੰਦਾ ਹੈ ਇਸ ਲਈ ਸਿਮਰਨ ਦੇ ਪੱਕੇ ਬਣੋ, ਭਾਵੇਂ ਤੁਹਾਡੇ ’ਚ ਕੋਈ ਵੀ ਗੁਣ ਹੈ, ਤੁਸੀਂ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਦੇ ਹੋ, ਮਨ ਦਾ ਕੋਈ ਭਰੋਸਾ ਨਹੀਂ ਕਿ ਉਹ ਕਦੋਂ ਡਾਵਾਂ-ਡੋਲ ਹੋ ਜਾਵੇ ਮਨ ਨਾਲ ਲੜਨ ਦਾ ਇੱਕੋ-ਇੱਕ ਤਰੀਕਾ ਸਿਰਫ਼ ਸਿਮਰਨ ਹੀ ਹੈ ਪਰ ਇਸ ਦੇ ਨਾਲ ਜੇਕਰ ਤੁਸੀਂ ਸੇਵਾ ਵੀ ਕਰਦੇ ਹੋ ਤਾਂ ਬਹੁਤ ਵੱਡੀ ਗੱਲ ਹੈ ਸੇਵਾ ਨਾਲ ਸਿਮਰਨ ’ਚ ਮਨ ਜਲਦੀ ਲੱਗਦਾ ਹੈ ਤੇ ਉਸ ਮਾਲਕ ਦੀ ਧੁਨ ਨੂੰ ਤੁਹਾਡਾ ਮਨ ਜਲਦੀ ਫੜਨ ਲੱਗ ਜਾਵੇਗਾ

    ਉਹ ਬੁਰਾਈਆਂ ਵੱਲ ਜਾਣਾ ਬੰਦ ਕਰ ਦੇਵੇਗਾ ਜਦੋਂ ਉਸ ਦੀ ਆਤਮਾ ਰਾਮ-ਨਾਮ ਦੀ ਧੁਨ ਨੂੰ ਫੜ੍ਹਦੀ ਹੋਈ ਮਾਲਕ ਦੇ ਨਜ਼ਾਰੇ ਲੁੱਟੇਗੀ ਤਾਂ ਮਨ ਵੀ ਉਸ ਦੇ ਨਾਲ ਹੋਵੇਗਾ ਇਸ ਤੋਂ ਬਾਅਦ ਮਨ ਬੁਰਾਈ ਵੱਲ ਨਹੀਂ, ਸਗੋਂ ਨੇਕੀ ਵੱਲ ਚਲਦਾ ਹੈ ਮਨ ਸਵਾਦ ਦਾ ਆਸ਼ਿਕ ਹੈ ਉਸ ਨੂੰ ਜਿੱਥੇ ਜ਼ਿਆਦਾ ਸਵਾਦ ਮਿਲਦਾ ਹੈ ਉਹ ਉਥੇ ਦੌੜ ਕੇ ਜਾਂਦਾ ਹੈ ਪੂਜਨੀਕ ਗੁਰੂ ਫ਼ਰਮਾਉਂਦੇ ਹਨ ਕਿ ਰਾਮ ਨਾਮ ’ਚ ਜੋ ਲੱਜ਼ਤ ਤੇ ਸਵਾਦ ਹੈ

    ਉਹ ਦੁਨੀਆਂ ’ਚ ਕਿਤੇ ਵੀ ਨਹੀਂ ਇਸ ਲਈ ਮਾਲਕ ਦੇ ਨਾਮ ਦਾ ਸਿਮਰਨ, ਭਗਤੀ, ਇਬਾਦਤ ਕਰਿਆ ਕਰੋ ਤਾਂਕਿ ਤੁਸੀਂ ਮਾਲਕ ਦੀਆਂ ਖੁਸ਼ੀਆਂ ਦੇ ਕਾਬਲ ਬਣ ਸਕੋ ਇਨਸਾਨ ਨੂੰ ਮਾਲਕ ਨਾਲ ਮਿਲਾਉਣ ਲਈ ਸਿਮਰਨ ਤੋਂ ਇਲਾਵਾ ਹੋਰ ਕੋਈ ਵੀ ਉਪਾਅ ਨਹੀਂ ਹੈ ਤੇ ਹੋਰ ਸਾਰੀਆਂ ਗੱਲਾਂ ਫ਼ਜੂਲ ਹਨ ਉਸ ਮਾਲਕ ਨਾਲ ਮਿਲਣ ਲਈ ਇਹ ਗੱਲਾਂ ਸਮਾਜ ’ਚ, ਘਰ ਪਰਿਵਾਰ ’ਚ ਇਨਸਾਨ ਨੂੰ ਇੱਜ਼ਤ-ਸ਼ੁਹਰਤ ਤਾਂ ਦਵਾ ਸਕਦੀਆਂ ਹਨ ਪਰ ਇਨ੍ਹਾਂ ਨਾਲ ਤੁਸੀਂ ਪਰਮਾਤਮਾ ਨੂੰ ਨਹੀਂ ਪ੍ਰਾਪਤ ਕਰ ਸਕਦੇ ਜੇਕਰ ਉਸ ਪ੍ਰਭੂ-ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ ਤਾਂ ਉਸ ਲਈ ਸਿਮਰਨ ਕਰਨਾ ਹੀ ਹੋਵੇਗਾ ਤੇ ਔਗੁਣਾਂ ਨੂੰ ਅੰਦਰੋਂ ਮਿਟਾਉਣਾ ਹੋਵੇਗਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.