ਸੇਵਾ-ਸਿਮਰਨ ਨਾਲ ਮਿਲਦੈ ਪਰਮਾਤਮਾ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਮੌਜ਼ੂਦ ਹੈ ਕੋਈ ਅਜਿਹੀ ਜਗ੍ਹਾ ਨਹੀਂ ਜਿੱਥੇ ਉਹ ਨਹੀਂ ਰਹਿੰਦਾ ਜਿਸ ਇਨਸਾਨ ਦੀ ਭਾਵਨਾ ਸ਼ੁੱਧ ਹੁੰਦੀ ਹੈ, ਜੋ ਸੱਚੀ ਭਾਵਨਾ ਨਾਲ, ਦ੍ਰਿੜ ਯਕੀਨ ਨਾਲ ਮਾਲਕ ਦੀ ਭਗਤੀ-ਇਬਾਦਤ ਕਰਦਾ ਹੈ, ਉਹ ਪਰਮ ਪਿਤਾ ਪਰਮਾਤਮਾ ਉਨ੍ਹਾਂ ਨੂੰ ਜ਼ਰੂਰ ਮਿਲ ਜਾਂਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਨੂੰ ਹਾਸਲ ਕਰਨ ਲਈ ਜੰਗਲਾਂ, ਪਹਾੜਾਂ, ਉਜਾੜਾਂ ‘ਚ ਜਾਣ ਦੀ ਲੋੜ ਨਹੀਂ ਜੇਕਰ ਤੁਸੀਂ ਮਾਲਕ ਦੀ ਕਿਰਪਾ-ਦ੍ਰਿਸ਼ਟੀ ਹਾਸਲ ਕਰਨਾ ਚਾਹੁੰਦੇ ਹੋ, ਉਸ ਦੀ ਦਇਆ-ਮਿਹਰ, ਰਹਿਮਤ ਦੇ ਲਾਇਕ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਸਤਿਸੰਗ ਸੁਣੋ ਅਤੇ ਅਮਲ ਕਰੋ ਸਤਿਸੰਗ ਸੁਣ ਕੇ ਜੋ ਲੋਕ ਅਮਲ ਕਰਦੇ ਹਨ, ਉਹ ਪਰਮਾਤਮਾ, ਅੱਲ੍ਹਾ, ਰਾਮ ਉਨ੍ਹਾਂ ਦਾ ਸਾਥ ਜ਼ਰੂਰ ਦਿੰਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ‘ਚ ਸੰਤ ਜੀਵਾਂ ਨੂੰ ਸੱਚ ਦਾ ਭੇਦ ਦੱਸਦੇ ਹਨ ਕਿ ਉਹ ਮਾਲਕ ਜੋ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਮੌਜ਼ੂਦ ਹੈ,
ਉਹ ਸਾਰੇ ਲੋਕਾਂ ਦੇ ਅੰਦਰ ਵੀ ਰਹਿੰਦਾ ਹੈ ਇਸ ਲਈ ਜੰਗਲਾਂ, ਪਹਾੜਾਂ, ਬੀਆਬਾਨ ‘ਚ ਜਾਣ ਦੀ ਬਜਾਇ, ਮਾਲਕ ਨੂੰ ਤੁਸੀਂ ਆਪਣੇ ਅੰਦਰੋਂ ਲੱਭੋ ਅੰਦਰੋਂ ਲੱਭਣ ਦਾ ਤਰੀਕਾ ਸਤਿਸੰਗ ‘ਚ ਦੱਸਿਆ ਜਾਂਦਾ ਹੈ, ਜਿਸ ਨੂੰ ਨਾਮ ਸ਼ਬਦ ਕਹਿੰਦੇ ਹਨ ਜੋ ਸੱਚੀ ਭਾਵਨਾ, ਦ੍ਰਿੜ ਯਕੀਨ ਨਾਲ ਸੰਤਾਂ ਦੇ ਬਚਨਾਂ ਨੂੰ ਦਿਲੋ-ਦਿਮਾਗ ‘ਚ ਧਾਰ ਲੈਂਦਾ ਹੈ, ਨਾਮ ਸ਼ਬਦ, ਰਾਮ ਨਾਮ ਦੇ ਸਿਮਰਨ ਦਾ ਪੱਕਾ ਬਣ ਜਾਂਦਾ ਹੈ, ਉਸ ਨੂੰ ਜ਼ਰੂਰ ਮਾਲਕ ਦੀਆਂ ਖੁਸ਼ੀਆਂ ਮਿਲਦੀਆਂ ਹਨ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਰਿਮੋਟ ਕੰਟਰੋਲ ਨਾਲ, ਜਾਂ ਕਿਸੇ ਵੀ ਅਜਿਹੀ ਚੀਜ਼ ਨਾਲ ਕਾਬੂ ਨਹੀਂ ਆਉਂਦਾ ਕਿ ਜਦੋਂ ਤੁਸੀਂ ਚਾਹੋ, ਰਿਮੋਟ ਕੰਟਰੋਲ ਦਾ ਬਟਨ ਦਬਾਓ ਤੇ ਮਾਲਕ ਤੁਹਾਡੀ ਗੱਲ ਮੰਨ ਲਵੇ ! ਨਹੀਂ, ਅਜਿਹਾ ਨਹੀਂ ਹੁੰਦਾ ਜੇਕਰ ਤੁਸੀਂ ਮਾਲਕ ਨੂੰ ਪਾਉਣਾ ਚਾਹੁੰਦੇ ਹੋ, ਉਸਨੂੰ ਵੇਖਣਾ ਚਾਹੁੰਦੇ ਹੋ ਤਾਂ ਉਸ ਲਈ ਜ਼ਰੂਰੀ ਹੈ ਕਿ ਤੁਸੀਂ ਸਿਮਰਨ ਕਰੋ ਸਿਮਰਨ ਹੀ ਇੱਕੋ-ਇੱਕ ਉਪਾਅ ਹੈ, ਜਿਸ ਨਾਲ ਤੁਸੀਂ ਉਸ ਪਰਮ ਪਿਤਾ ਪਰਮਾਤਮਾ ਨੂੰ ਵੀ ਪਾਵੋਗੇ ਤੇ ਜਿਉਂਦੇ-ਜੀਅ ਗ਼ਮ, ਦੁੱਖ-ਦਰਦ, ਚਿੰਤਾਵਾਂ ਤੋਂ ਮੁਕਤ ਹੋ ਜਾਓਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।