ਸੇਵਾ ਤੇ ਚੰਗੇ ਵਿਚਾਰਾਂ ਨਾਲ ਕਰੋ ਮਨ ਦੀ ਸਫ਼ਾਈ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਕਲਿਯੁਗ ‘ਚ ਜੀਵ ਦਿਨ-ਰਾਤ ਕਾਮ-ਵਾਸਨਾ, ਕ੍ਰੋਧ, ਮੋਹ, ਲੋਭ, ਮਨ-ਮਾਇਆ ‘ਚ ਇਸ ਕਦਰ ਫਸ ਕੇ ਰਹਿ ਗਿਆ ਹੈ ਕਿ ਉਸ ਨੂੰ ਪਰਮਾਤਮਾ ਦਾ ਨਾਮ ਲੈਣਾ ਤਾਂ ਫਜ਼ੂਲ ਦੀ ਗੱਲ ਲੱਗਦੀ ਹੈ ਉਹ ਦਿਨ-ਰਾਤ ਮਨਮਤੇ, ਆਪਣੇ ਮਨ ਦੇ ਹਿਸਾਬ ਨਾਲ ਚਲਣਾ ਚਾਹੁੰਦਾ ਹੈ, ਭਾਵੇਂ ਉਸ ਨੂੰ ਇਹ ਰਾਹ ਨਰਕ ਵੱਲ ਹੀ ਕਿਉਂ ਨਾ ਲੈ ਜਾਵੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਤਿਹਾਸ ਗਵਾਹ ਹੈ ਕਿ, ਜਿਸ ਇਨਸਾਨ ਦਾ ਮਨ ਉਸ ‘ਤੇ ਹਾਵੀ ਹੋ ਜਾਂਦਾ ਹੈ ਤਾਂ ਫਿਰ ਉਹ ਕਿਸੇ ਵੀ ਗੁਰੂ, ਪੀਰ ਦੀ ਨਹੀਂ ਸੁਣਦਾ ਜੋ ਸਵੇਰੇ ਸ਼ਾਮ ਉਸ ਮਾਲਕ ਦੀ ਭਗਤੀ ਕਰਦੇ ਹਨ ਤੇ ਦ੍ਰਿੜ ਯਕੀਨ ਵਾਲੇ ਹੁੰਦੇ ਹਨ ਉਨ੍ਹਾਂ ਨੂੰ ਛੱਡ ਕੇ ਜੋ ਸਿਰਫ਼ ਭਗਤ ਕਹਾਉਂਦੇ ਹਨ ਉਹ ਵੀ ਮਨ ਦੇ ਹੱਥੋਂ ਮਾਰੇ ਜਾਂਦੇ ਹਨ ਮਨ ਪਤਾ ਨਹੀਂ ਕਦੋਂ ਇਨਸਾਨ ਦਾ ਬੇੜਾ ਗਰਕ ਕਰ ਦੇਵੇ,
ਜੋ ਵੀ ਉਨ੍ਹਾਂ ਦੇ ਪਿੱਛੇ ਚਲਦੇ ਹਨ ਉਹ ਹਮੇਸ਼ਾ ਦੁਖੀ ਰਹਿੰਦੇ ਹਨ ਪਰ ਜੋ ਪੀਰ, ਫ਼ਕੀਰ ਦੀ ਗੱਲ ਸੁਣ ਕੇ ਮਨ ਦਾ ਸਾਹਮਣਾ ਕਰਦੇ ਹਨ ਉਨ੍ਹਾਂ ਨੂੰ ਆਵਾਗਮਨ ਦੇ ਚੱਕਰ ਤੋਂ ਮੁਕਤੀ ਵੀ ਮਿਲਦੀ ਹੈ ਤੇ ਜਿਉਂਦੇ ਜੀ ਵੀ ਉਨ੍ਹਾਂ ਦੇ ਗ਼ਮ, ਦੁੱਖ, ਚਿੰਤਾਵਾਂ ਦੂਰ ਹੁੰਦੀਆਂ ਚਲੀਆਂ ਜਾਂਦੀਆਂ ਹਨ ਇਸ ਲਈ ਮਨ ਨਾਲ ਲੜਨਾ ਸਿਖੋ, ਮਨ ਬੜੀ ਬੁਰੀ ਬਲਾ ਹੈ ਜੋ ਵੀ ਮਨ ਨਾਲ ਲੜੇਗਾ ਤੇ ਸਿਮਰਨ ਕਰੇਗਾ ਉਹ ਹੀ ਮਾਲਕ ਦੇ ਦਰਸ਼-ਦੀਦਾਰ ਕਰ ਸਕੇਗਾ ਇਸ ਕਲਿਯੁਗ ‘ਚ ਸਿਮਰਨ ਕਰਨਾ, ਭਗਤੀ ਇਬਾਦਤ ਕਰਨਾ ਬੜਾ ਮੁਸ਼ਕਲ ਹੈ, ਪਰ ਜੇਕਰ ਕੋਈ ਇਸ ਨੂੰ ਕਰ ਲਵੇ ਤਾਂ ਬੜੀ ਜਲਦੀ ਮਾਲਕ ਨੂੰ ਪਾਇਆ ਜਾ ਸਕਦਾ ਹੈ
ਇਸ ਲਈ ਆਪਣੇ ਹਿਰਦੇ ਦੀ ਸਫ਼ਾਈ ਕਰੋ, ਆਪਣੇ ਮਨ ਨੂੰ ਪਰਮਾਤਮਾ ਦੇ ਨਾਮ, ਸੇਵਾ ਤੇ ਚੰਗੇ ਵਿਚਾਰਾਂ ਨਾਲ ਸਾਫ਼ ਕਰੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਜੀਵ ਦੇ ਅੰਦਰ ਬੁਰੇ ਵਿਚਾਰ ਚਲਦੇ ਰਹਿੰਦੇ ਹਨ ਤਾਂ ਇਨਸਾਨ ਦਾ ਮਨ ਉਸ ਦੇ ਕਾਬੂ ‘ਚ ਨਹੀਂ ਆਉਂਦਾ ਇਸ ਲਈ ਮਨ ਨਾਲ ਲੜਨਾ ਸਿੱਖੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਦੇ ਸਮੇਂ ‘ਚ ਸਭ ਮਤਲਬਪ੍ਰਸਤ ਹਨ ਜਦੋਂ ਉਨ੍ਹਾਂ ਦਾ ਆਪਣਾ ਮਤਲਬ ਨਿਕਲਦਾ ਹੈ ਤਾਂ ਸਾਰੇ ਲੋਕ ਉਨ੍ਹਾਂ ਦਾ ਗੁਣਗਾਣ ਗਾਉਂਦੇ ਹਨ ਤੇ ਜੇਕਰ ਮਤਲਬ ਨਹੀਂ ਨਿਕਲਦਾ ਤਾਂ ਪਲ ‘ਚ ਮੂੰਹ ਫੇਰ ਲੈਂਦੇ ਹਨ ਤੁਹਾਡੇ ਰਿਸ਼ਤੇ ਨਾਤੇ ਪਰਿਵਾਰ ਵਾਲੇ ਤੁਸੀਂ ਯਕੀਨ ਮੰਨੋ ਇਹੀ ਥਿਊਰੀ ਅਪਣਾਈ ਬੈਠੇ ਹਨ ਜਦੋਂ ਤੱਕ ਉਨ੍ਹਾਂ ਦਾ ਤੁਹਾਡੇ ਤੋਂ ਉੱਲੂ ਸਿੱਧਾ ਹੁੰਦਾ ਹੈ ਉਦੋਂ ਤੱਕ ਉਹ ਤੁਹਾਡੀ ਵਾਹ-ਵਾਹ ਕਰਨਗੇ,
ਪਰ ਜਿਉਂ ਹੀ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਤੁਸੀਂ ਉਨ੍ਹਾਂ ਦੇ ਕੰਮ ਦੇ ਨਹੀਂ ਰਹੇ ਤਾਂ ਝੱਟ ਉਹ ਆਪਣਾ ਪਾਲਾ ਬਦਲ ਲੈਣਗੇ ਇਸ ਮਤਲਬਪ੍ਰਸਤ ਯੁਗ ‘ਚ ਇੱਕੋ-ਇੱਕ ਤਰੀਕਾ ਜਿਸ ਨਾਲ ਬਚਾਅ ਹੋ ਸਕਦਾ ਹੈ, ਜਿਸ ਤੋਂ ਇਨਸਾਨ ਬਚ ਕੇ ਮਾਲਕ ਦੀ ਭਗਤੀ ਕਰ ਸਕਦਾ ਹੈ, ਤੇ ਉਹ ਤਰੀਕਾ ਸਤਿਸੰਗ ਸੁਣਨਾ ਤੇ ਸੁਣ ਕੇ ਅਮਲ ਕਰਨਾ ਤੇ ਰਾਮ ਦਾ ਨਾਮ ਜਪਣਾ ਹੈ ਇਸ ਨਾਲ ਇਨਸਾਨ ਨੂੰ ਆਵਾਗਮਨ ਤੇ ਗ਼ਮ, ਚਿੰਤਾ, ਪਰੇਸ਼ਾਨੀਆਂ ਤੋਂ ਮੁਕਤੀ ਮਿਲ ਸਕਦੀ ਹੈ ਸੰੰਤਾਂ ਦਾ ਕੰਮ ਤਾਂ ਸਿਰਫ਼ ਦੱਸਣਾ ਹੈ, ਅਮਲ ਕਰਨਾ ਜਾਂ ਨਾ ਕਰਨਾ ਤੁਹਾਡੀ ਮਰਜ਼ੀ ਹੈ ਤੇ ਜੋ ਇਸ ‘ਤੇ ਅਮਲ ਕਰਨਗੇ ਉਹ ਹੀ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣਨਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.